ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ; 17 ਮਈ ਨੂੰ ਚੰਡੀਗੜ੍ਹ ‘ਚ ਲੱਗੇਗਾ ਪੱਕਾ ਮੋਰਚਾ

301

 

ਚੰਡੀਗੜ੍ਹ

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਤੇਈ ਜਥੇਬੰਦੀਆਂ ਦੀ ਬਿਜਲੀ ਸਬੰਧੀ ਮੰਗਾਂ ਤੇ ਬਿਜਲੀ ਮੰਤਰੀ  ਹਰਭਜਨ ਸਿੰਘ ਈਟੀਓ ਅਤੇ ਬਿਜਲੀ ਬੋਰਡ ਮੁੱਖੀ ਬਲਦੇਵ ਸਿੰਘ ਸਰਾਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਵਿਚ ਕਿਸਾਨਾਂ ਵੱਲੋਂ ਬਿਜਲੀ ਸੰਬੰਧੀ 27 ਮੰਗਾਂ ਦਾ ਮੰਗ ਪੱਤਰ  ਬਿਜਲੀ ਮੰਤਰੀ ਨੂੰ ਦਿੱਤਾ ਗਿਆ  ਇਸ ਤੇ ਬਿਜਲੀ ਮੰਤਰੀ ਨਾਲ ਚਾਰ ਘੰਟੇ ਦੇ ਕਰੀਬ ਮੀਟਿੰਗ ਚੱਲੀ।

ਮੀਟਿੰਗ ਵਿੱਚ ਕਿਸਾਨਾਂ ਵੱਲੋਂ ਮੁੱਖ ਮੰਗ ਰੱਖੀ ਗਈ ਕਿ ਝੋਨੇ ਦੀ ਲਵਾਈ 10 ਜੂਨ ਤੋਂ ਕਰਾਈ ਜਾਵੇ ਅਤੇ ਬਿਜਲੀ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਦਿੱਤੀ ਜਾਵੇ, ਇਹ ਮੰਗ ਤੇ ਸਹਿਮਤੀ ਨਹੀਂ ਬਣੀ ਆਧਾਰਿਤ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਬਲਦੇਵ ਸਿੰਘ ਸਰਾਂ ਵੱਲੋਂ ਕਿਹਾ ਗਿਆ ਕਿ ਇਸ ਨੂੰ ਅਸੀਂ ਦੁਬਾਰਾ ਮੁੜ ਵਿਚਾਰ ਲਈਏ ਬਾਰਡਰ ਏਰੀਆ ਤਾਰੋਂ ਪਾਰ ਦੇ ਦਰਿਆਵਾਂ ਦੇ ਕੰਢਿਆਂ ਤੇ ਦੀ ਬਿਜਲੀ ਇੱਕ ਜੂਨ ਤੋਂ ਦੇਣ ਲਈ ਵਿਚਾਰ ਕਰਨਗੇ।

ਦੂਸਰੀ ਮੁੱਖ ਮੰਗ ਸੀ ਕਿ ਮੋਟਰਾਂ ਦੇ ਲੋਡ ਵਧਾਉਣ ਦੀ ਫੀਸ 4800  ਤੋਂ ਘਟਾ ਕੇ 1200  ਕੀਤੀ ਜਾਵੇ  ਇਹ ਮੰਗ    ਬਿਜਲੀ ਮੰਤਰੀ ਦਾ ਸੀ ਕਿ ਰੈਗੂਲੇਟਰੀ ਅਥਾਰਿਟੀ ਹੀ ਵਿਚਾਰ ਕੇ ਫ਼ੈਸਲਾ ਦੇਵੇਗਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ 10 ਜੂਨ ਤੋਂ ਝੋਨਾ ਲਾਉਣ ਦੀ ਤਿਆਰੀ ਕਰਨ ਪਨੀਰੀਆਂ ਬੀਜਣ  ਜੇ ਸਰਕਾਰ ਵਾਹੁਣ ਆਉਂਦੀ ਜਾ ਕਿਸਾਨਾ ਨੂੰ ਰੋਕਦੀ ਹੈ ਤਾਂ ਜਥੇਬੰਦੀਆਂ ਕਿਸਾਨਾਂ ਦੇ ਨਾਲ ਖੜ੍ਹਗੀਆਂ ਝੋਨਾ ਲਓਣ ਤੋਂ ਨਹੀਂ ਰੋਕਣ ਦੇਣਗੀਆਂ।

ਝੋਨਾ ਲਈ ਬਿਜਲੀ ਅੱਠ ਲੈਣ ਲਈ 10 ਜੂਨ ਤੋਂ ਅੱਠ ਘੰਟੇ ਲੈਣ ਲਈ 17 ਮਈ ਤੋਂ ਚੰਡੀਗੜ੍ਹ ਵਿਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪੱਕਾ ਮੋਰਚਾ ਲਾਉਣਗੇ। ਮੀਟਿੰਗ ਵਿੱਚ ਡਾ ਦਰਸ਼ਨ ਪਾਲ, ਗੁਰਮੀਤ ਸਿੰਘ ਮਹਿਮਾ,   ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਹਰਿੰਦਰ ਸਿੰਘ ਲੱਖੋਵਾਲ, ਹਰਪਾਲ ਸਿੰਘ ਸੰਘਾ, ਬਲਦੇਵ ਸਿੰਘ ਸਿਰਸਾ, ਬਲਵੰਤ ਸਿੰਘ ਬਹਿਰਾਮਕੇ, ਮੇਜਰ ਸਿੰਘ ਪੁੰਨਾਵਾਲ, ਹਰਦੇਵ ਸਿੰਘ ਸੰਧੂ, ਜਸਵਿੰਦਰ ਸਿੰਘ ਸਾਈਆਂਵਾਲਾ, ਸਤਨਾਮ ਸਿੰਘ ਬਾਗੜੀਆਂ, ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਗਰਬਖ਼ਸ਼ ਸਿੰਘ ਬਰਨਾਲਾ, ਸੁੱਚਾ ਸਿੰਘ ਲੱਧੂ, ਬਲਬੀਰ ਸਿੰਘ ਰੰਧਾਵਾ, ਸੁਖਜੀਤ ਸਿੰਘ  ਮੀਟਿੰਗ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here