ਕਰਜ਼ੇ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

48

 

ਚਾਉਕੇ (ਮਾਰਕੰਡਾ):

ਪਿੰਡ ਪੀਰਕੋਟ ਦੇ ਇੱਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪਿੰਡ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਪੀਰਕੋਟ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਨੋਜਵਾਨ ਅਮਨਦੀਪ ਸਿੰਘ ਉਮਰ 26 ਸਾਲ ਪੁੱਤਰ ਥਾਣਾ ਸਿੰਘ ਵੱਲੋ ਜ਼ਹਿਰੀਲੀ ਚੀਜ਼ ਖ਼ਾ ਕੇ ਖੁਦਕਸ਼ੀ ਕਰ ਲਈ ਗਈ। ਜਿਸ ਉੱਪਰ ਸਰਕਾਰੀ ਤੇ ਗੈਰ ਸਰਕਾਰੀ ਕਰੀਬ 10 ਲੱਖ ਦਾ ਕਰਜ਼ਾ ਸੀ।

ਅਮਨਦੀਪ ਸਿੰਘ ਕਰਜ਼ੇ ਕਾਰਨ ਤੰਗ ਪ੍ਰੇਸ਼ਾਨ ਰਹਿਦਾ ਸੀ। ਅਖੀਰ ਉਸਨੇ ਆਪਣੇ ਖੇਤ ਵਿੱਚ ਜਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਸਰਕਾਰ ਨੂੰ ਇਹ ਪੰਜਾਬ ਵਿੱਚ ਵੱਧ ਰਹੀਆਂ ਖੁਦਕਸੀਆਂ ਨੂੰ ਰੋਕਣ ਲਈ ਬਜਟ ਵਿੱਚ ਕਿਸਾਨਾ ਦੀ ਕਰਜ਼ਾ ਮੁਆਫੀ ਲਈ ਬਜਟ ਰੱਖਣਾ ਸੀ। ਜਿਸ ਨਾਲ ਕਿਸਾਨਾਂ ਨੂੰ ਕੋਈ ਨਾ ਕੋਈ ਆਸ ਹੋ ਜਾਂਦੀ। ਇਸ ਸਬੰਧੀ ਜਦੋਂ ਅਸੀਂ ਏ ਐਸ ਆਈ ਗੋਬਿੰਦ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੌਕੀ ਕੋਲ ਅਜੇਹੀ ਕੋਈ ਸ਼ੂਚਨਾ ਨਹੀਂ ਹੈ।