ਕ੍ਰਿਕਟ ਖ਼ਬਰ: ਭਾਰਤ ਹੱਥੋਂ ਹਾਰਿਆ ਨਿਊਜ਼ੀਲੈਂਡ

60

ਜੈਪੁਰ

ਪ੍ਰਤਿਭਾਸ਼ਾਲੀ ਸੂਰਯਕੁਮਾਰ ਯਾਦਵ ਦੀਆਂ 62 ਦੌੜਾਂ ਤੇ ਨਵ-ਨਿਯੁਕਤ ਕਪਤਾਨ ਰੋਹਿਤ ਸ਼ਰਮਾ ਦੀਆਂ 48 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ (70) ਤੇ ਤੀਜੇ ਨੰਬਰ ਦੇ ਬੱਲੇਬਾਜ਼ ਮਾਰਕ ਚੈਪਮੈਨ (63) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 20 ਓਵਰਾਂ ‘ਚ 6 ਵਿਕਟਾਂ ‘ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦੋਂਕਿ ਭਾਰਤ ਨੇ 19.4 ਓਵਰਾਂ ਵਿਚ 5 ਵਿਕਟਾਂ ‘ਤੇ 166 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਰਿਸ਼ਭ ਪੰਤ ਨੇ ਜੇਤੂ ਚੌਕਾ ਮਾਰਿਆ।

ਸੂਰਯਕੁਮਾਰ ਨੇ 40 ਗੇਂਦਾਂ ਉੱਤੇ 62 ਦੌੜਾਂ ਦੀ ਮੈਚ ਜੇਤੂ ਪਾਰੀ ‘ਚ 6 ਚੌਕੇ ਅਤੇ 3 ਛੱਕੇ ਲਾਏ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਡੇਰਿਲ ਮਿਸ਼ੇਲ ਭੁਵਨੇਸ਼ਵਰ ਦੀ ਪਾਰੀ ਦੇ ਪਹਿਲੇ ਓਵਰ ਦੀ ਤੀਜੀ ਗੇਂਦ ‘ਤੇ ਬੋਲਡ ਆਊਟ ਹੋ ਗਏ। ਮਿਸ਼ੇਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਗੁਪਟਿਲ ਅਤੇ ਚੈਪਮੈਨ ਨੇ ਦੂਜੀ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਪਾਰੀ ਦੇ 14ਵੇਂ ਓਵਰ ਵਿਚ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੇ ਚੈਪਮੈਨ ਤੇ ਗਲੇਨ ਫਿਲਿਪਸ ਨੂੰ ਆਊਟ ਕਰ ਕੇ ਨਿਊਜ਼ੀਲੈਂਡ ਦੇ ਵੱਧਦੇ ਕਦਮਾਂ ‘ਤੇ ਰੋਕ ਲਾਈ।

ਚੈਪਮੈਨ ਨੇ 50 ਗੇਂਦਾਂ ਉੱਤੇ 63 ਦੌੜਾਂ ਵਿਚ 6 ਚੌਕੇ ਅਤੇ 2 ਛੱਕੇ ਲਾਏ। ਫਿਲਿਪਸ ਦਾ ਖਾਤਾ ਨਹੀਂ ਖੁੱਲ੍ਹਿਆ। ਗੁਪਟਿਲ 42 ਗੇਂਦਾਂ ਉੱਤੇ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਰੂਪ ਵਿਚ 150 ਦੇ ਸਕੋਰ ਉੱਤੇ ਦੀਪਕ ਚਾਹਰ ਦਾ ਸ਼ਿਕਾਰ ਬਣੇ। ਟਿਮ ਸਿਫਰਟ 11 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 12 ਦੌੜਾਂ ਬਣਾ ਕੇ ਭੁਵਨੇਸ਼ਵਰ ਦਾ ਦੂਜਾ ਸ਼ਿਕਾਰ ਬਣੇ। ਰਚਿਨ ਰਵਿੰਦਰ 8 ਗੇਂਦਾਂ ਵਿਚ 7 ਦੌੜਾਂ ਬਣਾ ਕੇ ਮੁਹੰਮਦ ਸਿਰਾਜ ਦੀ ਪਾਰੀ ਦੇ 20ਵੇਂ ਓਵਰ ਵਿਚ 5ਵੀਂ ਗੇਂਦ ਉੱਤੇ ਬੋਲਡ ਹੋਏ। ਮਿਸ਼ੇਲ ਸੇਂਟਨਰ 4 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਵੱਲੋਂ ਭੁਵਨੇਸ਼ਵਰ ਨੇ 24 ਦੌੜਾਂ ‘ਤੇ 2 ਵਿਕਟਾਂ ਤੇ ਅਸ਼ਵਿਨ ਨੇ 23 ਦੌੜਾਂ ‘ਤੇ 2 ਵਿਕਟਾਂ ਲਈਆਂ ਜਦੋਂਕਿ ਸਿਰਾਜ ਅਤੇ ਚਾਹਰ ਨੂੰ 1-1 ਵਿਕਟ ਮਿਲੀ।

ਪਲੇਇੰਗ ਇਲੈਵਨ :-

ਨਿਊਜ਼ੀਲੈਂਡ :- ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਿਮ ਸੇਫਰਟ (ਵਿਕਟਕੀਪਰ), ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਟਿਮ ਸਾਊਦੀ (ਕਪਤਾਨ), ਟੌਡ ਐਸਟਲ, ਲੌਕੀ ਫਰਗੂਸਨ, ਟ੍ਰੇਂਟ ਬੋਲਟ।

ਭਾਰਤ :- ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਮੁਹੰਮਦ ਸਿਰਾਜ਼।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here