ਸ਼ਨੀਵਾਰ, ਮਈ 9, 2026
Home Blog Page 21

Heavy Rain Alert: ਮੌਸਮ ਵਿਭਾਗ ਪੰਜਾਬ ਵੱਲੋਂ ਭਾਰੀ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

 

Heavy Rain Alert: ਮੌਸਮ ਵਿਭਾਗ ਪੰਜਾਬ ਵੱਲੋਂ ਭਾਰੀ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

ਪੰਜਾਬ ‘ਚ ਮੌਸਮ ਦਾ ਮਿਜ਼ਾਜ ਬਦਲਿਆ! ਤੇਜ਼ ਹਵਾਵਾਂ ਤੇ ਬਾਰਿਸ਼ ਦਾ ‘ਯੈਲੋ ਅਲਰਟ’ ਜਾਰੀ

ਚੰਡੀਗੜ੍ਹ, 30 ਅਪ੍ਰੈਲ 2026: ਪੰਜਾਬ ਵਿੱਚ ਅੱਜ ਵੀ ਤੇਜ਼ ਹਵਾਵਾਂ ਚੱਲਣ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ (Rain Alert) ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਘੱਟੋ-ਘੱਟ ਤਾਪਮਾਨ ਵਿੱਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਅੱਜ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੇ ਤਹਿਤ, ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬਾਰਿਸ਼ ਹੋਵੇਗੀ।

1-2 ਮਈ ਨੂੰ ਮੌਸਮ ਮੁੱਖ ਤੌਰ ‘ਤੇ ਖ਼ੁਸ਼ਕ ਰਹੇਗਾ, ਹਾਲਾਂਕਿ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਹੋ ਸਕਦੀ ਹੈ।

3 ਤੋਂ 4 ਮਈ ਤੱਕ ਮੌਸਮ ਜ਼ਿਆਦਾ ਖ਼ਰਾਬ ਹੋਣ ਦੇ ਆਸਾਰ ਹਨ। ਵਿਭਾਗ ਨੇ ਇਨ੍ਹਾਂ ਚਾਰ ਦਿਨਾਂ ਲਈ ਮੁੜ ‘ਯੈਲੋ ਅਲਰਟ’ ਜਾਰੀ ਕੀਤਾ ਹੈ।

May be a graphic of ‎map, christmas tree and ‎text that says "‎पिश्ला्र संतादत गमলजीम यजान 忍市项 weather warnings for Punjab Date April 2026 पंजाच सिয় जिलेवार गोांगिग योलावानी fromp3 0830hours Note: Waming oranvd எனானி 30 April 2026 Guvemrmentof Indis Hinstya Sckenoes Departme αυτe co artr 15Taf RIt Chardigarh Day2 2026 KAPUITTENLA AMRITSAR 4mも中克年國4电す Day3 2May 2025 p1a1931 A Day May 20281 לאג Day May 2026 Legend Phenomenon Thunderstorm /lightning/ Gusty Winds(40-50 (40-50 kmph) 30% No Warning कोई येलावनी नहीं Warning Level तेतावनी प्रेणी Be Updated Be Prepared निगरानी सवेत(तैयार रहे) TakeAction Take Action वेतावली(करवाई करे)‎"‎‎

ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਦੀ ਹੋਰ ਕਮੀ ਆ ਸਕਦੀ ਹੈ। ਫਿਲਹਾਲ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.5 ਡਿਗਰੀ ਘੱਟ ਬਣਿਆ ਹੋਇਆ ਹੈ।

ਸ਼ਹਿਰਾਂ ਦੇ ਤਾਪਮਾਨ ‘ਤੇ ਇੱਕ ਨਜ਼ਰ

ਸ਼ਹਿਰ ਵੱਧ ਤੋਂ ਵੱਧ ਤਾਪਮਾਨ (ਡਿਗਰੀ ਸੈਲਸੀਅਸ) ਘੱਟੋ-ਘੱਟ ਤਾਪਮਾਨ (ਡਿਗਰੀ ਸੈਲਸੀਅਸ)
ਬਠਿੰਡਾ 39.3 (ਸਭ ਤੋਂ ਵੱਧ) 23.8
ਪਠਾਨਕੋਟ 30.2 18.1 (ਸਭ ਤੋਂ ਘੱਟ)
ਅੰਮ੍ਰਿਤਸਰ 33.0 20.6
ਲੁਧਿਆਣਾ 35.6 22.8
ਪਟਿਆਲਾ 38.1 23.2
ਫਰੀਦਕੋਟ 35.5 22.0
ਰੂਪਨਗਰ 32.2 21.4

 

ਮੌਸਮ ਵਿਭਾਗ ਅਨੁਸਾਰ ਮਈ ਦੇ ਪਹਿਲੇ ਹਫਤੇ ਪੰਜਾਬ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲਦੀ ਰਹੇਗੀ।

 

ਪੰਜਾਬ ‘ਚ ਜਨਗਣਨਾ ਦੇ ਪਹਿਲੇ ਪੜਾਅ ਦਾ ਆਗਾਜ਼! ਮੋਬਾਈਲ ਐਪ ਰਾਹੀਂ ਲੋਕ ਖੁਦ ਦਰਜ ਕਰ ਸਕਣਗੇ ਜਾਣਕਾਰੀ

 

ਪੰਜਾਬ ‘ਚ ਜਨਗਣਨਾ ਦੇ ਪਹਿਲੇ ਪੜਾਅ ਦਾ ਆਗਾਜ਼! ਮੋਬਾਈਲ ਐਪ ਰਾਹੀਂ ਲੋਕ ਖੁਦ ਦਰਜ ਕਰ ਸਕਣਗੇ ਜਾਣਕਾਰੀ

ਚੰਡੀਗੜ੍ਹ 30 ਅਪ੍ਰੈਲ 2026: ਪੰਜਾਬ ਵਿੱਚ ਜਨਗਣਨਾ (Census) ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਪੜਾਅ ਦੇ ਤਹਿਤ 14 ਮਈ ਤੱਕ ‘ਸਵੈ-ਗਣਨਾ’ (Self-Enumeration) ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿੱਚ ਨਾਗਰਿਕ ਮੋਬਾਈਲ ਐਪ ਜਾਂ ਵੈੱਬ ਪੋਰਟਲ ਰਾਹੀਂ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਦੇ ਹਨ।

ਪਹਿਲਾ ਪੜਾਅ (ਅੱਜ ਤੋਂ 14 ਮਈ) ਲੋਕ ਡਿਜੀਟਲ ਮਾਧਿਅਮ ਰਾਹੀਂ ਆਪਣਾ ਵੇਰਵਾ ਭਰਨਗੇ। ਜਿਨ੍ਹਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਮਦਦ ਫੀਲਡ ਕਰਮਚਾਰੀ ਕਰਨਗੇ।

ਇਸ ਦੌਰਾਨ ਘਰਾਂ ਦੀ ਸੂਚੀ (Houselisting) ਤਿਆਰ ਕੀਤੀ ਜਾਵੇਗੀ। ਦੂਜਾ ਪੜਾਅ (15 ਮਈ ਤੋਂ 30 ਜੂਨ) ਗਣਨਾਕਾਰ (Enumerators) ਘਰ-ਘਰ ਜਾ ਕੇ ਬਾਕੀ ਰਹਿੰਦੀ ਜਾਣਕਾਰੀ ਇਕੱਠੀ ਕਰਨਗੇ।

ਪੁੱਛੇ ਜਾਣਗੇ 33 ਅਹਿਮ ਸਵਾਲ

ਇਸ ਵਾਰ ਜਨਗਣਨਾ ਦੌਰਾਨ ਲੋਕਾਂ ਤੋਂ ਕੁੱਲ 33 ਸਵਾਲ ਪੁੱਛੇ ਜਾਣਗੇ। ਇਹ ਸਵਾਲ ਮੁੱਖ ਤੌਰ ‘ਤੇ ਘਰ ਦੀ ਸਥਿਤੀ ਅਤੇ ਸਹੂਲਤਾਂ ਨਾਲ ਸਬੰਧਤ ਹਨ, ਜਿਵੇਂ, ਘਰ ਦੀ ਬਣਤਰ (ਕੰਧਾਂ, ਫਰਸ਼ ਅਤੇ ਛੱਤ ਵਿੱਚ ਵਰਤੀ ਗਈ ਸਮੱਗਰੀ), ਪੀਣ ਵਾਲੇ ਪਾਣੀ ਦਾ ਮੁੱਖ ਸਰੋਤ, ਬਿਜਲੀ ਅਤੇ ਰਸੋਈ ਗੈਸ (LPG/PNG) ਕਨੈਕਸ਼ਨ, ਵਾਹਨਾਂ ਦੀ ਗਿਣਤੀ, ਲੈਪਟਾਪ/ਕੰਪਿਊਟਰ ਅਤੇ ਇੰਟਰਨੈੱਟ ਦੀ ਉਪਲਬਧਤਾ, ਪਰਿਵਾਰ ਦੇ ਮੁਖੀ ਦਾ ਨਾਮ ਅਤੇ ਵਿਆਹੇ ਜੋੜਿਆਂ ਦੀ ਗਿਣਤੀ।

ਸਥਾਨਕ ਨਿਕਾਏ ਵਿਭਾਗ ਨੇ ਨਗਰਪਾਲਿਕਾ ਅਤੇ ਵਾਰਡ ਦੀਆਂ ਸੀਮਾਵਾਂ ਦਾ ਰਿਕਾਰਡ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ। ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਅੰਮ੍ਰਿਤਸਰ, ਜਲੰਧਰ ਅਤੇ ਮਲੇਰਕੋਟਲਾ ਵਿੱਚ ਪਹਿਲਾਂ ‘ਪ੍ਰੀ-ਟੈਸਟ’ ਵੀ ਕੀਤਾ ਗਿਆ ਸੀ।

ਸਿੱਖਿਆ ਵਿਭਾਗ ਨੇ ਵੀ ਜਨਗਣਨਾ ਦੇ ਕੰਮ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਦੀ ਵਰਤੋਂ ਇਸ ਕੰਮ ਲਈ ਨਾ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਜਨਗਣਨਾ ਐਕਟ 1948 ਦੇ ਤਹਿਤ ਵੱਖ-ਵੱਖ ਉੱਚ ਅਧਿਕਾਰੀਆਂ, ਨਿਗਮ ਇੰਜੀਨੀਅਰਾਂ ਅਤੇ ਨਗਰ ਯੋਜਨਾਕਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

 

ਪੰਜਾਬ ‘ਚ ਵੱਡੀ ਵਾਰਦਾਤ! ਵਿਅਕਤੀ ਵੱਲੋਂ ਸਹੁਰੇ ਅਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ‘ਚ ਵੱਡੀ ਵਾਰਦਾਤ! ਵਿਅਕਤੀ ਵੱਲੋਂ ਸਹੁਰੇ ਅਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ

ਦਿੜਬਾ/ਸੰਗਰੂਰ 30 ਅਪ੍ਰੈਲ 2026: ਪੰਜਾਬ ਦੇ ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਸ਼ਾਦੀਹਰੀ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬਹੁਤ ਹੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ।

ਇੱਥੇ ਇੱਕ ਜਵਾਈ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਸਹੁਰੇ ਅਤੇ ਸਾਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਦੀਹਰੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦਾ ਆਪਣੀ ਪਤਨੀ ਵੀਰਪਾਲ ਕੌਰ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਵੀਰਪਾਲ ਕੌਰ ਪਟਿਆਲਾ ਦੇ ਪਿੰਡ ਰਸੌਲੀ ਦੀ ਰਹਿਣ ਵਾਲੀ ਹੈ।

ਅਕਸਰ ਹੁੰਦੇ ਝਗੜਿਆਂ ਨੂੰ ਖ਼ਤਮ ਕਰਨ ਅਤੇ ਸਮਝੌਤਾ ਕਰਵਾਉਣ ਦੇ ਮਕਸਦ ਨਾਲ ਬੀਤੀ ਰਾਤ ਵੀਰਪਾਲ ਦੇ ਪਿਤਾ ਲਖਬੀਰ ਸਿੰਘ ਅਤੇ ਉਸਦਾ ਭਰਾ ਜਗਸੀਰ ਸਿੰਘ ਪਿੰਡ ਸ਼ਾਦੀਹਰੀ ਆਏ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਸਮਝੌਤੇ ਲਈ ਗੱਲਬਾਤ ਚੱਲ ਰਹੀ ਸੀ, ਪਰ ਗੱਲ ਸੁਲਝਣ ਦੀ ਬਜਾਏ ਹੋਰ ਵਿਗੜ ਗਈ।

ਬਹਿਸ ਇੰਨੀ ਵਧ ਗਈ ਕਿ ਗੁਰਵਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣਾ ਆਪਾ ਖੋਹ ਦਿੱਤਾ ਅਤੇ ਘਰ ਵਿੱਚ ਰੱਖੀ ਬੰਦੂਕ ਨਾਲ ਆਪਣੇ ਸਹੁਰੇ ਅਤੇ ਸਾਲੇ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਿੜਬਾ ਅਧੀਨ ਪੈਂਦੀ ਚੌਕੀ ਕੌਹਰੀਆਂ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਐਸ.ਐਚ.ਓ. ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

ਵੱਡੀ ਖ਼ਬਰ: ਅਦਾਲਤ ‘ਚ CM ਭਗਵੰਤ ਮਾਨ ਦੀ ਪੇਸ਼ੀ ਭਲਕੇ… ਹਾਜ਼ਰ ਨਾ ਹੋਏ ਤਾਂ ਜ਼ਮਾਨਤ ਹੋਵੇਗੀ ਰੱਦ’

 

ਵੱਡੀ ਖ਼ਬਰ: ਅਦਾਲਤ ‘ਚ CM ਭਗਵੰਤ ਮਾਨ ਦੀ ਪੇਸ਼ੀ ਭਲਕੇ… ਹਾਜ਼ਰ ਨਾ ਹੋਏ ਤਾਂ ਜ਼ਮਾਨਤ ਹੋਵੇਗੀ ਰੱਦ’

ਮਾਨਸਾ 30 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਸਾ ਦੀ ਇੱਕ ਸਥਾਨਕ ਅਦਾਲਤ ਨੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਅਦਾਲਤ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇਕਰ ਉਹ ਅਗਲੀ ਸੁਣਵਾਈ ‘ਤੇ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਦੀ ਜ਼ਮਾਨਤ ਰੱਬ ਕਰ ਦਿੱਤੀ ਜਾਵੇਗੀ।

ਇਹ ਹੁਕਮ ਮੰਗਲਵਾਰ (28 ਅਪ੍ਰੈਲ) ਨੂੰ ਏ.ਸੀ.ਜੇ.ਐਮ. (ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ) ਰਜਿੰਦਰ ਸਿੰਘ ਨਾਗਪਾਲ ਦੀ ਅਦਾਲਤ ਵੱਲੋਂ ‘ਨਜ਼ਰ ਸਿੰਘ ਮਾਨਸ਼ਾਹੀਆ ਬਨਾਮ ਭਗਵੰਤ ਮਾਨ ਅਤੇ ਹੋਰ’ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੇ ਗਏ।

ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਗਈ ਸੀ।

ਅਦਾਲਤ ਨੇ ਨੋਟ ਕੀਤਾ ਕਿ ਭਗਵੰਤ ਮਾਨ 20 ਅਕਤੂਬਰ 2022 ਤੋਂ ਬਾਅਦ ਇੱਕ ਵਾਰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਨ, ਜਿਸ ਕਾਰਨ ਕਾਨੂੰਨੀ ਕਾਰਵਾਈ ਵਿੱਚ ਲਗਾਤਾਰ ਰੁਕਾਵਟ ਆ ਰਹੀ ਹੈ।

ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਅਰਜ਼ੀਆਂ ਦੇ ਅਧਾਰ ਅਸਪੱਸ਼ਟ ਹਨ। ਅਦਾਲਤ ਅਨੁਸਾਰ, “ਫਾਈਲ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ 2022 ਤੋਂ ਬਾਅਦ ਮੁੱਖ ਮੰਤਰੀ ਇੱਕ ਵਾਰ ਵੀ ਪੇਸ਼ ਨਹੀਂ ਹੋਏ।

ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਉਨ੍ਹਾਂ ਦੀ ਮੰਗ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ। ਇਹ ਆਚਰਣ ਅਦਾਲਤੀ ਕਾਰਵਾਈ ਪ੍ਰਤੀ ਲਾਪਰਵਾਹੀ ਨੂੰ ਦਰਸਾਉਂਦਾ ਹੈ।”

ਹਾਲਾਂਕਿ ਅਦਾਲਤ ਨੇ ਉਸ ਦਿਨ ਲਈ ਛੋਟ ਦੇ ਦਿੱਤੀ, ਪਰ ਭਵਿੱਖ ਲਈ ਸਖ਼ਤ ਚੇਤਾਵਨੀ ਜਾਰੀ ਕੀਤੀ। ਅਗਲੀ ਸੁਣਵਾਈ ‘ਤੇ ਹਾਜ਼ਰੀ ਯਕੀਨੀ ਨਾ ਹੋਣ ‘ਤੇ ਜ਼ਮਾਨਤ ਰੱਦ ਕਰਕੇ ਸਖ਼ਤ ਕਦਮ ਚੁੱਕੇ ਜਾਣਗੇ।

ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 273 ਤਹਿਤ ਵਕੀਲ ਰਾਹੀਂ ਪ੍ਰਤੀਨਿਧਤਾ ਦੀ ਮੰਗ ਕਰਨ ਵਾਲੀ ਅਰਜ਼ੀ ਦਾ ਜਵਾਬ 1 ਮਈ 2026 ਤੱਕ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਮਾਮਲੇ ਵਿੱਚ ਕਈ ਹੋਰ ਸਹਿ-ਮੁਲਜ਼ਮ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ, ਜਦਕਿ ਇੱਕ ਮੁਲਜ਼ਮ ਦੀ ਮੌਤ ਹੋਣ ਕਾਰਨ ਉਸ ਖ਼ਿਲਾਫ਼ ਕਾਰਵਾਈ ਖ਼ਤਮ ਕਰ ਦਿੱਤੀ ਗਈ ਹੈ।

 

ਪੰਜਾਬ ‘ਚ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲਾ! ਹਾਈਕੋਰਟ ਨੇ ਸਰਕਾਰ ਦੀ ਕੀਤੀ ਖਿਚਾਈ; ਮੁੱਖ ਸਕੱਤਰ ਤੋਂ ਨਿੱਜੀ ਤੌਰ ‘ਤੇ ਮੰਗਿਆ ਜਵਾਬ

 

ਪੰਜਾਬ ‘ਚ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲਾ! ਹਾਈਕੋਰਟ ਨੇ ਸਰਕਾਰ ਦੀ ਕੀਤੀ ਖਿਚਾਈ; ਮੁੱਖ ਸਕੱਤਰ ਤੋਂ ਨਿੱਜੀ ਤੌਰ ‘ਤੇ ਮੰਗਿਆ ਜਵਾਬ

ਚੰਡੀਗੜ੍ਹ 30 ਅਪ੍ਰੈਲ 2026: ਪੰਜਾਬ ਵਿੱਚ ਅਨੁਸੂਚਿਤ ਜਾਤੀ (SC) ਦੇ ਵਿਦਿਆਰਥੀਆਂ ਦੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਯੋਜਨਾ ਵਿੱਚ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਖ਼ਤ ਫਿਟਕਾਰ ਲਗਾਈ ਹੈ। ਅਦਾਲਤ ਨੇ ਐਫ.ਆਈ.ਆਰ. (FIR) ਦਰਜ ਕਰਨ ਵਿੱਚ ਹੋਈ 6 ਸਾਲ ਦੀ ਦੇਰੀ ਨੂੰ ਗੰਭੀਰ ਪ੍ਰਬੰਧਕੀ ਨਾਕਾਮੀ ਕਰਾਰ ਦਿੱਤਾ ਹੈ।

ਸਾਲ 2020 ਤੋਂ ਲੰਬਿਤ ਇੱਕ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੁੱਛਿਆ ਕਿ ਜਦੋਂ ਕਰੋੜਾਂ ਰੁਪਏ ਦੀ ਦੁਰਵਰਤੋਂ ਦੇ ਦੋਸ਼ ਸਾਹਮਣੇ ਆ ਚੁੱਕੇ ਸਨ, ਆਡਿਟ ਹੋ ਚੁੱਕਾ ਸੀ ਅਤੇ ਕੈਬਨਿਟ ਨੇ ਫੈਸਲੇ ਲੈ ਲਏ ਸਨ, ਤਾਂ ਅਪਰਾਧਿਕ ਮਾਮਲਾ ਦਰਜ ਕਰਨ ਵਿੱਚ ਇੰਨੇ ਸਾਲ ਕਿਉਂ ਲੱਗ ਗਏ?

ਨਿਆਂਇਕ ਸਖ਼ਤੀ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ 15 ਅਪ੍ਰੈਲ 2026 ਨੂੰ ਦੋ ਵੱਖ-ਵੱਖ FIR ਦਰਜ ਕੀਤੀਆਂ ਹਨ। ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ‘ਤੇ ਨਿੱਜੀ ਪੱਧਰ ‘ਤੇ ਸਪਸ਼ਟ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਇਸ ਦੇਰੀ ਲਈ ਕੌਣ ਜ਼ਿੰਮੇਵਾਰ ਹੈ।

ਕਿਨ੍ਹਾਂ ਵਿਰੁੱਧ ਦਰਜ ਹੋਈ FIR?

ਜਾਗਰਣ ਦੀ ਰਿਪੋਰਟ ਅਨੁਸਾਰ ਵਿਜੀਲੈਂਸ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ, ਕਿ ਪਹਿਲੀ FIR ਤਤਕਾਲੀ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਸੀਨੀਅਰ ਸਹਾਇਕ ਬਲਦੇਵ ਸਿੰਘ, ਰਾਕੇਸ਼ ਅਰੋੜਾ, ਸੈਕਸ਼ਨ ਅਫਸਰ ਮੁਕੇਸ਼ ਕੁਮਾਰ, ਪਰਮਜੀਤ ਸਿੰਘ (DCFA) ਅਤੇ ਬਠਿੰਡਾ ਦੇ ਇੱਕ ਪੋਲੀਟੈਕਨਿਕ ਸੰਸਥਾਨ ਦੇ ਚੇਅਰਮੈਨ/ਪ੍ਰਿੰਸੀਪਲ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੋਹਾਲੀ ਵਿੱਚ ਦਰਜ ਗਈ।

ਦੂਜੀ FIR ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ ਨੇ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਟੈਕ ਕੈਂਪ ਇੰਜੀਨੀਅਰਿੰਗ ਵਿੰਗ ਦੇ ਚੇਅਰਮੈਨ/ਪ੍ਰਿੰਸੀਪਲ ਵਿਰੁੱਧ ਦਰਜ ਗਈ ਹੈ। ਪਟੀਸ਼ਨਕਰਤਾ ਸਤਬੀਰ ਸਿੰਘ ਵਾਲੀਆ (ਨਿਵਾਸੀ ਚੰਡੀਗੜ੍ਹ) ਅਨੁਸਾਰ ਮਾਰਚ 2019 ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ 303.92 ਕਰੋੜ ਰੁਪਏ ਦੀ ਰਾਸ਼ੀ ਵਿੱਚ ਭਾਰੀ ਬੇਨਿਯਮੀਆਂ ਹੋਈਆਂ ਸਨ।

ਖਜ਼ਾਨਾ ਰਿਪੋਰਟ ਅਨੁਸਾਰ 248.11 ਕਰੋੜ ਰੁਪਏ ਕਢਵਾਏ ਗਏ ਸਨ, ਪਰ ਲਗਭਗ 39 ਕਰੋੜ ਰੁਪਏ ਦੇ ਭੁਗਤਾਨ ਦਾ ਕੋਈ ਰਿਕਾਰਡ ਜਾਂ ਦਸਤਾਵੇਜ਼ ਮੌਜੂਦ ਨਹੀਂ ਸੀ। ਦੋਸ਼ ਹੈ ਕਿ ਬਾਕੀ ਰਾਸ਼ੀ ਪੁਰਾਣੇ ਸਾਲਾਂ (2015-17) ਦੇ ਵਿਦਿਆਰਥੀਆਂ ਦੇ ਭੱਤੇ ਦੇ ਨਾਮ ‘ਤੇ ਕਢਵਾ ਕੇ ਸ਼ੱਕੀ ਜਾਂ ਅਣਪਛਾਤੀਆਂ ਸੰਸਥਾਵਾਂ ਨੂੰ ਭੇਜੀ ਗਈ।

ਜਨਵਰੀ 2020 ਵਿੱਚ ਤਤਕਾਲੀ ਮੁੱਖ ਮੰਤਰੀ ਨੇ ਆਡਿਟ ਰਿਵਿਊ ਦੇ ਹੁਕਮ ਦਿੱਤੇ ਸਨ ਅਤੇ ਮਈ 2020 ਵਿੱਚ ਕੈਬਨਿਟ ਨੇ ਗਲਤ ਦਾਅਵਿਆਂ ‘ਤੇ 9% ਵਿਆਜ ਅਤੇ 50 ਲੱਖ ਤੋਂ ਵੱਧ ਦੇ ਮਾਮਲਿਆਂ ਵਿੱਚ ਅਪਰਾਧਿਕ ਕਾਰਵਾਈ ਦਾ ਫੈਸਲਾ ਲਿਆ ਸੀ।

ਇਸ ਦੇ ਬਾਵਜੂਦ ਸਾਲਾਂ ਤੱਕ ਕੋਈ ਕਾਰਵਾਈ ਨਹੀਂ ਹੋਈ। ਕੇਂਦਰ ਸਰਕਾਰ ਨੇ 2022 ਵਿੱਚ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਨੇ ਆਪਣਾ ਹਿੱਸਾ ਜਾਰੀ ਕਰ ਦਿੱਤਾ ਹੈ, ਪਰ ਪੰਜਾਬ ਸਰਕਾਰ ਨੇ ਘੁਟਾਲੇ ਦੀ ਰਿਪੋਰਟ ਕੇਂਦਰ ਨੂੰ ਨਹੀਂ ਭੇਜੀ ਸੀ। ਅਦਾਲਤ ਹੁਣ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਤਿਆਰੀ ਵਿੱਚ ਹੈ।

 

ਪੰਜਾਬ ਦੇ ਸਾਬਕਾ IAS ਸਮੇਤ ਕਈ ਦਿੱਗਜ ਆਗੂ ਭਾਜਪਾ ‘ਚ ਸ਼ਾਮਲ

 

ਪੰਜਾਬ ਦੇ ਸਾਬਕਾ IAS ਸਮੇਤ ਕਈ ਦਿੱਗਜ ਆਗੂ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ 30 ਅਪ੍ਰੈਲ 2026: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਇਸੇ ਕੜੀ ਤਹਿਤ ਅੱਜ ਭਾਜਪਾ ਦੇ ਪਰਿਵਾਰ ਵਿੱਚ ਉਸ ਸਮੇਂ ਵੱਡਾ ਵਾਧਾ ਹੋਇਆ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਸਿਆਸੀ ਆਗੂਆਂ ਨੇ ਭਾਜਪਾ ਦਾ ਪੱਲਾ ਫੜ ਲਿਆ।

ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਵਿੱਚ ਪ੍ਰਸ਼ਾਸਨਿਕ ਅਤੇ ਸਿਆਸੀ ਖੇਤਰ ਦੇ ਵੱਡੇ ਨਾਮ ਧਰਮਪਾਲ (ਰਿਟਾਇਰਡ IAS) ਪੰਜਾਬ ਦੇ ਗਵਰਨਰ ਦੇ ਸਾਬਕਾ ਸਲਾਹਕਾਰ, ਸੋਹਣ ਲਾਲ ਸਿੱਧੂ ਸਿੰਚਾਈ ਵਿਭਾਗ ਪੰਜਾਬ ਦੇ ਰਿਟਾਇਰਡ ਚੀਫ ਇੰਜੀਨੀਅਰ, ਜਸਬੀਰ ਸਿੰਘ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸੁਖਜੀਤ ਸਿੰਘ ਸ਼ਾਮਲ ਹਨ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਭਾਜਪਾ ਪੰਜਾਬ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਐਸ.ਆਰ. ਲੱਧੜ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਬਕਾ ਨੌਕਰਸ਼ਾਹਾਂ ਅਤੇ ਦੂਜੀਆਂ ਪਾਰਟੀਆਂ ਦੇ ਅਹੁਦੇਦਾਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਆਪਣਾ ਆਧਾਰ ਵਧਾ ਰਹੀ ਹੈ।

ਲੱਧੜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆਂ ‘ਤੇ ਭਰੋਸਾ ਜਤਾ ਰਹੇ ਹਨ ਅਤੇ ਪਾਰਟੀ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀ ਹੈ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਦੇਸ਼ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

 

ਵੱਡੀ ਖ਼ਬਰ: 6ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਮਾਸੜ ਨੂੰ ਕੋਰਟ ਨੇ ਸੁਣਾਈ 20 ਸਾਲ ਦੀ ਕੈਦ

 

ਵੱਡੀ ਖ਼ਬਰ: 6ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਮਾਸੜ ਨੂੰ ਕੋਰਟ ਨੇ ਸੁਣਾਈ 20 ਸਾਲ ਦੀ ਕੈਦ

ਚੰਡੀਗੜ੍ਹ, 30 ਅਪ੍ਰੈਲ 2026: ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਰਿਸ਼ਤੇ ਵਿੱਚ ਪੀੜਤ ਬੱਚੀ ਦਾ ਮਾਸੜ ਲੱਗਦਾ ਹੈ।

ਪੁਲਿਸ ਰਿਪੋਰਟਾਂ ਅਨੁਸਾਰ, ਇਹ ਘਟਨਾ ਸੈਕਟਰ-31 ਥਾਣਾ ਖੇਤਰ ਦੇ ਰਾਮਦਰਬਾਰ ਇਲਾਕੇ ਦੀ ਹੈ। 3 ਜੂਨ 2025 ਨੂੰ ਛੇਵੀਂ ਜਮਾਤ ਵਿੱਚ ਪੜ੍ਹਦੀ 11 ਸਾਲਾ ਨਾਬਾਲਗ ਵਿਦਿਆਰਥਣ ਆਪਣੀ ਮਾਂ ਨਾਲ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਮਾਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਰੋਜ਼ਾਨਾ ਸਵੇਰੇ ਕੰਮ ‘ਤੇ ਚਲੀ ਜਾਂਦੀ ਸੀ।

ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਹੱਲੋਮਾਜਰਾ ਦਾ ਰਹਿਣ ਵਾਲਾ 40 ਸਾਲਾ ਜੀਤੂ, ਜੋ ਕਿ ਪੀੜਤਾ ਦਾ ਮਾਸੜ ਹੈ, ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ।

ਮਾਂ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ, ਉਸਨੇ ਇੱਕ ਦਿਨ ਪੀੜਤਾ ਦੇ ਛੋਟੇ ਭਰਾ ਨੂੰ ਬਹਾਨੇ ਨਾਲ ਬਾਹਰ ਭੇਜ ਦਿੱਤਾ ਅਤੇ ਨਾਬਾਲਗ ਨਾਲ ਜਬਰ-ਜ਼ਨਾਹ ਕੀਤਾ।

ਦੋਸ਼ੀ ਨੇ ਬੱਚੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਜਾਨੋਂ ਮਾਰ ਦੇਵੇਗਾ। ਇਸ ਡਰ ਕਾਰਨ ਉਹ ਕਈ ਵਾਰ ਬੱਚੀ ਨਾਲ ਗਲਤ ਹਰਕਤਾਂ ਕਰਦਾ ਰਿਹਾ।

ਜਦੋਂ ਬੱਚੀ ਦੀ ਤਬੀਅਤ ਖਰਾਬ ਹੋਈ ਤਾਂ ਉਸਨੇ ਹਿੰਮਤ ਜੁਟਾ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ।

ਜਾਂਚ ਦੌਰਾਨ, ਪੀੜਤਾ ਦਾ ਮੈਡੀਕਲ ਕਰਵਾਇਆ ਗਿਆ। ਫੋਰੈਂਸਿਕ ਜਾਂਚ ਲਈ ਸੈਂਪਲ ਲਏ ਗਏ। ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੀੜਤਾ ਦੇ ਬਿਆਨ ਦਰਜ ਕਰਵਾਏ ਗਏ।

ਸਾਰੇ ਸਬੂਤਾਂ ਅਤੇ ਗਵਾਹਾਂ ਨੂੰ ਮੁੱਖ ਰੱਖਦਿਆਂ, ਜ਼ਿਲ੍ਹਾ ਅਦਾਲਤ ਨੇ ਜਤਿੰਦਰ ਉਰਫ ਜੀਤੂ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਜਿਹੇ ਘਿਨਾਣੇ ਅਪਰਾਧ ਕਰਨ ਵਾਲਿਆਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੈ।

 

CBSE Class 12th Result: ਕਦੋਂ ਜਾਰੀ ਹੋਵੇਗਾ 12ਵੀਂ ਦਾ ਨਤੀਜਾ? ਇੰਝ ਕਰੋ ਚੈੱਕ

 

CBSE Class 12th Result: ਕਦੋਂ ਜਾਰੀ ਹੋਵੇਗਾ 12ਵੀਂ ਦਾ ਨਤੀਜਾ? ਇੰਝ ਕਰੋ ਚੈੱਕ

ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

ਨਵੀਂ ਦਿੱਲੀ, 30 ਅਪ੍ਰੈਲ, 2026

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਜਲਦੀ ਹੀ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ।

ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਤਾਰੀਖ਼ ਤੈਅ ਨਹੀਂ ਕੀਤੀ ਗਈ, ਪਰ ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਅੰਤਿਮ ਹਫ਼ਤੇ ਜਾਂ ਮਈ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਨਤੀਜੇ ਜਾਰੀ ਹੋ ਸਕਦੇ ਹਨ।

ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

ਕਦੋਂ ਆਵੇਗਾ ਨਤੀਜਾ?

ਆਮ ਤੌਰ ‘ਤੇ CBSE ਹਰ ਸਾਲ ਮਈ ਦੇ ਮਹੀਨੇ ਨਤੀਜੇ ਜਾਰੀ ਕਰਦਾ ਹੈ। ਪਿਛਲੇ ਸਾਲ ਦੇ ਰੁਝਾਨਾਂ ਨੂੰ ਦੇਖਦੇ ਹੋਏ, 10ਵੀਂ ਦੇ ਨਤੀਜਿਆਂ ਤੋਂ ਕੁਝ ਦਿਨਾਂ ਬਾਅਦ ਹੀ 12ਵੀਂ ਦਾ ਨਤੀਜਾ ਐਲਾਨ ਦਿੱਤਾ ਜਾਂਦਾ ਹੈ।

ਇਸ ਵਾਰ ਅਪ੍ਰੈਲ ਦੇ ਆਖ਼ਰੀ ਦਿਨਾਂ ਵਿੱਚ ਨਤੀਜੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

CBSE 12ਵੀਂ ਦਾ ਨਤੀਜਾ ਕਿਵੇਂ ਚੈੱਕ ਕਰੀਏ?

  • ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in ‘ਤੇ ਜਾਓ।
  • ‘CBSE 12th Result 2026’ ਦੇ ਲਿੰਕ ‘ਤੇ ਕਲਿੱਕ ਕਰੋ।
  • ਆਪਣਾ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ID ਦਰਜ ਕਰੋ।
  • ਸਬਮਿਟ (Submit) ਬਟਨ ‘ਤੇ ਕਲਿੱਕ ਕਰਦੇ ਹੀ ਤੁਹਾਡਾ ਸਕੋਰਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।
  • ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

UMANG ਐਪ ਰਾਹੀਂ ਨਤੀਜਾ ਦੇਖਣ ਦਾ ਤਰੀਕਾ

  • ਵੈੱਬਸਾਈਟ ਤੋਂ ਇਲਾਵਾ ਤੁਸੀਂ ‘ਉਮੰਗ’ (UMANG) ਐਪ ‘ਤੇ ਵੀ ਨਤੀਜਾ ਦੇਖ ਸਕਦੇ ਹੋ:
  • ਪਲੇਅ ਸਟੋਰ ਜਾਂ ਐਪ ਸਟੋਰ ਤੋਂ UMANG ਐਪ ਡਾਊਨਲੋਡ ਕਰੋ।
  • ਮੋਬਾਈਲ ਨੰਬਰ ਰਾਹੀਂ ਲੌਗਇਨ ਕਰੋ ਅਤੇ ‘CBSE’ ਸਰਚ ਕਰਕੇ 12ਵੀਂ ਜਮਾਤ ਦੀ ਚੋਣ ਕਰੋ।
  • ਆਪਣੇ ਵੇਰਵੇ ਭਰ ਕੇ ਨਤੀਜਾ ਡਾਊਨਲੋਡ ਕਰੋ।
  • ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

ਮਾਰਕਸ਼ੀਟ ਵਿੱਚ ਕਿਹੜੀ ਜਾਣਕਾਰੀ ਹੋਵੇਗੀ?

  • ਵਿਦਿਆਰਥੀ ਦਾ ਨਾਮ ਅਤੇ ਰੋਲ ਨੰਬਰ
  • ਮਾਤਾ-ਪਿਤਾ ਦਾ ਨਾਮ ਅਤੇ ਜਨਮ ਮਿਤੀ
  • ਸਕੂਲ ਅਤੇ ਜ਼ਿਲ੍ਹਾ ਕੋਡ
  • ਵਿਸ਼ੇਵਾਰ ਪ੍ਰਾਪਤ ਅੰਕ ਅਤੇ ਕੁੱਲ ਅੰਕ
  • ਪਾਸ/ਫੇਲ੍ਹ ਸਟੇਟਸ ਅਤੇ ਗ੍ਰੇਡ

ਅਧਿਕਾਰਿਤ ਵੈੱਬਸਾਈਟ ਰਾਹੀਂ ਚੈੱਕ ਕਰੋ ਨਤੀਜਾ

results.cbse.nic.in

cbse.gov.in

DigiLocker- ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਐਡਮਿਟ ਕਾਰਡ ਤਿਆਰ ਰੱਖਣ ਤਾਂ ਜੋ ਨਤੀਜਾ ਆਉਣ ‘ਤੇ ਤੁਰੰਤ ਚੈੱਕ ਕੀਤਾ ਜਾ ਸਕੇ।

 

ਸਿੱਖਿਆ ਵਿਭਾਗ ਦਾ ਸਖ਼ਤ ਫੈਸਲਾ: ਜਨਗਣਨਾ ਜਾਂ ਹੋਰ ਕੰਮਾਂ ਲਈ ਸਕੂਲੀ ਕੰਪਿਊਟਰਾਂ ਦੀ ਵਰਤੋਂ ‘ਤੇ ਲਗਾਈ ਰੋਕ

 

ਸਿੱਖਿਆ ਵਿਭਾਗ ਦਾ ਸਖ਼ਤ ਫੈਸਲਾ: ਜਨਗਣਨਾ ਜਾਂ ਹੋਰ ਕੰਮਾਂ ਲਈ ਸਕੂਲੀ ਕੰਪਿਊਟਰਾਂ ਦੀ ਵਰਤੋਂ ‘ਤੇ ਲਗਾਈ ਰੋਕ

ਮੋਹਾਲੀ 30 ਅਪ੍ਰੈਲ 2026: ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਫੈਸਲਾ ਲਿਆ ਹੈ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ (DGSE) ਦੇ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹੁਣ ਜਨਗਣਨਾ (Census) ਜਾਂ ਕਿਸੇ ਵੀ ਹੋਰ ਗੈਰ-ਵਿੱਦਿਅਕ ਕੰਮ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਾਂ ਜਾਂ ਕੰਪਿਊਟਰਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।

ਵਿਭਾਗ ਦੇ ਨੋਟਿਸ ਵਿੱਚ ਆਇਆ ਸੀ ਕਿ, ਜਨਗਣਨਾ ਦੇ ਚੱਲ ਰਹੇ ਕੰਮ ਲਈ ਵੱਖ-ਵੱਖ ਦਫ਼ਤਰਾਂ ਵੱਲੋਂ ਸਕੂਲਾਂ ਤੋਂ ਕੰਪਿਊਟਰਾਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਕਈ ਥਾਵਾਂ ‘ਤੇ ਕੰਪਿਊਟਰ ਲੈਬਾਂ ਵਿੱਚ ਕੰਮ ਕੀਤਾ ਜਾ ਰਿਹਾ ਸੀ।

ਇਸ ਕਾਰਨ ਕੁੱਝ ਲਿਖੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ, ਜਿਨ੍ਹਾਂ ਵਿੱਚ ਕੰਪਿਊਟਰ ਲੈਬਾਂ ਦੀ ਗੈਰ-ਵਿੱਦਿਅਕ ਕੰਮਾਂ ਲਈ ਵਰਤੋਂ ਨਾਲ ਵਿਦਿਆਰਥੀਆਂ ਦੀ ਕੰਪਿਊਟਰ ਸਿੱਖਿਆ ਪ੍ਰਭਾਵਿਤ ਹੋ ਰਹੀ ਸੀ।

ਕੰਪਿਊਟਰਾਂ ਦੇ ਇੱਧਰ-ਉੱਧਰ ਲਿਜਾਣ ਨਾਲ ਮਸ਼ੀਨਰੀ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇਸ ਸਮੇਂ ਸਕੂਲਾਂ ਵਿੱਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਚੱਲ ਰਹੇ ਹਨ। ਕੰਪਿਊਟਰ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।

ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ

ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਨੂੰ ਪੱਤਰ ਜਾਰੀ ਕਰਕੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

ਪੱਤਰ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਕਿਸੇ ਵੀ ਵਿਭਾਗ ਨੂੰ ਸਕੂਲ ਵਿੱਚੋਂ ਕੰਪਿਊਟਰ ਲਿਜਾਣ ਜਾਂ ਕੰਪਿਊਟਰ ਲੈਬ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਇਹ ਫੈਸਲਾ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਲਿਆ ਗਿਆ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅਕਾਦਮਿਕ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

 

BREAKING: ਭਿਆਨਕ ਸੜਕ ਹਾਦਸੇ ‘ਚ 14 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

 

BREAKING: ਭਿਆਨਕ ਸੜਕ ਹਾਦਸੇ ‘ਚ 14 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

ਇੰਦੌਰ/ਧਾਰ 30 ਅਪ੍ਰੈਲ 2026:

ਬੁੱਧਵਾਰ ਰਾਤ ਨੂੰ ਧਾਰ ਜ਼ਿਲ੍ਹੇ ਦੇ ਤਿਰਲਾ ਥਾਣਾ ਖੇਤਰ ਵਿੱਚ ਇੰਦੌਰ-ਅਹਿਮਦਾਬਾਦ ਰਾਸ਼ਟਰੀ ਰਾਜਮਾਰਗ ‘ਤੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ।

ਇੰਦੌਰ-ਅਹਿਮਦਾਬਾਦ ਰਾਸ਼ਟਰੀ ਰਾਜਮਾਰਗ ‘ਤੇ ਮਜ਼ਦੂਰਾਂ ਨਾਲ ਭਰਿਆ ਇੱਕ ਪਿਕਅੱਪ ਟਰੱਕ ਸਕਾਰਪੀਓ ਗੱਡੀ ਨਾਲ ਟਕਰਾ ਗਿਆ, ਜਿਸ ਦੇ ਨਤੀਜੇ ਵਜੋਂ 14 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਇਹ ਹਾਦਸਾ ਰਾਤ ਕਰੀਬ 8:15 ਵਜੇ ਤਿਰਲਾ ਥਾਣਾ ਖੇਤਰ ਦੇ ਚਿਕਲੀਆ ਕਰਾਸਿੰਗ ਨੇੜੇ ਵਾਪਰਿਆ। 30-35 ਮਜ਼ਦੂਰਾਂ ਨੂੰ ਲੈ ਕੇ ਅਮਝੇੜਾ ਜਾ ਰਿਹਾ ਪਿਕਅੱਪ ਟਰੱਕ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਨਾਲ ਟਕਰਾ ਕੇ ਪਲਟ ਗਿਆ।

ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪ੍ਰਸ਼ਾਸਨ ਅਨੁਸਾਰ 12 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਨਯਾਪੁਰਾ, ਸਮਲੀਪੁਰਾ ਅਤੇ ਰਾਮਪੁਰਾ ਦੇ ਨਿਵਾਸੀ ਸ਼ਾਮਲ ਹਨ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।

ਜ਼ਖਮੀਆਂ ਨੂੰ ਧਾਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਮੁਆਵਜ਼ੇ ਦਾ ਐਲਾਨ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 1-1 ਲੱਖ ਰੁਪਏ, ਜ਼ਖਮੀਆਂ ਲਈ 50,000 ਰੁਪਏ ਅਤੇ ਮੁਫ਼ਤ ਇਲਾਜ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।

ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।