Kangana Ranaut Contest Election:
ਅਭਿਨੇਤਰੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਤੇਜਸ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਹ ਫਿਲਮ ਬਾਕਸ ਆਫਿਸ ‘ਤੇ ਅਸਫਲ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਮਾਨਸਿਕ ਸ਼ਾਂਤੀ ਲਈ ਭਗਵਾਨ ਦੀ ਸ਼ਰਨ ਲਈ।
ਉਨ੍ਹਾਂ ਨੇ ਦਵਾਰਕਾਧੀਸ਼ ਮੰਦਰ ਦੇ ਦਰਸ਼ਨਾਂ ਦੀਆਂ ਕੁਝ ਤਸਵੀਰਾਂ ਅਤੇ ਰੀਲਾਂ ਸ਼ੇਅਰ ਕੀਤੀਆਂ ਹਨ। ਕੰਗਨਾ ਰਣੌਤ ਨੇ ਦਵਾਰਕਾ ਬੇਟ ਦਵਾਤਕ ਅਤੇ ਨਾਗੇਸ਼ਵਰ ਮਹਾਦੇਵ ਮੰਦਰ ਵੀ ਜਾ ਕੇ ਭਗਵਾਨ ਦਾ ਆਸ਼ੀਰਵਾਦ ਲਿਆ।
ਆਪਣੀ ਅਗਲੀ ਫਿਲਮ ਬਾਰੇ ਕੰਗਨਾ ਰਣੌਤ ਨੇ ਕਿਹਾ ਕਿ ਉਹ ਖੁਦ ਤਨੂ ਵੈਡਸ ਮਨੂ ਪਾਰਟ 3 ਦਾ ਨਿਰਦੇਸ਼ਨ ਕਰੇਗੀ ਅਤੇ ਇਸ ਵਿੱਚ ਮੁੱਖ ਭੂਮਿਕਾ ਵੀ ਨਿਭਾਏਗੀ।
ਇਸ ਤੋਂ ਇਲਾਵਾ ਕੰਗਨਾ ਨੇ ਚੋਣ ਲੜਨ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਕੰਗਨਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਜੇਕਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਹੋਵੇ ਤਾਂ ਉਹ ਵੀ ਚੋਣ ਲੜ ਸਕਦੀ ਹੈ।
ਦੱਸ ਦਈਏ ਕਿ, ਕੰਗਨਾ ਰਣੌਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਵੇਲੇ ਤਰੀਫ਼ ਕਰਦੀ ਨਜ਼ਰ ਆਉਂਦੀ ਹੈ, ਹਾਲਾਂਕਿ, ਉਹ ਮੋਦੀ ਦੀਆਂ ਤਰੀਫਾਂ ਕਾਰਨ ਘੱਟ ਅਤੇ ਆਪਣੇ ਵਿਵਾਦਿਤ ਬਿਆਨਾਂ ਕਰਕੇ ਜ਼ਿਆਦਾ ਸੁਰਖੀਆਂ ਵਿੱਚ ਰਹਿੰਦੀ ਹੈ।