ਚੰਡੀਗੜ੍ਹ ਵਰਗਾ ਕਾਨਪੁਰ ‘ਚ ਕਾਂਡ: ਬਾਥਰੂਮ ‘ਚ ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ, ਵਿਦਿਆਰਥਣਾਂ ਨੇ ਮਚਾਇਆ ਹੰਗਾਮਾ

454

 

ਕਾਨਪੁਰ –

ਚੰਡੀਗੜ੍ਹ ਤੋਂ ਬਾਅਦ ਹੁਣ ਕਾਨਪੁਰ ‘ਚ ਵੀ ਹੋਸਟਲ ‘ਚ ਇਕ ਮੁਲਾਜ਼ਮ ਵਲੋਂ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਰਾਵਤਪੁਰ ਥਾਣਾ ਖੇਤਰ ਦੇ ਕਾਕਾਦੇਵ ‘ਚ ਸਥਿਤ ਸਾਈ ਨਿਵਾਸ ਗਰਲਜ਼ ਹੋਸਟਲ ‘ਚ ਵਿਦਿਆਰਥਣਾਂ ਨੇ ਕਰਮਚਾਰੀਆਂ ‘ਤੇ ਅਸ਼ਲੀਲ ਵੀਡੀਓ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਲੜਕੀਆਂ ਨੇ ਉੱਥੇ ਹੰਗਾਮਾ ਮਚਾਇਆ।

ਫਿਲਹਾਲ ਇਸ ਮਾਮਲੇ ‘ਚ ਪੁਲਸ ਨੇ ਦੋਸ਼ੀ ਕਰਮਚਾਰੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਹੋਸਟਲ ‘ਚ ਕੰਮ ਕਰਦੇ ਕਰਮਚਾਰੀ ਦੇ ਮੋਬਾਇਲ ‘ਚ ਵਿਦਿਆਰਥੀਆਂ ਦੀਆਂ ਅਸ਼ਲੀਲ ਵੀਡੀਓਜ਼ ਪਾਈਆਂ ਗਈਆਂ ਸਨ। ਹੋਸਟਲ ਦੀਆਂ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਮੁਲਾਜ਼ਮ ਨਹਾਉਂਦੇ ਸਮੇਂ ਸਕਾਈਲਾਈਟ ਤੋਂ ਵੀਡੀਓ ਬਣਾਉਂਦਾ ਸੀ।

ਇਸ ਤੋਂ ਪਹਿਲਾਂ ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੀ ਇਕ ਵਿਦਿਆਰਥਣ ਵੱਲੋਂ 60 ਦੇ ਕਰੀਬ ਵਿਦਿਆਰਥਣਾਂ ਦੇ ਨਹਾਉਣ ਦਾ ਕਥਿਤ ਵੀਡੀਓ ਬਣਾਉਣ ਦਾ ਦੋਸ਼ ਲੱਗਿਆ ਸੀ। ਵਿਦਿਆਰਥਣ ਵੱਲੋਂ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੇ, ਜਿਸ ਨੇ ਇਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ‘ਚ ਵਿਦਿਆਰਥਣਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਅਤੇ ਪ੍ਰਦਰਸ਼ਨ ਕੀਤਾ ਗਿਆ ਸੀ। ndtv