ਕਿਸਾਨ ਮਜ਼ਦੂਰ ਜਥੇਬੰਦੀ ਨੇ ਖੇਤੀ ਕਾਨੂੰਨਾਂ ਦੇ ਹੱਕ ‘ਚ ਲੇਖ ਲਿਖਣ ਵਾਲੇ ਅਨਿਲ ਘਣਵਤ ਦੀ ਬਣਾਈ ਰੇਲ, ਦੱਸਿਆ ਕੇਂਦਰੀ ਦੀ ਸ਼ਰਾਰਤ

106

ਪੰਜਾਬ ਨੈੱਟਵਰਕ, ਚੰਡੀਗੜ੍ਹ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਨਾਮ ਨਿਹਾਦ ਛੇਤਕਾਰੀ ਸੰਗਠਨ ਦੇ ਆਗੂ ਅਨਿਲ ਘਣਵਤ ਜੋ ਕਿ ਮੋਦੀ ਸਰਕਾਰ ਦਾ ਪੱਕਾ ਹਮਾਇਤੀ ਹੈ ਵੱਲੋਂ ਇਹ ਕਹਿਣਾ ਕਿ ਖੇਤੀ ਸੁਧਾਰ ਜ਼ਰੂਰੀ ਹਨ, ਕਿਸਾਨਾਂ ਨੂੰ M.S.P. ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।

ਕਿਉਂਕਿ ਦੇਸ਼ ਦਾ ਸਾਰਾ ਧਨ M.S.P. ਦੀ ਖ਼ਰੀਦ ਤੇ ਨਹੀਂ ਲਾਇਆ ਜਾ ਸਕਦਾ। ਇਸ ਤਰ੍ਹਾਂ ਇਹ ਬਿਆਨ ਵੀ ਦਿੱਤਾ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ, ਬਿੱਲੀ ਥੈਲੇ ਵਿੱਚੋਂ ਬਾਹਰ ਆ ਚੁੱਕੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ, ਉਸ ਨੂੰ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ। ਉਸ ਕਮੇਟੀ ਦਾ ਅਨਿਲ ਘਣਵਤ ਮੈਂਬਰ ਸੀ ਤੇ ਉਸ ਕਮੇਟੀ ਦੀ ਰਿਪੋਰਟ ਖੇਤੀ ਸੁਧਾਰਾਂ ਦੇ ਹੱਕ ਵਿੱਚ ਹੋਵੇਗੀ ਕੋਈ ਸ਼ਕ ਨਹੀਂ ਰਹਿ ਜਾਂਦਾ।

ਇਸ ਤਰ੍ਹਾਂ ਅਨਿਲ ਗਣਵਤ ਵੱਲੋਂ ਇਹ ਕਹਿਣਾ ਕਿ M.S.P. ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲੱਖਾਂ ਕਰੋੜ ਦੇ ਕਰਜ਼ੇ ਟੈਕਸ ਰਿਆਇਤਾਂ ਤੇ ਸਨਅਤਕਾਰਾਂ ਦਾ ਡੁੱਬਿਆਂ ਲੱਖਾਂ ਕਰੋੜ ਦੇ ਕਰਜ਼ੇ ਲਈ ਸਰਕਾਰੀ ਖ਼ਜ਼ਾਨੇ ਵਿੱਚ ਪੈਸੇ ਹਨ ਤੇ M.S.P. ਲਈ ਕਿਉਂ ਨਹੀਂ ਹਨ।

ਜਦੋਂ ਕਿ ਕਿਸਾਨਾਂ ਨੂੰ M.S.P. ਦੇਣ ਨਾਲ ਕਿਸਾਨੀ ਦੀ ਖ਼ਰੀਦ ਸ਼ਕਤੀ ਵਧਣੀ ਹੈ ਤੇ ਅਰਥਚਾਰਾ ਮਜ਼ਬੂਤ ਹੋਣਾ ਹੈ ਤੇ ਬਾਜ਼ਾਰ ਵਿੱਚ ਚੀਜ਼ਾਂ ਦੀ ਮੰਗ ਵਧਣੀ ਹੈ।

ਕਿਸਾਨ ਆਗੂਆਂ ਨੇ ਬਿਆਸ ਪੁਲ ਤੋਂ ਹਜ਼ਾਰਾਂ ਕਿਸਾਨਾਂ ਬੀਬੀਆਂ ਦਾ ਜਥਾ ਦਿੱਲੀ ਮੋਰਚੇ ਵੱਲ ਤੋਰਦਿਆਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਤੁਰੰਤ ਕੈਬਨਿਟ ਦੀ ਮੀਟਿੰਗ ਵਿੱਚ ਰੱਦ ਕਰਕੇ ਪਾਰਲੀਮੈਂਟ ਵਿੱਚ ਰੱਦ ਕੀਤੇ ਜਾਣ, 23 ਫ਼ਸਲਾਂ M.S.P. ਦੀ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ ਤੇ ਹੋਰ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ, ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here