India Or Bharat Issue: ਮੋਦੀ ਸਰਕਾਰ ਤੀਜੀ ਵਾਰ ਕਰੇਗੀ ਨੋਟਬੰਦੀ? ਇੰਡੀਆ ਸ਼ਬਦ ਹਟਿਆ ਤਾਂ…

884

 

ਨਵੀਂ ਦਿੱਲੀ-

India Or Bharat Issue: ਜੀ-20 ਲਈ ਰਾਤ ਦੇ ਖਾਣੇ ਦੇ ਸੱਦੇ ‘ਤੇ ‘ਪ੍ਰੈਜੀਡੈਂਟ ਆਫ਼ ਭਾਰਤ’ ਲਿਖੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਮੀਡੀਆ ਨਾਲ ਗੱਲਬਾਤ ਦੌਰਾਨ ‘ਆਪ’ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ, ਮੋਦੀ ਸਰਕਾਰ ਤੀਜੀ ਵਾਰ ਨੋਟਬੰਦੀ ਕਰੇਗੀ, ਕਿਉਂਕਿ ਨੋਟਾਂ ‘ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸ਼ਬਦ ਲਿਖੇ ਹੋਏ ਹਨ। ਇਨ੍ਹਾਂ ਨੋਟਾਂ ਤੋਂ ਵੀ ਇੰਡੀਆ ਸ਼ਬਦ ਹਟਾਇਆ ਜਾਵੇਗਾ ਅਤੇ ਲੋਕਾਂ ਨੂੰ ਕਹਿਣਗੇ ਪਹਿਲੋਂ ਨੋਟ ਜਮ੍ਹਾ ਕਰਵਾਉ।

ਸੰਜੇ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਮੋਦੀ ਸਰਕਾਰ ਸੰਵਿਧਾਨ ਵਿੱਚੋਂ ਇੰਡੀਆ ਸ਼ਬਦ ਨੂੰ ਹਟਾਉਣਾ ਚਾਹੁੰਦੀ ਹੈ।

ਇਸ ਦੀ ਸ਼ੁਰੂਆਤ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਡੀਆ ਸ਼ਬਦ ਨੂੰ ਹਟਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਮੋਦੀ ਸਰਕਾਰ ਇਹ ਖਬਰਾਂ ਸਪਾਂਸਰ ਕਰ ਰਹੀ ਹੈ ਕਿ ਇੰਡੀਆ ਸ਼ਬਦ ਨੂੰ ਸੰਵਿਧਾਨ ਵਿੱਚੋਂ ਹੀ ਗਾਇਬ ਕਰ ਦਿੱਤਾ ਜਾਵੇ।

‘ਆਪ’ ਸਾਂਸਦ ਨੇ ਕਿਹਾ, “ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਬਾਬਾ ਸਾਹਿਬ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ। ਆਰ.ਐਸ.ਐਸ. ਅਤੇ ਭਾਜਪਾ ‘ਚ ਨਿਰਾਸ਼ਾ ਹੈ ਕਿ ਉਨ੍ਹਾਂ ਨਾਲ ਜੁੜਿਆ ਕੋਈ ਵੀ ਚਿੰਤਕ ਨਹੀਂ ਬਣਿਆ। ਉਹ ਕੁਝ ਵੀ ਲਿਖ ਨਹੀਂ ਸਕੇ ਹਨ, ਇਸੇ ਲਈ ਉਹ ਪੁੱਛਦੇ ਰਹਿੰਦੇ ਹਨ ਕਿ ਬਾਬਾ ਸਾਹਿਬ ਦੀ ਲਿਖਤ ਨੂੰ ਕਿਵੇਂ ਹਟਾਇਆ ਜਾਵੇ।