ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਜੇਲ੍ਹਾਂ ‘ਚੋਂ ਖ਼ਤਮ ਹੋਵੇਗਾ VIP ਕਲਚਰ

485

 

ਪੰਜਾਬ ਨੈਟਵਰਕ ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਹੋਰ ਵੱਡਾ ਫ਼ੈਸਲਾ ਕਰਦੇ ਹੋਏ ਜੇਲ੍ਹਾਂ ਦੇ ਅੰਦਰੋਂ ਵੀਆਈਪੀ ਕਲਚਰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ ਵੀਆਈਪੀ ਨਹੀ ਹੈ, ਸਾਰੇ ਕੈਦੀ ਅਤੇ ਹਵਾਲਾਤੀ ਇੱਕ ਸਮਾਨ ਹਨ ਅਤੇ ਉਨ੍ਹਾਂ ਦੇ ਨਾਲ ਇੱਕੋ ਜਿਹਾ ਹੀ ਟਰੀਟਮੈਂਟ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ, ਸਾਡੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ, ਹੁਣ ਜੇਲ੍ਹਾਂ ਦੇ ਅੰਦਰ ਵੀਪੀਆਈ ਕਲਚਰ ਮੁੱਢ ਤੋਂ ਖ਼ਤਮ ਹੋਵੇਗਾ ਅਤੇ ਜੇਲ੍ਹਾਂ ਦੇ ਅੰਦਰੋਂ ਬਰਾਮਦ ਹੋਣ ਵਾਲੇ ਮੋਬਾਈਲ ਫੋਨ ‘ਤੇ ਵੀ ਸਖ਼ਤੀ ਕੀਤੀ ਜਾਵੇਗੀ ਅਤੇ ਸਬੰਧਤ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕੀਤੀ ਜਾਵੇਗੀ ਕਿ, ਜੇਲ੍ਹਾਂ ਅੰਦਰੋਂ ਮੋਬਾਈਲ ਫੋਨ ਬੰਦ ਕਰਵਾਏ ਜਾਣ।

ਸੀਐਮ ਮਾਨ ਨੇ ਕਿਹਾ ਕਿ, ਹੁਣ ਤੱਕ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰੋਂ 700 ਤੋਂ ਵੱਧ ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੁਣ ਜੇਲ੍ਹਾਂ ਦੇ ਅੰਦਰ ਇਹ ਕਾਲਾ ਧੰਦਾ ਬਿਲਕੁਲ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ, ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਅਫ਼ਸਰ ਸਸਪੈਂਡ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਨੂੰ ਸੱਚਮੁੱਚ ਸੁਧਾਰ ਘਰ ਬਣਾਇਆ ਜਾਵੇਗਾ।

 

2 COMMENTS

  1. ਜੇਲ੍ਹ ਵਿੱਚ ਬੰਦ ਹਰ ਕੈਦੀ ਨਾਲ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ। ਕੈਦੀਆਂ ਦੇ ਵਿਵਹਾਰ ਨੂੰ ਵੀ ਦੇਖਣਾ ਚਾਹੀਦਾ ਹੈ ।ਕਈ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਵਾਂਗ ਵੀ ਵਿਵਹਾਰ ਦੇ ਪਾਤਰ ਹੁੰਦੇ ਹਨ।

LEAVE A REPLY

Please enter your comment!
Please enter your name here