ਆਸਟ੍ਰੇਲੀਆ ਵਿਚ ਚੀਨ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਜੇਲ੍ਹ ਵਿਚ ਬੰਦ ਪੱਤਰਕਾਰ ਬੀਬਾ ਚੇਂਗ ਲੇਈ ਦੇ ਇਨਸਾਨੀ ਹੱਕ ਹਕੂਕ ਨੂੰ ” ਸੁਰੱਖਿਅਤ” ਰੱਖਿਆ ਗਿਆ ਹੈ। ਉਸ ਦੇ ਖ਼ੁਫ਼ੀਆ ਮੁਕੱਦਮੇ ਵਿਚ ਕੋਈ ਫੈਸਲਾ ਨਹੀਂ ਆਇਆ ਹੈ। ਬੁਨਿਆਦੀ ਇਨਸਾਨੀ ਹੱਕਾਂ ਦੀ ਉਲੰਘਣਾ ਵਾਲੇ ਰਵਈਏ ਨੂੰ ਮੰਨਣ ਤੋਂ ਚੀਨ ਦੇ ਕੂਟਨੀਤਕ ਨੇ ਇਨਕਾਰ ਕੀਤਾ ਹੈ। ਚੀਨੀ ਰਾਜਦੂਤ ਜ਼ਿਆਓ ਕਿਆਨ ਨੇ ਕੈਨਬਰਾ ਵਿਚ ਕੌਮੀ ਪ੍ਰੈਸ ਕਲੱਬ ਵਿਚ ਆਸਟ੍ਰੇਲੀਆ ਨਾਲ ਸਬੰਧਾਂ ਨੂੰ “ਰੀਸੈਟ” ਕਰਨ ਦੀ ਮੰਗ ਕੀਤੀ ਹੈ। ਇਹ ਪੁੱਛੇ ਜਾਣ ‘ਤੇ ਕਿ ਚੀਨੀ-ਆਸਟ੍ਰੇਲੀਆਈ ਪੱਤਰਕਾਰ ਬੀਬਾ ਚੇਂਗ ਨੂੰ ਵਤਨੀ ਚੀਨ ਸਰਕਾਰ ਕਿਉਂ ਰਿਹਾਅ ਨਹੀਂ ਕਰ ਰਹੀ? ਜਿਹੜੀ ਲਗਭਗ ਦੋ ਸਾਲ ਪਹਿਲਾਂ ਕੌਮੀ ਸੁਰੱਖਿਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਕੀਤੀ ਸੀ। ਜ਼ਿਆਓ ਨੇ ਜਵਾਬਨ ਕਿਹਾ ਕਿ ਉਸ ਦਾ ਕੇਸ ਹਾਲੇ ਵੀ “ਅਧਿਕਾਰ ਖੇਤਰ ਦੀ ਪ੍ਰਕਿਰਿਆ” ਅਧੀਨ ਹੈ।
ਚੀਨੀ ਕੂਟਨੀਤਕ ਮੁਤਾਬਕ ਬੀਬਾ ਚੇਂਗ ਦੇ ਬੁਨਿਆਦੀ ਇਨਸਾਨੀ ਹੱਕਾਂ ਨੂੰ “ਸੁਰੱਖਿਅਤ” ਕੀਤਾ ਗਿਆ ਹੈ। ਪਰਿਵਾਰਕ ਮੁਲਾਕਾਤਾਂ ਤੇ ਕੂਟਨੀਤਕ ਮਦਦ ਦੀ ਪਿਛਲੀ ਹੱਦਬੰਦੀ ਸਿਰਫ ਮਹਾਂਮਾਰੀ ਕਰ ਕੇ ਸੀ। ਚੀਨ ਵਿਚ ਕੁਝ ਆਸਟ੍ਰੇਲੀਆਈ ਬਾਸ਼ਿੰਦੇ ਹਨ ਜੋ ਚੀਨੀ ਨਿਯਮਾਂ ਤੇ ਕਾਨੂੰਨਾਂ ਤਹਿਤ ਹਿਰਾਸਤ ਵਿਚ ਹਨ। ਉਨ੍ਹਾਂ ਦੇ ਬੁਨਿਆਦੀ ਹੱਕਾਂ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ, ਅਖੇ, ਇਸ ਬਾਰੇ ਫ਼ਿਕਰ ਨਾ ਕਰੋ। ਚੀਨੀ ਕੂਟਨੀਤਕ ਦੱਸਦਾ ਹੈ ਕਿ ਅਮਰੀਕੀ ਸਪੀਕਰ ਬੀਬਾ ਨੈਨਸੀ ਪੇਲੋਸੀ ਵੱਲੋੰ ਟਾਪੂ ਦੇ ਉੱਚ ਪ੍ਰੋਫਾਈਲ ਦੌਰੇ ਦੇ ਮੱਦੇਨਜ਼ਰ ਤਾਈਵਾਨ ਨੂੰ “ਪੈਗ਼ਾਮ ਭੇਜਣ” ਲਈ ਚੀਨ ਲਈ ਫੌਜੀ ਅਭਿਆਸਾਂ ਦੀ ਵਰਤੋਂ ਕਰਨਾ ਸਹੀ ਸੀ।
ਆਸਟ੍ਰੇਲੀਆ ਦੀ ਲੋਕਾਈ ਅਸ਼ੁੱਧ ਪਾਣੀ ਪੀਣ ਲਈ ਬੇਵੱਸ, ਹਾਕਮ ਨਹੀਂ ਹੋਏ ਟਸ ਤੋਂ ਮੱਸ
ਲਗਭਗ 200,000 ਆਸਟ੍ਰੇਲੀਅਨ ਲੋਕ ਯੂਰੇਨੀਅਮ, ਆਰਸੈਨਿਕ, ਨਾਈਟਰੇਟਸ, ਫਲੋਰਾਈਡ ਤੇ ਈ.ਕੋਲੀ ਦੀ ਅਸੁਰੱਖਿਅਤ ਮਿਕਦਾਰ ਵਾਲਾ ਪਾਣੀ ਪੀਣ ਲਈ ਬੇਵੱਸਹਨ। ਆਸਟ੍ਰੇਲੀਆ ਭਰ ਵਿਚ 400,000 ਲੋਕ ਨਿਯਮਤ ਤੌਰ ‘ਤੇ ਪਾਣੀ ਪੀਂਦੇ ਹਨ ਜੋ ਕਿ ਖ਼ਾਲਸ ਜਲ ਦੇ ਮਿਆਰਾਂ ਮੁਤਾਬਕ ਸਹੀ ਨਹੀਂ ਹੈ। “ਵਾਟਰ ਸਰਵਿਸਿਜ਼ ਐਸੋਸੀਏਸ਼ਨ ਆਫ ਆਸਟ੍ਰੇਲੀਆ” ਦੀ ਰਿਪੋਰਟ ਨੇ ਇਹ ਖ਼ੁਲਾਸੇ ਕੀਤੇ ਹਨ। ਖੋਜੀਆਂ ਨੇ 115 ਥਾਵਾਂ ‘ਤੇ ਅਸੁਰੱਖਿਅਤ ਪੀਣ ਵਾਲੇ ਪਾਣੀ ਮੌਜੂਦ ਹੋਣ ਬਾਰੇ ਦੱਸ ਪਾਈ ਹੈ। ਸੈਂਕੜੇ ਹੋਰ ਲੋਕ ਅਜਿਹਾ ਪਾਣੀ ਪੀਂਦੇ ਹਨ, ਜੋ ਕਿ ਜਲ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਨਾਰਦਰਨ ਟੈਰੇਟਰੀ, ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ ਤੇ ਪੱਛਮੀ ਆਸਟ੍ਰੇਲੀਆ ਦੇ ਕਸਬਿਆਂ ਤੇ ਭਾਈਚਾਰੇ, ਸਭ ਤੋਂ ਮਾੜੇ ਪਾਣੀ ਦੀ ਵਰਤੋਂ ਲਈ ਮਜਬੂਰ ਹਨ।
ਦੂਰ-ਦੁਰਾਡੇ ਦੇ ਆਦਿਵਾਸੀ ਭਾਈਚਾਰੇ ਅਸੁਰੱਖਿਅਤ ਪੀਣ ਵਾਲੇ ਪਾਣੀ ਤੋਂ ਸਭ ਤੋਂ ਵੱਧ ਔਖੇ ਹਨ।
ਜੈਕੀ ਮਹੋਨੀ ਤੇ ਪੈਮ ਕਾਰਬੇਟ, ਜਿਹੜੇ ਕਿ NT-ਕੁਈਨਜ਼ਲੈਂਡ ਸਰਹੱਦ ‘ਤੇ ਐਲਿਸ ਸਪ੍ਰਿੰਗਜ਼ ਤੋਂ 500 ਕਿਲੋਮੀਟਰ ਦੂਰ ਅਲਪੁਰਰੁਲਮ ਵਿਚ ਰਹਿੰਦੇ ਹਨ, ਕਹਿੰਦੇ ਹਨ ਕਿ ਮਾੜਾ ਪਾਣੀ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਦੀ ਮਾਂ ਹੈ। “ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਦਾ ਖੁਰਕ ਲਈ ਇਲਾਜ ਕੀਤਾ ਗਿਆ ਸੀ ਪਰ ਇਹ ਖੁਰਕ ਨਹੀਂ ਸੀ। ਬੱਚਿਆਂ ਦੀ ਖੋਪੜੀ ਸੁੱਕੀ ਸੀ ਤੇ ਖੁਜਲੀ ਸੀ। ਟੂਟੀਆਂ ਤੇ ਬੰਦ ਪਾਈਪਾਂ ‘ਤੇ ਬਹੁਤ ਸਾਰਾ ਕੈਲਸ਼ੀਅਮ ਸਮੱਸਿਆਵਾਂ ਪੈਦਾ ਕਰਦਾ ਸੀ। ਲੋਕਾਂ ਨੇ ਹੁਣੇ ਜਿਹੇ ਫਿਲਟਰੇਸ਼ਨ ਸਿਸਟਮ ਕਾਇਮ ਕੀਤਾ ਹੈ। ਲੋਕਾਂ ਮੁਤਾਬਕ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ਪਰ ਇਸ ਨੇ ਸਭ ਕੁਝ ਦੂਰ ਨਹੀਂ ਕੀਤਾ। ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਸਾਲਾਂ ਤੋਂ ਖਰਾਬ ਗੱਲ ਪਾਣੀ ਪੀਣ ਲਈ ਮਜਬੂਰ ਨੇ।
ਅਧਿਆਪਕਾ ‘ਤੇ ਲੱਗੇ ਗੱਭਰੂ ਨੂੰ ਕਾਮੁਕ ਤੌਰ ਉੱਤੇ ਤਿਆਰ ਕਰਨ ਦੇ ਦੋਸ਼
ਦੱਖਣੀ ਆਸਟ੍ਰੇਲੀਆਈ ਰਾਹਤ ਅਧਿਆਪਕਾ ਉੱਤੇ ਗੱਭਰੂ ਨੂੰ ਸੈਕਸ ਲਈ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਐਮੀ ਸਿੰਗਲਟਨ (28) ‘ਤੇ ਪਿਛਲੇ ਸਾਲ ਪੋਰਟ ਔਗਸਟਾ ਵਿਚ ਬੱਚੇ ਨੂੰ ਜਿਨਸੀ ਸਰਗਰਮੀ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਸੀ। ਬੁੱਧਵਾਰ ਨੂੰ ਪੋਰਟ ਔਗਸਟਾ ਮੈਜਿਸਟ੍ਰੇਟ ਅਦਾਲਤ ਵਿਚ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਇਸ ਕੇਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ। ਸਿੰਗਲਟਨ ਨੇ ਮੀਡੀਆ ਨਾਲ ਕੋਈ ਟਿੱਪਣੀ ਨਹੀਂ ਕੀਤੀ ਤੇ ਉਹ ਅਦਾਲਤ ਦੇ ਕਮਰੇ ਤੋਂ ਬਾਹਰ ਨਿਕਲ ਗਈ।
ਇਹ ਅਪਰਾਧ ਪਹਿਲੀ ਤੋਂ 30 ਨਵੰਬਰ, 2021 ਦਰਮਿਆਨ 16 ਸਾਲਾ ਮੁੰਡੇ ਨਾਲ ਕੀਤਾ ਗਿਆ ਸੀ।
ਵਕੀਲ ਅਲੈਗਜ਼ੈਂਡਰ ਹੋਸਕਿੰਗ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਔਰਤ ਚੈਟ ਰੂਮ ਵਿਚ ਮੁੰਡੇ ਦੇ ਸੰਪਰਕ ਵਿਚ ਆਈ ਸੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਦੋਸ਼ਾਂ ਦਾ ਅਧਿਆਪਕ ਵਜੋਂ ਸਿੰਗਲਟਨ ਦੇ ਕਿੱਤੇ ਨਾਲ ਕੋਈ ਲੈਣਾ-ਦੇਣਾ ਨਹੀਂ। ਸਿੰਗਲਟਨ ਜਿਹੜੀ ਕਿ ਪੋਰਟ ਔਗਸਟਾ ਇਲਾਕੇ ਦੇ ਕਈ ਸਕੂਲਾਂ ਵਿਚ ਰਾਹਤ ਅਧਿਆਪਕਾ ਵਜੋਂ ਕੰਮ ਕਰਦੀ ਸੀ, ਨੂੰ ਦਸੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦੋ ਸਕੂਲਾਂ ਨੇ ਮਾਪਿਆਂ ਨੂੰ ਪੱਤਰ ਭੇਜ ਕੇ ਇਸ ਬਾਰੇ ਪੁਸ਼ਟੀ ਕੀਤੀ ਸੀ। ਬੀਬਾ ਸਿੰਗਲਟਨ ਦੀ ਅਧਿਆਪਨ ਰਜਿਸਟ੍ਰੇਸ਼ਨ ਇਸ ਸਾਲ ਮਾਰਚ ਵਿਚ ਰੱਦ ਕਰ ਦਿੱਤੀ ਗਈ ਸੀ। ਦੱਖਣੀ ਆਸਟ੍ਰੇਲੀਆ ਦੇ ਕਾਨੂੰਨ ਤਹਿਤ, ਜਿਨਸੀ ਸਰਗਰਮੀ ਲਈ ਕਿਸੇ ਬੱਚੇ ਨੂੰ ਉਕਸਾਉਣ ਦੇ ਜੁਰਮ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੈ।
ਬੱਚਿਆਂ ਦੇ ਪਾਸਪੋਰਟਾਂ ਲਈ ਲੱਗ ਰਹੀ ਹੈ ਦੇਰ, ਟੱਬਰਾਂ ਭਾਣੇ ਹਨੇਰ
ਸੰਭਾਵਤ ਛੁੱਟੀਆਂ ਦੀਆਂ ਯੋਜਨਾਵਾਂ ਲਈ ਪਾਸਪੋਰਟ ਪ੍ਰੋਸੈਸਿੰਗ ਦੀ ਦੇਰ ਅੜਿੱਕਾ ਬਣ ਰਹੀ ਹੈ। ਬੱਚੇ ਇਸ ਸਿਸਟਮ ਦਾ ਸ਼ਿਕਾਰ ਬਣ ਰਹੇ ਹਨ। ਇਹ ਸਭ ਪਰਿਵਾਰਾਂ ਲਈ ਤਣਾਅ ਦਾ ਕਾਰਨ ਬਣਦਾ ਹੈ। ਦੀਦਾਵਰ ਨੈੱਟਵਰਕ ਦੇ ਖੋਜੀ ਪੱਤਰਕਾਰਾਂ ਵੱਲੋੰ ਖੁਲਾਸਾ ਕੀਤੇ ਜਾਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ‘ਟੁੱਟੇ ਹੋਏ ਪ੍ਰਿੰਟਰ’ ਕਾਰਨ ਨਵੇਂ ਪਾਸਪੋਰਟ ਬਣਾਉਣ ਵਿਚ ਦੇਰ ਹੋਈ ਹੈ। ਨਿਰਾਸ਼ ਯਾਤਰੀ ਆਪਣੇ ਪਛਾਣ ਦਸਤਾਵੇਜ਼ ਲਈ 15 ਹਫ਼ਤਿਆਂ ਤਕ ਉਡੀਕ ਕਰ ਰਹੇ ਹਨ, ਨੂੰ ਬੁੱਧਵਾਰ ਨੂੰ ਆਸਟ੍ਰੇਲੀਅਨ ਪਾਸਪੋਰਟ ਦਫ਼ਤਰ ਤੋਂ ਖਾਲੀ ਹੱਥ ਮੋੜ ਦਿੱਤਾ ਗਿਆ। ਮੈਲਬੌਰਨ ਦੇ ਅੰਦਰੂਨ ਤੋਂ ਆਈ ਬੇਬੇ ਰੌਬਿਨ ਨੇ ਦੱਸਿਆ ਕਿ ਉਹ ਅਪ੍ਰੈਲ ਦੇ ਅਖੀਰ ਤੋਂ ਦੋ ਸਾਲ ਦੀ ਪੋਤੀ ਦੇ ਪਾਸਪੋਰਟ ਦੇ ਆਉਣ ਦੀ ਉਡੀਕ ਕਰ ਰਹੀ ਸੀ। ਆਪਣੀ ਵਿਦੇਸ਼ ਯਾਤਰਾ ‘ਤੇ ਜਾਣ ਤੋਂ ਅਸਮਰੱਥ ਹਾਂ ਕਿਉਂਕਿ ਬੱਚੀ ਕੋਲ ਪਾਸਪੋਰਟ ਨਹੀਂ ਹੈ। ਸਭ ਤੋਂ ਨਿਰਾਸ਼ਾਜਨਕ ਗੱਲ ਇਹ ਹੈ ਕਿ ਪਾਸਪੋਰਟ ਦਫਤਰ ਤੋਂ ਕੋਈ ਜਵਾਬਦੇਹੀ ਨਹੀਂ ਹੈ। ਉਹਨਾਂ ਨੂੰ ਪਾਸਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਝੰਜਟ ਵਿਚ ਜ਼ਿਆਦਾ ਸਮਾਂ ਲੱਗਿਆ ਹੈ।
ਮੈਲਬੌਰਨ ਦੇ ਲਗਭਗ ਦੋ- ਤਿਹਾਈ ਸੀਬੀਡੀ ਦਫਤਰ ਖਾਲੀ, ਵਪਾਰੀ ਤੜਫ਼ੇ
ਮੈਲਬੌਰਨ ਸੀਬੀਡੀ ਦਫਤਰ ਕਿਸੇ ਵੀ ਹੋਰ ਰਾਜਧਾਨੀ ਸ਼ਹਿਰ ਨਾਲੋਂ ਵੱਧ ਗਿਣਤੀ ਵਿਚ ਖਾਲੀ ਹਨ। ਨਵੇਂ ਡੇਟਾ ਰਾਹੀਂ ਇਹ ਖੁਲਾਸਾ ਹੋਇਆ ਹੈ। ਆਸਟ੍ਰੇਲੀਆ ਦੀ ਪ੍ਰਾਪਰਟੀ ਕੌਂਸਲ ਵੱਲੋੰ ਕੀਤੇ ਗਏ ਤਾਜ਼ਾ ‘ਆਫਿਸ ਆਕੂਪੈਂਸੀ ਸਰਵੇ’ ਮੁਤਾਬਕ ਜੁਲਾਈ ਵਿਚ ਮੈਲਬੌਰਨ CBD ਵਿਚ ਸਿਰਫ 38 ਫੀਸਦ ਦਫਤਰ ਸਨ। ਜੂਨ ਵਿਚ ਦਰਜ ਕੀਤੀ ਗਈ 49 ਫੀਸਦ ਆਕੂਪੈਂਸੀ ਦਰ ਵਿਚ ਮਹੱਤਵਪੂਰਨ ਗਿਰਾਵਟ ਨਜ਼ਰ ਆਈ ਹੈ। ਸਰਵੇਖਣ ਨੇ ਦਿਖਾਇਆ ਹੈ ਕਿ ਜੁਲਾਈ ਦੇ ਸਭ ਤੋਂ ਮਾੜੇ ਦਿਨਾਂ ਵਿਚ ਸਿਰਫ 19 ਫੀਸਦ ਦਫਤਰਾਂ ਦੀ ਵਰਤੋਂ ਕੀਤੀ ਗਈ ਸੀ। ਜੁਲਾਈ ਵਿਚ ਸਿਡਨੀ, ਬ੍ਰਿਸਬੇਨ ਤੇ ਐਡੀਲੇਡ ਵਿਚ ਵੀ ਦਫਤਰੀ ਆਕੂਪੈਂਸੀ ਦਰਾਂ ਵਿਚ ਗਿਰਾਵਟ ਆਈ ਹੈ ਪਰ ਹਰ ਦੂਜੇ ਪ੍ਰਮੁੱਖ ਆਸਟ੍ਰੇਲੀਅਨ ਸ਼ਹਿਰਾਂ ਵਿਚ ਹਾਲੇ ਵੀ 50 ਫੀਸਦ ਤੋਂ ਵੱਧ ਹੈ।
ਸਿਡਨੀ ਸੀਬੀਡੀ ਵਿਚ ਦਫ਼ਤਰ ਜੁਲਾਈ ਵਿਚ 52 ਪਰਸੈਂਟ ਭਰੇ ਹੋਏ ਸਨ, ਜਦਕਿ ਬ੍ਰਿਸਬੇਨ ਵਿਚ 53 ਪ੍ਰਤੀਸ਼ਤ ਦਫ਼ਤਰਾਂ ਦਾ ਕਬਜ਼ਾ ਸੀ ਤੇ 64 ਫੀਸਦ ਐਡੀਲੇਡ ਵਿਚ ਸਨ। ਕੋਵਿਡ-19 ਲੌਕਡਾਊਨ ਕਾਰਨ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਆਦਤ ਪੈ ਗਈ ਹੈ, ਉਦੋਂ ਤੋਂ ਮੈਲਬੌਰਨ ਸਿਟੀ ਕੌਂਸਲ ਕਾਮਿਆਂ ਨੂੰ ਸੀਬੀਡੀ ਦਫ਼ਤਰਾਂ ਵੱਲ ਆਕਰਸ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਪ੍ਰਾਪਰਟੀ ਕੌਂਸਲ ਤੋਂ ਐਡੀਨਾ ਸਿਰਸਨ ਨੇ ਦੱਸਿਆ ਹੈ ਕਿ ਕੋਵਿਡ -19 ਤੇ ਇਨਫਲੂਐਂਜ਼ਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਘਰ ਤੋਂ ਕੰਮ ਕਰਨ ਦੀਆਂ ਸੈਟਿੰਗਾਂ ਤੇ ਠੰਡੀ ਮੈਲਬੌਰਨ ਸਰਦੀਆਂ ਬਾਰੇ ਸਰਕਾਰ ਦੀ ਅਪਡੇਟ ਕੀਤੀ ਸਲਾਹ ਨੇ ਅਗਵਾਈ ਕੀਤੀ ਹੈ। ਹਾਲਾਂਕਿ ਮੈਲਬੌਰਨ ਨੇ ਸਾਲ ਦੇ ਪਹਿਲੇ ਅੱਧ ਵਿਚ ਦਫਤਰੀ ਕਿੱਤਿਆਂ ਦੀ ਗਿਣਤੀ ਵਿਚ ਸਥਿਰ ਵਾਧੇ ਦਾ ਲੁਤਫ਼ ਮਾਣਿਆ ਹੈ।
ਆਸਟ੍ਰੇਲੀਆ ‘ਚ ਫ਼ੌਰੀ ਡਿਲੀਵਰੀ ਤਰੀਕੇ ਬਾਰੇ ਐਮਾਜ਼ੋਨ ਨੇ ਕੀਤਾ ਵੱਡਾ ਐਲਾਨ
ਬਹੁ-ਮੁਲਕੀ ਕੰਪਨੀ ਐਮਾਜ਼ਾਨ ਨੇ ਪੱਕੇ ਗਾਹਕਾਂ ਲਈ ਤੇਜ਼ ਡਿਲੀਵਰੀ ਸੇਵਾਵਾਂ ਤਹਿਤ ਵੱਲਬਦਲਾਅ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸਿਡਨੀ ਤੇ ਮੈਲਬੌਰਨ ਪ੍ਰਾਈਮ ਮੈਂਬਰਾਂ ਲਈ ਸੈਂਕੜੇ-ਹਜ਼ਾਰਾਂ ਉਤਪਾਦਾਂ ‘ਤੇ ‘ਅਗਲੇ ਦਿਨ ਦੀ ਮੁਫਤ ਡਿਲੀਵਰੀ’ ਸਕੀਮ ਲਾਂਚ ਕੀਤੀ ਹੈ। ਇਸ ਦਾ ਮਤਲਬ ਹੈ ਕਿ ਅੱਧੀ ਰਾਤ ਨੂੰ ਆਪਣੇ ਆਰਡਰ ਦੇਣ ਵਾਲੇ ਖਪਤਕਾਰ ਅਗਲੇ ਦਿਨ ਆਪਣੇ ਦਰਵਾਜ਼ੇ ‘ਤੇ ਆਰਡਰ ਪ੍ਰਾਪਤ ਕਰਨਗੇ।
ਇਹ ਤਬਦੀਲੀ ਪੱਛਮੀ ਸਿਡਨੀ ਵਿਚ ਕੈਂਪਸ ਕ੍ਰੀਕ ਵਿਖੇ ਐਮਾਜ਼ਾਨ ਦੇ 200,000 ਵਰਗ ਮੀਟਰ ਦੇ ਰੋਬੋਟਿਕ ਪੂਰਤੀ ਕੇਂਦਰ ਦੇ ਖੁੱਲਣ ਤੋਂ ਬਾਅਦ ਕੀਤੀ ਗਈ ਹੈ। ਕੰਪਨੀ ਦੀ ਇਸ ਉੱਤੇ $500m ਤੋਂ ਵੱਧ ਦੀ ਲਾਗਤ ਆਈ ਹੈ। ਤਕਨੀਕੀ ਘਾਗ ਕੰਪਨੀ ਦਾ ਦਾਅਵਾ ਹੈ ਕਿ ਕੇਂਦਰ ਘਰੇਲੂ ਵਸਤੂਆਂ ਤੇ ਤੋਹਫ਼ਿਆਂ ਸਮੇਤ 20 ਮਿਲੀਅਨ ਤੋਂ ਵੱਧ ਉਤਪਾਦ ਰੱਖ ਸਕਦਾ ਹੈ। ਐਮਾਜ਼ਾਨ ਆਸਟ੍ਰੇਲੀਆ ਦੀ ਕੰਟਰੀ ਮੈਨੇਜਰ ਬੀਬਾ ਜੈਨੇਟ ਮੇਨਜ਼ੀਜ਼ ਨੇ ਕਿਹਾ ਹੈ ਕਿ ਕੰਪਨੀ ਤੇਜ਼ ਡਿਲੀਵਰੀ ਸਪੀਡ ਪੂਰਤੀ ਕੇਂਦਰਾਂ ਤੇ ਡਿਲੀਵਰੀ ਸਟੇਸ਼ਨਾਂ ਦੇ ਨੇੜੇ ਹੋਣ ਦਾ ਸਿੱਧਾ ਨਤੀਜਾ ਹੈ। ਕੰਪਨੀ ਮੁਤਾਬਕ ਪੂਰਤੀ ਕੇਂਦਰਾਂ ਤੇ ਡਿਲੀਵਰੀ ਸਟੇਸ਼ਨਾਂ ਨੂੰ ਸਮਰੱਥ ਬਣਾਉਣਾ ਹੈ। ਪੈਕੇਜ ਘੱਟ ਦੂਰੀ ਦੌਰਾਨ ਤੇਜ਼ ਗਤੀ ਨਾਲ ਪੁੱਜਣਗੇ। ਕੰਪਨੀ ‘ਮੁਫਤ ਇਕ-ਦਿਨ ਡਿਲੀਵਰੀ’ ਦੇ ਨਾਲ ਪਹੁੰਚ ਨੂੰ ਹੋਰ ਸੁਖਾਲ਼ੀ ਬਣਾ ਕੇ ਖੁਸ਼ ਹੈ।
Chinese diplomat claims jailed Australian journalist Cheng Lei’s rights ‘well protected’– China’s top diplomat in Australia says the rights of jailed journalist Cheng Lei are “well protected” despite her secret trial with no verdict, as he also denied Beijing seeks to dominate the Indo-Pacific. Refusing to acknowledge China’s human rights violations and aggressive expansion in the region, Chinese Ambassador Xiao Qian instead called for a positive “reset” of relations with Australia at the National Press Club in Canberra on Wednesday.
Asked why China would not release Ms Cheng, a Chinese-Australian journalist jailed almost two years ago for allegedly sharing national security information, Mr Xiao said her case was still under a “jurisdiction process”. He insisted the rights of Ms Cheng, who was secretly tried in March, were “well protected” and previous limits on family visits and diplomatic support were merely “because of the pandemic”. “There are a couple of Australian citizens in China that are under custody according to Chinese rules and laws, and their basic rights are well protected, don’t worry about that,” he said.But Ms Cheng’s partner has confirmed she had not been allowed any family visits and only recently regained access to 30 minute monthly video conferences with Australian consular officials. Mr Xiao said it was right for China to use military exercises to “send a message” to Taiwan in the wake of a high profile visit to the island by US Speaker Beeba Nancy Pelosi.
ਦੀਦਾਵਰ ਯਾਦਵਿੰਦਰ
ਸਰੂਪਨਗਰ, ਰਾਓਵਾਲੀ ਦੋਆਬਾ
ਸੰਪਰਕ- +916284336773