ਸ਼ੁੱਕਰਵਾਰ, ਮਾਰਚ 13, 2026
Home Blog Page 32

ਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦਾ 31000 ਰੁਪਏ ਕੱਟ ਕੇ ਮਹਿਲਾਵਾਂ ਨੂੰ 1000-1000 ਰੁਪਏ ਦੇਣ ਜਾ ਰਹੀ ਭਗਵੰਤ ਮਾਨ ਸਰਕਾਰ?

 

ਕੀ ਮੁਲਾਜ਼ਮਾਂ ਦਾ 31000 ਰੁਪਏ ਕੱਟ ਕੇ ਮਹਿਲਾਵਾਂ ਨੂੰ 1000-1000 ਰੁਪਏ ਦੇਣ ਜਾ ਰਹੀ ਭਗਵੰਤ ਮਾਨ ਸਰਕਾਰ?

31000 ਰੁਪਏ ਪ੍ਰਤੀ ਮਹੀਨਾ ਤਨਖਾਹ ਕਟੌਤੀ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਦਫਤਰਾਂ ਦਾ ਕੰਮਕਾਜ ਰੱਖਿਆ ਠੱਪ

ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਮੁਲਾਜ਼ਮਾਂ ਵੱਲੋਂ 25 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਮੋਹਾਲੀ ਦੇ ਘਿਰਾਓ ਦਾ ਐਲਾਨ

ਤਨਖਾਹ ਕਟੌਤੀ ਰੱਦ ਨਾ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਰਿਹਾਇਸ਼ ਵੱਲ ਗੁਪਤ ਐਕਸ਼ਨ ਦੀ ਚਿਤਾਵਨੀ

Punjab News, 24 ਫਰਵਰੀ 2026-

20 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਦਫਤਰੀ ਕਰਮਚਾਰੀਆਂ ਦੀਆਂ ਤਨਖਾਹਾਂ ‘ਤੇ 31000 ਰੁਪਏ ਪ੍ਰਤੀ ਮਹੀਨਾ ਕੱਟ ਲਾਉਣ ਤੋਂ ਰੋਸ ਵਿਚ ਆਏ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਨੇ ਅੱਜ ਤੋਂ ਵਿਭਾਗ ਦਾ ਕੰਮ ਮੁਕੰਮਲ ਰੂਪ ਵਿਚ ਬੰਦ ਕਰ ਦਿੱਤਾ ਹੈ।

ਆਗੂਆਂ ਨੇ ਦੱਸਿਆ ਕਿ ਤਨਖਾਹ ਕਟੌਤੀ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਮਿਤੀ 17 ਫਰਵਰੀ ਨੂੰ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਦੀ ਤਨਖਾਹ ਕਟੌਤੀ ਨਾ ਕਰਨ ਅਤੇ 01.04.2018 ਤੋਂ ਰੈਗੂਲਰ ਆਰਡਰ ਦੇਣ ਸਬੰਧੀ ਫਾਈਲ 2 ਦਿਨ ਵਿਚ ਵਿੱਤ ਵਿਭਾਗ ਨੂੰ ਭੇਜਣ ਦਾ ਵਾਅਦਾ ਕੀਤਾ ਸੀ ਪਰ ਹੁਣ ਵਿਭਾਗ ਆਪਣੇ ਵਾਅਦੇ ਤੋਂ ਪਲਟ ਰਿਹਾ ਹੈ ਅਤੇ ਕਰਮਚਾਰੀਆਂ ਦੀ ਫਾਈਲ 6 ਦਿਨ ਬੀਤਣ ‘ਤੇ ਵੀ ਸਿੱਖਿਆ ਵਿਭਾਗ ਵਿਚ ਘੁੰਮ ਰਹੀ ਹੈ।

ਆਗੂਆਂ ਨੇ ਕਿਹਾ ਕਿ ਇਹ ਫਾਈਲ 10 ਅਕਤੂਬਰ ਤੋਂ ਸ਼ੁਰੂ ਹੋਈ ਹੈ ਜੋ ਕਿ 5 ਮਹੀਨੇ ਬੀਤਣ ‘ਤੇ ਵੀ ਸਿੱਖਿਆ ਵਿਭਾਗ ਨੇ ਵਿੱਤ ਵਿਭਾਗ ਨੂੰ ਨਹੀਂ ਭੇਜੀ ਜਿਸ ਕਰਕੇ ਸਮੂਹ ਮੁਲਾਜ਼ਮਾਂ ਵਿਚ ਰੋਸ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਸ ਵਿਭਾਗ ਨੂੰ ਉਨ੍ਹਾਂ ਆਪਣੀ ਜਿੰਦਗੀ ਦੇ 15-20 ਸਾਲ ਦਿੱਤੇ ਉਹੀ ਵਿਭਾਗ ਹੁਣ 1007 ਮੁਲਾਜ਼ਮਾਂ ਦੇ ਪਰਿਵਾਰਾਂ ਦੀ ਬਚਦੀ ਜਿੰਦਗੀ ਰੋਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ 08/09/2025 ਦੀ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਈ ਵਾਰ ਅਧਿਕਾਰੀਆਂ ਨੂੰ ਤਨਖਾਹਾਂ ਨਾ ਘਟਾਉਣ ਅਤੇ ਠੋਸ ਫੈਸਲਾ ਲੈਣ ਦੀ ਹਦਾਇਤ ਕੀਤੀ ਪ੍ਰੰਤੂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਗਿਆ।

ਤਤਕਾਲੀ ਸਕੱਤਰ ਸਕੂਲ ਸਿੱਖਿਆ ਵੱਲੋਂ ਜਥੇਬੰਦੀ ਨਾਲ ਮਿਤੀ 10/10/2025 ਨੂੰ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨਾਲ ਹੋਈ ਵਿਚਾਰ ਚਰਚਾ ਅਨੁਸਾਰ ਕਰਮਚਾਰੀਆਂ ਨੂੰ 01.04.2018 ਤੋਂ ਅਧਿਆਪਕਾਂ ਦੀ ਤਰ੍ਹਾਂ ਰੈਗੂਲਰ ਕਰਨ ਅਤੇ ਤਨਖਾਹਾਂ ਨਾ ਘਟਾਉਣ ਸਬੰਧੀ ਗੱਲਬਾਤ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੂੰ ਬੇਨਤੀ ਪੱਤਰ ਵੀ ਦਿੱਤਾ ਗਿਆ ਸੀ ਪ੍ਰੰਤੂ 5 ਮਹੀਨੇ ਬੀਤਣ ‘ਤੇ 01.04.2018 ਤੋਂ ਆਰਡਰ ਦੇਣ ਜਾਂ ਤਨਖਾਹਾਂ ਸਬੰਧੀ ਫੈਸਲਾ ਲੈਣ ਦੀ ਫਾਈਲ ਸਿੱਖਿਆ ਸਕੱਤਰ ਦਫਤਰ ਦੇ ਇਕ ਟੇਬਲ ਤੋਂ ਦੂਜੇ ਟੇਬਲ ‘ਤੇ ਹੀ ਘੁੰਮ ਰਹੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਸੰਧਾ, ਵਰਿੰਦਰ ਸਿੰਘ, ਜਨਕ ਸਿੰਘ, ਪਵਨ ਮਦਾਨ, ਸੁਨੀਲ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ 60 ਪ੍ਰਤੀਸ਼ਤ ਫੰਡ ਪ੍ਰਾਪਤ ਹੋ ਰਿਹਾ ਹੈ ਇਸ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟਣ ‘ਤੇ ਤੁਲੀ ਹੋਈ ਹੈ ਅਤੇ ਵਾਰ ਵਾਰ ਵਾਅਦੇ ਕਰਕੇ ਮੁਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਮੁਨਕਰ ਹੋ ਰਹੇ ਹਨ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੇ ਇਸ ਫੈਸਲੇ ਵਿਰੁੱਧ ਅਤੇ ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਵਿਰੁੱਧ ਦਫਤਰੀ ਕਰਮਚਾਰੀ 25 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਮੋਹਾਲੀ ਦਾ ਘਿਰਾਓ ਕਰਨਗੇ ਅਤੇ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ ਕਰਨਗੇ। ਆਗੂਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ‘ਤੇ ਕੱਟ ਲਾਉਣ ਦੇ ਹੁਕਮਾਂ ਨੂੰ ਨਾ ਰੋਕਿਆ ਤਾਂ ਮੁੱਖ ਮੰਤਰੀ/ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਗੁਪਤ ਐਕਸ਼ਨ ਕੀਤੇ ਜਾਣਗੇ।

 

ਰਾਘਵ ਚੱਢਾ ਵੱਲੋਂ ਰੋਪੜ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ‘ਚ ਇੰਡੋਰ ਖੇਡ ਸੁਵਿਧਾ ਲਈ ₹1 ਕਰੋੜ MPLAD ਫੰਡ ਦੀ ਘੋਸ਼ਣਾ

 

ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਵਿੱਚ ਇੰਡੋਰ ਖੇਡ ਸੁਵਿਧਾ ਲਈ ₹1 ਕਰੋੜ MPLAD ਫੰਡ ਦੀ ਘੋਸ਼ਣਾ

ਰਾਘਵ ਚੱਢਾ ਨੇ ਪਿੰਡ ਨੂਰਪੁਰ ਬੇਦੀ, ਪੰਜਾਬ ਵਿੱਚ ਇੰਡੋਰ ਸਪੋਰਟਸ ਫੈਸਿਲਟੀ ਲਈ ₹1 ਕਰੋੜ MPLAD ਫੰਡ ਅਲਾਟ ਕੀਤਾ

ਰੂਪਨਗਰ ਵਿੱਚ ਇੰਡੋਰ ਸਪੋਰਟਸ ਕਾਮਪਲੈਕਸ ਦੀ ਘੋਸ਼ਣਾ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਵੱਡਾ ਲਾਭ, ਕਹਿੰਦੇ ਰਾਘਵ ਚੱਢਾ

135 ਪਿੰਡਾਂ ਲਈ ਪਹਿਲਾ ਇੰਡੋਰ ਸਟੇਡੀਅਮ ਨੂਰਪੁਰ ਬੇਦੀ ਵਿੱਚ ਬਣੇਗਾ: ਰਾਘਵ ਚੱਢਾ

ਲੋਕਾਂ ਦਾ ਪੈਸਾ ਲੋਕਾਂ ਦੀਆਂ ਜ਼ਰੂਰਤਾਂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ: ਰਾਘਵ ਚੱਢਾ ਨੇ ਪੰਜਾਬ ਵਿੱਚ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਦਾ ਐਲਾਨ ਕੀਤਾ

MPLAD ਪਹਿਲ ਹੇਠ ਨੂਰਪੁਰ ਬੇਦੀ ਵਿੱਚ ਖੇਡ ਅਤੇ ਸਿੱਖਿਆ ਕੇਂਦਰ ਦੀ ਯੋਜਨਾ

₹1 ਕਰੋੜ ਦੇ ਅਲਾਟਮੈਂਟ ਨਾਲ ਨੂਰਪੁਰ ਬੇਦੀ ਵਿੱਚ ਪਿੰਡੂ ਢਾਂਚਾਗਤ ਵਿਕਾਸ ਨੂੰ ਮਜ਼ਬੂਤੀ ਦੇ ਰਹੇ ਹਨ ਰਾਘਵ ਚੱਢਾ

ਰੋਪੜ ਖੇਤਰ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਦਰਵਾਜ਼ਾ ਖੋਲੇਗੀ ਇੰਡੋਰ ਸਪੋਰਟਸ ਫੈਸਿਲਟੀ: ਰਾਘਵ ਚੱਢਾ

ਨਵੇਂ ਸਪੋਰਟਸ ਕਾਮਪਲੈਕਸ ਵਿੱਚ ਬੈਡਮਿੰਟਨ ਕੋਰਟ, ਜਿਮ ਸੁਵਿਧਾਵਾਂ ਅਤੇ ਏਸੀ ਲਾਇਬ੍ਰੇਰੀ ਹੋਵੇਗੀ: ਰਾਘਵ ਚੱਢਾ

ਗ੍ਰਾਸਰੂਟ ਵਿਕਾਸ ਨੂੰ ਬਲ: ਪੰਜਾਬ ਵਿੱਚ ਨੌਜਵਾਨ-ਕੇਂਦਰਿਤ ਵੱਡੇ ਪ੍ਰੋਜੈਕਟ ਦਾ ਐਲਾਨ

ਖੇਡਾਂ ਵਿੱਚ ਨਿਵੇਸ਼, ਪੰਜਾਬ ਦੇ ਭਵਿੱਖ ਵਿੱਚ ਨਿਵੇਸ਼ ਹੈ: ਰਾਘਵ ਚੱਢਾ

ਨਵੀਂ ਦਿੱਲੀ, 24 ਫ਼ਰਵਰੀ 2026

ਰਾਘਵ ਚੱਢਾ: “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ MPLAD ਫੰਡ ਵਿਚੋਂ ₹1 ਕਰੋੜ ਦੀ ਰਕਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਵਿੱਚ ਇਕ ਇੰਡੋਰ ਖੇਡ ਸੁਵਿਧਾ ਦੇ ਨਿਰਮਾਣ ਲਈ ਅਲਾਟ ਕੀਤੀ ਹੈ। ਨੂਰਪੁਰ ਬੇਦੀ ਖੇਤਰ ਦੇ ਮਹੱਤਵਪੂਰਨ ਆਬਾਦੀ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਰੋਪੜ ਦੇ ਆਲੇ-ਦੁਆਲੇ ਦੇ ਲਗਭਗ 135 ਪਿੰਡਾਂ ਲਈ ਕੇਂਦਰੀ ਸਥਾਨ ਵਜੋਂ ਕੰਮ ਕਰਦਾ ਹੈ, ਫਿਰ ਵੀ ਪੂਰੇ ਬਲਾਕ ਵਿੱਚ ਅਜੇ ਤੱਕ ਕੋਈ ਵੀ ਇੰਡੋਰ ਖੇਡ ਸੁਵਿਧਾ ਮੌਜੂਦ ਨਹੀਂ ਸੀ। ਸਥਾਨਕ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਦੇ ਨਾਲ ਮੈਂ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਸ਼ਿਲਾਨਿਆਸ ਕੀਤਾ ਅਤੇ ਭੂਮੀ ਪੂਜਨ ਸਮਾਰੋਹ ਵਿੱਚ ਹਿੱਸਾ ਲਿਆ।

MPLAD ਫੰਡ ਲੋਕਾਂ ਦਾ ਪੈਸਾ ਹੈ ਅਤੇ ਇਸਦਾ ਇਸਤੇਮਾਲ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਪਿੰਡ ਨੂਰਪੁਰ ਬੇਦੀ ਇੱਕ ਨੋਟੀਫਾਇਡ ਪਿੰਡੂ ਖੇਤਰ ਹੈ ਅਤੇ ਇਹ ਅਲਾਟਮੈਂਟ ਗ੍ਰਾਮ ਪੰਚਾਇਤ ਅਤੇ ਸਥਾਨਕ ਵਿਧਾਇਕ ਵੱਲੋਂ ਉਠਾਈਆਂ ਗਈਆਂ ਮੰਗਾਂ ਦੇ ਆਧਾਰ ’ਤੇ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰੋਜੈਕਟ ਸੱਚਮੁੱਚ ਸਮੁਦਾਇਕ ਤਰਜੀਹਾਂ ਨੂੰ ਦਰਸਾਉਂਦਾ ਹੈ।

ਇਹ ਸੁਵਿਧਾ ਨੌਜਵਾਨਾਂ ਨੂੰ ਟ੍ਰੇਨਿੰਗ, ਮੁਕਾਬਲੇ ਅਤੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸੁਰੱਖਿਅਤ ਅਤੇ ਸੁਚੱਜਾ ਮਾਹੌਲ ਮੁਹੱਈਆ ਕਰੇਗੀ। ਇਸ ਵਿੱਚ ਬੈਡਮਿੰਟਨ ਕੋਰਟ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੀਆਂ ਸੁਵਿਧਾਵਾਂ ਹੋਣਗੀਆਂ, ਨਾਲ ਹੀ ਵਿਦਿਆਰਥੀਆਂ ਅਤੇ ਮੁਕਾਬਲੇ ਦੀਆਂ ਪਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਲਈ ਏਅਰ ਕੰਡੀਸ਼ਨਡ ਲਾਇਬ੍ਰੇਰੀ ਵੀ ਬਣਾਈ ਜਾਵੇਗੀ, ਜਿਸ ਨਾਲ ਸਰੀਰਕ ਅਤੇ ਬੌਧਿਕ ਵਿਕਾਸ ਦੋਵਾਂ ਨੂੰ ਪ੍ਰੋਤਸਾਹਨ ਮਿਲੇਗਾ।

ਖੇਡਾਂ ਅਤੇ ਸਿੱਖਿਆ ਦੇ ਢਾਂਚੇ ਵਿੱਚ ਨਿਵੇਸ਼ ਕਰਨਾ ਸਾਡੇ ਨੌਜਵਾਨਾਂ ਅਤੇ ਆਖਿਰਕਾਰ ਪੰਜਾਬ ਦੇ ਭਵਿੱਖ ਅਤੇ ਤਾਕਤ ਵਿੱਚ ਨਿਵੇਸ਼ ਕਰਨਾ ਹੈ।”

ਨੂਰਪੁਰ ਬੇਦੀ, ਪੰਜਾਬ ਵਿੱਚ ₹1 ਕਰੋੜ ਦੇ ਇੰਡੋਰ ਸਟੇਡੀਅਮ ਦਾ ਸ਼ਿਲਾਨਿਆਸ — ਪਿੰਡੂ ਖੇਡ ਢਾਂਚੇ ਨੂੰ ਵੱਡਾ ਬਲ

ਪਿੰਡੂ ਵਿਕਾਸ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਪਿੰਡ ਨੂਰਪੁਰ ਬੇਦੀ, ਰੂਪਨਗਰ ਜ਼ਿਲ੍ਹੇ ਵਿੱਚ ਆਧੁਨਿਕ ਇੰਡੋਰ ਖੇਡ ਸੁਵਿਧਾ ਲਈ ਆਪਣੇ MPLAD ਫੰਡ ਵਿਚੋਂ ₹1 ਕਰੋੜ ਦੀ ਘੋਸ਼ਣਾ ਕੀਤੀ। ਲਗਭਗ 135 ਆਲੇ-ਦੁਆਲੇ ਦੇ ਪਿੰਡਾਂ ਲਈ ਕੇਂਦਰੀ ਕੇਂਦਰ ਵਜੋਂ ਕੰਮ ਕਰਨ ਵਾਲੇ ਇਸ ਖੇਤਰ ਵਿੱਚ ਅਜੇ ਤੱਕ ਕਿਸੇ ਵੀ ਇੰਡੋਰ ਸਪੋਰਟਸ ਕਾਮਪਲੈਕਸ ਦੀ ਕਮੀ ਸੀ, ਜਿਸ ਕਾਰਨ ਇਹ ਪ੍ਰੋਜੈਕਟ ਪੂਰੇ ਬਲਾਕ ਲਈ ਇੱਕ ਇਤਿਹਾਸਕ ਵਿਕਾਸ ਸਾਬਤ ਹੋਵੇਗਾ।

MPLAD ਫੰਡ ਲੋਕਾਂ ਦਾ ਹੈ — ਲੋੜ ਅਧਾਰਿਤ ਵਿਕਾਸ ’ਤੇ ਜ਼ੋਰ

ਇਸ ਮੌਕੇ ਤੇ ਸ਼੍ਰੀ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ MPLAD ਫੰਡ ਲੋਕਾਂ ਦੀ ਸੰਪਤੀ ਹੈ ਅਤੇ ਇਸਦਾ ਇਸਤੇਮਾਲ ਨਾਗਰਿਕਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ ਦੇ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਹੈ। ਇਹ ਅਲਾਟਮੈਂਟ ਗ੍ਰਾਮ ਪੰਚਾਇਤ ਅਤੇ ਸਥਾਨਕ ਵਿਧਾਇਕ ਦਿਨੇਸ਼ ਚੱਢਾ ਵੱਲੋਂ ਉਠਾਈਆਂ ਮੰਗਾਂ ਤੋਂ ਬਾਅਦ ਕੀਤਾ ਗਿਆ, ਜਿਸ ਨਾਲ ਇਹ ਯਕੀਨੀ ਬਣਿਆ ਕਿ ਪ੍ਰੋਜੈਕਟ ਹਕੀਕਤੀ ਜ਼ਮੀਨੀ ਤਰਜੀਹਾਂ ਨੂੰ ਦਰਸਾਉਂਦਾ ਹੈ।

ਨੂਰਪੁਰ ਬੇਦੀ ਇੰਡੋਰ ਸਟੇਡੀਅਮ: ਖੇਡ ਅਤੇ ਸਿੱਖਿਆ ਦੀ ਇਕਿੱਠੀ ਸੁਵਿਧਾ

ਤਿਆਰ ਹੋਣ ਵਾਲਾ ਇੰਡੋਰ ਸਪੋਰਟਸ ਕਾਮਪਲੈਕਸ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸੁਚੱਜਾ ਮਾਹੌਲ ਪ੍ਰਦਾਨ ਕਰੇਗਾ, ਜਿੱਥੇ ਉਹ ਆਪਣੀਆਂ ਕਾਬਲੀਆਂ ਵਿਕਸਿਤ ਕਰ ਸਕਣਗੇ। ਇਸ ਵਿੱਚ ਬੈਡਮਿੰਟਨ ਕੋਰਟ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਇੰਫਰਾਸਟਰਕਚਰ ਦੇ ਨਾਲ ਵਿਦਿਆਰਥੀਆਂ ਅਤੇ ਮੁਕਾਬਲੇ ਦੀਆਂ ਪਰੀਖਿਆਵਾਂ ਦੇ ਉਮੀਦਵਾਰਾਂ ਲਈ ਏਸੀ ਲਾਇਬ੍ਰੇਰੀ ਵੀ ਹੋਵੇਗੀ — ਜੋ ਸਰੀਰਕ ਤੰਦਰੁਸਤੀ ਅਤੇ ਬੌਧਿਕ ਵਿਕਾਸ ਦੋਵਾਂ ਨੂੰ ਸਮਰਥਨ ਦੇਵੇਗੀ।

ਨੌਜਵਾਨਾਂ ਵਿੱਚ ਨਿਵੇਸ਼, ਪੰਜਾਬ ਦੇ ਭਵਿੱਖ ਵਿੱਚ ਨਿਵੇਸ਼

ਇਸ ਪਹਿਲ ਦੇ ਵੱਡੇ ਦ੍ਰਿਸ਼ਟਿਕੋਣ ਬਾਰੇ ਗੱਲ ਕਰਦਿਆਂ ਸ਼੍ਰੀ ਚੱਢਾ ਨੇ ਕਿਹਾ ਕਿ ਖੇਡ ਅਤੇ ਸਿੱਖਿਆ ਦੇ ਢਾਂਚੇ ਵਿੱਚ ਨਿਵੇਸ਼ ਨੌਜਵਾਨ ਸਸ਼ਕਤੀਕਰਨ ਅਤੇ ਪੰਜਾਬ ਦੇ ਮਜ਼ਬੂਤ ਭਵਿੱਖ ਦੀ ਨੀਂਹ ਹੈ। ਇਸ ਪ੍ਰੋਜੈਕਟ ਨਾਲ ਸਥਾਨਕ ਪ੍ਰਤਿਭਾ ਨੂੰ ਮੌਕੇ ਮਿਲਣਗੇ, ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹ ਮਿਲੇਗਾ ਅਤੇ ਖੇਤਰ ਦੇ ਨੌਜਵਾਨਾਂ ਲਈ ਨਵੇਂ ਰਾਹ ਖੁਲਣਗੇ।

ਗ੍ਰਾਸਰੂਟ ਵਿਕਾਸ ਅਤੇ ਨੌਜਵਾਨ ਸਸ਼ਕਤੀਕਰਨ ਲਈ ਵਚਨਬੱਧਤਾ

ਆਪਣੇ ਸਮਾਪਤੀ ਸੰਬੋਧਨ ਵਿੱਚ ਸ਼੍ਰੀ ਚੱਢਾ ਨੇ ਸਮਾਵੇਸ਼ੀ ਅਤੇ ਜ਼ਮੀਨੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਅਸਲ ਤਰੱਕੀ ਐਲਾਨਾਂ ਨਾਲ ਨਹੀਂ, ਸਗੋਂ ਉਹਨਾਂ ਸੁਵਿਧਾਵਾਂ ਨਾਲ ਮਾਪੀ ਜਾਂਦੀ ਹੈ ਜੋ ਸਿੱਧੇ ਤੌਰ ’ਤੇ ਲੋਕਾਂ ਦੀ ਜ਼ਿੰਦਗੀ ਸੁਧਾਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿੱਖਿਆ ਵਿੱਚ ਨਿਵੇਸ਼ ਨੌਜਵਾਨਾਂ ਨੂੰ ਸਸ਼ਕਤ ਬਣਾਉਂਦਾ ਹੈ, ਸਮਾਜ ਨੂੰ ਮਜ਼ਬੂਤ ਕਰਦਾ ਹੈ ਅਤੇ ਇੱਕ ਸਿਹਤਮੰਦ ਤੇ ਆਤਮਵਿਸ਼ਵਾਸੀ ਸਮਾਜ ਦੀ ਰਚਨਾ ਕਰਦਾ ਹੈ। ਖੇਤਰ ਲਈ ਲਗਾਤਾਰ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਵਿੱਚ ਵਿਕਾਸ ਕਾਰਜ ਲੋਕਾਂ ਦੀਆਂ ਆਸਾਵਾਂ ਦੇ ਅਨੁਸਾਰ ਜਾਰੀ ਰਹਿਣਗੇ। ਸਮਾਗਮ ਦਾ ਸਮਾਪਨ ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ੰਸਾ ਨਾਲ ਹੋਇਆ, ਜਿਨ੍ਹਾਂ ਉਮੀਦ ਜਤਾਈ ਕਿ ਨਵਾਂ ਇੰਡੋਰ ਸਟੇਡੀਅਮ ਪੂਰੇ ਖੇਤਰ ਲਈ ਮੌਕੇ, ਪ੍ਰਤਿਭਾ ਅਤੇ ਮਾਣ ਦਾ ਕੇਂਦਰ ਬਣੇਗਾ।

 

ਸਾਵਧਾਨ! ਚੰਡੀਗੜ੍ਹ ‘ਚ ਤੇਜ਼ੀ ਨਾਲ ਫੈਲਿਆ ਵਾਇਰਲ ਫਲੂ; ਹਸਪਤਾਲਾਂ ‘ਚ ਮਰੀਜ਼ਾਂ ਦੀ ਲੱਗੀ ਭੀੜ- ਮਾਸਕ ਪਹਿਨਣ ਦੀ ਸਲਾਹ

 

 

ਸਾਵਧਾਨ! ਚੰਡੀਗੜ੍ਹ ‘ਚ ਤੇਜ਼ੀ ਨਾਲ ਫੈਲਿਆ ਵਾਇਰਲ ਫਲੂ; ਹਸਪਤਾਲਾਂ ‘ਚ ਮਰੀਜ਼ਾਂ ਦੀ ਲੱਗੀ ਭੀੜ- ਮਾਸਕ ਪਹਿਨਣ ਦੀ ਸਲਾਹ

ਮੌਸਮ ਦੇ ਬਦਲਾਅ ਕਾਰਨ 25% ਵਧੇ ਮਾਮਲੇ; GMCH-32 ਅਤੇ GMSH-16 ‘ਚ ਰੋਜ਼ਾਨਾ ਪਹੁੰਚ ਰਹੇ ਦਰਜਨਾਂ ਮਰੀਜ਼

ਚੰਡੀਗੜ੍ਹ 24 ਫਰਵਰੀ 2026:

ਫਰਵਰੀ ਦੇ ਆਖਰੀ ਦਿਨਾਂ ਵਿੱਚ ਜਿੱਥੇ ਦੁਪਹਿਰ ਦੀ ਧੁੱਪ ਗਰਮੀ ਦਾ ਅਹਿਸਾਸ ਕਰਵਾ ਰਹੀ ਹੈ, ਉੱਥੇ ਹੀ ਸਵੇਰ ਅਤੇ ਸ਼ਾਮ ਦੀ ਠੰਢ ਅਜੇ ਵੀ ਬਣੀ ਹੋਈ ਹੈ। ਮੌਸਮ ਦੇ ਇਸ ਉਤਾਰ-ਚੜ੍ਹਾਅ ਕਾਰਨ ਵਾਇਰਲ ਇਨਫਲੂਐਂਜ਼ਾ (ਫਲੂ) ਤੇਜ਼ੀ ਨਾਲ ਫੈਲ ਰਿਹਾ ਹੈ।

ਚੰਡੀਗੜ੍ਹ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. (OPD) ਵਿੱਚ ਬੁਖਾਰ, ਖੰਘ ਅਤੇ ਗਲੇ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ।

ਹਸਪਤਾਲਾਂ ਦੀ ਸਥਿਤੀ

GMCH-32 Chandigarh: ਪਲਮਨਰੀ ਕ੍ਰਿਟੀਕਲ ਕੇਅਰ ਵਿਭਾਗ ਦੇ ਮੁਖੀ ਡਾ. ਦੀਪਕ ਅਗਰਵਾਲ ਅਨੁਸਾਰ, ਉਨ੍ਹਾਂ ਦੇ ਹਸਪਤਾਲ ਵਿੱਚ ਰੋਜ਼ਾਨਾ 35 ਤੋਂ 45 ਫਲੂ ਦੇ ਮਰੀਜ਼ ਪਹੁੰਚ ਰਹੇ ਹਨ। GMSH-16 Chandigarh: ਇੱਥੇ ਵੀ ਹਰ ਰੋਜ਼ 25 ਤੋਂ 30 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਭਗ 25 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਆਮ ਜ਼ੁਕਾਮ ਸਮਝ ਕੇ ਨਜ਼ਰਅੰਦਾਜ਼ ਨਾ ਕਰੋ

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਨਫਲੂਐਂਜ਼ਾ ਵਾਇਰਸ ਨੱਕ, ਗਲੇ ਅਤੇ ਫੇਫੜਿਆਂ ‘ਤੇ ਇੱਕੋ ਸਮੇਂ ਹਮਲਾ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਮਾ ਜਾਂ ਫੇਫੜਿਆਂ ਦੀ ਬਿਮਾਰੀ ਹੈ, ਉਨ੍ਹਾਂ ਲਈ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ।

ਫਲੂ ਦੇ ਮੁੱਖ ਲੱਛਣ:

  • ਠੰਢ ਦੇ ਨਾਲ ਤੇਜ਼ ਬੁਖਾਰ।
  • ਗਲੇ ਵਿੱਚ ਦਰਦ ਅਤੇ ਖ਼ਰਾਸ਼।
  • ਲਗਾਤਾਰ ਖੰਘ ਅਤੇ ਸਿਰ ਦਰਦ।
  • ਨੱਕ ਵਗਣਾ ਜਾਂ ਬੰਦ ਹੋਣਾ।
  • ਸਰੀਰ ਵਿੱਚ ਬਹੁਤ ਜ਼ਿਆਦਾ ਥਕਾਵਟ ਅਤੇ ਮਾਸਪੇਸ਼ੀਆਂ ਵਿੱਚ ਦਰਦ।

ਬਚਾਅ ਦੇ ਉਪਾਅ (Health Advisory)

ਸਿਹਤ ਵਿਭਾਗ (DHS) ਦੀ ਡਾ. ਸੁਮਨ ਸਿੰਘ ਅਤੇ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਸ਼ਾਮ ਅਤੇ ਰਾਤ ਨੂੰ ਹਲਕੇ ਗਰਮ ਕੱਪੜੇ ਜ਼ਰੂਰ ਪਹਿਨੋ। ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ‘ਤੇ ਰੁਮਾਲ ਜਾਂ ਮਾਸਕ ਰੱਖੋ। ਬੀਮਾਰ ਵਿਅਕਤੀ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰੇ। ਫਾਸਟ ਫੂਡ ਅਤੇ ਫਰਿੱਜ ਦੇ ਠੰਢੇ ਜੂਸ ਤੋਂ ਬਚੋ। ਤਾਜ਼ੀਆਂ ਸਬਜ਼ੀਆਂ, ਫਲ ਅਤੇ ਵੱਧ ਤੋਂ ਵੱਧ ਪਾਣੀ ਪੀਓ। ਲੱਛਣ ਦਿਖਾਈ ਦੇਣ ‘ਤੇ ਖ਼ੁਦ ਦਵਾਈ (Self-medication) ਲੈਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

 

ਸਿੱਖ ਸਿਆਸਤ ਵਿੱਚ ਮੁੜ ਮਚੀ ਤਰਥੱਲੀ! ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ; ਇੱਕ ਹੋਰ ਸੀਨੀਅਰ ਲੀਡਰ ਨੇ ਛੱਡੀ ਪਾਰਟੀ

 

ਕਰਨੈਲ ਸਿੰਘ ਪੰਜੌਲੀ ਨੇ ਛੱਡਿਆ ‘ਅਕਾਲੀ ਦਲ ਪੁਨਰ ਸੁਰਜੀਤ’- ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਦਿੱਤਾ ਅਸਤੀਫ਼ਾ

ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ- ਕਰਨੈਲ ਸਿੰਘ ਪੰਜੌਲੀ

ਫ਼ਤਹਿਗੜ੍ਹ ਸਾਹਿਬ/ਚੰਡੀਗੜ੍ਹ 24 ਫਰਵਰੀ 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਟਕਸਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਨਵੀਂ ਬਣੀ ਜਥੇਬੰਦੀ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੂੰ ਅਲਵਿਦਾ ਕਹਿ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਸ ਪਾਰਟੀ ਲਈ ਪੰਜੌਲੀ ਦਾ ਜਾਣਾ ਇੱਕ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੰਜੌਲੀ ਨੇ ਆਪਣੇ ਅਸਤੀਫ਼ੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ, ਪਰ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਉਹ ਨਾਰਾਜ਼ ਚੱਲ ਰਹੇ ਸਨ।

ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਵਿੱਚ ਟਕਸਾਲੀ ਅਤੇ ਪੁਰਾਣੇ ਆਗੂਆਂ ਨੂੰ ਦਿੱਤੀ ਜਾ ਰਹੀ ਅਹਿਮੀਅਤ ਤੋਂ ਸੰਤੁਸ਼ਟ ਨਹੀਂ ਸਨ। ਪੰਜੌਲੀ ਲੰਬੇ ਸਮੇਂ ਤੋਂ ਸਿੱਖ ਸੰਸਥਾਵਾਂ ਵਿੱਚ ਸੁਧਾਰ ਦੀ ਗੱਲ ਕਰਦੇ ਆਏ ਹਨ, ਅਤੇ ਸ਼ਾਇਦ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਨਵੀਂ ਪਾਰਟੀ ਉਨ੍ਹਾਂ ਦੇ ਟੀਚਿਆਂ ਨਾਲ ਮੇਲ ਨਹੀਂ ਖਾ ਰਹੀ।

ਦੱਸ ਦਈਏ ਕਿ ਕਰਨੈਲ ਸਿੰਘ ਪੰਜੌਲੀ ਸਿੱਖ ਸਿਆਸਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਰਹੇ ਅਤੇ ਸ਼੍ਰੋਮਣੀ ਕਮੇਟੀ ਵਿੱਚ ਕਈ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ।

ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ- ਕਰਨੈਲ ਸਿੰਘ ਪੰਜੌਲੀ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਹੋਇਆ ਲਿਖਿਆ ਕਿ ਸਤਿਕਾਰ ਯੋਗ ਪ੍ਰਧਾਨ ਸਾਹਿਬ ਜੀਓ, — ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਹਿ॥— ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਦੀ ਭਰਤੀ ਕੀਤੀ ਸੀ ਅਤੇ ਇਸ ਦਾ ਸਟੇਟ ਡੈਲੀਗੇਟ ਬਣਿਆ ਸੀ। ਡੈਲੀਗੇਟ ਦੀ ਭੂਮਿਕਾ ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਹੀ ਹੁੰਦੀ ਹੈ ਜਿਸ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਸ ਤੋਂ ਬਾਅਦ ਪਾਰਟੀ ਵੱਲੋਂ ਮੇਰੀ ਕਿਸੇ ਵੀ ਪਲੇਟਫਾਰਮ ਉੱਤੇ ਕੰਮ ਕਰਨ ਲਈ ਕਦੇ ਵੀ, ਕਿਸੇ ਤਰ੍ਹਾਂ ਦੀ ਡਿਊਟੀ ਨਹੀਂ ਸੀ ਲਗਾਈ ਗਈ। ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ ਉੱਤੇ ਬਹੁਤ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਕਰ ਵੀ ਰਹੇ ਹਨ। ਇਹਨਾਂ ਬੰਦਿਆਂ ਦੀ ਬਦੌਲਤ ਮੈਨੂੰ ਆਰਥਿਕ ਤੌਰ ਉੱਤੇ ਬਹੁਤ ਨੁਕਸਾਨ ਵੀ ਝੱਲਣਾ ਪਿਆ। ਇਸ ਸੱਭ ਕੁੱਝ ਦੇ ਬਾਵਜੂਦ ਮੈਂ ਪੰਥਕ ਹਿੱਤਾਂ ਅਤੇ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਕੇ ਆਪਣੀ ਆਤਮਾ ਉੱਤੇ ਬੋਝ ਪਾ ਕੇ ਬਹੁਤ ਕੁੱਝ ਬਰਦਾਸ਼ਤ ਕਰਦਾ ਰਿਹਾ ਹਾਂ। ਪ੍ਰੰਤੂ ਕੱਲ ਮਿਤੀ 22 ਫਰਬਰੀ 2026 ਨੂੰ ਵਾਪਰੀ ਇੱਕ ਘਟਨਾ ਨੇ ਮੈਨੂੰ ਪਾਰਟੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਕਰ ਦਿੱਤਾ। ਮੇਰੇ ਪਾਸ ਪਾਰਟੀ ਦਾ ਕੋਈ ਅਹੁਦਾ ਤਾਂ ਨਹੀਂ ਸੀ ਜਿਸ ਤੋਂ ਮੈਂ ਅਸਤੀਫਾ ਦੇ ਦਿੰਦਾ। ਇਸ ਲਈ ਅੱਜ ਤੋਂ ਬਾਅਦ ਮੈਨੂੰ ਸ਼੍ਰੋਮਣੀ ਅਕਾਲੀ ਦੱਲ ਪੁਨਰ ਸੁਰਜੀਤੀ ਦਾ ਹਿੱਸਾ ਨਾ ਸਮਝਿਆ ਜਾਵੇ। ਮੇਰੀ ਅਕਾਲ ਪੁਰਖ ਵਹਿਗੁਰੂ ਸਨਮੁੱਖ ਅਰਦਾਸ ਹੈ ਕਿ ਇਹ ਪਾਰਟੀ ਚੜ੍ਹਦੀ ਕਲਾ ਵਿੱਚ ਰਹੇ। ਮੈਂ ਜਿੰਨਾ ਕੁ ਸਫ਼ਰ ਤੁਹਾਡੇ ਨਾਲ ਤੁਰ ਸਕਿਆ ਪ੍ਰਵਾਨ ਕਰਨਾ ਜੀ। ਧੰਨਵਾਦ ਸਾਹਿਤ – ਕਰਨੈਲ ਸਿੰਘ ਪੰਜੋਲੀ – ਮੈਂਬਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ।

 

ਪੰਜਾਬ ਦੇ ਸਕੂਲਾਂ ਬਾਰੇ ਸਿੱਖਿਆ ਵਿਭਾਗ ਦੀ ਸਖ਼ਤੀ; DEOs ਨੂੰ ਦਿੱਤਾ ਅਲਟੀਮੇਟਮ

 

ਪੰਜਾਬ ਦੇ ਸਕੂਲਾਂ ਬਾਰੇ ਸਿੱਖਿਆ ਵਿਭਾਗ ਦੀ ਸਖ਼ਤੀ; DEOs ਨੂੰ ਦਿੱਤਾ ਅਲਟੀਮੇਟਮ

ਸਕੂਲਾਂ ਵਿੱਚ ਵਿਕਾਸ ਕਾਰਜਾਂ ‘ਚ ਦੇਰੀ ‘ਤੇ ਸਖ਼ਤੀ: ਸਿੱਖਿਆ ਵਿਭਾਗ ਵੱਲੋਂ DEOs ਨੂੰ ਅਲਟੀਮੇਟਮ

ਸਾਲ 2024-25 ਦੇ ਬਕਾਇਆ ਕੰਮ ਇੱਕ ਹਫ਼ਤੇ ‘ਚ ਪੂਰੇ ਕਰਨ ਦੇ ਹੁਕਮ; ਲਾਪਰਵਾਹੀ ਵਰਤਣ ‘ਤੇ ਰੋਕਿਆ ਜਾਵੇਗਾ ਫੰਡ

ਚੰਡੀਗੜ੍ਹ, 24 ਫਰਵਰੀ 2026-

ਪੰਜਾਬ ਦੇ ਸਕੂਲ ਸਿੱਖਿਆ ਡਾਇਰੈਕਟਰ ਜਨਰਲ (DGSE)-ਕਮ-ਰਾਜ ਪ੍ਰੋਜੈਕਟ ਡਾਇਰੈਕਟਰ, ਸਮੱਗਰਾ ਸਿੱਖਿਆ ਅਭਿਆਨ ਅਥਾਰਟੀ (ਪੰਜਾਬ) ਨੇ ਸਕੂਲਾਂ ਵਿੱਚ ਚੱਲ ਰਹੇ ਵੱਖ-ਵੱਖ ਨਿਰਮਾਣ ਅਤੇ ਵਿਕਾਸ ਪ੍ਰੋਜੈਕਟਾਂ ਦੀ ਮੱਠੀ ਰਫ਼ਤਾਰ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਭਾਗ ਅਨੁਸਾਰ ਸਾਲ 2024-25 ਅਤੇ 2025-26 ਦੇ ਤਹਿਤ ਪ੍ਰਵਾਨਿਤ ਸਾਰੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਲੋੜ ਹੈ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ- ACR (ਵਧੀਕ ਕਲਾਸ ਰੂਮ) ਅਤੇ ਲਾਇਬ੍ਰੇਰੀਆਂ ਦੀ ਉਸਾਰੀ। LARS, ਆਰਟ ਐਂਡ ਕ੍ਰਾਫਟ ਰੂਮ। ਲੜਕੇ ਅਤੇ ਲੜਕੀਆਂ ਲਈ ਟਾਇਲਟਾਂ ਦੀ ਉਸਾਰੀ। ਸਕੂਲ ਇਮਾਰਤਾਂ ਦੀ ਮੇਜਰ ਅਤੇ ਮਾਈਨਰ ਰਿਪੇਅਰ (ਵੱਡੀ ਅਤੇ ਛੋਟੀ ਮੁਰੰਮਤ)।

ਜ਼ਿਕਰਯੋਗ ਹੈ ਕਿ 10 ਫਰਵਰੀ 2026 ਨੂੰ ਸਕੂਲ ਸਿੱਖਿਆ ਸਕੱਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਨਾਲ ਕੀਤੀ ਗਈ ਸਮੀਖਿਆ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜ ਬਹੁਤ ਮੱਠੇ ਚੱਲ ਰਹੇ ਹਨ ਅਤੇ ਜਾਰੀ ਕੀਤੇ ਗਏ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ।

ਵਿਭਾਗ ਨੇ ਹੇਠ ਲਿਖੀਆਂ ਸ਼ਰਤਾਂ ਲਾਜ਼ਮੀ ਕੀਤੀਆਂ ਹਨ:

ਸਾਲ 2024-25 ਦੇ ਸਾਰੇ ਪ੍ਰਵਾਨਿਤ ਕੰਮ ਅਗਲੇ ਇੱਕ ਹਫ਼ਤੇ ਦੇ ਅੰਦਰ ਮੁਕੰਮਲ ਕੀਤੇ ਜਾਣ। ਕੰਮ ਮੁਕੰਮਲ ਹੋਣ ਤੋਂ ਬਾਅਦ ਫਿਜ਼ੀਕਲ ਅਤੇ ਫਾਈਨੈਂਸ਼ੀਅਲ ਪ੍ਰਗਤੀ ਦਾ ਸਰਟੀਫਿਕੇਟ ਪੋਰਟਲ ‘ਤੇ ਅਪਲੋਡ ਕਰਨਾ ਲਾਜ਼ਮੀ ਹੈ। DEOs ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਮਾਣ ਕਾਰਜਾਂ ਦੀ ਨਿਯਮਤ ਨਿਗਰਾਨੀ ਰੱਖਣ ਅਤੇ ਸਮੇਂ-ਸਮੇਂ ‘ਤੇ ਰਿਪੋਰਟ ਭੇਜਣ।

ਸਿੱਖਿਆ ਵਿਭਾਗ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਲ 2025-26 ਦੇ ਬਾਕੀ ਰਹਿੰਦੇ ਕੰਮ ਸਮੇਂ ਸਿਰ ਪੂਰੇ ਨਾ ਕੀਤੇ ਗਏ, ਤਾਂ ਅਗਲੇ ਫੰਡ ਜਾਰੀ ਨਹੀਂ ਕੀਤੇ ਜਾਣਗੇ।

 

ਵੱਡੀ ਖ਼ਬਰ: ਮੰਦਿਰ ਦਾ ਬਾਬਾ ਨਿਕਲਿਆ ਬਲਾਤਕਾਰੀ, ਪੁਲਿਸ ਵੱਲੋਂ ਗ੍ਰਿਫ਼ਤਾਰ

 

ਵੱਡੀ ਖ਼ਬਰ: ਮੰਦਿਰ ਦਾ ਬਾਬਾ ਨਿਕਲਿਆ ਬਲਾਤਕਾਰੀ, ਪੁਲਿਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 24 ਫਰਵਰੀ 2026-

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਇੱਕ ਮੰਦਰ ਤੋਂ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉਕਤ ਮੰਦਰ ਵਿੱਚ ਰਹਿਣ ਵਾਲੇ ਇੱਕ ਬਾਬੇ ‘ਤੇ ਦੋ ਮਾਸੂਮ ਪ੍ਰਵਾਸੀ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤ ਮਿਲਣ ‘ਤੇ, ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਘਟਨਾ ਨੇ ਇਲਾਕੇ ਵਿੱਚ ਰੋਸ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮੰਦਰ ਵਿੱਚ ਹੀ ਰਹਿ ਰਿਹਾ ਸੀ। ਰਿਪੋਰਟਾਂ ਅਨੁਸਾਰ, ਦੋਸ਼ੀ ਬਾਬਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਬਲਾਤਕਾਰੀ ਬਾਬੇ ‘ਤੇ ਦੋਸ਼ ਹੈ ਕਿ ਉਸਨੇ ਲਗਭਗ ਪੰਜ ਸਾਲ ਦੀਆਂ ਦੋ ਕੁੜੀਆਂ ਨਾਲ ਗਲਤ ਵਿਵਹਾਰ ਕੀਤਾ ਸੀ, ਜੋ ਕਿ ਉੱਤਰ ਪ੍ਰਦੇਸ਼ ਦੇ ਪਰੌਲੀ ਤੋਂ ਪ੍ਰਵਾਸੀ ਪਰਿਵਾਰਾਂ ਵਜੋਂ ਕਿਰਾਏ ‘ਤੇ ਰਹਿ ਰਹੀਆਂ ਸਨ।

ਈਟੀਵੀ ਦੀ ਖ਼ਬਰ ਅਨੁਸਾਰ, ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਦੋਸ਼ੀ ਬਾਬੇ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਸਾਵਧਾਨੀ ਵਰਤਦੇ ਹੋਏ ਮੰਦਿਰ ਵਿੱਚ ਪਹੁੰਚੇ ਅਤੇ ਬਾਬੇ ਨੂੰ ਇਤਰਾਜ਼ਯੋਗ ਸਥਿਤੀ ਵਿੱਚ ਫੜ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਸਥਿਤੀ ਦਾ ਮੁਲਾਂਕਣ ਕੀਤਾ ਅਤੇ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਬਿਆਨ ਦਰਜ ਕੀਤੇ। ਹਮੀਰਪੁਰ ਦੇ ਪੁਲਿਸ ਸੁਪਰਡੈਂਟ ਬਲਵੀਰ ਸਿੰਘ ਠਾਕੁਰ ਨੇ ਕਿਹਾ, “ਮੁਢਲੀ ਜਾਂਚ ਵਿੱਚ ਛੇੜਛਾੜ ਅਤੇ ਅਸ਼ਲੀਲ ਵਿਵਹਾਰ ਦੇ ਦੋਸ਼ ਸਾਹਮਣੇ ਆਏ ਹਨ। ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਬੂਤ ਸੁਰੱਖਿਅਤ ਰੱਖਣ ਲਈ ਕੁੜੀਆਂ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸਨੇ ਪਹਿਲਾਂ ਵੀ ਅਜਿਹੇ ਕੰਮ ਕੀਤੇ ਹਨ।”

ਦੂਜੇ ਪਾਸੇ ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਵਿਆਪਕ ਗੁੱਸਾ ਫੈਲਾ ਦਿੱਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਦੋਸ਼ੀ ਬਾਬੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇਗਾ।

 

ਪੰਜਾਬ ‘ਚ ਜੰਗਲ ਰਾਜ! ਸਵਾਰੀਆਂ ਨਾਲ ਭਰੀ PRTC ਬੱਸ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਲੁੱਟਿਆ

 

ਪੰਜਾਬ ‘ਚ ਜੰਗਲ ਰਾਜ! ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਲੁੱਟਿਆ

ਚੰਡੀਗੜ੍ਹ, 24 ਫਰਵਰੀ 2026-

ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਹੈ, ਅਜਿਹਾ ਇਸ ਲਈ ਕਿਉਂਕਿ ਦਿਨ ਦਿਹਾੜੇ ਹੀ ਸਰਕਾਰੀ ਬੱਸ ਨੂੰ ਬਦਮਾਸ਼ਾਂ ਨੇ ਰੋਕ ਕੇ ਲੁੱਟ ਲਿਆ। ਇਹ ਘਟਨਾ ਮੋਗਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਵਾਪਰੀ। ਇਸ ਭਿਆਨਕ ਲੁੱਟ ਨੇ ਸਥਾਨਕ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹਥਿਆਰਬੰਦ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਪੀਆਰਟੀਸੀ ਬੱਸ ਨੂੰ ਰੋਕਿਆ ਅਤੇ ਨਕਦੀ ਲੁੱਟ ਲਈ। ਸਵਾਰੀਆਂ ਨੇ ਚੀਕਾਂ ਮਾਰੀਆਂ, ਪਰ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸਨ।

ਰਿਪੋਰਟਾਂ ਅਨੁਸਾਰ, ਮੋਗਾ ਤੋਂ ਪੀਆਰਟੀਸੀ ਬੱਸ ਨੂੰ ਅਚਾਨਕ ਕੁਝ ਬੰਦਿਆਂ ਨੇ ਰੋਕ ਲਿਆ। ਫਿਰ ਉਨ੍ਹਾਂ ਨੇ ਬੱਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਬਾਅਦ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਇਹ ਹੈ ਕਿ, ਬੱਸ ਵਿੱਚ ਸਵਾਰ ਇੱਕ ਵਿਅਕਤੀ ਨੂੰ ਬਦਮਾਸ਼ਾਂ ਨੇ ਜ਼ਿਆਦਾ ਨਿਸ਼ਾਨਾ ਬਣਾਇਆ।

ਸਵਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਬੱਸ ਵਿੱਚ ਸਵਾਰ ਵਿਅਕਤੀ ਨੂੰ ਕੁੱਟਿਆ ਅਤੇ ਫਿਰ ਉਸਦੇ ਪੈਸੇ ਲੈ ਕੇ ਭੱਜ ਗਏ। ਘਟਨਾ ਸਮੇਂ ਕਈ ਯਾਤਰੀ ਬੱਸ ਵਿੱਚ ਸਨ, ਅਤੇ ਉਹ ਡਰ ਗਏ ਅਤੇ ਘਬਰਾ ਗਏ।

ਸਵਾਰੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਦੀਆਂ ਜਲਦਬਾਜ਼ੀਆਂ ਅਤੇ ਅਚਾਨਕ ਕਾਰਵਾਈਆਂ ਨੇ ਬੱਸ ਦੇ ਅੰਦਰ ਦਹਿਸ਼ਤ ਫੈਲਾ ਦਿੱਤੀ, ਕੁਝ ਲੋਕਾਂ ਨੇ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ, ਜਦੋਂ ਕਿ ਕੁਝ ਨੇ ਸੁਰੱਖਿਆ ਲਈ ਆਪਣੀਆਂ ਸੀਟਾਂ ‘ਤੇ ਲੁਕਣ ਨੂੰ ਤਰਜੀਹ ਦਿੱਤੀ।

ਦੂਜੇ ਪਾਸੇ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਸੜਕ ‘ਤੇ ਸਰਕਾਰੀ ਬੱਸ ਲੁੱਟਣਾ ਕੋਈ ਆਮ ਘਟਨਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਅਪਰਾਧੀਆਂ ਨੇ ਨਾ ਸਿਰਫ਼ ਬੱਸ ਲੁੱਟੀ ਹੈ, ਸਗੋਂ ਸਰਕਾਰ ਦੇ ਸਿਸਟਮ ਅਤੇ ਸੁਰੱਖਿਆ ਪ੍ਰਣਾਲੀ ਨੂੰ ਵੀ ਚੁਣੌਤੀ ਦਿੱਤੀ ਹੈ। ਸੰਸਦ ਮੈਂਬਰ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਗਿਆ ਹੈ।

ਸੁਖਜਿੰਦਰ ਰੰਧਾਵਾ ਨੇ ਸਰਕਾਰ ਨੂੰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਯੂਪੀ- ਬਿਹਾਰ ਦੇ ਅੰਦਰ ਵੇਖਣ ਨੂੰ ਮਿਲਦੀਆਂ ਸੀ, ਪਰ ਹੁਣ ਤਾਂ ਪੰਜਾਬ ਵਿੱਚ ਵੀ ਉਹੋ ਜਿਹਾ ਕੁਝ ਹੋਣ ਲੱਗਿਆ ਹੈ, ਜਿਹੋ ਜਿਹਾ ਪੰਜਾਬੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ। ਵੈਸੇ ਪੰਜਾਬ ਦੇ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਸਰਕਾਰ ਫੋਕੀਆਂ ਇਸ਼ਤਿਆਰਬਾਜ਼ੀਆਂ ਤੋਂ ਇਲਾਵਾ ਕੁਝ ਨਹੀਂ ਕਰ ਰਹੀ।

ਵੱਡੀ ਖ਼ਬਰ: AAP ਵਿਧਾਇਕ ਖ਼ਿਲਾਫ਼ ਹਾਈਕੋਰਟ ‘ਚ ਸੁਣਵਾਈ; ਕੁਰਸੀ ‘ਤੇ ਖਤਰਾ! ਹੋਵੇਗੀ ਜ਼ਿਮਨੀ ਚੋਣ?

 

ਵੱਡੀ ਖ਼ਬਰ: AAP ਵਿਧਾਇਕ ਖ਼ਿਲਾਫ਼ ਹਾਈਕੋਰਟ ‘ਚ ਸੁਣਵਾਈ; ਕੁਰਸੀ ‘ਤੇ ਖਤਰਾ, ਹੋਵੇਗੀ ਜ਼ਿਮਨੀ ਚੋਣ?

ਚੰਡੀਗੜ੍ਹ, 24 ਫਰਵਰੀ 2026 –

ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਵਿਵਾਦ ਉੱਠਿਆ ਹੈ। ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਹੁਣ ਕਾਨੂੰਨੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ, ਕਿਉਂਕਿ ਵਿਧਾਇਕ ਨੇ ਇੱਕ ਔਰਤ ‘ਤੇ ਹਮਲਾ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਤਰਨਤਾਰਨ ਦੀ ਵਧੀਕ ਸੈਸ਼ਨ ਅਦਾਲਤ ਨੇ ਪਿਛਲੇ ਸਾਲ ਵਿਧਾਇਕ ਮਨਜਿੰਦਰ ਸਿੰਘ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਫੈਸਲੇ ਤੋਂ ਪੰਜ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਬਾਰੇ ਕੋਈ ਅਧਿਕਾਰਤ ਕਾਰਵਾਈ ਨਹੀਂ ਕੀਤੀ ਗਈ ਹੈ।

ਜਸਵੰਤ ਸਿੰਘ ਨਾਮ ਦੇ ਵਿਅਕਤੀ ਨੇ ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਲਾਲਪੁਰਾ ਦੀ ਵਿਧਾਇਕੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਅਦਾਲਤ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗੇ ਹਨ। ਅਗਲੀ ਸੁਣਵਾਈ 30 ਮਾਰਚ ਨੂੰ ਹੋਣੀ ਹੈ। ਇਸ ਘਟਨਾਕ੍ਰਮ ਨੇ ਪੰਜਾਬ ਵਿੱਚ ਰਾਜਨੀਤਿਕ ਹੰਗਾਮਾ ਖੜ੍ਹਾ ਕਰ ਦਿੱਤਾ ਹੈ, ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਸਵਾਲ ਉਠਾਏ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 30 ਮਾਰਚ ਨੂੰ ਹੋਣ ਵਾਲੀ ਸੁਣਵਾਈ ‘ਤੇ ਟਿਕੀਆਂ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਵਿਧਾਇਕ ਦੀ ਮੈਂਬਰਸ਼ਿਪ ਖਾਰਜ ਹੁੰਦੀ ਹੈ ਤਾਂ ਸੰਭਵ ਹੈ ਕਿ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਖੰਡੂਰ ਸਾਹਿਬ ਹਲਕੇ ‘ਤੇ ਜਿਮਨੀ ਚੋਣ ਹੋ ਸਕਦੀ ਹੈ। ਬਾਕੀ ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਕੋਟ ਕੀ ਫੈਸਲਾ ਲੈਂਦੀ ਹੈ?

ਸਾਵਧਾਨ! ਦੁੱਧ ਪੀਣ ਕਾਰਨ 4 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

 

ਮਿਲਾਵਟੀ ਦੁੱਧ ਪੀਣ ਕਾਰਨ 4 ਲੋਕਾਂ ਦੀ ਮੌਤ- ਮੁੱਖ ਮੰਤਰੀ ਨੇ ਦਿੱਤੇ ਸਖਤ ਕਾਰਵਾਈ ਦੇ ਹੁਕਮ

ਨਵੀਂ ਦਿੱਲੀ, 24 ਫਰਵਰੀ 2026

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਅਣਅਧਿਕਾਰਤ ਵਿਕਰੇਤਾ ਦੁਆਰਾ ਵੇਚੇ ਗਏ ਕਥਿਤ ਤੌਰ ‘ਤੇ ਮਿਲਾਵਟੀ ਦੁੱਧ ਦਾ ਸੇਵਨ ਕਰਨ ਤੋਂ ਬਾਅਦ ਪਿਛਲੇ 48 ਘੰਟਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੋ ਲੋਕਾਂ ਦੀ ਮੌਤ ਹੋਈ, ਜਦੋਂ ਕਿ ਦੋ ਹੋਰ ਸੋਮਵਾਰ ਨੂੰ ਦਮ ਤੋੜ ਗਏ।

ਰਾਜਮਹੇਂਦਰਵਰਮ ਉੱਤਰੀ ਜ਼ੋਨ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਵਾਈ. ਸ਼੍ਰੀਕਾਂਤ ਨੇ ਮੀਡੀਆ ਨੂੰ ਦੱਸਿਆ, “ਸ਼ਹਿਰ ਵਿੱਚ ਇੱਕ ਅਣਅਧਿਕਾਰਤ ਵਿਕਰੇਤਾ ਦੁਆਰਾ ਵੇਚੇ ਗਏ ਮਿਲਾਵਟੀ ਦੁੱਧ ਦਾ ਸੇਵਨ ਕਰਨ ਤੋਂ ਬਾਅਦ ਪਿਛਲੇ ਦੋ ਦਿਨਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।”

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੂਸ਼ਿਤ ਦੁੱਧ ਕਾਰਨ ਗੁਰਦੇ ਫੇਲ੍ਹ ਹੋਣ ਕਾਰਨ ਅਚਾਨਕ ਪਿਸ਼ਾਬ ਵਿੱਚ ਰੁਕਾਵਟ ਆਈ। ਚਾਰੇ ਪੀੜਤਾਂ ਨੇ ਉਸੇ ਸਥਾਨਕ ਵਿਕਰੇਤਾ ਤੋਂ ਦੁੱਧ ਖਰੀਦਿਆ, ਜੋ ਰਾਜਮਹੇਂਦਰਵਰਮ ਵਿੱਚ ਘਰਾਂ ਨੂੰ ਦੁੱਧ ਸਪਲਾਈ ਕਰਦਾ ਸੀ।

ਡੀਐਸਪੀ ਨੇ ਕਿਹਾ ਕਿ ਵਿਕਰੇਤਾ ਨੇ ਲਗਭਗ 40 ਪਸ਼ੂਆਂ ਅਤੇ ਸਥਾਨਕ ਕਿਸਾਨਾਂ ਤੋਂ ਦੁੱਧ ਖਰੀਦ ਕੇ ਅੱਗੇ ਘਰਾਂ ਵਿੱਚ ਸਪਲਾਈ ਕਰਦਾ ਸੀ। ਖੁਰਾਕ ਸੁਰੱਖਿਆ ਅਧਿਕਾਰੀਆਂ ਨੇ ਦੁੱਧ ਦੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ।

ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਰਾਜਮਹੇਂਦਰਵਰਮ ਵਿੱਚ ਮੌਤਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇੱਕ ਸਮੀਖਿਆ ਮੀਟਿੰਗ ਕੀਤੀ। ਇੱਥੇ ਜਾਰੀ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਮੁਹੱਈਆ ਕਰਵਾਈ ਜਾ ਰਹੀ ਡਾਕਟਰੀ ਸਹਾਇਤਾ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਲਾਜ ਅਧੀਨ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਨਾਇਡੂ ਨੂੰ ਦੱਸਿਆ ਕਿ 106 ਘਰਾਂ ਨੂੰ ਦੁੱਧ ਸਪਲਾਈ ਕੀਤਾ ਗਿਆ ਸੀ ਅਤੇ 75 ਲੋਕਾਂ ਤੋਂ ਨਮੂਨੇ ਇਕੱਠੇ ਕੀਤੇ ਗਏ ਸਨ। ਮੁੱਖ ਮੰਤਰੀ ਨੇ ਦੁੱਧ ਵੇਚਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।

 

ਵੱਡੀ ਖ਼ਬਰ: ਭਾਰਤ ‘ਚ ਏਅਰ ਐਬੂਲੈਂਸ ਕਰੈਸ਼, 7 ਲੋਕਾਂ ਦੀ ਮੌਤ

 

ਵੱਡੀ ਖ਼ਬਰ: ਭਾਰਤ ‘ਚ ਏਅਰ ਐਬੂਲੈਂਸ ਕਰੈਸ਼, 7 ਲੋਕਾਂ ਦੀ ਮੌਤ

ਨਵੀਂ ਦਿੱਲੀ, 24 ਫਰਵਰੀ 2026-

ਜਿੱਥੇ ਇੱਕ ਪਾਸੇ ਦੇਸ਼ ਦੇ ਅੰਦਰ ਟਰੈਫਿਕ ਤੋਂ ਨਿਜਾਤ ਦਵਾਉਣ ਦੇ ਵਾਸਤੇ ਏਅਰ ਟੈਕਸੀ ਚਲਾਉਣ ਦੀਆਂ ਚਰਚਾਵਾਂ ਤੇਜ਼ ਨੇ, ਉਥੇ ਦੂਜੇ ਪਾਸੇ ਝਾਰਖੰਡ ਤੋਂ ਇੱਕ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਝਾਰਖੰਡ ਦੇ ਰਾਂਚੀ ਤੋਂ ਸੱਤ ਲੋਕਾਂ ਨੂੰ ਦਿੱਲੀ ਲੈ ਕੇ ਜਾ ਰਹੀ ਇੱਕ ਏਅਰ ਐਂਬੂਲੈਂਸ ਚਤਰਾ ਜ਼ਿਲ੍ਹੇ ਦੇ ਸਿਮਰੀਆ ਨੇੜੇ ਜੰਗਲੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ।

ਇਹ ਜਾਣਕਾਰੀ ਚਤਰਾ ਦੇ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ, “ਏਅਰ ਐਂਬੂਲੈਂਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ। ਇਹ ਏਅਰ ਐਂਬੂਲੈਂਸ ਰਾਂਚੀ ਤੋਂ ਦਿੱਲੀ ਜਾ ਰਹੀ ਸੀ।”

ਐਸਡੀਪੀਓ ਸ਼ੁਭਮ ਖੰਡੇਲਵਾਲ ਨੇ ਕਿਹਾ ਕਿ ਸਾਰੇ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੀ ਪਛਾਣ ਕੈਪਟਨ ਵਿਵੇਕ ਵਿਕਾਸ ਭਗਤ, ਕੈਪਟਨ ਸਵਰਾਜਦੀਪ ਸਿੰਘ, ਸੰਜੇ ਕੁਮਾਰ, ਡਾ. ਵਿਕਾਸ ਕੁਮਾਰ ਗੁਪਤਾ, ਸਚਿਨ ਕੁਮਾਰ ਮਿਸ਼ਰਾ, ਅਰਚਨਾ ਦੇਵੀ ਅਤੇ ਧੂਰੂ ਕੁਮਾਰ ਵਜੋਂ ਹੋਈ ਹੈ।

ਇਸ ਤੋਂ ਪਹਿਲਾਂ, ਇਸ ਹਾਦਸੇ ਬਾਰੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਇਹ ਹਾਦਸਾ ਸ਼ਾਮ 7:10 ਵਜੇ ਰਾਂਚੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹੋਇਆ। ਹਵਾਈ ਅੱਡੇ ਦੇ ਡਾਇਰੈਕਟਰ ਕੁਮਾਰ ਨੇ ਕਿਹਾ ਸੀ, “ਰਾਂਚੀ ਤੋਂ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਏਅਰ ਐਂਬੂਲੈਂਸ ਚਤਰਾ ਜ਼ਿਲ੍ਹੇ ਦੇ ਸਿਮਰੀਆ ਨੇੜੇ ਹਾਦਸਾਗ੍ਰਸਤ ਹੋ ਗਈ। ਉਨ੍ਹਾਂ ਕਿਹਾ ਸੀ ਕਿ ਸੂਬੇ ਦੇ ਪ੍ਰਸ਼ਾਸਨ ਤੋਂ ਹਾਦਸੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ।”