ਪੰਜਾਬ ‘ਚ ਖ਼ਾਕੀ ਫਿਰ ਦਾਗਦਾਰ! ਪੁਲਿਸ ਮੁਲਾਜ਼ਮ ਹੀ ਨਿਕਲਿਆ ਪੈਟਰੋਲ ਪੰਪ ਲੁਟੇਰਾ

740

 

ਚੰਡੀਗੜ੍ਹ/ਸੁਲਤਾਨਪੁਰ ਲੋਧੀ

ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਇੱਕ ਲੁਟੇਰਾ ਪਿੰਡ ਮੇਵਾ ਸਿੰਘ ਵਾਲਾ ਤੋਂ ਪੈਟਰੋਲ ਪੰਪ ਲੁੱਟਣ ਲਈ ਆਪਣੇ ਸਾਥੀਆਂ ਨਾਲ ਆਇਆ ਤਾਂ ਨੌਜਵਾਨਾਂ ਦੀ ਮਦਦ ਨਾਲ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।

ਗੱਲਬਾਤ ਕਰਦਿਆਂ ਬਬਨਦੀਪ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ, ਲਖਵਿੰਦਰ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲਣ ਤੇ ਐਸ ਆਈ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ  ਘਟਨਾ ਵਾਲੀ ਥਾਂ ਤੇ ਪੁੱਜਕੇ ਦੇਖਿਆ ਕਿ  ਕੁਝ ਨੇ ਉਸ ਨੂੰ ਘੇਰ ਰੱਖਿਆ ਸੀ।

ਉਸ ਨੌਜਵਾਨ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਣਧੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪੂਨੀਆ ਥਾਣਾ ਸ਼ਾਹਕੋਟ ਜਿਲਾ ਜਲੰਧਰ ਦੱਸਿਆ। ਪੁਲਿਸ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਕ ਉਸ ਦੀ ਤਲਾਈ ਲੈਣ ਤੇ ਉਸ ਦੀ ਡੱਬ ਵਿਚੋਂ ਇਕ ਪਿਸਟਲ ਸਮੇਤ 10 ਰੌਂਦ ਬਰਾਮਦ ਕੀਤੇ ਗਏ।

ਉਥੇ ਪਟਰੋਲ ਪੰਪ ਦੇ ਮਾਲਕ ਬਲਬੀਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮੇਵਾ ਸਿੰਘ ਵਾਲਾ ਨੇ ਦੱਸਿਆ ਕਿ ਇਹ ਦੋ ਨੌਜਵਾਨ ਉਸਦੇ ਪੰਪ ਤੋਂ ਪੈਸੇ ਖੋਹ ਕੇ ਭੱਜੇ ਹਨ ਅਤੇ ਇੱਕ ਨੌਜਵਾਨ ਮੋਟਰਸਾਇਕਲ ਲੈ ਕੇ ਭੱਜ ਗਿਆ।

ਜਿਸ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਰਣਧੀਰ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪੈਟਰੋਲ ਪੰਪਾਂ ਤੇ ਹੋਰ ਵੀ ਲੁੱਟਾਂ ਖੋਹਾ ਕੀਤੀਆ ਹਨ।

ਜਿਨ੍ਹਾਂ ਵਿੱਚ ਇਸ ਦੋਸ਼ੀ ਵੱਲੋ ਕੀਤੀਆ ਗਈਆਂ ਲੁੱਟਾਂ ਖੋਹਾਂ ਕੀਤੀਆਂ ਉਨ੍ਹਾਂ ਵਿੱਚ ਪਿੰਡ ਕੁਲਾਰਾਂ, ਕਸਬਾ ਮਲਸੀਆ ਜਲੰਧਰ ਰੂਰਲ ਅਤੇ ਪਿੰਡ ਤਾਸ਼ ਪੁਰ, ਪਿੰਡ ਮੇਵਾ ਸਿੰਘ ਵਾਲਾ ਕਪੂਰਥਲਾ ਆਦਿ ਲੋਟਾ ਖੋਹਾਂ ਕੀਤੀਆਂ ਹਨ।

ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਥਾਣਾ ਨਕੋਦਰ ਅਧੀਨ ਪੈਂਦੇ ਇੱਕ ਵਿਆਕਤੀ ਦਾ ਗੰਨਮੈਨ ਲੱਗਿਆ ਹੋਇਆ ਹੈ। ਉਸ ਕੋਲੋਂ ਜਿਹੜਾ ਪਿਸਟਲ 9 ਐੱਮ ਐੱਮ ਦਾ ਬਰਾਮਦ ਹੋਇਆ ਹੈ, ਉਹ ਵੀ ਸਰਕਾਰੀ ਹੈ। ਉਹਨਾਂ ਦੱਸਿਆ ਕਿ ਇਸ ਕਾਬੂ ਕੀਤੇ ਵਿਅਕਤੀ ਤੋਂ ਦੂਜੇ ਵਿਅਕਤੀਆਂ ਬਾਰੇ ਵੀ ਪੁਛਗਿੱਛ ਕੀਤੀ ਜਾਵੇਗੀ। ਖ਼ਬਰ ਸ੍ਰੋਤ- ਬਾਬੂਸ਼ਾਹੀ