ਐਤਵਾਰ, ਮਾਰਚ 29, 2026
Home Blog Page 121

BREAKING- ਮੁਅੱਤਲ DIG ਭੁੱਲਰ ਨੂੰ ਵੱਡਾ ਝਟਕਾ; CBI ਵੱਲੋਂ ਜ਼ਮਾਨਤ ਅਰਜ਼ੀ ਖਾਰਜ

 

ਮੁਅੱਤਲ DIG ਭੁੱਲਰ ਨੂੰ ਵੱਡਾ ਝਟਕਾ; CBI ਨੇ ਭੁੱਲਰ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਸੁਣਵਾਈ ਤੋਂ ਬਾਅਦ ਖਾਰਜ ਕਰ ਦਿੱਤਾ ਹੈ- 

Punjab Network

ਚੰਡੀਗੜ੍ਹ, 3 ਜਨਵਰੀ 2026- ਸੀਬੀਆਈ ਕੋਰਟ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫਸੇ ਮੁਅੱਤਲ ਡੀ.ਆਈ.ਜੀ. (DIG) ਹਰਚਰਨ ਸਿੰਘ ਭੁੱਲਰ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਅਦਾਲਤ ਨੇ ਭੁੱਲਰ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਸੁਣਵਾਈ ਤੋਂ ਬਾਅਦ ਖਾਰਜ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਸੀ.ਬੀ.ਆਈ. (CBI) ਨੇ ਕਥਿਤ ਤੌਰ ‘ਤੇ ਰਿਸ਼ਵਤ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ।

ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ “ਸੇਵਾ ਪਾਣੀ” ਸ਼ਬਦ, ਜਿਸਨੂੰ ਸੀਬੀਆਈ ਨੇ ਰਿਸ਼ਵਤ ਵਜੋਂ ਦਰਸਾਇਆ ਹੈ, ਦਾ ਮਤਲਬ ਕੁਝ ਹੋਰ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਰਿਸ਼ਵਤ ਹੀ ਹੋਵੇ।

ਹਾਲਾਂਕਿ, ਸੀਬੀਆਈ ਦੇ ਵਕੀਲ ਨੇ ਕਿਹਾ ਕਿ ਭੁੱਲਰ ਇੰਨੇ ਉੱਚ ਅਹੁਦੇ ‘ਤੇ ਸੀ ਅਤੇ ਇੱਕ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਾ ਪੁੱਤਰ ਸੀ, ਇਸ ਲਈ ਜਾਂਚ ਏਜੰਸੀ ਨੇ ਗ੍ਰਿਫ਼ਤਾਰੀ ਕਰਨ ਤੋਂ ਪਹਿਲਾਂ ਸਾਰੇ ਸਬੂਤ ਇਕੱਠੇ ਕੀਤੇ।

ਉਸਦੀ ਰਿਸ਼ਵਤਖੋਰੀ ਤੇਜ਼ ਰਫ਼ਤਾਰ ਨਾਲ ਹੋਈ, ਜਿਸ ਕਾਰਨ ਡੀਆਈਜੀ ਦੇ ਅਹੁਦੇ ‘ਤੇ ਬੈਠੇ ਭੁੱਲਰ ਦੀ ਗ੍ਰਿਫ਼ਤਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਬਾਅਦ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਭੁੱਲਰ ਜੇਲ੍ਹ ਵਿੱਚ ਹੀ ਰਹੇਗਾ।

ਦੱਸਣਾ ਬਣਦਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸ ਵੇਲੇ ਉਹ ਨਿਆਂਇਕ ਹਿਰਾਸਤ ਵਿੱਚ ਹਨ।

 

ਵੱਡੀ ਖ਼ਬਰ: Republic Day ਮੌਕੇ ਭਗਵੰਤ ਮਾਨ ਸਮੇਤ 16 ਮੰਤਰੀ ਇਨ੍ਹਾਂ ਜ਼‍ਿਲ੍ਹਿਆਂ ‘ਚ ਲਹਿਰਾਉਣਗੇ ਕੌਮੀ ਝੰਡਾ, ਪੜ੍ਹੋ ਲਿਸਟ

 

Big news: On the occasion of Republic Day, 16 ministers including Bhagwant Mann will hoist the national flag in these districts, read the list

ਪੰਜਾਬ ਨੈੱਟਵਰਕ, ਚੰਡੀਗੜ੍ਹ

Republic Day, 2 ਜਨਵਰੀ 2026- ਗਣਤੰਤਰ ਦਿਵਸ ਮੌਕੇ ਪੰਜਾਬ ਦੇ ਵੱਖ ਵੱਖ ਜ਼‍ਿਲ੍ਹਿਆਂ ਅੰਦਰ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਰਾਜਪਾਲ, ਸਪੀਕਰ, ਡਿਪਟੀ ਸਪੀਕਰ ਸਮੇਤ 16 ਮੰਤਰੀ ਕੌਮੀ ਝੰਡਾ ਲਹਿਰਾਉਣਗੇ।

ਹੇਠਾਂ ਪੜ੍ਹੋ ਲਿਸਟ

 

 

 

Journalists and RTI Activists: ਪੱਤਰਕਾਰਾਂ ਅਤੇ RTI ਐਕਟੀਵਿਸਟਾਂ ‘ਤੇ ਕੇਸ ਬੋਲਣ ਦੀ ਆਜ਼ਾਦੀ ‘ਤੇ ਹਮਲਾ

 

Cases against Journalists and RTI Activists an attack on freedom of speech- ਸਰਕਾਰ ਕੇਸ ਤੁਰੰਤ ਵਾਪਸ ਲਏ-ਡੀ. ਟੀ. ਐਫ਼.

Punjab Network-

Journalists and RTI Activists: ਚੰਡੀਗੜ੍ਹ, 02 ਜਨਵਰੀ 2025- ਮੁੱਖ ਮੰਤਰੀ ਦੇ ਜਪਾਨ ਦੌਰੇ ਦੌਰਾਨ ਪੰਜਾਬ ਵਿੱਚ ਹੈਲੀਕਾਪਟਰ ਦੀ ਹੋ ਰਹੀ ਵਰਤੋਂ ਨੂੰ ਲੈ ਕੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਮਨਿੰਦਰਜੀਤ ਸਿੱਧੂ, ਮਿੰਟੂ ਗੁਰੂਸਰੀਆ ਅਤੇ ਆਰ ਟੀ ਆਈ ਐਕਟੀਵਿਸਟ ਮਾਣਿਕ ਗੋਇਲ ਸਮੇਤ 10 ਪੱਤਰਕਾਰਾਂ ਉੱਪਰ ਭਗਵੰਤ ਮਾਨ ਸਰਕਾਰ ਵੱਲੋਂ ਕੇਸ ਦਰਜ਼ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਇਹ ਕੇਸ ਦਰਜ਼ ਕਰਨਾ ਬੋਲਣ ਦੀ ਆਜ਼ਾਦੀ ‘ਤੇ ਹਮਲਾ ਹੈ ਅਤੇ ਪੰਜਾਬ ਦੇ ਲੋਕ ਇਸਨੂੰ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਣ-ਐਲਾਨੀ ਐਮਰਜੇਂਸੀ ਵਰਗੇ ਹਾਲਾਤ ਬਣੇ ਹੋਏ ਹਨ।

ਸਰਕਾਰ ਨੂੰ ਸਵਾਲ ਕਰਨ ਵਾਲੇ ਲੋਕਾਂ ਜਾਂ ਪੱਤਰਕਾਰਾਂ (Journalists and RTI Activists) ਅਤੇ ਲੋਕਾਂ ਲਈ ਲੜ ਰਹੀਆਂ ਜਥੇਬੰਦੀਆਂ ਦੇ ਆਗੂਆਂ ‘ਤੇ ਕੇਸ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਆਗੂਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਰੈਲੀਆਂ ‘ਚ ਬੋਲਦੇ ਸਮੇਂ ਲੋਕਾਂ ਨੂੰ ਸਵਾਲ ਪੁੱਛਣ ਬਾਰੇ ਕਹਿੰਦੇ ਹੁੰਦੇ ਸੀ।

ਪਰ ਹੁਣ ਸਰਕਾਰ ਬਣਨ ‘ਤੇ ਜੇ ਕੋਈ ਸਵਾਲ ਕਰਦਾ ਹੈ ਤਾਂ ਉਸ ਉੱਪਰ ਕੇਸ ਪਾ ਦਿੱਤਾ ਜਾਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਅਤੇ ਜਥੇਬੰਦਕ ਆਗੂਆਂ ਉੱਪਰ ਪਾਏ ਕੇਸ ਤੁਰੰਤ ਵਾਪਸ ਲਏ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਲੋਕਾਂ ਦੇ ਵੱਡੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Journalists and RTI Activists)

 

ਵੱਡੀ ਖ਼ਬਰ: Giani Harpreet Singh ਦੀ ਪਾਰਟੀ ਨੇ ਐਲਾਨੇ 6 ਜ਼‍ਿਲ੍ਹਾ ਪ੍ਰਧਾਨ

 

Giani Harpreet Singh’s party announces 6 district presidents, ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਨੇ ਐਲਾਨੇ 6 ਜ਼‍ਿਲ੍ਹਾ ਪ੍ਰਧਾਨ

Punjab Network

ਚੰਡੀਗੜ੍ਹ, 2 ਜਨਵਰੀ 2026- ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ 6 ਜ਼‍ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ।

ਹੇਠਾਂ ਪੜ੍ਹੋ ਨਾਂਅ

ਰਣਧੀਰ ਸਿੰਘ ਰੱਖੜਾ: ਪ੍ਰਧਾਨ, ਪਟਿਆਲਾ (ਦਿਹਾਤੀ)
ਸੁਖਵੰਤ ਸਿੰਘ ਰੌਲੀ: ਜਲੰਧਰ (ਦਿਹਾਤੀ)
ਅਮਰਜੀਤ ਸਿੰਘ ਕਿਸ਼ਨਪੁਰਾ: ਜਲੰਧਰ (ਸ਼ਹਿਰੀ)
ਰਜਿੰਦਰ ਸਿੰਘ ਰਾਜਾ: ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ
ਰਮਿੰਦਰ ਸਿੰਘ ਰੰਮੀ: ਬਰਨਾਲਾ (ਸ਼ਹਿਰੀ)
ਤਰਨਜੀਤ ਸਿੰਘ ਦੁੱਗਲ: ਬਰਨਾਲਾ (ਦਿਹਾਤੀ)

 

Teacher News: ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਲਈ ਟੀਚਰ ਯੂਨੀਅਨਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

 

Teacher News: ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਲਈ ਟੀਚਰ ਯੂਨੀਅਨਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

‘ਅਧਿਆਪਕ ਇਨਸਾਫ਼ ਕਮੇਟੀ’ ਦੇ ਬੈਨਰ ਹੇਠ 18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ, ਪੰਜਾਬ ਸਰਕਾਰ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਰਾਸ਼ੀ ਮ੍ਰਿਤਕ ਅਧਿਆਪਕਾਂ ਨਾਲ ਕੋਝਾ ਮਜ਼ਾਕ: ਅਧਿਆਪਕ ਜੱਥੇਬੰਦੀਆਂ

Punjab Network

ਮੋਗਾ, 2 ਜਨਵਰੀ 2025- 

Teacher News- 14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਆਪਣੀ ਪਤਨੀ ਨੂੰ ਡਿਊਟੀ ‘ਤੇ ਛੱਡਣ ਜਾ ਰਹੇ ਅਧਿਆਪਕ ਜਸਕਰਨ ਸਿੰਘ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ ਉਪਰੰਤ ਪੰਜਾਬ ਸਰਕਾਰ ਵੱਲੋਂ ਐਲਾਨੀ 10-10 ਲੱਖ ਰੁਪਏ ਦੀ ਮਾਮੂਲੀ ਸਹਾਇਤਾ ਰਾਸ਼ੀ ਨੂੰ ਨਕਾਰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਇਸਨੂੰ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ, 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਸੂਬਾ ਪੱਧਰੀ ‘ਇਨਸਾਫ ਰੈਲੀ’ ਕਰਨ ਦਾ ਐਲਾਨ ਕੀਤਾ ਹੈ।

ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਵੱਲੋਂ ਮੀਟਿੰਗ ਕਰਨ ਉਪਰੰਤ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਚੋਣ ਡਿਊਟੀਆਂ ਦੌਰਾਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਨਾਕਸ ਪ੍ਰਬੰਧਾਂ ਕਾਰਨ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਪ੍ਰਤੀ ਸੰਵੇਦਨਹੀਣ ਅਤੇ ਪੱਖਪਾਤੀ ਰੱਵਈਏ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 18 ਜਨਵਰੀ ਨੂੰ ਜਿੱਥੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਉੱਥੇ ਇਸ ਰੈਲੀ ਦੀ ਲਾਮਬੰਦੀ ਲਈ ਸਾਰੇ ਜ਼ਿਲ੍ਹਿਆਂ ਵਿੱਚ 5 ਜਨਵਰੀ ਨੂੰ ਸਾਂਝੀਆਂ ਮੀਟਿੰਗਾਂ ਕਰਕੇ ਸਮੂਹ ਅਧਿਆਪਕ ਜੱਥੇਬੰਦੀਆਂ ‘ਤੇ ਆਧਾਰਿਤ ਗਠਿਤ ‘ਅਧਿਆਪਕ ਇਨਸਾਫ਼ ਕਮੇਟੀ’ ਦੇ ਬੈਨਰ ਹੇਠ ਕੈਂਡਲ ਮਾਰਚ ਕੀਤੇ ਜਾਣਗੇ।

ਇਸ ਮੌਕੇ ਸੂਬਾਈ ਅਧਿਆਪਕ ਆਗੂਆਂ ਦਿਗਵਿਜੇ ਪਾਲ ਸ਼ਰਮਾ, ਕੁਲਦੀਪ ਸਿੰਘ ਦੌੜਕਾ, ਵਿਕਰਮ ਦੇਵ ਸਿੰਘ, ਬਲਜਿੰਦਰ ਸਿੰਘ ਧਾਲੀਵਾਲ, ਲਛਮਣ ਸਿੰਘ ਨਬੀਪੁਰ, ਪ੍ਰਗਟਜੀਤ ਕਿਸ਼ਨਪੁਰਾ, ਦੀਪਕ ਕੰਬੋਜ, ਹਰਜੰਟ ਸਿੰਘ ਬੋਡੇ, ਜਸਵਿੰਦਰ ਨਿਹਾਲ ਸਿੰਘ ਵਾਲਾ, ਸੁਰਿੰਦਰ ਕੰਬੋਜ, ਜਸਵਿੰਦਰ ਐਤੀਆਣਾ, ਗੁਰਿੰਦਰ ਜੀਤ ਸਿੱਧੂ, ਸਤਨਾਮ ਸਿੰਘ ਫਗਵਾੜਾ, ਗੁਰਿੰਦਰ ਜੀਤ ਸਿੱਧੂ, ਸੋਹਣ ਸਿੰਘ, ਬਲਿਹਾਰ ਬੱਲੀ, ਇੰਦਰਪਾਲ ਸਿੰਘ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਜਥੇਬੰਦੀਆਂ ਵੱਲੋਂ ਸਥਾਨਕ ਪੱਧਰ ‘ਤੇ ਡਿਊਟੀਆਂ ਲਾਉਣ ਦੀ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸ਼ਨ ਵੱਲੋਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸ ਕਾਰਨ ਧੁੰਦ ਦੇ ਮੌਸਮ ਵਿੱਚ ਅਧਿਆਪਕ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਵਾਲੇ ਸਥਾਨ ‘ਤੇ ਪੁੱਜੇ।

ਇਸੇ ਦਿਨ ਜਿੱਥੇ ਮੋਗੇ ਜਿਲ੍ਹੇ ਦੇ ਇਹਨਾਂ ਦੋ ਅਧਿਆਪਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਉੱਥੇ ਚੋਣ ਡਿਊਟੀ ‘ਤੇ ਜਾ ਰਹੀ ਸੰਗਰੂਰ ਜ਼ਿਲ੍ਹੇ ਦੀ ਅਧਿਆਪਕਾ ਰਾਜਵੀਰ ਕੌਰ ਦੇ ਵੀ ਇਸੇ ਤਰ੍ਹਾਂ ਦੀ ਹੋਈ ਦੁਰਘਟਨਾ ਕਾਰਨ ਗੰਭੀਰ ਸੱਟਾਂ ਲੱਗੀਆਂ ਜਿਹਨਾਂ ਦਾ ਹਾਲੇ ਵੀ ਇਲਾਜ਼ ਚੱਲ ਰਿਹਾ ਹੈ।

ਮੀਟਿੰਗ ਦੀ ਸਮਾਪਤੀ ਉਪਰੰਤ ਅਧਿਆਪਕ ਜਥੇਬੰਦੀਆਂ ਦੇ ਸੂਬਾਈ ਵਫ਼ਦ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗਾਂ ਨਾ ਮੰਨਣ ਸੰਬੰਧੀ ਰੋਸ ਦਰਜ ਕਰਵਾਇਆ ਗਿਆ ਅਤੇ 18 ਜਨਵਰੀ ਦੀ ਸੂਬਾਈ ਰੈਲੀ ਅਤੇ ਸਮੁੱਚੇ ਸੰਘਰਸ਼ ਸੰਬੰਧੀ ਨੋਟਿਸ ਦਿੱਤਾ ਗਿਆ।

ਇਸ ਮੌਕੇ ਹਰਦੀਪ ਟੋਡਰਪੂਰ, ਤੇਜਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ, ਰਜੀਵ ਬਰਨਾਲਾ, ਬੇਅੰਤ ਸਿੰਘ ਫੁੱਲੇਵਾਲ, ਗੁਰਸ਼ਰਨ, ਗਗਨਦੀਪ ਸਿੰਘ, ਜਸਕਰਨਜੀਤ ਸਿੰਘ, ਬੂਟਾ ਸਿੰਘ, ਰਾਕੇਸ਼ ਗਰਗ, ਸ਼ਲਿੰਦਰ ਕੰਬੋਜ, ਸੁਖਜਿੰਦਰ ਸਿੰਘ, ਸੁਰਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਨਿਰਮਲਜੀਤ ਸਿੰਘ, ਸੁਖਪਾਲਜੀਤ ਸਿੰਘ, ਵੀਰ ਸਿੰਘ, ਹੈਪੀ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਮਾਰਸ਼ਲ, ਗੁਰਬਖ਼ਸ ਸਿੰਘ, ਜਤਿੰਦਰ ਪਾਲ ਸਿੰਘ ਖ਼ੋਸਾ, ਰਿਆਜ਼ ਮੁਹੰਮਦ, ਬਲਜੀਤ ਸਿੰਘ, ਅਸ਼ੋਕ ਕੁਮਾਰ, ਸੁਰਜੀਤ ਸਿੰਘ, ਜਤਿੰਦਰ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।

 

Bhagwant Mann ਸਰਕਾਰ ਦੇ ਲਾਰਿਆਂ ਤੋਂ ਤੰਗ ਠੇਕਾ ਮੁਲਾਜ਼ਮਾਂ ਵੱਲੋਂ ਸੂਬਾਈ ਰੈਲੀ ਦਾ ਐਲਾਨ

 

Bhagwant Mann: Contract employees, fed up with the government’s laments, announce a statewide rally

ਮੋਰਚੇ ਵੱਲੋਂ 24 ਜਨਵਰੀ ਨੂੰ ਦਿੜ੍ਹਬਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ: ਮੋਰਚਾ ਆਗੂ

Punjab Network

ਦਿੜ੍ਹਬਾ, 02 ਜਨਵਰੀ 2026- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ, ਜਗਰੂਪ ਸਿੰਘ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਸੰਦੀਪ ਖੱਤਰੀ, ਰਮਨਦੀਪ ਸਿੰਘ, ਕੁਲਦੀਪ ਸਿੰਘ ਜਵੰਦਾ, ਜਗਸੀਰ ਸਿੰਘ ਭੰਗੂ, ਹਰਜਿੰਦਰਪਾਲ ਸਿੰਘ, ਜਗਜੀਤ ਸਿੰਘ ਅਤੇ ਦਿਲਬਾਗ਼ ਸਿੰਘ ਆਦਿ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘Bhagwant Mann’ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਲਾਰੇ-ਲੱਪਿਆਂ ਵਿੱਚ ਰੱਖ ਕੇ ਆਪਣਾ ਸਮਾਂ ਲੰਘਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨ੍ਹੀ-ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕੀਤਾ ਹੋਇਆ ਹੈ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ‘ਤੇ ਤਨਦੇਹੀ ਨਾਲ ਸੇਵਾਵਾਂ ਦਿੰਦੇ ਆ ਰਹੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕਰਨ ਲਈ ‘ਆਪ ਸਰਕਾਰ’ ਵੱਲੋਂ ਆਪਣੇ ਪੌਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਹਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ।

ਜਿਸ ਦੇ ਵਿਰੋਧ ਵਜੋਂ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’ ਦੇ ਬੈਨਰ ਹੇਠ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ 24 ਜਨਵਰੀ 2026 ਨੂੰ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ।

ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ‘ਤੇ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ, ਘੱਟੋ-ਘੱਟ ਉਜਰਤਾਂ ਦੇ ਕਾਨੂੰਨ 1948/ਪੰਦਰਵੀਂ ਲੇਬਰ ਕਾਨਫ਼ਰੰਸ ਦੇ ਫਾਰਮੂਲੇ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸ਼ਚਿਤ ਕੀਤੀ ਜਾਵੇ, ਸੇਵਾ ਕਾਲ ਦੌਰਾਨ ਮੌਤ/ਨਕਾਰਾ ਹੋਣ ‘ਤੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ, ਪੈਨਸ਼ਨ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ, ਠੇਕਾ ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਉਪਰੰਤ ਪੈਨਸ਼ਨ ਅਤੇ ਗੁਜ਼ਾਰਾ ਫ਼ੰਡ ਦਿੱਤਾ ਜਾਵੇ।

 

Punjab News: ਕਿਸਾਨਾਂ ਨੇ ਬਿਜਲੀ ਅਤੇ ਬੀਜ ਬਿੱਲ ਖਿਲਾਫ਼ ਕੀਤਾ ਰੋਸ ਮਾਰਚ

 

Punjab News: ਕਿਸਾਨਾਂ ਨੇ ਬਿਜਲੀ ਅਤੇ ਬੀਜ ਬਿੱਲ ਖਿਲਾਫ਼ ਕੀਤਾ ਰੋਸ ਮਾਰਚ, 16 ਜਨਵਰੀ ਨੂੰ ਜਿਲ੍ਹਾ ਪੱਧਰੇ ਧਰਨੇ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ

Punjab Network

ਮਮਦੋਟ, 2 ਜਨਵਰੀ 2026-

Punjab News- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਅਤੇ ਨੌਜਵਾਨਾਂ ਨੇ ਮਮਦੋਟ ਬਜ਼ਾਰ ਤੋਂ ਸ਼ੁਰੂ ਕਰਕੇ ਭੱਟੀਆਂ, ਰਹੀਮਕੇ, ਸੱਦਰਕੇ, ਛਾਂਗਾਖੁਰਦ, ਕੋਠੇ ਕਿੱਲੀ, ਕਾਕੜਾ, ਨਿਆਜੀਆਂ, ਲੱਖਾਹਾਜੀ, ਪੋਜੋਕੇ, ਨਿਹੰਗਾਂ ਵਾਲਾ ਮੋੜ, ਫੱਤੇਵਾਲਾ, ਮੱਬੋਕੇ, ਬੁਰਜੀ ਅਤੇ ਬੈਂਕੇ ਵਾਲਾ ਤੱਕ ਮੋਟਰਸਾਈਕਲ ਮਾਰਚ ਕੀਤਾ ਗਿਆ।

ਇਸ ਮਾਰਚ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਮਮਦੋਟ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰੋਡੇ ਵਾਲ, ਰੇਸ਼ਮ ਸਿੰਘ ਹਜਾਰਾ ਅਤੇ ਕਿਸਾਨ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕੀਤੀ। ਅੱਜ ਦੇ ਮਾਰਚ ਵਿੱਚ ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮੱਬੋਕੇ ਵੀ ਸ਼ਾਮਲ ਹੋਏ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਵਰਗ ਉੱਪਰ ਨਵੇਂ ਹਮਲੇ ਕਰ ਰਹੀ ਹੈ, ਜਿਸਨੂੰ ਲੈ ਕੇ ਪੂਰੇ ਦੇਸ਼ ਵਿੱਚ ਅੰਦੋਲਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਪੂਰੇ ਦੇਸ਼ ਵਿੱਚ ਡੀ ਸੀ ਦਫਤਰਾਂ ਅੱਗੇ ਇੱਕ ਦਿਨ ਲਈ ਧਰਨੇ ਦਿੱਤੇ ਜਾਣਗੇ।

ਇਸ ਧਰਨੇ ਦੌਰਾਨ ਕਿਸਾਨਾਂ ਦੇ ਕਰਜ਼ੇ ਉੱਪਰ ਲੀਕ ਮਾਰਨ, ਐਮ ਐੱਸ ਪੀ ਦਾ ਗ੍ਰੰਟੀ ਕਾਨੂੰਨ ਬਣਾਉਣ, ਬਿਜਲੀ ਸੋਧ ਬਿੱਲ ਰੱਦ ਕਰਨ, ਬੀਜ ਬਿੱਲ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਚਾਰ ਲੇਬਰ ਕੋਡ ਰੱਦ ਕਰਨ ਅਤੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਆਦਿ ਮੁੱਖ ਮੰਗਾਂ ਹੋਣਗੀਆਂ। ਕਿਸਾਨਾਂ ਨੇ ਲੋਕਾਂ ਨੂੰ ਇਹਨਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਆਗੂਆਂ ਨੇ ਦੱਸਿਆ ਕਿ 4 ਜਨਵਰੀ ਨੂੰ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਮਾਰਚ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਰੋਡੇ ਵਾਲਾ, ਗੁਰਚਰਨ ਸਿੰਘ ਲੱਖਾਹਾਜੀ, ਕੰਧਾਂਰਾ ਸਿੰਘ, ਕਰਮਜੀਤ ਸਿੰਘ ਮੱਬੋਕੇ, ਦਵਿੰਦਰ ਸਿੰਘ, ਨਿਸ਼ਾਨ ਸਿੰਘ, ਹੰਸਾ ਸਿੰਘ ਸੁੰਦਰਵਾਲੇ, ਝੁੱਗੇ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਡੋਟ, ਮਾਲਕੀਤ ਸਿੰਘ, ਗੁਰਸੇਵਕ ਸਿੰਘ, ਬਲਜੀਤ ਸਿੰਘ ਨਿਸ਼ੂ ਫਿਰੋਜ਼ਪੁਰ ਆਦਿ ਆਗੂ ਹਾਜ਼ਰ ਸਨ।

 

Punjab News: Journalists and RTI Activists ‘ਤੇ ਪਰਚਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ

 

Punjab News: Journalists and RTI Activists ‘ਤੇ ਪਰਚਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ, ਕੇਸ ਨੂੰ ਖਾਰਜ ਕਰਨ ਜਾਂ ਵਾਪਸ ਲੈਣ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਜਸਬੀਰ ਸਿੰਘ ਕੰਬੋਜ/ਬਲਜੀਤ ਸਿੰਘ ਕਚੂਰਾ

Punjab News: ਮਮਦੋਟ (ਫਿਰੋਜ਼ਪੁਰ) 2 ਜਨਵਰੀ 2026- ਬਠਿੰਡਾ ਜ਼ਿਲ੍ਹਾ ਯੂਨਿਟ ਦੇ ਪ੍ਰੈਸ ਸਕੱਤਰ ਸਾਥੀ ਮਨਦੀਪ ਸਿੰਘ ਮੱਕੜ, ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਨਕ ਗੋਇਲ ਆਰਟੀਆਈ ਕਾਰਕੂਨਾਂ ਸਮੇਤ ਜੋ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ, ਇਹ ਪ੍ਰੈਸ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਬਲਦੇਵ ਰਾਜ ਸ਼ਰਮਾ ਨੇ ਪ੍ਰੈਸ ਕਲੱਬ ਮਮਦੋਟ ਵਿਖੇ ਪੱਤਰਕਾਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ 2022 ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਰਦੇ ਸਨ ਕਿ ਜਦ ਵੀ ਸਿਆਸੀ ਆਗੂ ਤੁਹਾਡੇ ਪਿੰਡਾਂ ਵਿੱਚ ਦੌਰੇ ਜਾਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤੇ ਉਹਨਾਂ ਨੂੰ ਸਵਾਲ ਪੁੱਛੋ, ਮੋਬਾਇਲ ‘ਤੇ ਵੀਡੀਓ ਬਣਾ ਕੇ ਆਪਣੇ ਹਲਕੇ ਸਬੰਧੀ ਸਵਾਲ ਪੁੱਛਣਾ ਤੁਹਾਡਾ ਬੁਨਿਆਦੀ ਹੱਕ ਹੈ, ਪਰ ਹੁਣ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਵੱਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖਤਮ ਕਰਨ ਦੇ ਰਾਹ ਪੈ ਗਈ ਹੈ, ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨ ‘ਤੇ ਹੋਏ ਇਸ ਧੱਕੇ ਦੇ ਖਿਲਾਫ ਪੰਜਾਬ ਐਂਡ ਚੰਡੀਗੜ੍ਹ ਜਨਰਲ ਯੂਨੀਅਨ ਦੇ ਸੱਦੇ ‘ਤੇ ਮਾਨਯੋਗ ਨਾਇਬ ਤਹਿਸੀਲਦਾਰ ਮਮਦੋਟ ਅਵਿਨਾਸ਼ ਚੰਦਰ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਸਟੇਟ ਕਮੇਟੀ ਮੈਂਬਰ ਬਲਦੇਵ ਰਾਜ ਸ਼ਰਮਾ, ਜਸਬੀਰ ਸਿੰਘ ਕੰਬੋਜ ਚੇਅਰਮੈਨ ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ, ਤੇਜਿੰਦਰ ਢੀਗੜਾ ਪ੍ਰਧਾਨ ਪ੍ਰੈਸ ਕਲੱਬ ਮਮਦੋਟ, ਸੀਨੀਅਰ ਪੱਤਰਕਾਰ ਬਲਜੀਤ ਸਿੰਘ ਕਚੂਰਾ, ਜਸਵੰਤ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਦਿਹਾਤੀ, ਹਰਪਾਲ ਸੋਢੀ ਚੇਅਰਮੈਨ ਪ੍ਰੈੱਸ ਕਲੱਬ ਮਮਦੋਟ, ਜੋਗਿੰਦਰ ਸਿੰਘ ਭੋਲਾ ਸਾਬਕਾ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ, ਗੁਰਪ੍ਰੀਤ ਸਿੰਘ ਸੰਧੂ, ਰਜਿੰਦਰ ਸਿੰਘ ਹਾਂਡਾ, ਰਵਿੰਦਰ ਸਿੰਘ ਕਾਲਾ ਸਟੇਟ ਕਮੇਟੀ ਮੈਂਬਰ, ਸੰਜੀਵ ਮੈਦਾਨ, ਬਗੀਚਾ ਸਿੰਘ, ਨਿਸ਼ਾਨ ਸਿੰਘ ਖਾਲਸਾ, ਭੁਪਿੰਦਰ ਨਰੂਲਾ, ਹਰਪ੍ਰੀਤ ਸਿੰਘ ਹੈਪੀ ਅਤੇ ਸੰਦੀਪ ਸੋਨੀ ਵੀ ਹਾਜ਼ਰ ਸਨ।


 

ਵੱਡੀ ਖ਼ਬਰ: FASTag ਨੂੰ ਲੈ ਕੇ ਦੇਸ਼ ਭਰ ਦੇ ਅੰਦਰ ਨਵੇਂ ਨਿਯਮ ਲਾਗੂ!

 

FASTag new rule: FASTag ਉਪਭੋਗਤਾਵਾਂ ਲਈ ਸਰਕਾਰ ਤੋਂ ਵੱਡੀ ਰਾਹਤ

New Delhi, 2 Jan 2026- 

FASTag new rule: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ, ਕੇਂਦਰ ਸਰਕਾਰ ਨੇ ਆਮ ਵਾਹਨ ਚਾਲਕਾਂ ਲਈ ਇੱਕ ਮਹੱਤਵਪੂਰਨ ਰਾਹਤ ਦਾ ਐਲਾਨ ਕੀਤਾ ਹੈ। ਹਾਈਵੇ ਯਾਤਰੀਆਂ ਲਈ ਇੱਕ ਮਹੱਤਵਪੂਰਨ ਜ਼ਰੂਰਤ, FASTag ਨਾਲ ਸਬੰਧਤ KYC ਜ਼ਰੂਰਤਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੇਸ਼ਾਨੀ ਹੁਣ ਖਤਮ ਹੋਣ ਵਾਲੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਐਲਾਨ ਕੀਤਾ ਹੈ ਕਿ, 1 ਫਰਵਰੀ, 2026 ਤੋਂ, ਨਵੇਂ ਵਾਹਨਾਂ ਲਈ FASTag ਜਾਰੀ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਅਤੇ ਪਾਰਦਰਸ਼ੀ ਹੋ ਜਾਵੇਗੀ।

FASTags ਨੂੰ ਹੁਣ ਤੱਕ ਸਮੱਸਿਆਵਾਂ ਕਿਉਂ ਆਈਆਂ?

ਹੁਣ ਤੱਕ, ਜਦੋਂ ਵੀ ਕਿਸੇ ਨੇ ਨਵੇਂ ਵਾਹਨ ਲਈ FASTag ਖਰੀਦਿਆ, ਤਾਂ ਉਸਨੂੰ ਕਈ KYC-ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ, ਵੈਧ ਦਸਤਾਵੇਜ਼ਾਂ ਦੇ ਬਾਵਜੂਦ ਤਸਦੀਕ ਵਿੱਚ ਦੇਰੀ ਹੋ ਜਾਂਦੀ ਸੀ, ਜਾਂ ਕਈ ਵਾਰ, ਗਲਤ ਜਾਣਕਾਰੀ ਕਾਰਨ FASTag ਬਲਾਕ ਹੋ ਜਾਂਦਾ ਸੀ। ਅਕਸਰ, ਐਕਟੀਵੇਸ਼ਨ ਤੋਂ ਬਾਅਦ ਵੀ, ਲੋਕ ਵਾਰ-ਵਾਰ ਨੋਟਿਸਾਂ ਅਤੇ ਸੰਦੇਸ਼ਾਂ ਤੋਂ ਨਿਰਾਸ਼ ਹੁੰਦੇ ਸਨ।

ਸਰਕਾਰ ਨੇ KYC ਜ਼ਰੂਰਤ ਨੂੰ ਹਟਾ ਦਿੱਤਾ

ਇਨ੍ਹਾਂ ਮੁਸ਼ਕਲਾਂ ਦੇ ਮੱਦੇਨਜ਼ਰ, ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਨਵੇਂ ਵਾਹਨਾਂ ਦੇ FASTags ਲਈ ਵੱਖਰੇ ਤੌਰ ‘ਤੇ Know Your Vehicle (KYV) ਤਸਦੀਕ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। FASTag ਜਾਰੀ ਹੋਣ ‘ਤੇ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੀ ਪਹਿਲਾਂ ਤੋਂ ਤਸਦੀਕ ਕੀਤੀ ਜਾਵੇਗੀ, ਅਤੇ ਸਾਰੀ ਜਾਣਕਾਰੀ ਇੱਕੋ ਵਾਰ ਵਿੱਚ ਤਸਦੀਕ ਕੀਤੀ ਜਾਵੇਗੀ। ਇਹ ਉਪਭੋਗਤਾਵਾਂ ਨੂੰ ਵਾਰ-ਵਾਰ ਪ੍ਰਕਿਰਿਆ ਵਿੱਚੋਂ ਲੰਘਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ।

ਪੁਰਾਣੇ FASTag ਉਪਭੋਗਤਾਵਾਂ ਨੂੰ ਕੀ ਕਰਨ ਦੀ ਲੋੜ ਹੈ

ਮੌਜੂਦਾ FASTag ਵਾਲਿਆਂ ਲਈ ਵੀ ਕੁਝ ਰਾਹਤ ਹੈ। ਇਨ੍ਹਾਂ ਵਾਹਨਾਂ ਦੇ ਡਰਾਈਵਰਾਂ ਨੂੰ ਆਪਣੀਆਂ KYC ਜਾਂ KYV ਜ਼ਰੂਰਤਾਂ ਦੀ ਦੁਬਾਰਾ ਤਸਦੀਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜਦੋਂ ਤੱਕ ਕੋਈ ਸ਼ਿਕਾਇਤ ਜਾਂ ਅੰਤਰ ਨਹੀਂ ਹੁੰਦਾ, ਸਭ ਕੁਝ ਆਮ ਵਾਂਗ ਜਾਰੀ ਰਹੇਗਾ।

ਕਿਹੜੇ ਮਾਮਲਿਆਂ ਵਿੱਚ ਮੁੜ-ਤਸਦੀਕ ਦੀ ਲੋੜ ਹੋਵੇਗੀ?

ਹਾਲਾਂਕਿ, ਕੁਝ ਖਾਸ ਹਾਲਤਾਂ ਵਿੱਚ ਮੁੜ-ਤਸਦੀਕ ਦੀ ਲੋੜ ਹੋ ਸਕਦੀ ਹੈ। KYV ਦੀ ਲੋੜ ਸਿਰਫ਼ ਤਾਂ ਹੀ ਹੋਵੇਗੀ ਜੇਕਰ FASTag ਗਲਤ ਢੰਗ ਨਾਲ ਜਾਰੀ ਕੀਤਾ ਗਿਆ ਹੋਵੇ, ਗਲਤ ਵਾਹਨ ‘ਤੇ ਲਗਾਇਆ ਗਿਆ ਹੋਵੇ, ਜਾਂ ਦੁਰਵਰਤੋਂ ਦੀ ਸ਼ਿਕਾਇਤ ਹੋਵੇ। ਬਿਨਾਂ ਕਿਸੇ ਸ਼ਿਕਾਇਤ ਦੇ ਮੌਜੂਦਾ FASTag ਧਾਰਕਾਂ ਨੂੰ ਕਿਸੇ ਵੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ।

ਵਾਹਨ ਪੋਰਟਲ ਰਾਹੀਂ ਪੂਰੀ ਵਾਹਨ ਤਸਦੀਕ ਕੀਤੀ ਜਾਵੇਗੀ

ਨਵੇਂ ਨਿਯਮਾਂ ਦੇ ਤਹਿਤ, ਬੈਂਕਾਂ ਨੂੰ ਹੁਣ FASTag ਨੂੰ ਸਰਗਰਮ ਕਰਨ ਤੋਂ ਪਹਿਲਾਂ ਵਾਹਨ ਪੋਰਟਲ ਰਾਹੀਂ ਪੂਰੀ ਵਾਹਨ ਜਾਣਕਾਰੀ ਦੀ ਤਸਦੀਕ ਕਰਨ ਦੀ ਜ਼ਰੂਰਤ ਹੋਏਗੀ। FASTags ਉਦੋਂ ਤੱਕ ਕਿਰਿਆਸ਼ੀਲ ਨਹੀਂ ਹੋਣਗੇ ਜਦੋਂ ਤੱਕ ਵਾਹਨ ਦੇ ਵੇਰਵਿਆਂ ਦੀ VAHAN ਡੇਟਾਬੇਸ ਨਾਲ ਪੁਸ਼ਟੀ ਨਹੀਂ ਹੋ ਜਾਂਦੀ। ਜਿੱਥੇ VAHAN ‘ਤੇ ਜਾਣਕਾਰੀ ਉਪਲਬਧ ਨਹੀਂ ਹੈ, ਬੈਂਕ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੇ ਆਧਾਰ ‘ਤੇ ਤਸਦੀਕ ਕਰਨੀ ਪਵੇਗੀ, ਜਿਸ ਲਈ ਬੈਂਕ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।

FASTag ਐਕਟੀਵੇਸ਼ਨ ਕਦੋਂ ਉਪਲਬਧ ਹੋਵੇਗਾ?

ਸੋਧੇ ਹੋਏ ਨਿਯਮਾਂ ਦੇ ਅਨੁਸਾਰ, FASTag ਐਕਟੀਵੇਸ਼ਨ ਸਿਰਫ਼ ਤਾਂ ਹੀ ਹੋਵੇਗਾ ਜੇਕਰ ਸਾਰੇ ਵਾਹਨ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਵੇ। ਪਿਛਲੀ ਪੋਸਟ-ਐਕਟੀਵੇਸ਼ਨ ਵੈਰੀਫਿਕੇਸ਼ਨ ਸਿਸਟਮ ਨੂੰ ਹੁਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਬਾਅਦ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਸਰਕਾਰ ਕੀ ਕਹਿੰਦੀ ਹੈ:

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸੁਧਾਰ ਲੱਖਾਂ ਸੜਕ ਉਪਭੋਗਤਾਵਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ। FASTag ਨਾਲ ਜੁੜੀਆਂ ਦੇਰੀ ਅਤੇ ਅਸੁਵਿਧਾਵਾਂ, ਭਾਵੇਂ ਵੈਧ ਦਸਤਾਵੇਜ਼ ਹੋਣ, ਹੁਣ ਖਤਮ ਹੋ ਜਾਣਗੀਆਂ। ਇਹ ਫੈਸਲਾ ਨਕਲੀ ਅਤੇ ਗਲਤ FASTags ਦੇ ਪ੍ਰਸਾਰ ਨੂੰ ਵੀ ਰੋਕੇਗਾ, ਜਿਸ ਨਾਲ ਪੂਰਾ ਸਿਸਟਮ ਵਧੇਰੇ ਸਾਫ਼, ਪਾਰਦਰਸ਼ੀ ਅਤੇ ਭਰੋਸੇਮੰਦ ਹੋਵੇਗਾ। ਸਰੋਤ – News24

 

Teacher Promotion: ਅਧਿਆਪਕਾਂ ਲਈ ਖੁਸ਼ਖਬਰੀ; ਸਿੱਖਿਆ ਵਿਭਾਗ ਨੇ ਤਰੱਕੀਆਂ ਬਾਰੇ ਲਿਆ ਵੱਡਾ ਫ਼ੈਸਲਾ!

 

Teacher Promotion: ਤਰੱਕੀ ਕੋਟਾ 90:10 ਅਤੇ ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ ‘ਤੇ ਕਰਨਾ ਜਥੇਬੰਦੀ ਦੀ ਜਿੱਤ- ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਲਗਾਤਾਰ ਉਠਾ ਰਹੀ ਸੀ ਇਹ ਮਸਲੇ- ਰਕੇਸ਼ ਗੋਇਲ ਬਰੇਟਾ

26 ਜੂਨ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਦੇ ਮਸਲਿਆਂ ਦਾ ਹੋਇਆ ਹੱਲ- ਗੁਰਜੰਟ ਸਿੰਘ ਬੱਛੋਆਣਾ

Punjab Network

Teacher Promotion, 2 Jan 2026: ਦੇਰ ਆਏ ਦਰੁਸਤ ਆਏ! ਨਵੇਂ ਸਾਲ ‘ਤੇ ਪ੍ਰਾਇਮਰੀ ਅਧਿਆਪਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੰਗੀਆਂ ਜਾ ਰਹੀਆਂ ਮੰਗਾਂ ਨੂੰ ਬੂਰ ਪਿਆ ਹੈ। ਜਥੇਬੰਦੀ ਦੀ 26 ਜੂਨ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹਨਾਂ ਮਸਲਿਆਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਸੀ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਜ਼ਿਲ੍ਹਾ ਕਾਡਰ ਹੈ ਜਿਸ ਵਿੱਚ ਪ੍ਰਾਇਮਰੀ ਈਟੀਟੀ ਅਧਿਆਪਕ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਸੂਚੀ ਜ਼ਿਲ੍ਹਾ ਪੱਧਰ ‘ਤੇ ਬਣਦੀ ਹੈ।

ਜਥੇਬੰਦੀ ਵੱਲੋਂ ਪ੍ਰਮੋਸ਼ਨ ਕੋਟੇ ਤਹਿਤ ਕੋਟਾ 90% ਕਰਨ ‘ਤੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ‘ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪ੍ਰਾਇਮਰੀ ਕਾਡਰ ਵਿੱਚ ਅਧਿਆਪਕ ਪ੍ਰਮੋਟ ਹੋਣਗੇ।

ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਦੱਸਿਆ ਕਿ ਜਥੇਬੰਦੀ ਦੀ ਇਹ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਹਰੇਕ ਅਧਿਆਪਕ ਨੂੰ ਤਰੱਕੀ ਦਾ ਕੋਈ ਨਾ ਕੋਈ ਮੌਕਾ ਜ਼ਰੂਰ ਮਿਲੇ। ਉਹਨਾਂ ਕਿਹਾ ਕਿ ਇਸ ਸਾਲ ਵੱਡੇ ਪੱਧਰ ‘ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਹੋਣਗੀਆਂ।

ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪਰਮਜੀਤ ਸਿੰਘ ਤਲਵੰਡੀ, ਜਸ਼ਨਦੀਪ ਕੁਲਾਣਾ, ਗੁਰਜੰਟ ਸਿੰਘ ਬੱਛੋਆਣਾ, ਰਗਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਭਗਵੰਤ ਭਟੇਜਾ ਫਾਜ਼ਿਲਕਾ, ਸਤਿੰਦਰ ਸਿੰਘ ਦੁਆਬੀਆ ਫਿਰੋਜ਼ਪੁਰ, ਦੀਪਕ ਮੋਹਾਲੀ, ਸੁਖਵਿੰਦਰ ਸਿੰਗਲਾ ਬਰੇਟਾ, ਬਲਜੀਤ ਸਿੰਘ ਗੁਰਦਾਸਪੁਰ, ਜਸਵੀਰ ਹੁਸ਼ਿਆਰਪੁਰ, ਪਰਮਜੀਤ ਸਿੰਘ ਪਟਿਆਲਾ, ਓਮ ਪ੍ਰਕਾਸ਼ ਗੋਇਲ ਸਨਾਮ, ਕਮਲ ਗੋਇਲ, ਜਗਦੀਪ ਸਿੰਘ ਆਲਮਪੁਰ ਬੋਦਲਾ, ਪ੍ਰਦੀਪ ਵਰਮਾ, ਮਾਲਵਿੰਦਰ ਸਿੰਘ ਬਰਨਾਲਾ ਆਦਿ ਸਾਥੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ।