ਐਤਵਾਰ, ਮਾਰਚ 29, 2026
Home Blog Page 3

Weather Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ

 

Weather Alert: ਪੰਜਾਬ ‘ਚ ਮੌਸਮ ਨੇ ਲਈ ਕਰਵਟ- ਚੰਡੀਗੜ੍ਹ ‘ਚ ਮੀਂਹ ਨਾਲ ਖਿੜਿਆ ਮੌਸਮ; ਜਾਣੋ ਤੁਹਾਡੇ ਸ਼ਹਿਰ ‘ਚ ਅਗਲੇ 4 ਦਿਨ ਕਿਹੋ ਜਿਹਾ ਰਹੇਗਾ ਹਾਲ

Punjab Network 

Rain Alert: ਚੰਡੀਗੜ੍ਹ/ਮੋਹਾਲੀ, 28 ਮਾਰਚ, 2026: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਨੇ ਅੱਜ (28 ਮਾਰਚ) ਨੂੰ ਪੰਜਾਬ ਦੇ 10 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ।

ਵਿਭਾਗ ਅਨੁਸਾਰ, 30 ਮਾਰਚ ਤੱਕ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਤੇਜ਼ ਹਨ੍ਹੇਰੀ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈ ਸਕਦਾ ਹੈ। ਬਾਰਿਸ਼ ਤੋਂ ਪਹਿਲਾਂ ਤਾਪਮਾਨ ਵਿੱਚ ਵਾਧਾ ਦੇਖਿਆ ਗਿਆ ਸੀ, ਪਰ ਬੂੰਦਾਬਾਂਦੀ ਤੋਂ ਬਾਅਦ ਪਾਰਾ ਡਿੱਗਣ ਦੀ ਉਮੀਦ ਹੈ।

ਪੱਛਮੀ ਵਿਘਨ (Western Disturbance) ਦੇ ਸਰਗਰਮ ਹੋਣ ਕਾਰਨ ਆਉਣ ਵਾਲੇ ਤਿੰਨ-ਚਾਰ ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਵੀ ਮੌਸਮ ਦੀ ਸਥਿਤੀ ਦੇਖਦੇ ਹੋਏ ਫ਼ਸਲਾਂ ਦੀ ਸਾਂਭ-ਸੰਭਾਲ ਕਰਨ ਦੀ ਸਲਾਹ ਦਿੱਤੀ ਹੈ।

May be a graphic of map and text that says "2리조이1교 MHEY संतारव मततीमन वमन उतडीगक weather warnings for Punjab Date March 2026 पंजाव सिए जिलेवार गाँगिग रोत्ाबानी tr 人場 0hcurs25 Note: Waming orand ன Dayl March 2026 Guverrmentof Indis nsrya Sckences Motasmleetes -t eporumen J5Taf ARIT day Day 28M March 2026 GURDWETLE เืยอะลงบุจ лpeKaHaHAR Day3 March 2026 Ny Day 30 30March 2026 ٨ 짜약 WEOT March_ 2026 GURDASPLF KAPURTENLA Legend Phenomenon Thunderstorm/Lightning Gustywind (40-50 ΚMΡH) No Warning कोई येतावनी नहीं Warning Level तेतावनी प्रेणी Be Updated Be Prepared निगरानी सवेत(तंयार रहे) TakeAction Take Action वेतावनी(कारवाई करें)"

ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ

ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਅਚਾਨਕ ਹੋਈ ਤੇਜ਼ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਸਰਗਰਮ ਪੱਛਮੀ ਵਿਘਨ (Western Disturbance) ਕਾਰਨ ਹਲਕੀ ਠੰਢ ਲਗਾਤਾਰ ਬਣੀ ਹੋਈ ਹੈ।

ਮੌਸਮ ਵਿਭਾਗ ਨੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ। ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। 28 ਤੋਂ 31 ਮਾਰਚ ਤੱਕ ਇੱਕ ਵਾਰ ਫਿਰ ਨਵੇਂ ਪੱਛਮੀ ਵਿਘਨ ਕਾਰਨ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਨੋਇਡਾ ਵਿੱਚ ਕੁਝ ਦੇਰ ਹੋਈ ਬਾਰਿਸ਼ ਨੇ ਮੌਸਮ ਵਿੱਚ ਕਾਫੀ ਠੰਢਕ ਲਿਆ ਦਿੱਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਹਿਮਾਲਿਆ ਖੇਤਰ ਵਿੱਚ ਉੱਠੇ ਚੱਕਰਵਾਤ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ।

 

ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ; ਕਿਤਾਬਾਂ ਦੇ ਸੈੱਟ 8,000 ਰੁਪਏ ਤੱਕ ਵਿਕਣ ‘ਤੇ ਮਾਪਿਆਂ ਦਾ ਹੰਗਾਮਾ; ਸਿੱਖਿਆ ਵਿਭਾਗ ਨੇ ਦਿੱਤੀ ਸਖ਼ਤ ਚੇਤਾਵਨੀ

 

ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ; ਕਿਤਾਬਾਂ ਦੇ ਸੈੱਟ 8,000 ਰੁਪਏ ਤੱਕ ਵਿਕਣ ‘ਤੇ ਮਾਪਿਆਂ ਦਾ ਹੰਗਾਮਾ; ਸਿੱਖਿਆ ਵਿਭਾਗ ਨੇ ਦਿੱਤੀ ਸਖ਼ਤ ਚੇਤਾਵਨੀ

ਸਕੂਲੀ ਕਿਤਾਬਾਂ ਦੇ ਨਾਮ ‘ਤੇ ‘ਲੁੱਟ’: ਪ੍ਰਾਈਵੇਟ ਸਕੂਲਾਂ ਦੇ ਕਿਤਾਬਾਂ ਦੇ ਸੈੱਟ 8 ਹਜ਼ਾਰ ਤੱਕ ਪਹੁੰਚੇ; ਮਾਪਿਆਂ ਨੇ ਸਰਕਾਰ ਤੋਂ ਲਗਾਈ ਗੁਹਾਰ

ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ: PSEB ਦੀਆਂ ਕਿਤਾਬਾਂ ਵੈੱਬਸਾਈਟ ਤੋਂ ਮੁਫ਼ਤ ਡਾਊਨਲੋਡ ਕਰਨ ਦੀ ਸਲਾਹ; ਮਨਮਾਨੀ ਕਰਨ ਵਾਲੇ ਸਕੂਲਾਂ ‘ਤੇ ਹੋਵੇਗੀ ਕਾਰਵਾਈ

ਨਵਾਂ ਸੈਸ਼ਨ, ਨਵੀਂ ਲੁੱਟ: ਖ਼ਾਸ ਦੁਕਾਨਾਂ ਤੋਂ ਕਿਤਾਬਾਂ ਖਰੀਦਣ ਦੇ ਦਬਾਅ ਹੇਠ ਮਾਪੇ; ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਂਚ ਦੇ ਹੁਕਮ

Punjab Network

Education News, 28 ਮਾਰਚ, 2026:

ਨਵੇਂ ਵਿੱਦਿਅਕ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ‘ਤੇ ਪਾਏ ਜਾ ਰਹੇ ਆਰਥਿਕ ਬੋਝ ਦਾ ਮਾਮਲਾ ਗਰਮਾ ਗਿਆ ਹੈ।

ਜਾਣਕਾਰੀ ਅਨੁਸਾਰ, ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਕਿਤਾਬਾਂ ਦੇ ਸੈੱਟ 4,000 ਤੋਂ 8,000 ਰੁਪਏ ਤੱਕ ਵੇਚੇ ਜਾ ਰਹੇ ਹਨ, ਜਿਸ ਕਾਰਨ ਆਮ ਪਰਿਵਾਰਾਂ ਲਈ ਬੱਚਿਆਂ ਦੀ ਪੜ੍ਹਾਈ ਇੱਕ ਵੱਡੀ ਚੁਣੌਤੀ ਬਣ ਗਈ ਹੈ।

ਮਾਪਿਆਂ ਦੇ ਮੁੱਖ ਦੋਸ਼ ਕਿ, ਹਰ ਸਾਲ ਸਕੂਲਾਂ ਵੱਲੋਂ ਨਵੀਆਂ ਕਿਤਾਬਾਂ ਲਗਾਈਆਂ ਜਾਂਦੀਆਂ ਹਨ ਅਤੇ ਪੁਰਾਣੀਆਂ ਕਿਤਾਬਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਂਦੀ ਹੈ।

ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਦੁਕਾਨਾਂ ਤੋਂ ਹੀ ਕਿਤਾਬਾਂ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿੱਥੇ ਰੇਟ ਆਮ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਹੁੰਦੇ ਹਨ।

ਮਾਪਿਆਂ ਨੇ ਮੰਗ ਕੀਤੀ ਹੈ ਕਿ ਕਿਤਾਬਾਂ ਦੇ ਰੇਟ ਨਿਰਧਾਰਤ ਕੀਤੇ ਜਾਣ ਅਤੇ ਕਿਸੇ ਇੱਕ ਦੁਕਾਨ ਤੋਂ ਖਰੀਦ ਕਰਨ ਦੀ ਜ਼ਬਰਦਸਤੀ ਨੂੰ ਤੁਰੰਤ ਰੋਕਿਆ ਜਾਵੇ।

ਸਿੱਖਿਆ ਵਿਭਾਗ ਦਾ ਸਪੱਸ਼ਟੀਕਰਨ ਅਤੇ ਚੇਤਾਵਨੀ

ਸਿੱਖਿਆ ਵਿਭਾਗ ਨੇ ਇਸ ਮਾਮਲੇ ‘ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਕਿਹਾ ਕਿ ਕਿਸੇ ਵੀ ਸਕੂਲ ਨੂੰ ਮਾਪਿਆਂ ਦੀ ਲੁੱਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ, ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ ਕਿਤਾਬਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in ਅਤੇ www.epunjabschool.gov.in ਤੋਂ ਮੁਫ਼ਤ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।

ਜੇਕਰ ਕਿਸੇ ਸਕੂਲ ਵਿਰੁੱਧ ਵੱਧ ਫੀਸ ਲੈਣ ਜਾਂ ਮਹਿੰਗੀਆਂ ਕਿਤਾਬਾਂ ਵੇਚਣ ਦੀ ਸ਼ਿਕਾਇਤ ਮਿਲਦੀ ਹੈ, ਤਾਂ ਉਸ ਵਿਰੁੱਧ ਬੋਰਡ ਦੀਆਂ ਸ਼ਰਤਾਂ ਦੀ ਉਲੰਘਣਾ ਤਹਿਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਕੂਲ ਉਨ੍ਹਾਂ ‘ਤੇ ਨਾਜਾਇਜ਼ ਦਬਾਅ ਬਣਾਉਂਦਾ ਹੈ, ਤਾਂ ਉਹ ਤੁਰੰਤ ਸਿੱਖਿਆ ਵਿਭਾਗ ਨੂੰ ਸੂਚਿਤ ਕਰਨ।

 

ਅੰਕਾਂ ਦਾ ‘ਜਾਦੂਗਰ’ ਨਿਕਲਿਆ 10ਵੀਂ ਦੇ ਗਣਿਤ ‘ਚ ਫੇਲ੍ਹ; ਬਲਾਤਕਾਰੀ ਜੋਤਿਸ਼ੀ ਬਾਬੇ ਦੀ ਮਾਰਕਸ਼ੀਟ ਨੇ ਖੋਲ੍ਹੀ ਪੋਲ

 

ਅੰਕਾਂ ਦਾ ‘ਜਾਦੂਗਰ’ ਨਿਕਲਿਆ 10ਵੀਂ ਦੇ ਗਣਿਤ ‘ਚ ਫੇਲ੍ਹ; ਬਲਾਤਕਾਰੀ ਜੋਤਿਸ਼ੀ ਬਾਬੇ ਦੀ ਮਾਰਕਸ਼ੀਟ ਨੇ ਖੋਲ੍ਹੀ ਪੋਲ

ਬਾਬੇ ਅਸ਼ੋਕ ਖਰਾਤ ਦੀ ਖੁੱਲ੍ਹੀ ਪੋਲ: ਦੂਜਿਆਂ ਦੀ ਕਿਸਮਤ ਬਦਲਣ ਵਾਲਾ ‘ਅੰਕ-ਜੋਤਸ਼ੀ’ ਖੁਦ 10ਵੀਂ ਦੇ ਗਣਿਤ ‘ਚ ਨਿਕਲਿਆ ਫੇਲ੍ਹ

ਮਹਿਜ਼ 35% ਅੰਕ ਅਤੇ ਗਣਿਤ ‘ਚ 28 ਨੰਬਰ—ਬਲਾਤਕਾਰੀ ਬਾਬੇ ਖਰਾਤ ਦੀ ਮਾਰਕਸ਼ੀਟ ਨੇ ਲੋਕਾਂ ਦੇ ਉਡਾਏ ਹੋਸ਼

ਸਾਈਂ ਬਾਬਾ ਦੇ ਨਾਮ ‘ਤੇ ਠੱਗੀ ਤੇ ਸ਼ੋਸ਼ਣ; ਅਸ਼ੋਕ ਖਰਾਤ ਦੀ ਵਿਦਿਅਕ ਪਿਛੋਕੜ ‘ਤੇ ਉੱਠੇ ਵੱਡੇ ਸਵਾਲ

ਨਾਸਿਕ 28 ਮਾਰਚ, 2026: ਔਰਤਾਂ ਨਾਲ ਜਬਰ-ਜ਼ਨਾਹ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਕਥਿਤ ਅੰਕ-ਜੋਤਸ਼ੀ ਅਸ਼ੋਕ ਖਰਾਤ ਦੀ ਅਸਲੀਅਤ ਹੁਣ ਦੁਨੀਆ ਦੇ ਸਾਹਮਣੇ ਆ ਗਈ ਹੈ।

ਪੁਲਿਸ ਜਾਂਚ ਦੌਰਾਨ ਬਰਾਮਦ ਹੋਈ ਮੁਲਜ਼ਮ ਦੀ 10ਵੀਂ ਜਮਾਤ ਦੀ ਮਾਰਕਸ਼ੀਟ ਨੇ ਉਸ ਦੇ ‘ਗਿਆਨੀ’ ਹੋਣ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਦੂਜਿਆਂ ਦੀ ਕਿਸਮਤ ਦੇ ਅੰਕ ਸੁਧਾਰਨ ਦਾ ਦਾਅਵਾ ਕਰਨ ਵਾਲਾ ਇਹ ਬਾਬਾ ਖੁਦ ਗਣਿਤ ਵਰਗੇ ਵਿਸ਼ੇ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਇਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਾਰਕਸ਼ੀਟ ਵਿੱਚ ਉਸ ਦਾ ਨਾਮ ‘ਲਕਸ਼ਮਣ’ ਸੀ, ਜੋ ਬਾਅਦ ਵਿੱਚ ਬਦਲ ਕੇ ‘ਅਸ਼ੋਕ ਖਰਾਤ’ ਰੱਖਿਆ ਗਿਆ। ਉਹ ਸਿਨਰ ਤਾਲੁਕਾ ਦੇ ਵਾਵੀ ਸਥਿਤ ਮਾਧਿਅਮਿਕ ਸਕੂਲ ਦਾ ਵਿਦਿਆਰਥੀ ਸੀ।

ਮਾਰਕਸ਼ੀਟ ਅਨੁਸਾਰ ਉਹ ਮੁਸ਼ਕਲ ਨਾਲ ਪਾਸ ਹੋਣ ਦੀ ਦਹਿਲੀਜ਼ ਤੱਕ ਹੀ ਪਹੁੰਚ ਸਕਿਆ ਸੀ, ਕੁੱਲ ਅੰਕ 700 ਵਿੱਚੋਂ ਸਿਰਫ 251 ਅੰਕ, (ਮਹਿਜ਼ 35.88%)। ਖੁਦ ਨੂੰ ਅੰਕਸ਼ਾਸਤਰ (Numerology) ਦਾ ਮਾਹਰ ਦੱਸਣ ਵਾਲੇ ਇਸ ਵਿਅਕਤੀ ਨੂੰ ਗਣਿਤ ਵਿੱਚ ਸਭ ਤੋਂ ਘੱਟ 28 ਅੰਕ ਮਿਲੇ ਸਨ। ਮਰਾਠੀ ਵਿੱਚ 39, ਅੰਗਰੇਜ਼ੀ ਵਿੱਚ 37, ਵਿਗਿਆਨ ਵਿੱਚ 62, ਸਮਾਜ ਸ਼ਾਸਤਰ ਵਿੱਚ 38 ਅਤੇ ਹਿੰਦੀ ਵਿੱਚ 47 ਅੰਕ ਪ੍ਰਾਪਤ ਕੀਤੇ ਸਨ।

ਗਿਆਨ ਦੇ ਨਾਮ ‘ਤੇ ਔਰਤਾਂ ਦਾ ਸ਼ੋਸ਼ਣ/ ਵੱਡੇ ਲੋਕਾਂ ‘ਤੇ ਸੀ ਪ੍ਰਭਾਵ

ਸੂਤਰਾਂ ਅਨੁਸਾਰ ਪੁਲਿਸ ਨੂੰ ਅਜੇ ਤੱਕ ਖਰਾਤ ਕੋਲੋਂ ਅੰਕਸ਼ਾਸਤਰੀ ਹੋਣ ਦਾ ਕੋਈ ਵੀ ਅਧਿਕਾਰਤ ਸਰਟੀਫਿਕੇਟ ਨਹੀਂ ਮਿਲਿਆ ਹੈ। ਉਹ ਕੇਵਲ ਆਪਣੀਆਂ ਗੱਲਾਂ ਦੇ ਜਾਲ ਵਿੱਚ ਫਸਾ ਕੇ ਔਰਤਾਂ ਦਾ ਵਿਸ਼ਵਾਸ ਜਿੱਤਦਾ ਸੀ ਅਤੇ ਫਿਰ ਉਨ੍ਹਾਂ ਨਾਲ ਜਬਰ-ਜ਼ਨਾਹ ਵਰਗੀਆਂ ਘਿਨੌਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਇਹ ਖੁਲਾਸਾ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਹੈ ਜੋ ਵੱਡੇ ਨੇਤਾਵਾਂ, ਸੈਲੀਬ੍ਰਿਟੀਜ਼ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਕੁੰਡਲੀ ਪੜ੍ਹਨ ਵਾਲੇ ‘ਕੈਪਟਨ’ ਖਰਾਤ ‘ਤੇ ਅੰਨ੍ਹਾ ਭਰੋਸਾ ਕਰਦੇ ਸਨ।

ਗਣਿਤ ਵਿੱਚ ਫੇਲ੍ਹ ਹੋਣ ਦੇ ਬਾਵਜੂਦ ਅੰਕਾਂ ਦੇ ਜਾਦੂ ਨਾਲ ਲੋਕਾਂ ਦੀ ਕਿਸਮਤ ਬਦਲਣ ਦਾ ਦਾਅਵਾ ਕਰਨ ਵਾਲੇ ਖਰਾਤ ਦੀ ਹੁਣ ਪੂਰੀ ਤਰ੍ਹਾਂ ਪੋਲ ਖੁੱਲ੍ਹ ਚੁੱਕੀ ਹੈ। ਐਸ.ਆਈ.ਟੀ. (SIT) ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

 

CBSE 10th & 12th Result: 35 ਲੱਖ ਵਿਦਿਆਰਥੀਆਂ ਦੀ ਉਡੀਕ ਜਲਦ ਹੋਵੇਗੀ ਖ਼ਤਮ; ਜਾਣੋ ਕਦੋਂ ਆ ਸਕਦਾ ਹੈ ਰਿਜ਼ਲਟ

 

CBSE 10th & 12th Result: 35 ਲੱਖ ਵਿਦਿਆਰਥੀਆਂ ਦੀ ਉਡੀਕ ਜਲਦ ਹੋਵੇਗੀ ਖ਼ਤਮ; ਜਾਣੋ ਕਦੋਂ ਆ ਸਕਦਾ ਹੈ ਰਿਜ਼ਲਟ

ਸੀ.ਬੀ.ਐਸ.ਈ. ਰਿਜ਼ਲਟ 2026: 10ਵੀਂ ਦਾ ਨਤੀਜਾ ਅਪ੍ਰੈਲ ਅਤੇ 12ਵੀਂ ਦਾ ਮਈ ‘ਚ ਆਉਣ ਦੀ ਉਮੀਦ; ਵਿਦਿਆਰਥੀ ਰੋਲ ਨੰਬਰ ਰੱਖਣ ਤਿਆਰ

CBSE ਦੇ 35 ਲੱਖ ਵਿਦਿਆਰਥੀਆਂ ਦੀ ਉਡੀਕ ਜਲਦ ਹੋਵੇਗੀ ਖ਼ਤਮ; ਜਾਣੋ ਕਿਵੇਂ ਅਤੇ ਕਿੱਥੇ ਦੇਖ ਸਕੋਗੇ ਆਪਣਾ ਨਤੀਜਾ

ਨਵੀਂ ਸਿੱਖਿਆ ਨੀਤੀ ਤਹਿਤ ਤਿਆਰ ਹੋ ਰਹੇ ਹਨ ਸੀ.ਬੀ.ਐਸ.ਈ. ਨਤੀਜੇ; ਬਿਨਾਂ ਇੰਟਰਨੈੱਟ ਦੇ ਵੀ ਦੇਖ ਸਕੋਗੇ ਆਪਣੀ ਮਾਰਕਸ਼ੀਟ

ਨਵੀਂ ਦਿੱਲੀ 28 ਮਾਰਚ, 2026:

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਚੁੱਕੇ 35 ਲੱਖ ਤੋਂ ਵੱਧ ਵਿਦਿਆਰਥੀ ਹੁਣ ਆਪਣੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਵੱਖ-ਵੱਖ ਰਾਜਾਂ ਦੇ ਬੋਰਡਾਂ (State Boards) ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸੀ.ਬੀ.ਐਸ.ਈ. ਦੇ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਬੇਚੈਨੀ ਹੋਰ ਵਧ ਗਈ ਹੈ।

ਪਿਛਲੇ 5 ਸਾਲਾਂ ਦੇ ਰੁਝਾਨ (ਨਤੀਜੇ ਐਲਾਨਣ ਦੀਆਂ ਤਾਰੀਖਾਂ):

ਪਿਛਲੇ ਕੁਝ ਸਾਲਾਂ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਬੋਰਡ ਨੇ ਹੇਠ ਲਿਖੀਆਂ ਤਾਰੀਖਾਂ ਨੂੰ ਨਤੀਜੇ ਜਾਰੀ ਕੀਤੇ ਸਨ:

2025: 13 ਮਈ

2024: 13 ਮਈ

2023: 12 ਮਈ

2022: 22 ਜੁਲਾਈ (ਕੋਰੋਨਾ ਕਾਰਨ ਦੇਰੀ)

2021: 3 ਅਗਸਤ

ਇਸ ਵਾਰ (2026) ਕਦੋਂ ਤੱਕ ਆ ਸਕਦਾ ਹੈ ਨਤੀਜਾ?

ਪਿਛਲੇ ਦੋ ਸਾਲਾਂ (2024 ਅਤੇ 2025) ਵਿੱਚ ਬੋਰਡ ਨੇ ਠੀਕ 13 ਮਈ ਨੂੰ ਨਤੀਜੇ ਐਲਾਨੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਮਈ ਦਾ ਦੂਜਾ ਹਫ਼ਤਾ ਸੀ.ਬੀ.ਐਸ.ਈ. ਲਈ ਕਾਫ਼ੀ ਅਹਿਮ ਰਹਿੰਦਾ ਹੈ। ਮਾਹਿਰਾਂ ਅਨੁਸਾਰ, 10ਵੀਂ ਦਾ ਨਤੀਜਾ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਆਉਣ ਦੀ ਸੰਭਾਵਨਾ ਹੈ।

12ਵੀਂ ਦਾ ਨਤੀਜਾ ਮਈ ਦੇ ਦੂਜੇ ਹਫ਼ਤੇ ਵਿੱਚ ਆਉਣ ਦੀ ਪੂਰੀ ਉਮੀਦ ਹੈ। ਹਾਲਾਂਕਿ, ਨਵੀਂ ਸਿੱਖਿਆ ਨੀਤੀ (NEP) ਤਹਿਤ ਦੋ ਪੜਾਵਾਂ ਵਾਲੀ ਵਿਵਸਥਾ ਕਾਰਨ ਪ੍ਰਕਿਰਿਆ ਵਿੱਚ ਮਾਮੂਲੀ ਬਦਲਾਅ ਹੋ ਸਕਦਾ ਹੈ, ਪਰ ਬੋਰਡ ਆਪਣੀ ‘ਜ਼ੀਰੋ-ਐਰਰ ਪਾਲਿਸੀ’ ਤਹਿਤ ਤੇਜ਼ੀ ਨਾਲ ਕਾਪੀਆਂ ਚੈੱਕ ਕਰ ਰਿਹਾ ਹੈ।

ਨਤੀਜਾ ਦੇਖਣ ਲਈ ਕਿਹੜੇ ਦਸਤਾਵੇਜ਼ ਤਿਆਰ ਰੱਖਣੇ ਜ਼ਰੂਰੀ?

ਵਿਦਿਆਰਥੀਆਂ ਨੂੰ ਆਪਣਾ ਰਿਜ਼ਲਟ ਚੈੱਕ ਕਰਨ ਲਈ ਰੋਲ ਨੰਬਰ (Roll Number), ਸਕੂਲ ਨੰਬਰ (School Number), ਐਡਮਿਟ ਕਾਰਡ ਆਈ.ਡੀ. (Admit Card ID) ਕੋਲ ਰੱਖਣੀ ਚਾਹੀਦੀ ਹੈ।

ਨਤੀਜਾ ਕਿੱਥੇ ਅਤੇ ਕਿਵੇਂ ਦੇਖਿਆ ਜਾ ਸਕਦਾ ਹੈ? ਵਿਦਿਆਰਥੀ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਨਤੀਜੇ ਦੇਖ ਸਕਦੇ ਹਨ:

results.cbse.nic.in

cbseresults.nic.in

cbse.gov.in

ਬਿਨਾਂ ਇੰਟਰਨੈੱਟ ਤੋਂ ਨਤੀਜਾ ਦੇਖਣ ਦੇ ਤਰੀਕੇ

ਜੇਕਰ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਤਾਂ ਵਿਦਿਆਰਥੀ SMS, IVRS (ਫੋਨ ਕਾਲ), ਡਿਜੀਲਾਕਰ (DigiLocker) ਅਤੇ ਉਮੰਗ (UMANG) ਐਪ ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ। ਬੋਰਡ ਨੇ ਇਸ ਵਾਰ ਡਿਜੀਟਲ ਮੋਨੀਟਰਿੰਗ ਨੂੰ ਇੰਨਾ ਸਖ਼ਤ ਕੀਤਾ ਹੈ ਕਿ ਨਤੀਜੇ ਵਿੱਚ ਗ਼ਲਤੀ ਦੀ ਗੁੰਜਾਇਸ਼ ਨਾ ਦੇ ਬਰਾਬਰ ਹੋਵੇ। ndtv

 

ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ- ਸਰਕਾਰ ਦਾ ਦਾਅਵਾ

 

ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ- ਸਰਕਾਰ ਦਾ ਦਾਅਵਾ

ਲੋਕ ਅਫਵਾਹਾਂ ਤੋਂ ਬਚਣ ਅਤੇ ਲੋੜ ਅਨੁਸਾਰ ਹੀ ਪੈਟਰੋਲ/ਡੀਜ਼ਲ ਦੀ ਖ਼ਰੀਦ ਕਰਨ

Punjab News, 28 March 2026- 

ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ ਹੈ ਅਤੇ ਖ਼ਪਤਕਾਰ ਲੋੜ ਅਨੁਸਾਰ ਪੈਟਰੋਲ/ਡੀਜ਼ਲ ਦੀ ਖਰੀਦ ਕਰਨ।

ਸਾਰੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਓਵਰ ਚਾਰਜਿੰਗ ਨਾ ਕਰੇ। ਜੇਕਰ ਕੋਈ ਪੈਟਰੋਲ ਪੰਪ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬੁਲਾਰੇ ਨੇ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਪੈਟਰੋਲ ਤੇ ਡੀਜ਼ਲ ਦੀ ਜਮ੍ਹਾਂਖੋਰੀ ਜਾਂ ਕਾਲਾਬਜ਼ਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾਬਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ। ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਚਿੰਤਾ ਨਾ ਕੀਤੀ ਜਾਵੇ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ ਦੀ ਖ਼ਰੀਦ ਕੀਤੀ ਜਾਵੇ।

ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਟਰੋਲ ਪੰਪ ਮਾਲਕ ਵੱਲੋਂ ਪੈਟਰੋਲ/ਡੀਜ਼ਲ ਲਈ ਉਵਰਚਾਰਜਿੰਗ ਕੀਤੀ ਜਾ ਰਹੀ ਹੋਵੇ ਤਾਂ ਖਪਤਕਾਰ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।

ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਵੱਲੋਂ ਦੱਸਿਆ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਆਮ ਵਾਂਗ ਆ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਆਮ ਜਨਤਾ ਵਿੱਚ ਫੈਲ ਰਹੀਆਂ ਅਫਵਾਹਾਂ ਕਾਰਨ ਕੁਝ ਲੋਕ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਕਰ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਵੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਦੇ ਹੋਏ ਬਿਨਾਂ ਲੋੜ ਵਾਧੂ ਪੈਟਰੋਲ/ਡੀਜ਼ਲ ਖਰੀਦ ਕੇ ਜਮ੍ਹਾਂ ਨਾ ਕਰਨ।

 

World Breaking: FBI ਡਾਇਰੈਕਟਰ ਦੀ ਨਿੱਜੀ ਈਮੇਲ ਹੈਕ; ਕਈ ਦਸਤਾਵੇਜ਼ ਅਤੇ ਤਸਵੀਰਾਂ ਆਨਲਾਈਨ ਲੀਕ

 

World Breaking: FBI ਡਾਇਰੈਕਟਰ ਦੀ ਨਿੱਜੀ ਈਮੇਲ ਹੈਕ; ਕਈ ਦਸਤਾਵੇਜ਼ ਅਤੇ ਤਸਵੀਰਾਂ ਆਨਲਾਈਨ ਲੀਕ

ਵਾਸ਼ਿੰਗਟਨ ਡੀ.ਸੀ., 27 ਮਾਰਚ 2026:

ਅਮਰੀਕਾ ਤੋਂ ਇੱਕ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਈਰਾਨ ਨਾਲ ਸਬੰਧਤ ਹੈਕਰਾਂ ਦੇ ਇੱਕ ਸਮੂਹ ਨੇ ਐਫ.ਬੀ.ਆਈ. (FBI) ਦੇ ਡਾਇਰੈਕਟਰ ਕੈਸ਼ ਪਟੇਲ ਦੀ ਨਿੱਜੀ ਈਮੇਲ ਇਨਬਾਕਸ ਤੱਕ ਪਹੁੰਚ ਬਣਾਉਣ ਦਾ ਦਾਅਵਾ ਕੀਤਾ ਹੈ। ਹੈਕਰਾਂ ਨੇ ਡਾਇਰੈਕਟਰ ਦੀਆਂ ਨਿੱਜੀ ਤਸਵੀਰਾਂ ਅਤੇ ਕਈ ਅਹਿਮ ਦਸਤਾਵੇਜ਼ ਇੰਟਰਨੈੱਟ ‘ਤੇ ਜਨਤਕ ਕਰ ਦਿੱਤੇ ਹਨ।

‘ਹੰਡਾਲਾ ਹੈਕ ਟੀਮ’ ਨਾਮਕ ਹੈਕਰ ਸਮੂਹ ਨੇ ਆਪਣੀ ਵੈੱਬਸਾਈਟ ‘ਤੇ ਐਲਾਨ ਕੀਤਾ ਕਿ ਕੈਸ਼ ਪਟੇਲ ਹੁਣ ਉਨ੍ਹਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਹੈਕਰਾਂ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਪਟੇਲ ਨੂੰ ਸਿਗਾਰ ਪੀਂਦੇ, ਪੁਰਾਣੀ ਕਨਵਰਟੀਬਲ ਕਾਰ ਦੀ ਸਵਾਰੀ ਕਰਦੇ ਅਤੇ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਤਸਵੀਰਾਂ ਖਿੱਚਦੇ ਦਿਖਾਇਆ ਗਿਆ ਹੈ।

Iran-linked hackers breach FBI director's personal email, publish excerpts online

ਰਾਇਟਰਜ਼ (Reuters) ਅਨੁਸਾਰ, ਅਪਲੋਡ ਕੀਤੀ ਗਈ ਸਮੱਗਰੀ ਵਿੱਚ 2010 ਤੋਂ 2019 ਦੇ ਵਿਚਕਾਰ ਦੇ ਨਿੱਜੀ ਅਤੇ ਕੰਮ ਨਾਲ ਸਬੰਧਤ ਪੱਤਰ-ਵਿਹਾਰ ਸ਼ਾਮਲ ਪ੍ਰਤੀਤ ਹੁੰਦੇ ਹਨ।

ਅਮਰੀਕੀ ਨਿਆਂ ਵਿਭਾਗ (Justice Department) ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਪਟੇਲ ਦੀ ਈਮੇਲ ਹੈਕ ਹੋਈ ਹੈ ਅਤੇ ਆਨਲਾਈਨ ਪ੍ਰਕਾਸ਼ਿਤ ਕੀਤੀ ਗਈ ਸਮੱਗਰੀ ਅਸਲੀ ਜਾਪਦੀ ਹੈ। ਹਾਲਾਂਕਿ, ਐਫ.ਬੀ.ਆਈ. ਅਤੇ ਗੂਗਲ (Gmail) ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।

ਕੌਣ ਹੈ ‘ਹੰਡਾਲਾ’ ਸਮੂਹ?

ਪੱਛਮੀ ਖੋਜਕਰਤਾਵਾਂ ਅਨੁਸਾਰ ‘ਹੰਡਾਲਾ’ ਈਰਾਨੀ ਸਰਕਾਰ ਦੀਆਂ ਸਾਈਬਰ ਖ਼ੁਫੀਆ ਇਕਾਈਆਂ ਦੁਆਰਾ ਵਰਤੇ ਜਾਣ ਵਾਲੇ ਕਈ ਨਾਮਾਂ ਵਿੱਚੋਂ ਇੱਕ ਹੈ। ਇਹ ਸਮੂਹ ਆਪਣੇ ਆਪ ਨੂੰ ਫਲਸਤੀਨ ਪੱਖੀ ਹੈਕਰ ਦੱਸਦਾ ਹੈ।

ਇਸ ਸਮੂਹ ਨੇ ਹਾਲ ਹੀ ਵਿੱਚ (11 ਮਾਰਚ ਨੂੰ) ਮਿਸ਼ੀਗਨ ਸਥਿਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ‘ਸਟ੍ਰਾਈਕਰ’ (Stryker) ਦਾ ਡਾਟਾ ਹੈਕ ਕਰਨ ਅਤੇ ਡਿਲੀਟ ਕਰਨ ਦਾ ਦਾਅਵਾ ਵੀ ਕੀਤਾ ਸੀ।

ਇਹ ਘਟਨਾ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਸਾਈਬਰ ਜੰਗ ਵਿੱਚ ਇੱਕ ਵੱਡੀ ਪਾਰਮਾਣੂ ਸਾਬਤ ਹੋ ਸਕਦੀ ਹੈ, ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੇ ਮੁਖੀ ਦੀ ਨਿੱਜੀ ਜਾਣਕਾਰੀ ਦਾ ਲੀਕ ਹੋਣਾ ਸੁਰੱਖਿਆ ਪੱਖੋਂ ਇੱਕ ਵੱਡੀ ਚੂਕ ਮੰਨਿਆ ਜਾ ਰਿਹਾ ਹੈ।

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 2 ਅਧਿਕਾਰੀ ਸਸਪੈਂਡ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਦੋ ਅਧਿਕਾਰੀ ਸਸਪੈਂਡ

Punjab Network

ਚੰਡੀਗੜ੍ਹ 27 ਮਾਰਚ, 2026: ਪੰਜਾਬ ਸਰਕਾਰ ਅਦਾਰੇ ਦੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (IAS) ਵੱਲੋਂ ਸਖ਼ਤ ਕਾਰਵਾਈ ਕਰਦਿਆਂ ਹੋਇਆ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ, ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਨੇ ਸਪਲਾਈ ਵਿੱਚ ਬੇਨਿਯਮੀਆਂ ਅਤੇ ਗੁਣਵੱਤਾ ਦੇ ਮਿਆਰਾਂ ਵਿੱਚ ਗੰਭੀਰ ਲਾਪਰਵਾਹੀ ਪਾਏ ਜਾਣ ਤੋਂ ਬਾਅਦ ਮਿਲਕ ਯੂਨੀਅਨ ਲੁਧਿਆਣਾ ਦੇ ਜਨਰਲ ਮੈਨੇਜਰ (GM) ਦਲਜੀਤ ਸਿੰਘ ਅਤੇ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ ਗੁਰਇਕਬਾਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਇਹ ਕਾਰਵਾਈ ਭਾਰਤੀ ਫੌਜ ਵੱਲੋਂ ਦੁੱਧ ਪਾਊਡਰ ਦੀਆਂ ਦੋ ਵੱਡੀਆਂ ਖੇਪਾਂ ਵਾਪਸ ਕੀਤੇ ਜਾਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਭਾਰਤੀ ਫੌਜ ਨੇ ਲੁਧਿਆਣਾ ਮਿਲਕ ਯੂਨੀਅਨ ਵੱਲੋਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਨਮੂਨਿਆਂ ਵਿੱਚ ਬਾਹਰੀ (ਅਣਚਾਹੇ) ਪਦਾਰਥ ਪਾਏ ਜਾਣ ਕਾਰਨ ਦੋ ਖੇਪਾਂ (ਪਹਿਲੀ ਖੇਪ 58.338 ਮੀਟ੍ਰਿਕ ਟਨ), (ਦੂਜੀ ਖੇਪ 66.654 ਮੀਟ੍ਰਿਕ ਟਨ) ਨੂੰ ਰੱਦ ਕਰ ਦਿੱਤਾ ਸੀ।

ਫੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ 12 ਫਰਵਰੀ 2026 ਅਤੇ 16 ਮਾਰਚ 2026 ਨੂੰ ਪੱਤਰ ਲਿਖ ਕੇ ਮਿਲਕ ਯੂਨੀਅਨ ਨੂੰ ਸੂਚਿਤ ਕੀਤਾ ਸੀ।

ਗੰਭੀਰ ਲਾਪਰਵਾਹੀ ਦੇ ਕਾਰਨ ਕੀਤੀ ਕਾਰਵਾਈ’- ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ

ਦੱਸਦੇ ਚੱਲੀਏ ਕਿ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (IAS) ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਕਾਰਵਾਈ ਗੁਣਵੱਤਾ ਨਿਯੰਤਰਣ (Quality Control) ਵਿੱਚ ਹੋਈ ਗੰਭੀਰ ਲਾਪਰਵਾਹੀ ਕਾਰਨ ਕੀਤੀ ਗਈ ਹੈ।

ਭਾਰਤੀ ਫੌਜ ਨੇ ਦੁੱਧ ਪਾਊਡਰ ਦੀਆਂ ਦੋ ਖੇਪਾਂ (58.338 ਮੀਟ੍ਰਿਕ ਟਨ ਅਤੇ 66.654 ਮੀਟ੍ਰਿਕ ਟਨ) ਵਿੱਚ ਬਾਹਰੀ ਪਦਾਰਥ (Extraneous Material) ਹੋਣ ਕਾਰਨ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ।

ਇਸ ਘਟਨਾ ਨੂੰ ਸੰਸਥਾ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਵਾਲੀ ਅਤੇ ਸੇਵਾ ਨਿਯਮਾਂ ਅਧੀਨ “ਵੱਡਾ ਦੁਰਵਿਵਹਾਰ” (Major Misconduct) ਮੰਨਿਆ ਗਿਆ ਹੈ। ਕੁਆਲਿਟੀ ਮੈਨੇਜਰ ਹੋਣ ਦੇ ਨਾਤੇ, ਗੁਰਇਕਬਾਲ ਸਿੰਘ ‘ਤੇ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ।

 

Punjab News: ਸਕੂਲਾਂ ਵਾਲੀਆਂ ਲਿੰਕ ਸੜਕਾਂ ‘ਤੇ ਟਿੱਪਰਾਂ ਦੇ ਲੰਘਣ ‘ਤੇ DC ਨੇ ਲਾਈ ਪਾਬੰਦੀ

 

ਸਕੂਲਾਂ ਵਾਲੀਆਂ ਲਿੰਕ ਸੜਕਾਂ ‘ਤੇ ਟਿੱਪਰਾਂ ਦੇ ਲੰਘਣ ‘ਤੇ DC ਨੇ ਲਾਈ ਪਾਬੰਦੀ

ਮੋਗਾ ‘ਚ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਵੱਡਾ ਕਦਮ: ਸਕੂਲਾਂ ਦੇ ਸਮੇਂ ਲਿੰਕ ਸੜਕਾਂ ‘ਤੇ ਟਿੱਪਰਾਂ ਦੀ ਐਂਟਰੀ ਬੰਦ

DC ਸਾਗਰ ਸੇਤੀਆ ਦੇ ਸਖ਼ਤ ਹੁਕਮ: ਸਵੇਰੇ 6-9 ਅਤੇ ਦੁਪਹਿਰ 1:30-4 ਵਜੇ ਤੱਕ ਟਿੱਪਰਾਂ ਦੇ ਲੰਘਣ ‘ਤੇ ਪਾਬੰਦੀ

ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਮੋਗਾ ਪ੍ਰਸ਼ਾਸਨ ਦਾ ਐਕਸ਼ਨ; ਬਾਲ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ‘ਤੇ ਲਾਗੂ ਹੋਈ ਪਾਬੰਦੀ

Punjab Network

ਮੋਗਾ 27 ਮਾਰਚ, 2026: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਕੂਲੀ ਬੱਚਿਆਂ ਨੂੰ ਸੜਕ ਦੁਰਘਟਨਾਵਾਂ ਤੋਂ ਬਚਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ।

ਉਨ੍ਹਾਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਜ਼ਿਲ੍ਹੇ ਦੀਆਂ ਉਨ੍ਹਾਂ ਲਿੰਕ ਸੜਕਾਂ ‘ਤੇ ਟਿੱਪਰਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ ਜਿੱਥੇ ਸਕੂਲ ਸਥਿਤ ਹਨ।

ਇਹ ਹੁਕਮ ਖ਼ਾਸ ਤੌਰ ‘ਤੇ ਸਕੂਲ ਲੱਗਣ ਅਤੇ ਛੁੱਟੀ ਹੋਣ ਦੇ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਗਏ ਹਨ। ਸਵੇਰੇ 6:00 ਵਜੇ ਤੋਂ 9:00 ਵਜੇ ਤੱਕ, ਦੁਪਹਿਰ 1:30 ਵਜੇ ਤੋਂ ਸ਼ਾਮ 4:00 ਵਜੇ ਤੱਕ ਟਿੱਪਰਾਂ ਦੇ ਲੰਘਣ ‘ਤੇ ਪਾਬੰਦੀ ਰਹੇਗੀ।

ਕਿਉਂ ਲਗਾਈ ਗਈ ਪਾਬੰਦੀ?

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਵੱਲੋਂ ਪ੍ਰਾਪਤ ਹਦਾਇਤਾਂ ਦੇ ਆਧਾਰ ‘ਤੇ ਲਿਆ ਗਿਆ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਤੇਜ਼ ਰਫ਼ਤਾਰ ਟਿੱਪਰਾਂ ਕਾਰਨ ਸਕੂਲੀ ਬੱਚਿਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਇਹ ਸਖ਼ਤ ਹੁਕਮ ਲਾਗੂ ਕੀਤੇ ਗਏ ਹਨ।

ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨਿਰਧਾਰਿਤ ਘੰਟਿਆਂ ਦੌਰਾਨ ਸਕੂਲਾਂ ਵਾਲੀਆਂ ਲਿੰਕ ਸੜਕਾਂ ‘ਤੇ ਕਿਸੇ ਵੀ ਟਿੱਪਰ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

ਵੱਡੀ ਖ਼ਬਰ: SC ਕਮਿਸ਼ਨ ਵੱਲੋਂ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਤਲਬ, ਪੜ੍ਹੋ ਪੂਰਾ ਮਾਮਲਾ 

File Photo (AI)

 

ਵੱਡੀ ਖ਼ਬਰ: ਐਸ.ਸੀ. ਕਮਿਸ਼ਨ ਵੱਲੋਂ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਤਲਬ, ਪੜ੍ਹੋ ਪੂਰਾ ਮਾਮਲਾ

ਐਸ.ਸੀ.ਕਮਿਸ਼ਨ ਵਲੋਂ ਦਲਿਤ ਵਿਦਿਆਰਥੀ ਨੂੰ ਦਾਖਲਾ ਨਾ ਦੇਣ ਦੇ ਮਾਮਲੇ ਵਿਚ ਰਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਤਲਬ

ਚੰਡੀਗੜ੍ਹ, 27 ਮਾਰਚ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇਕ ਅਨੂਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਰਜਿੰਦਰਾ ਕਾਲਜ ਬਠਿੰਡਾ ਵਿਖੇ ਦਾਖਲਾ ਨਾ ਦੇਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਕਾਲਜ ਪ੍ਰਿੰਸੀਪਲ ਨੂੰ ਤਲਬ ਕੀਤਾ ਹੈ।

ਕਾਲਜ ਪ੍ਰਿੰਸੀਪਲ ਨੂੰ 1 ਅਪ੍ਰੈਲ 2026 ਨੂੰ ਨਿੱਜੀ ਤੌਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ- Punjab Education: ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਨਿਕਲੇ ਫੋਕੇ; ਪੜ੍ਹਾਉਣ ਦੀ ਥਾਂ ਅਧਿਆਪਕ ਕਰਨਗੇ ‘ਡਰੱਗ ਗਣਨਾ’

ਅਖ਼ਬਾਰੀ ਖ਼ਬਰ ਤੋਂ ਬਾਅਦ ਲਿਆ ਨੋਟਿਸ

ਕਮਿਸ਼ਨ ਦੇ ਬੁਲਾਰੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਸਾਰਾ ਮਾਮਲਾ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਸੀ।

ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਕਾਲਜ ਪ੍ਰਸ਼ਾਸਨ ਵੱਲੋਂ ਇੱਕ ਦਲਿਤ ਵਿਦਿਆਰਥੀ ਨੂੰ ਦਾਖਲਾ ਦੇਣ ਵਿੱਚ ਆਨਾਕਾਨੀ ਕੀਤੀ ਗਈ ਹੈ, ਜਿਸ ਨੂੰ ਕਮਿਸ਼ਨ ਨੇ ਵਿਦਿਆਰਥੀ ਦੇ ਹੱਕਾਂ ਦੀ ਉਲੰਘਣਾ ਮੰਨਿਆ ਹੈ।

1 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਕਮਿਸ਼ਨ ਨੇ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦਿਆਂ ਰਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਨੂੰ 1 ਅਪ੍ਰੈਲ 2026 ਨੂੰ ਨਿੱਜੀ ਤੌਰ ‘ਤੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪ੍ਰਿੰਸੀਪਲ ਨੂੰ ਆਪਣਾ ਪੱਖ ਰੱਖਣ ਅਤੇ ਇਸ ਮਾਮਲੇ ਨਾਲ ਸਬੰਧਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਕਮਿਸ਼ਨ ਦਾ ਸਖ਼ਤ ਰੁਖ

ਐਸ.ਸੀ. ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਜਾਂਚ ਵਿੱਚ ਕਾਲਜ ਪ੍ਰਸ਼ਾਸਨ ਦੀ ਗ਼ਲਤੀ ਪਾਈ ਜਾਂਦੀ ਹੈ, ਤਾਂ ਨਿਯਮਾਂ ਅਨੁਸਾਰ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

ਮਨੁੱਖੀ ਅਧਿਕਾਰ ਕਾਰਕੁਨ ਲਿੰਗਾਰਾਜ ਆਜ਼ਾਦ ਅਤੇ ਸੁਰੇਸ਼ ਸੰਗਰਾਮ ਨੂੰ ਤੁਰੰਤ ਕੀਤਾ ਜਾਵੇ ਰਿਹਾਅ- ਜਮਹੂਰੀ ਫਰੰਟ

 

ਮਨੁੱਖੀ ਅਧਿਕਾਰ ਕਾਰਕੁਨ ਲਿੰਗਾਰਾਜ ਆਜ਼ਾਦ ਅਤੇ ਸੁਰੇਸ਼ ਸੰਗਰਾਮ ਨੂੰ ਤੁਰੰਤ ਕੀਤਾ ਜਾਵੇ ਰਿਹਾਅ- ਜਮਹੂਰੀ ਫਰੰਟ

Chandigarh, 27 March 2026- ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾਈ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ .ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ ਪਾਲ ਨੇ ਓੜੀਸਾ ਪੁਲਿਸ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਕੇ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਲਿੰਗਾਰਾਜ ਆਜ਼ਾਦ ਅਤੇ ਸੁਰੇਸ਼ ਸੰਗਰਾਮ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸਮਾਜਵਾਦੀ ਜਨ ਪਰਿਸ਼ਦ ਦੇ ਆਗੂ ਲਿੰਗਾਰਾਜ, ਨਿਆਮਗਿਰੀ ਸੁਰੱਖਿਆ ਸਮਿਤੀ ਅਤੇ ਮਾਂ ਮਾਟੀ ਮਾਲੀ ਸੁਰੱਖਿਆ ਮੰਚ ਵਰਗੇ ਲੋਕ ਅੰਦੋਲਨਾਂ ਨਾਲ ਜੁੜੇ ਰਹੇ ਹਨ।

ਉਨ੍ਹਾਂ ਨੇ ਅਨੁਸੂਚਿਤ ਖੇਤਰਾਂ ਵਿੱਚ ਗ਼ੈਰਕਾਨੂੰਨੀ ਅਮਲ ਰਾਹੀਂ ਆਦਿਵਾਸੀ ਜ਼ਮੀਨਾਂ ਐਕਵਾਇਰ ਕੀਤੇ ਜਾਣ ਅਤੇ ਖਣਨ ਪ੍ਰੋਜੈਕਟ ਥੋਪਣ ਦੇ ਖ਼ਿਲਾਫ਼ ਲਗਾਤਾਰ ਆਵਾਜ਼ ਉਠਾਈ ਹੈ। ਉਹ ਸੰਵਿਧਾਨ ਦੀ ਪੰਜਵੀਂ ਅਨੁਸੂਚੀ, ਪੇਸਾ ਕਾਨੂੰਨ (ਅਨੁਸੂਚਿਤ ਖੇਤਰਾਂ ਤੱਕ ਪੰਚਾਇਤ ਵਿਸਥਾਰ ਐਕਟ 1996) ਅਤੇ ਫਾਰੈਸਟ ਰਾਈਟਸ ਐਕਟ 2006 ਦੇ ਤਹਿਤ ਆਦਿਵਾਸੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਲਗਾਤਾਰ ਜੂਝ ਰਹੇ ਹਨ। ਇਹ ਵਿਸ਼ੇਸ਼ ਕਾਨੂੰਨ ਗ੍ਰਾਮ ਸਭਾ ਦੀ ਸੁਤੰਤਰ, ਅਗਾਊਂ ਅਤੇ ਸਪਸ਼ਟ ਜਾਣਕਾਰੀ ਤਹਿਤ ਸਹਿਮਤੀ ਤੋਂ ਬਿਨਾਂ ਕੋਈ ਵੀ ਜ਼ਮੀਨ ਐਕਵਾਇਰ ਕਰਨ ਜਾਂ ਖਣਨ ਕੰਮਾਂ ਲਈ ਵਰਤਣ ਦੀ ਮਨਾਹੀ ਕਰਦੇ ਹਨ।

ਲਿੰਗਰਾਜ ਆਜ਼ਾਦ ਤੇ ਉਸਦੇ ਸਾਥੀ ਦੀ ਗ੍ਰਿਫ਼ਤਾਰੀ ਅਲੱਗ-ਥਲੱਗ ਘਟਨਾ ਨਾ ਹੋ ਕੇ ਓੜੀਸਾ ਅਤੇ ਪੂਰੇ ਭਾਰਤ ਵਿਚ ਖਣਿਜਾਂ ਨਾਲ ਭਰਪੂਰ ਆਦਿਵਾਸੀ ਖੇਤਰਾਂ ਵਿੱਚ ਵਧ ਰਹੀ ਕਾਰਪੋਰੇਟ ਲੁੱਟ ਅਤੇ ਇਸ ਗ਼ੈਰਕਾਨੂੰਨੀ ਅਮਲ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਤੇ ਸੰਸਥਾਵਾਂ ਖ਼ਿਲਾਫ਼ ਚੱਲ ਰਹੇ ਵਿਆਪਕ ਹਕੂਮਤੀ ਜਬਰ ਦਾ ਹਿੱਸਾ ਹੈ ਜਿਸਦਾ ਮਨੋਰਥ ਕਾਰਪੋਰੇਟਾਂ ਦੇ ਲੋਟੂ ਪ੍ਰੋਜੈਕਟਾਂ ਵਿਰੁੱਧ ਮਜ਼ਬੂਤ ਲੋਕ ਆਵਾਜ਼ ਦੀ ਜ਼ਬਾਨਬੰਦੀ ਕਰਨਾ ਹੈ।

ਇਨ੍ਹਾਂ ਖੇਤਰਾਂ ਨੂੰ ਸਟੇਟ ਦੀ ਜਾਬਰ ਤਾਕਤ ਦੀ ਮਦਦ ਨਾਲ ਲੋਟੂ ਖਣਨ ਕਾਰੋਬਾਰਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਵੇਦਾਂਤਾ ਰਿਸੋਰਸਜ਼ ਵਰਗੀਆਂ ਕੰਪਨੀਆਂ ਦੇ ਧੜਵੈਲ ਖਣਨ ਪ੍ਰੋਜੈਕਟ ਵਿਆਪਕ ਉਜਾੜੇ, ਜੰਗਲਾਂ ਦੀ ਤਬਾਹੀ, ਰਵਾਇਤੀ ਰੋਜ਼ਗਾਰ ਦੇ ਖ਼ਾਤਮੇ ਅਤੇ ਗੰਭੀਰ ਵਾਤਾਵਰਣ ਤਬਾਹੀ ਲਈ ਜ਼ਿੰਮੇਵਾਰ ਹਨ। ਕਾਨੂੰਨੀ ਸੁਰੱਖਿਆ ਦੇ ਬਾਵਜੂਦ ਗ੍ਰਾਮ ਸਭਾਵਾਂ ਨੂੰ ਅਕਸਰ ਨਜ਼ਰਅੰਦਾਜ਼ ਜਾਂ ਬਲੈਕਮੇਲ ਕਰਨਾ ਆਮ ਦਸਤੂਰ ਹੈ। ਆਦਿਵਾਸੀ ਭਾਈਚਾਰੇ ਦੇ ਜੋ ਆਗੂ, ਕਾਰਕੁਨ ਅਤੇ ਜਨਤਕ ਸੰਗਠਨ ਇਸ ਵਿਰੁੱਧ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਨੂੰ ਝੂਠੇ ਕੇਸਾਂ, ਗ੍ਰਿਫ਼ਤਾਰੀਆਂ, ਜੇਲ੍ਹਬੰਦੀ, ਨਿਗਰਾਨੀ ਅਤੇ ਧਮਕੀਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਲਿੰਗਰਾਜ ਆਜ਼ਾਦ ਅਤੇ ਸੁਰੇਸ਼ ਸੰਗਰਾਮ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ; ਉਨ੍ਹਾਂ ਖ਼ਿਲਾਫ਼ ਲਗਾਏ ਸਾਰੇ ਝੂਠੇ ਅਤੇ ਮਨਘੜਤ ਦੋਸ਼ ਵਾਪਸ ਲਏ ਜਾਣ; ਜਨਤਕ ਜਮਹੂਰੀ ਸੰਘਰਸ਼ਾਂ ਉੱਪਰ ਹਕੂਮਤੀ ਜਬਰ ਬੰਦ ਕੀਤਾ ਜਾਵੇ; ਗ੍ਰਾਮ ਸਭਾ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਐਕਵਾਇਰ ਕਰਨ ਅਤੇ ਖਣਨ ਪ੍ਰੋਜੈਕਟ ਥੋਪ ਉੱਪਰ ਤੁਰੰਤ ਰੋਕ ਲਾਈ ਜਾਵੇ; ਕੁਦਰਤੀ ਵਸੀਲਿਆਂ ਦੀ ਕਾਰਪੋਰੇਟ ਲੁੱਟ ਅਤੇ ਆਦਿਵਾਸੀ ਭਾਈਚਾਰਿਆਂ ਦਾ ਉਜਾੜਾ ਬੰਦ ਕੀਤਾ ਜਾਵੇ। ਕਾਰਪੋਰੇਟ ਮੁਨਾਫ਼ੇ ਲਈ ਖਣਨ ਤੇ ਹੋਰ ਲੋਕ ਵਿਰੋਧੀ ਪ੍ਰੋਜੈਕਟ ਬੰਦ ਕੀਤੇ ਜਾਣ; ਪੇਸਾ (1996) ਅਤੇ ਫਾਰੈਸਟ ਰਾਈਟਸ ਐਕਟ (2006) ਸਖ਼ਤੀ ਨਾਲ ਲਾਗੂ ਕੀਤੇ ਜਾਣ ਅਤੇ ਗ਼ੈਰਕਾਨੂੰਨੀ ਗ੍ਰਿਫ਼ਤਾਰੀਆਂ ਅਤੇ ਜਮਹੂਰੀ ਹੱਕਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ।