ਸ਼ੁੱਕਰਵਾਰ, ਮਾਰਚ 13, 2026
Home Blog Page 44

ਵੱਡੀ ਖ਼ਬਰ: ਬਲਾਸਟ ਹੋਣ ਕਾਰਨ 13 ਲੋਕਾਂ ਦੀ ਮੌਤ

 

ਵੱਡੀ ਖ਼ਬਰ: ਬਲਾਸਟ ਹੋਣ ਕਾਰਨ 13 ਲੋਕਾਂ ਦੀ ਮੌਤ

Pak, 19 feb 2026- 

ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਕਰਾਚੀ ਦੇ ਸੋਲਜਰ ਬਾਜ਼ਾਰ ਖੇਤਰ ਵਿੱਚ ਇੱਕ ਧਮਾਕੇ ਕਾਰਨ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ 14 ਜ਼ਖਮੀ ਹੋ ਗਏ।

ਜੀਓ ਨਿਊਜ਼ ਦੇ ਅਨੁਸਾਰ, ਇਹ ਧਮਾਕਾ ਗੈਸ ਲੀਕ ਹੋਣ ਤੋਂ ਬਾਅਦ ਨਿਕਲੀ ਚੰਗਿਆੜੀ ਕਾਰਨ ਹੋਇਆ। ਇਹ ਘਟਨਾ ਸੋਲਜਰ ਬਾਜ਼ਾਰ ਦੇ ਗੁਲ ਰਾਣਾ ਕਲੋਨੀ ਖੇਤਰ ਵਿੱਚ ਇੱਕ ਰਿਹਾਇਸ਼ ਵਿੱਚ ਵਾਪਰੀ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਰਿਪੋਰਟਾਂ ਅਨੁਸਾਰ, ਮ੍ਰਿਤਕਾਂ ਵਿੱਚੋਂ ਚਾਰ ਬੱਚੇ ਅਤੇ ਤਿੰਨ ਔਰਤਾਂ ਸਨ। ਮੌਕੇ ‘ਤੇ ਮੌਜੂਦ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪਹਿਲੀ ਮੰਜ਼ਿਲ ‘ਤੇ ਧਮਾਕਾ ਹੋਇਆ, ਜਿਸ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਪੁਲਿਸ ਅਤੇ ਬਚਾਅ ਟੀਮਾਂ ਹੁਣ ਖੋਜ ਕਾਰਜ ਚਲਾਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੀਆਂ ਹਨ।

ਡਾਨ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਸੀ। ਡਾਨ ਨੇ ਰਿਪੋਰਟ ਦਿੱਤੀ ਕਿ ਜੁਲਾਈ 2025 ਵਿੱਚ, ਕਰਾਚੀ ਦੇ ਲਿਆਰੀ ਖੇਤਰ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਵਿੱਚ ਘੱਟੋ-ਘੱਟ 27 ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ।

ਤੁਸੀਂ ਧੁਰੰਧਰ ਵਿੱਚ ਲਿਆਰੀ ਖੇਤਰ ਬਾਰੇ ਸੁਣਿਆ ਹੋਵੇਗਾ…

ਤੁਸੀਂ ਰਣਵੀਰ ਸਿੰਘ ਦੀ ਫਿਲਮ ਧੁਰੰਧਰ ਵਿੱਚ ਲਿਆਰੀ ਖੇਤਰ ਬਾਰੇ ਸੁਣਿਆ ਹੋਵੇਗਾ। ਪੰਜ ਮੰਜ਼ਿਲਾ ਇਮਾਰਤ ਨੂੰ ਪਹਿਲਾਂ ਹੀ ਅਧਿਕਾਰੀਆਂ ਦੁਆਰਾ ਇਸਦੀ ਖਸਤਾ ਹਾਲਤ ਕਾਰਨ ਅਸੁਰੱਖਿਅਤ ਘੋਸ਼ਿਤ ਕੀਤਾ ਜਾ ਚੁੱਕਾ ਹੈ।

ਉਸ ਸਮੇਂ ਇੱਕ ਬਿਆਨ ਵਿੱਚ, ਸਿੰਧ ਬਿਲਡਿੰਗ ਕੰਟਰੋਲ ਅਥਾਰਟੀ ਨੇ ਕਿਹਾ ਕਿ ਕਰਾਚੀ ਵਿੱਚ 588 ਇਮਾਰਤਾਂ ਨੂੰ ਖਤਰਨਾਕ ਘੋਸ਼ਿਤ ਕੀਤਾ ਗਿਆ ਸੀ।

ਇਹ ਧਿਆਨ ਦੇਣ ਯੋਗ ਹੈ ਕਿ ਛੱਤਾਂ ਅਤੇ ਇਮਾਰਤਾਂ ਦੇ ਢਹਿਣ ਦੇ ਮਾਮਲੇ ਪੂਰੇ ਪਾਕਿਸਤਾਨ ਵਿੱਚ ਆਮ ਹਨ, ਮੁੱਖ ਤੌਰ ‘ਤੇ ਮਾੜੇ ਸੁਰੱਖਿਆ ਮਾਪਦੰਡਾਂ ਅਤੇ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਕਾਰਨ।

 

 

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 23 ਫਰਵਰੀ ਨੂੰ ਹੋਵੇਗੀ ਅਹਿਮ ਮੀਟਿੰਗ

File Photo

 

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 23 ਫਰਵਰੀ ਨੂੰ ਹੋਵੇਗੀ ਅਹਿਮ ਮੀਟਿੰਗ

ਸੀਐੱਮ ਹਾਊਸ ਵਿਖੇ ਸਵੇਰੇ 11 ਵਜੇ ਹੋਵੇਗੀ ਚਰਚਾ; ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

Punjab Network

ਚੰਡੀਗੜ੍ਹ 19 ਫਰਵਰੀ 2026: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 23 ਫਰਵਰੀ ਨੂੰ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ (ਸੀਐੱਮ ਹਾਊਸ) ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਵੇਰੇ 11 ਵਜੇ ਸ਼ੁਰੂ ਹੋਵੇਗੀ।

ਮੀਟਿੰਗ ਬਾਰੇ ਹਾਲਾਂਕਿ ਅਧਿਕਾਰਤ ਏਜੰਡਾ ਅਜੇ ਸਾਂਝਾ ਨਹੀਂ ਕੀਤਾ ਗਿਆ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੀਟਿੰਗ ਵਿੱਚ ਸੂਬੇ ਦੇ ਵਿਕਾਸ ਕਾਰਜਾਂ, ਨਵੀਂਆਂ ਭਰਤੀਆਂ ਅਤੇ ਆਉਣ ਵਾਲੇ ਬਜਟ ਸੈਸ਼ਨ ਦੀਆਂ ਤਿਆਰੀਆਂ ਸਬੰਧੀ ਵੱਡੇ ਫੈਸਲੇ ਲਏ ਜਾ ਸਕਦੇ ਹਨ।

ਇਸ ਦੇ ਨਾਲ ਹੀ ਸੂਬੇ ਦੇ ਮੁਲਾਜ਼ਮਾਂ ਦੀਆਂ ਲੰਬਿਤ ਪਈਆਂ ਮੰਗਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁੱਦੇ ‘ਤੇ ਵੀ ਇਸ ਮੀਟਿੰਗ ਵਿੱਚ ਗੰਭੀਰ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ‘ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਸਰਕਾਰ ਵੱਲੋਂ ਲੋਕ-ਭਲਾਈ ਦੀਆਂ ਕੁਝ ਨਵੀਂਆਂ ਸਕੀਮਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।


ਵਿਸ਼ੇਸ਼ ਨੋਟ – Punjab Network Media ਨਾ ਤਾਂ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ।

ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ।

ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ 

 

 

ਵੱਡੀ ਖ਼ਬਰ: ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

ਵੱਡੀ ਖ਼ਬਰ: ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈ-ਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਕੀਤੀ ਘੇਰਾਬੰਦੀ; ਸਰਚ ਆਪ੍ਰੇਸ਼ਨ ਜਾਰੀ

Punjab Network

ਚੰਡੀਗੜ੍ਹ 19 ਫਰਵਰੀ 2026- ਪੰਜਾਬ ਸਿਵਲ ਸਕੱਤਰੇਤ (Secretariat) ਅਤੇ ਚੰਡੀਗੜ੍ਹ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ (District Court) ਨੂੰ ਅੱਜ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਇੱਕ ਗੁਮਨਾਮ ਈ-ਮੇਲ ਰਾਹੀਂ ਭੇਜੀ ਗਈ ਹੈ, ਜਿਸ ਤੋਂ ਬਾਅਦ ਪੂਰੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ।

ਧਮਕੀ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਕੱਤਰੇਤ ਅਤੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਹੈ। ਕਰਮਚਾਰੀਆਂ, ਵਕੀਲਾਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਹੋਰ ਸੁਰੱਖਿਆ ਬਲਾਂ ਨੇ ਸਕੱਤਰੇਤ ਅਤੇ ਅਦਾਲਤ ਦੀ ਘੇਰਾਬੰਦੀ ਕਰ ਲਈ ਹੈ।

ਬੰਬ ਨਿਰੋਧਕ ਦਸਤਾ (Bomb Disposal Squad) ਅਤੇ ਡੌਗ ਸਕੁਐਡ ਦੀਆਂ ਟੀਮਾਂ ਇਮਾਰਤ ਦੇ ਅੰਦਰ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਈ-ਮੇਲ ਦੀ ਜਾਂਚ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਸਕੇ।

ਅਦਾਲਤੀ ਕੰਮਕਾਜ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਨੇੜਲੇ ਰਸਤਿਆਂ ‘ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਇਨ੍ਹਾਂ ਇਲਾਕਿਆਂ ਵੱਲ ਜਾਣ ਤੋਂ ਪਰਹੇਜ਼ ਕਰਨ।


ਵਿਸ਼ੇਸ਼ ਨੋਟ – Punjab Network Media ਨਾ ਤਾਂ ਕਾਰਪੋਰੇਟ ਕੰਪਨੀ ਹੈ ਅਤੇ ਨਾ ਹੀ ਇਹ ਸਰਕਾਰੀ ਇਸ਼ਤਿਹਾਰਾਂ ਨਾਲ ਚੱਲਣ ਵਾਲਾ ਮੀਡੀਆ ਪਲੇਟਫਾਰਮ ਹੈ। ਇਹ ਮੀਡੀਆ ਪਲੇਟਫਾਰਮ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲਾ ਲੋਕਪੱਖੀ ਅਦਾਰਾ ਹੈ।

ਇੱਥੇ ਸਿਰਫ਼ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਬੇਸਹਾਰਿਆਂ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਨਾ ਤਾਂ ਕਿਸੇ ਧਰਮ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਹੀ ਅੰਧ ਵਿਸ਼ਵਾਸ ਵਾਲੀਆਂ ਮਸ਼ਹੂਰੀਆਂ ਵਿਖਾ ਕੇ ਪੈਸਾ ਇਕੱਠਾ ਕਰਦੇ ਹਾਂ।

ਅਸੀਂ ਨਿਰਪੱਖ ਨਹੀਂ, ਲੋਕਪੱਖੀ ਹਾਂ। ਸਾਡੀ ਲੋਕਪੱਖੀ ਪੱਤਰਕਾਰੀ ਨੂੰ ਜਿਉਂਦਾ ਰੱਖਣ ਵਾਸਤੇ ਅਤੇ ਲੋਕਪੱਖੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ (ਸ਼ੇਅਰ ਕਰਨਾ) ਹਰ ਚੰਗੇ ਇਨਸਾਨ ਦਾ ਫ਼ਰਜ਼ ਬਣਦਾ ਹੈ। “ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ? ਕੁਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰ੍ਹਾਂ ਲੋਕਪੱਖੀ, ਸੱਚੀਆਂ ਅਤੇ ਤਾਜ਼ਾ ਖ਼ਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ, ਤਾਂ ਇਸ ਖ਼ਬਰ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ WhatsApp ਅਤੇ Facebook ‘ਤੇ ਸ਼ੇਅਰ ਜ਼ਰੂਰ ਕਰੋ।” ਇੱਕ ਅਪੀਲ ਇਹ ਵੀ ਕਿ, ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਵਿੱਤੀ ਸਹਾਇਤਾ ਕਰੋ। ਸੰਪਾਦਕੀ ਟੀਮ 

 

 

ਪੰਜਾਬ ਨੂੰ ਮਿਲਿਆ ਵੱਡਾ ਤੋਹਫ਼ਾ! ਮੋਦੀ ਸਰਕਾਰ ਨੇ ਐਲਾਨਿਆ 1400 ਕਰੋੜ ਦਾ ਪ੍ਰੋਜੈਕਟ

 

ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪ੍ਰੋਜੈਕਟ ਨੂੰ ਮਨਜ਼ੂਰੀ; ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ

Punjab Network

ਚੰਡੀਗੜ੍ਹ/ਨਵੀਂ ਦਿੱਲੀ 19 ਫਰਵਰੀ 2026: ਪੰਜਾਬ ਅਤੇ ਖਾਸ ਕਰਕੇ ਚੰਡੀਗੜ੍ਹ ਟ੍ਰਾਈਸਿਟੀ ਖੇਤਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨੇ ਇੱਕ ਵੱਡੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਵਿੱਚ 1,463.95 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ 6-ਲੇਨ ਐਕਸੈਸ-ਕੰਟਰੋਲਡ ਗ੍ਰੀਨਫੀਲਡ ਸਪੁਰ (Greenfield Spur) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਨਵਾਂ ਹਾਈਵੇਅ NH-205A ਦੇ ਅੰਬਾਲਾ-ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜੇਗਾ। ਇਸ ਪ੍ਰੋਜੈਕਟ ‘ਤੇ ਕੁੱਲ 1,463.95 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪੂਰੀ ਤਰ੍ਹਾਂ 6-ਲੇਨ ਵਾਲਾ ਹਾਈਵੇਅ ਹੋਵੇਗਾ, ਜੋ ਕਿ ਗ੍ਰੀਨਫੀਲਡ (ਨਵੇਂ ਰੂਟ ‘ਤੇ ਬਣਨ ਵਾਲਾ) ਪ੍ਰੋਜੈਕਟ ਹੈ।

ਇਹ ਕੋਰੀਡੋਰ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ। ਇਸ ਦੇ ਬਣਨ ਨਾਲ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੇ ਮੁੱਖ ਸ਼ਹਿਰੀ ਜੰਕਸ਼ਨਾਂ ‘ਤੇ ਲੱਗਣ ਵਾਲੇ ਭਾਰੀ ਜਾਮ ਤੋਂ ਰਾਹਤ ਮਿਲੇਗੀ। ਇਹ ਪ੍ਰੋਜੈਕਟ ਬਾਹਰੋਂ ਆਉਣ ਵਾਲੇ ਟ੍ਰੈਫਿਕ ਨੂੰ ਸ਼ਹਿਰ ਦੇ ਅੰਦਰ ਵੜਨ ਦੀ ਬਜਾਏ ਬਾਹਰੋਂ ਹੀ ਡਾਇਵਰਟ ਕਰ ਦੇਵੇਗਾ।

ਹਿਮਾਚਲ ਜਾਣਾ ਹੋਵੇਗਾ ਸੌਖਾ

ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ NH-44, NH-205A ਅਤੇ NH-152 ‘ਤੇ ਟ੍ਰੈਫਿਕ ਦੇ ਬੋਝ ਨੂੰ ਘਟਾਏਗਾ। ਇਸ ਨਾਲ ਹਿਮਾਚਲ ਪ੍ਰਦੇਸ਼, ਖਾਸ ਕਰਕੇ ਸ਼ਿਮਲਾ ਖੇਤਰ ਵੱਲ ਜਾਣ ਵਾਲੇ ਯਾਤਰੀਆਂ ਲਈ ਸਫ਼ਰ ਤੇਜ਼ ਅਤੇ ਸੁਖਾਲਾ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਸਫ਼ਰ ਦਾ ਸਮਾਂ ਘਟੇਗਾ, ਸਗੋਂ ਖੇਤਰੀ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ।

 

 

Big News: Punjab ‘ਚ ਸਲੂਨ ਬੰਦ ਕਰਵਾਉਣ ਆਏ ਨਿਹੰਗਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ

 

ਸਲੂਨ ਬੰਦ ਕਰਵਾਉਣ ਆਏ ਨਿਹੰਗਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ

ਗੁਰਸਿੱਖ ਵੱਲੋਂ ਹੇਅਰ ਕਟਿੰਗ ਕਰਨ ‘ਤੇ ਭੜਕੇ ਸੀ ਨਿਹੰਗ

ਸਲੂਨ ਮਾਲਕ ਦੀ ਕੁੱਟਮਾਰ ਮਗਰੋਂ ਪਿੰਡ ਵਾਲਿਆਂ ਨੇ ਇੱਕ ਨਿਹੰਗ ਨੂੰ ਦਬੋਚਿਆ

ਸੰਗਰੂਰ 19 ਫਰਵਰੀ 2026:

ਸੰਗਰੂਰ ਦੇ ਨੇੜਲੇ ਪਿੰਡ ਭੱਟੀਵਾਲ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਸਲੂਨ (ਵਾਲ ਕੱਟਣ ਵਾਲੀ ਦੁਕਾਨ) ਨੂੰ ਬੰਦ ਕਰਵਾਉਣ ਪਹੁੰਚੀ ਨਿਹੰਗਾਂ ਦੀ ਟੋਲੀ ਅਤੇ ਪਿੰਡ ਵਾਸੀਆਂ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ।

ਇਸ ਦੌਰਾਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਨਿਹੰਗ ਸਿੰਘਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਗੁਰਸਿੱਖ ਵਿਅਕਤੀ ਵੱਲੋਂ ਸਲੂਨ ਚਲਾਇਆ ਜਾ ਰਿਹਾ ਸੀ ਅਤੇ ਵਾਲ ਕੱਟਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਗੱਲ ਤੋਂ ਨਿਹੰਗ ਸਿੰਘ ਨਾਰਾਜ਼ ਸਨ। ਨਿਹੰਗਾਂ ਦੀ ਇੱਕ ਟੋਲੀ ਅੱਜ ਉਕਤ ਦੁਕਾਨ ਨੂੰ ਜ਼ਬਰਦਸਤੀ ਬੰਦ ਕਰਵਾਉਣ ਲਈ ਪਹੁੰਚੀ ਸੀ।

ਦੁਕਾਨ ਬੰਦ ਕਰਵਾਉਣ ਆਏ ਨਿਹੰਗਾਂ ਨੇ ਪਹਿਲਾਂ ਸਲੂਨ ਮਾਲਕ ਨਾਲ ਬਹਿਸਬਾਜ਼ੀ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਨਿਹੰਗਾਂ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਮਾਹੌਲ ਇੰਨਾ ਵਿਗੜ ਗਿਆ ਕਿ ਪਿੰਡ ਵਾਸੀਆਂ ਨੇ ਨਿਹੰਗਾਂ ਨੂੰ ਘੇਰ ਲਿਆ। ਪਿੰਡ ਵਾਲਿਆਂ ਨੇ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਬਾਕੀ ਨਿਹੰਗ ਸਿੰਘ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਰਹੇ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ। ਪੁਲਿਸ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਿੱਚ ਅਜੇ ਵੀ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ।

 

ਕਿਸਾਨਾਂ ‘ਤੇ ਪੁਲਿਸ ਦਾ ਵਹਿਸ਼ੀਆਨਾ ਹੱਲਾ; ਲੱਤਾਂ ਤੋੜੀਆਂ, ਘਰਾਂ ‘ਚ ਵੜ ਕੇ ਕੁੱਟੇ ਮਜ਼ਦੂਰ

 

ਜਿਉਂਦ ਕਾਂਡ: ਸ਼ਾਂਤਮਈ ਬੈਠੇ ਕਿਸਾਨਾਂ ‘ਤੇ ਪੁਲਿਸ ਦਾ ਵਹਿਸ਼ੀਆਨਾ ਹੱਲਾ; ਲੱਤਾਂ ਤੋੜੀਆਂ, ਘਰਾਂ ‘ਚ ਵੜ ਕੇ ਮਜ਼ਦੂਰ ਕੁੱਟੇ

ਚੰਡੀਗੜ੍ਹ/ਬਠਿੰਡਾ, 19 ਫਰਵਰੀ 2026-

ਪਿੰਡ ਜਿਉਂਦ ਦੀ ਸੱਥ ਵਿੱਚ ਬਠਿੰਡਾ ਧਰਨੇ ‘ਤੇ ਜਾਣ ਲਈ ਇਕੱਠੇ ਹੋਏ ਕਿਸਾਨਾਂ ‘ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਹਦਾਇਤਾਂ ‘ਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾੜਵੀਆਂ ਵਾਂਗ ਹੱਲਾ ਬੋਲ ਦਿੱਤਾ, ਜਿਸ ਨਾਲ ਦੋ ਕਿਸਾਨ ਗੰਭੀਰ ਫੱਟੜ ਹੋ ਗਏ, ਮਜ਼ਦੂਰਾਂ ਨੂੰ ਘਰਾਂ ਵਿੱਚ ਵੜ ਕੇ ਕੁੱਟਿਆ ਗਿਆ, ਘਰਾਂ ਦਾ ਸਮਾਨ ਤੋੜ ਦਿੱਤਾ ਅਤੇ ਪਸ਼ੂਆਂ ਦਾ ਨੁਕਸਾਨ ਕੀਤਾ।

ਦਸ ਮਹੀਨਿਆਂ ਤੋਂ ਵੱਧ ਝੂਠੇ ਕੇਸ ‘ਚ ਬੰਦ ਬਠਿੰਡਾ ਜੇਲ੍ਹ ਵਿੱਚ ਦੋ ਕਿਸਾਨਾਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ ਡਿਪਟੀ ਦਫ਼ਤਰ ਅੱਗੇ ਇੱਕ ਦਿਨ ਦਾ ਧਰਨਾ ਦੇਣਾ ਸੀ।

ਪਰ ਇਸ ਤੋਂ ਪਹਿਲਾਂ ਸੂਬੇ ਭਰ ਵਿੱਚ ਪੁਲਿਸ ਫੋਰਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਅੱਧੀ ਰਾਤ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਛੇ ਕਿਸਾਨਾਂ ਅਤੇ ਇੱਕ ਔਰਤ ਗੋਰਾ ਸਿੰਘ ਬੁਰਜ ਮਹਿਮਾਂ, ਭੋਲਾ ਸਿੰਘ ਸਰਜਾ ਮਹਿਮਾ, ਲਛਮਣ ਸਿੰਘ ਰਾਏ ਕੇ ਕਲਾਂ, ਤਾਰਾ ਸਿੰਘ ਪਥਰਾਲਾ, ਚੂਹੜ ਸਿੰਘ ਬਦਿਆਲਾ, ਜਸਵੰਤ ਸਿੰਘ ਘੜੈਲੀ ਅਤੇ ਮੌੜ ਚੜਤ ਸਿੰਘ ਦੇ ਪਿੰਡ ਆਗੂ ਦੀ ਘਰਵਾਲੀ ਮਨਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ।

ਜਦੋਂ ਧਰਨੇ ‘ਤੇ ਜਾਣ ਲਈ ਕਿਸਾਨ ਬਠਿੰਡਾ ਡੀਸੀ ਦਫ਼ਤਰ ਤੋਂ ਲਗਭਗ 40-50 ਕਿਲੋਮੀਟਰ ਦੂਰ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਤਾਂ ਪਿੰਡ ਦੀ ਸੱਥ ਵਿੱਚ ਬੈਠੇ ਕਿਸਾਨਾਂ ‘ਤੇ ਹੀ ਪੁਲਿਸ ਵੱਲੋਂ ਲਾਠੀਆਂ, ਅਥਰੂ ਗੈਸ ਦੇ ਗੋਲਿਆਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਮਜ਼ਦੂਰਾਂ ਦੀ ਘਰਾਂ ਵਿੱਚ ਵੜ ਕੇ ਕੁੱਟ ਮਾਰ ਕੀਤੀ।

ਜਿਸ ਨਾਲ ਪਿੰਡ ਮਾੜੀ ਦੇ ਕਿਸਾਨ ਚਰਨਜੀਤ ਸਿੰਘ ਨੂੰ ਕੁੱਟ-ਕੁੱਟ ਕੇ ਉਸਦੀਆਂ ਲੱਤਾਂ ਤੋੜ ਦਿੱਤੀਆਂ ਤੇ ਸਿਰ ‘ਚ ਸੱਟ ਲੱਗ ਗਈ, ਪਿੰਡ ਜਿਉਂਦ ਦੇ ਕਿਸਾਨ ਪੁਨੀਤ ਸਿੰਘ ਦੇ ਹੱਥ ‘ਤੇ ਪੁਲਿਸ ਵੱਲੋਂ ਸੁੱਟਿਆ ਗੋਲਾ ਵੱਜਿਆ।

ਜਿਸ ਨਾਲ ਉਸਦਾ ਹੱਥ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ, ਇਸ ਦੌਰਾਨ ਹਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ, ਸਰਬਜੀਤ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਘਰੇ ਵੜ ਕੇ ਕੁੱਟਿਆ ਗਿਆ ਤੇ ਗ੍ਰਿਫ਼ਤਾਰ ਕੀਤਾ, ਘਰ ਬੈਠੇ ਮਜ਼ਦੂਰ ਜਗਸੀਰ ਸਿੰਘ ਨੂੰ ਕੁੱਟਿਆ, ਮਲਕੀਤ ਕੌਰ ਦੇ ਘਰ ਵਿੱਚ ਪੁਲਿਸ ਵੱਲੋਂ ਪੱਥਰ ਮਾਰੇ, ਘਰ ‘ਚ ਖੜ੍ਹੀ ਕਾਰ ਦਾ ਅਥਰੂ ਗੈਸ ਦੇ ਗੋਲੇ ਨਾਲ ਸ਼ੀਸ਼ਾ ਟੁੱਟਿਆ, ਅੱਥਰੂ ਗੈਸ ਨਾਲ ਮਜ਼ਦੂਰਾਂ ਦੀਆਂ ਬੱਕਰੀਆਂ ਬੇਹੋਸ਼ ਹੋ ਗਈਆਂ।

ਇਸ ਸਬੰਧੀ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਧਰਨੇ ਲੱਗਣ ਤੋਂ ਬਿਨਾਂ ਹੀ ਮਸਲੇ ਹੱਲ ਕਰਨ ਦਾ ਵਾਅਦਾ ਕਰਕੇ ਪੰਜਾਬ ਦੀ ਰਾਜ ਗੱਦੀ ‘ਤੇ ਆਈ ਸੀ, ਨੇ ਅੱਜ ਪਿੰਡ ਵਿੱਚ ਬੈਠੇ ਕਿਸਾਨਾਂ ‘ਤੇ ਹੀ ਭਾਰੀ ਜਬਰ ਕਰਨ ਦਾ ਇਤਿਹਾਸ ਰਚ ਦਿੱਤਾ।

ਉਹਨਾਂ ਕਿਹਾ ਕਿ ਸਰਕਾਰ ਨੂੰ ਭਰਮ ਹੈ ਕਿ ਲਾਠੀਆਂ ਗੋਲੀਆਂ ਅਤੇ ਜੇਲਾਂ ‘ਚ ਸੁੱਟ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ, ਪਰ ਇਹ ਕਦੇ ਨਹੀਂ ਦੱਬਦੀ ਤੇ ਅੱਜ ਜੇਲ ‘ਚ ਬੰਦ ਕਿਸਾਨ ਆਗੂਆਂ ਨੂੰ ਜ਼ਮਾਨਤ ਮਿਲਣ ‘ਤੇ ਸੰਘਰਸ਼ ਦੀ ਵੱਡੀ ਜਿੱਤ ਹੈ।

ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਰਿਹਾਈ ਲਈ ਜ਼ਿਲਾ ਪ੍ਰਸ਼ਾਸਨ ਜੂਨ 2025 ਤੋਂ ਵਾਅਦੇ ਕਰ ਰਿਹਾ ਹੈ ਕਿ ਕਿਸਾਨ ਦੋ-ਚਾਰ ਦਿਨਾਂ ਜਾਂ ਹਫਤੇ ਅੰਦਰ ਰਿਹਾਅ ਕਰ ਦਿੱਤੇ ਜਾਣਗੇ, ਪਰ ਅੱਜ ਅੱਠ ਮਹੀਨਿਆਂ ਦੇ ਵਕਫੇ ਦੌਰਾਨ ਕੀਤੇ ਜਾ ਰਹੇ ਵੱਖ-ਵੱਖ ਸਮਿਆਂ ‘ਚ ਵਾਅਦਿਆਂ ਤਹਿਤ ਕਿਸਾਨ ਤਾਂ ਰਿਹਾਅ ਕੀ ਕਰਨੇ ਸੀ, ਕਿਸਾਨਾਂ ‘ਤੇ ਹੀ ਪਹਿਲਾਂ 6 ਫਰਵਰੀ ਤੇ ਅੱਜ ਫੇਰ ਜਬਰ ਢਾਇਆ ਅਤੇ ਕਿਸਾਨਾਂ ‘ਤੇ ਹੀ ਹੋਰ ਪਰਚੇ ਦਰਜ ਕਰ ਲਏ ਗਏ।

ਉਹਨਾਂ ਮੰਗ ਕੀਤੀ ਕਿ ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਕਰਵਾ ਕੇ ਸ਼ਾਂਤਮਈ ਪਿੰਡ ਵਿੱਚ ਬੈਠੇ ਕਿਸਾਨਾਂ ‘ਤੇ ਹਮਲਾ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਜਖਮੀਆਂ ਦਾ ਇਲਾਜ ਮਾਹਰ ਡਾਕਟਰਾਂ ਤੋਂ ਸਰਕਾਰੀ ਖਰਚੇ ‘ਤੇ ਕਰਵਾਇਆ ਜਾਵੇ, ਸਾਰੇ ਜਖਮੀਆਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ, ਇਸ ਅੰਦੋਲਨ ਦੌਰਾਨ ਪਾਏ ਸਾਰੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ।

ਕਿਸਾਨ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਜਿਉਂਦ ‘ਤੇ ਦਰਜ ਕੀਤੀ ਇਰਾਦਾ ਕਤਲ ਦੀ ਧਾਰਾ ਤੋੜੀ ਜਾਵੇ। ਅੱਜ ਬਠਿੰਡਾ ਜਿਲਾ ਦੇ ਬੁਲਾਰਿਆਂ ਤੋਂ ਇਲਾਵਾ ਜਿਲ੍ਹਾ ਮੁਕਤਸਰ ਸਾਹਿਬ ਦੇ ਜ਼ਿਲਾ ਆਗੂ ਗੁਰਪਾਸ ਸਿੰਘ ਸਿੰਘੇਵਾਲਾ ਅਤੇ ਜਿਲਾ ਮੋਗਾ ਦੇ ਆਗੂ ਬੂਟਾ ਸਿੰਘ ਭਾਗੀ ਕੇ ਨੇ ਵੀ ਸੰਬੋਧਨ ਕੀਤਾ।

 

ਦੇਸ਼ ਭਗਤਾਂ ਦੀ ਧਰਤੀ ‘ਤੇ ਕਿਸਾਨਾਂ ਉੱਪਰ ਕਹਿਰ ਢਾਹੁਣਾ ਇਤਿਹਾਸਿਕ ਕੁਰਬਾਨੀਆਂ ਦੀ ਤੌਹੀਨ: ਦੇਸ਼ ਭਗਤ ਯਾਦਗਾਰ ਕਮੇਟੀ

 

ਦੇਸ਼ ਭਗਤਾਂ ਦੀ ਧਰਤੀ ‘ਤੇ ਕਿਸਾਨਾਂ ਉੱਪਰ ਕਹਿਰ ਢਾਹੁਣਾ ਇਤਿਹਾਸਿਕ ਕੁਰਬਾਨੀਆਂ ਦੀ ਤੌਹੀਨ: ਦੇਸ਼ ਭਗਤ ਯਾਦਗਾਰ ਕਮੇਟੀ

ਰਾਮਪੁਰਾ, 19 ਫਰਵਰੀ 2026-

ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਗ਼ਦਰ ਪਾਰਟੀ ਤੋਂ ਸ਼ੁਰੂ ਕਰਕੇ ਕਿਰਤੀ ਪਾਰਟੀ ਕਿਸਾਨ ਸਭਾ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਅਤੇ ਸਰਗਰਮੀਆਂ ਕਰਨ ਵਾਲੇ ਦੇਸ਼ ਭਗਤਾਂ ਦੀ ਧਰਤੀ ‘ਤੇ ਅੱਜ ਜਿਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਹਕੂਮਤੀ ਹੱਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਗਿਆ, ਇਸ ਨੇ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਕਿਸਾਨ ਮੋਰਚੇ, ਜਲ੍ਹਿਆਂਵਾਲਾ ਬਾਗ ਅਤੇ ਕਿਸਾਨ ਸਭਾ ਦੀਆਂ ਸਭਨਾਂ ਸਰਗਰਮੀਆਂ ਉੱਪਰ ਢਾਹੇ ਜਾਂਦੇ ਰਹੇ ਜਬਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।

ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ, ਆਪਣੇ ਕਿਸਾਨ ਕਾਰਕੁਨਾਂ ਉੱਪਰ ਮੜ੍ਹੇ ਝੂਠੇ ਕੇਸ ਰੱਦ ਕਰਕੇ ਰਿਹਾ ਕਰਨ ਦੀ ਮੰਗ ਲਈ ਅੱਜ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਰ ਅਮਨ ਰੋਸ ਧਰਨਾ ਰੱਖਿਆ ਸੀ, ਜਿਸਨੂੰ ਨਕਾਮ ਕਰਨ ਲਈ ਅੱਜ ਸਰਘੀ ਵੇਲੇ ਤੋਂ ਹੀ ਪਿੰਡ-ਪਿੰਡ ਛਾਪੇਮਾਰੀ, ਨਾਕੇਬੰਦੀ, ਪਿੰਡਾਂ ਦੀਆਂ ਸੱਥਾਂ ਵਿੱਚ ਜੁੜਦੇ ਲੋਕਾਂ ਉੱਪਰ ਅਥਰੂ ਗੈਸ ਅਤੇ ਡਾਂਗਾਂ ਦੀ ਵਰਖਾ ਕਰਕੇ ਵੱਡੀ ਪੱਧਰ ‘ਤੇ ਪੁਲਿਸ ਲਾਮ ਲਸਕਰ ਨਾਲ ਹੱਲੇ ਬੋਲਣ ਦੀ ਸਖ਼ਤ ਨਿੰਦਾ ਕਰਦਿਆਂ ਜੋਰਦਾਰ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਮਰਦਾਂ ਔਰਤਾਂ ਨੂੰ ਤੁਰੰਤ ਰਿਹਾ ਕੀਤਾ ਜਾਏ।

ਕਮੇਟੀ ਦਾ ਵਿਚਾਰ ਹੈ ਕਿ ਭਗਵੰਤ ਮਾਨ ਹਕੂਮਤ ਅਸਲ ‘ਚ ਮੋਦੀ ਹਕੂਮਤ ਦੀਆਂ ਨੀਤੀਆਂ ਲਾਗੂ ਕਰਨ ਲਈ ਰਾਹ ਮੋਕਲਾ ਕਰਨ ਦਾ ਕੰਮ ਕਰਨ ਲੱਗੀ ਹੋਈ ਹੈ, ਕਿਉਂਕਿ ਤਾਜ਼ਾ ਅਮਰੀਕੀ ਸੰਧੀ ਜੋ ਕਿ ਮੁਲਕ ਦੇ ਖੇਤੀ, ਬਾਗਬਾਨੀ ਅਤੇ ਹੋਰ ਸਭਨਾਂ ਖੇਤਰਾਂ ਅੰਦਰ ਵੱਡੀ ਪੱਧਰ ‘ਤੇ ਤਬਾਹੀ ਲੈ ਕੇ ਆਏਗੀ, ਉਸ ਖ਼ਿਲਾਫ਼ ਕਿਸਾਨ ਲਹਿਰ ਦਾ ਉੱਠਣਾ ਸੁਭਾਵਕ ਹੈ, ਉਹਨਾਂ ਜਵਾਰ ਭਾਟਿਆਂ ਨੂੰ ਰੋਕਣ ਲਈ ਹਕੂਮਤ ਪਹਿਲਾਂ ਹੀ ਰੱਸੇ ਪੈੜੇ ਵੱਟ ਰਹੀ ਹੈ। ਅੱਜ ਦਾ ਕਿਸਾਨਾਂ ਦੇ ਉੱਤੇ ਬੋਲਿਆ ਬੇਕਿਰਕ ਹੱਲਾ ਉਸ ਲੜੀ ਦਾ ਹੀ ਇੱਕ ਹਿੱਸਾ ਹੈ।

ਕਮੇਟੀ ਨੇ ਸਭਨਾਂ ਜਮਹੂਰੀ ਅਤੇ ਲੋਕ ਪੱਖੀ ਸ਼ਕਤੀਆਂ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਉਹ 27 ਫਰਵਰੀ ਨੂੰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਮੁਹਿੰਮ ਦੇ ਅਗਾਜ਼ ਮੌਕੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋ ਰਹੀ ਵਿਚਾਰ ਚਰਚਾ ਵਿੱਚ ਜਰੂਰ ਹੁਮ-ਹੁਮਾ ਕੇ ਪੁੱਜਣ, ਜਿੱਥੇ ਇਹਨਾਂ ਸਭਨਾਂ ਸਵਾਲਾਂ ਨੂੰ ਬੱਬਰ ਅਕਾਲੀ ਲਹਿਰ ਦੀ ਪ੍ਰਸੰਗਿਕਤਾ ਨਾਲ ਜੋੜ ਕੇ ਵਿਚਾਰਿਆ ਜਾਏਗਾ।

ਗ਼ਦਰੀ ਦੇਸ਼ ਭਗਤਾਂ ਕਿਸਾਨ ਸਭਾ ਦੀਆਂ ਕੁਰਬਾਨੀਆਂ ਨੂੰ ਰੋਲਣ ਵਾਲੇ, ਭਗਤ ਸਿੰਘ ਦੀਆਂ ਕਸਮਾਂ, ਪੱਗ ਬੰਨ੍ਹਣ ਅਤੇ ਦਫ਼ਤਰਾਂ ਵਿੱਚ ਫੋਟੋਆਂ ਲਾਉਣ ਦਾ ਖੇਖਣ ਕਰਨ ਵਾਲਿਆਂ ਨੇ ਵਹਿਸ਼ੀਆਨਾ ਕਹਿਰ ਢਾਹ ਕੇ ਅੱਜ ਪੂਰੀ ਬੇਸ਼ਰਮੀ ਨਾਲ ਦੇਸ਼ ਭਗਤਾਂ ਦੀ ਧਰਤੀ ਦੀ ਤੌਹੀਨ ਕੀਤੀ।

 

Education News: 25 ਸਾਲ ਦੀ ਨੌਕਰੀ ਤੋਂ ਬਾਅਦ ਹੁਣ ਟੈਸਟ ਕਿਉਂ?”– ਅਧਿਆਪਕਾਂ ਵੱਲੋਂ TET ਦੀ ਸ਼ਰਤ ਵਿਰੁੱਧ ਬਗਾਵਤ ਦਾ ਬਿਗੁਲ

 

 

Education News: 25 ਸਾਲ ਦੀ ਨੌਕਰੀ ਤੋਂ ਬਾਅਦ ਹੁਣ ਟੈਸਟ ਕਿਉਂ?”– ਅਧਿਆਪਕਾਂ ਵੱਲੋਂ TET ਦੀ ਸ਼ਰਤ ਵਿਰੁੱਧ ਬਗਾਵਤ ਦਾ ਬਿਗੁਲ

ਸੁਪਰੀਮ ਕੋਰਟ ਦੇ ਫੈਸਲੇ ਨੇ ਪੰਜਾਬ ਸਮੇਤ ਦੇਸ਼ ਦੇ ਲੱਖਾਂ ਅਧਿਆਪਕਾਂ ਦੀ ਨੌਕਰੀ ‘ਤੇ ਲਟਕਾਈ ਤਲਵਾਰ

Punjab Network

ਮੋਹਾਲੀ, 19 ਫਰਵਰੀ 2026- 25-25 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ TET ਟੈਸਟ ਪਾਸ ਕਰਨ ਦੇ ਸੁਪਰੀਮ ਕੋਰਟ ਦੇ ਆਏ ਇੱਕ ਫੈਸਲੇ ਨੇ ਦੇਸ਼ ਭਰ ਦੇ ਲਗਭਗ 25 ਲੱਖ ਅਧਿਆਪਕਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਮਸਲੇ ਨੂੰ ਲੈ ਕੇ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਜਗਰਾਓਂ ਵਿਖੇ ਹੋਈ।

ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੁਆਣਾ ਨੇ ਦੱਸਿਆ ਕਿ 1 ਸਤੰਬਰ 2025 ਨੂੰ ਸੁਪਰੀਮ ਕੋਰਟ ਦੇ ਆਏ ਫੈਸਲੇ ਵਿੱਚ ਤੱਥਾਂ ਉੱਪਰ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਅੱਜ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਅਤੇ ਪੰਜਾਬ ਦੇ ਲਗਭਗ 70000 ਅਧਿਆਪਕਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ।

ਉਹਨਾਂ ਕਿਹਾ ਕਿ ਸਮੇਂ ਸਮੇਂ ‘ਤੇ ਬਣੇ ਐੱਨ ਸੀ ਟੀ ਈ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਭਰਤੀ ਹੋਏ ਅਧਿਆਪਕਾਂ ਨੂੰ ਬਾਅਦ ਵਿੱਚ ਲਾਗੂ ਹੋਏ ਆਰ ਟੀ ਈ ਐਕਟ 2009 ਦੀਆਂ ਸ਼ਰਤਾਂ ਅਨੁਸਾਰ TET ਦਾ ਟੈਸਟ ਪਾਸ ਕਰਨ ਦੀ ਸ਼ਰਤ ਥੋਪਣਾ ਇੱਕ ਤੁਗਲਕੀ ਫ਼ੈਸਲਾ ਹੈ।

ਆਗੂਆਂ ਨੇ ਸੁਪਰੀਮ ਕੋਰਟ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਕੇ ਤੱਥਾਂ ਅਨੁਸਾਰ ਫ਼ੈਸਲਾ ਲੈਣ ਦੀ ਅਪੀਲ ਕੀਤੀ। ਜਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਲਖਵੀਰ ਹਰੀਕੇ, ਵਿੱਤ ਸਕੱਤਰ ਜਸਵਿੰਦਰ ਬਠਿੰਡਾ ਅਤੇ ਸੂਬਾ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਇਸ ਮਸਲੇ ‘ਤੇ ਪੰਜਾਬ ਦੀਆਂ 15 ਜਥੇਬੰਦੀਆਂ ਨੇ ਇੱਕ ਮੰਚ ‘ਤੇ ਆ ਕੇ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਅਧੀਨ 10-11 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਜ਼ਿਲਾ ਪੱਧਰ ‘ਤੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਹੁਣ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।

ਸੂਬਾ ਕਮੇਟੀ ਨੇ ਅੱਜ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ 15 ਮਾਰਚ ਨੂੰ ਹੋ ਰਹੇ TET ਦੇ ਪੇਪਰ ਵਿੱਚ ਸੂਬਾ ਕਮੇਟੀ ਦਾ ਕੋਈ ਵੀ ਮੈਂਬਰ ਪੇਪਰ ਨਹੀਂ ਦੇਵੇਗਾ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ 22 ਫਰਵਰੀ ਦੀ ਅਨੰਦਪੁਰ ਸਾਹਿਬ ਦੀ ਰੈਲੀ ਦੀ ਤਿਆਰੀ ਦੇ ਸਬੰਧ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਮੋਗੇ ਜ਼ਿਲ੍ਹੇ ਦੇ ਸਾਥੀ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਲਗਾਤਾਰ ਮੀਟਿੰਗ ਕਰਨ ਤੋਂ ਟਾਲ ਮਟੋਲ ਕਰਨ ਦੀ ਨੀਤੀ ਦੀ ਨਿਖੇਧੀ ਕੀਤੀ ਗਈ।

ਸੂਬਾ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ TET ਵਾਲੇ ਮਸਲੇ ‘ਤੇ ਸਰਕਾਰ ਸਪੈਸ਼ਲ ਇਜਲਾਸ ਬੁਲਾ ਕੇ ਨੌਕਰੀ ਕਰ ਰਹੇ ਅਧਿਆਪਕਾਂ ‘ਤੇ ਪ੍ਰੋਮੋਸ਼ਨ ਦੇ ਚਾਹਵਾਨ ਅਧਿਆਪਕਾਂ ਤੋਂ TET ਟੈਸਟ ਨਾ ਲੈਣ ਦਾ ਮਤਾ ਪਾਸ ਕਰਕੇ ਸਰਕਾਰ ਅਧਿਆਪਕਾਂ ਦੇ ਹੱਕ ਵਿੱਚ ਖੜ੍ਹੇ ਅਤੇ ਸੁਪਰੀਮ ਕੋਰਟ ਦੇ ਗਲਤ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਦਰਜ ਕਰੇ। ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਫੈਸਲੇ ਤੋਂ ਘਬਰਾਉਣ ਦੀ ਥਾਂ ਸੰਘਰਸ਼ ਦੇ ਮੈਦਾਨ ਵਿੱਚ ਲੜ ਰਹੀਆਂ ਜਥੇਬੰਦੀਆਂ ਦਾ ਸਾਥ ਦੇਣ।

ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਜਗਵੀਰਨ ਕੌਰ ਮੋਗਾ, ਮੈਡਮ ਮਧੂਬਾਲਾ, ਬਲਰਾਮ ਸ਼ਰਮਾ ਫਿਰੋਜ਼ਪੁਰ, ਗਗਨਦੀਪ ਸਿੰਘ ਬਰਾੜ, ਕੁਲਵਿੰਦਰ ਸਿੰਘ ਵਿਰਕ, ਜਤਿੰਦਰ ਸਿੰਘ ਬਠਿੰਡਾ, ਦਵਿੰਦਰ ਸਿੰਘ ਲੁਧਿਆਣਾ, ਕੁਲਦੀਪ ਸਿੰਘ ਫਰੀਦਕੋਟ, ਪ੍ਰਦੀਪ ਸਿੰਘ, ਪਰਮਿੰਦਰ ਸਿੰਘ, ਨੀਰਜ ਬਜਾਜ, ਚਰਨਜੀਤ ਸਿੰਘ ਮੁਕਤਸਰ ਸਾਹਿਬ, ਜਸਵਿੰਦਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਮਾਨਸਾ ਆਦਿ ਆਗੂ ਸ਼ਾਮਲ ਸਨ।

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ DSP ਅਤੇ SHO ਸਸਪੈਂਡ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ DSP ਅਤੇ SHO ਸਸਪੈਂਡ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੀਜੀਪੀ ਪੰਜਾਬ ਤੋਂ ਲਿਆ ਕਤਲ ਦਾ ਜਾਇਜ਼ਾ, ਕਿਹਾ ਅਧਿਕਾਰੀਆਂ ਦੀ ਜਵਾਬਦੇਹੀ ਕੀਤੀ ਜਾਵੇਗੀ ਤੈਅ

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਅਤੇ ਐਸ.ਐਸ.ਪੀ. ਤਰਨ ਤਾਰਨ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਦੇ ਦਿੱਤੇ ਨਿਰਦੇਸ਼

ਡੀਜੀਪੀ ਗੌਰਵ ਯਾਦਵ ਨੇ ਕਿਹਾ- ਡੀ.ਐਸ.ਪੀ. ਪੱਟੀ ਜਗਬੀਰ ਸਿੰਘ ਅਤੇ ਐਸ.ਐਚ.ਓ. ਸਰਹਾਲੀ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ

ਚੰਡੀਗੜ੍ਹ/ਤਰਨ ਤਾਰਨ, 19 ਫਰਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰਬਰਿੰਦਰ ਸਿੰਘ ਦੇ ਕਤਲ ਦੀ ਜਾਂਚ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈਣ ਪਿੱਛੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਤਰਨ ਤਾਰਨ ਸੁਰੇਂਦਰ ਲਾਂਬਾ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਂਚ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਅਤੇ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।

ਜਾਣਕਾਰੀ ਅਨੁਸਾਰ ਪੀੜਤ ਹਰਬਰਿੰਦਰ ਸਿੰਘ ਨੂੰ, ਸਰਹਾਲੀ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਿੱਧੂ ਫਾਰਮ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ ਸੀ। ਮੌਕੇ ’ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੋਲੀਬਾਰੀ ਦੌਰਾਨ ਉਸਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਇਸ ਸਮੇਂ ਜ਼ੇਰੇ-ਇਲਾਜ ਹੈ।

ਘਟਨਾ ਦੀ ਜਵਾਬਦੇਹੀ ਤੈਅ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਡੀ.ਐਸ.ਪੀ. ਪੱਟੀ, ਜਗਬੀਰ ਸਿੰਘ ਅਤੇ ਐਸ.ਐਚ.ਓ. ਸਰਹਾਲੀ , ਗੁਰਵਿੰਦਰ ਸਿੰਘ ਨੂੰ ਬਣਦੀ ਇਹਤਿਆਤੀ ਪੁਲਿਸ ਕਾਰਵਾਈ ਨਾ ਕਰਨ ਦੇ ਚਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ।

ਡੀਜੀਪੀ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।

ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਅੱਗੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਧਮਕੀ ਜਾਂ ਜਬਰਨ ਵਸੂਲੀ ਆਦਿ ਨਾਲ ਸਬੰਧਤ ਕੋਈ ਵੀ ਪਹਿਲੂ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿੱਛ ਤੋਂ ਜਾਪਦਾ ਹੈ ਕਿ ਨਿੱਜੀ ਦੁਸ਼ਮਣੀ ਜਾਂ ਬਦਲਾਖ਼ੋਰੀ ਵਾਰਦਾਤ ਦਾ ਸੰਭਾਵੀ ਕਾਰਨ ਹੋ ਸਕਦੀ ਹੈ। ਐਸ.ਐਸ.ਪੀ. ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀਸੀਟੀਵੀ ਵਿਸ਼ਲੇਸ਼ਣ ਲਈ ਚਾਰ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਟੀਮ, ਐਫ.ਐਸ.ਐਲ. ਟੀਮ ਦੇ ਨਾਲ ਮੌਕਾ-ਏ-ਵਾਰਦਾਤ ਦੀ ਜਾਂਚ ਕਰ ਰਹੀ ਹੈ। ਐਸ.ਐਸ.ਪੀ. ਨੇ ਅੱਗੇ ਕਿਹਾ,‘‘ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਅਸੀਂ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਵਾਂਗੇ।’’

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਿੱਖਿਆ ਅਫਸਰ ਸਸਪੈਂਡ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਿੱਖਿਆ ਅਫਸਰ ਸਸਪੈਂਡ

ਚੰਡੀਗੜ੍ਹ 19 ਫਰਵਰੀ 2026

ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਹੋਇਆਂ ਬਲਾਕ ਸਿੱਖਿਆ ਅਫਸਰ ਨੂੰ ਸਸਪੈਂਡ ਕਰ ਦਿੱਤਾ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਪੱਤਰ ਮੁਤਾਬਕ ਬਲਾਕ ਨੌਸ਼ਹਿਰਾ ਪੰਨੂਆਂ ਦੇ ਬਲਾਕ ਸਿੱਖਿਆ ਅਫਸਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਹੈ।

ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਬਲਾਕ ਨੌਸ਼ਹਿਰਾ ਪੰਨੂਆਂ ਵਿੱਚ ਤਾਇਨਾਤ ਬੀਪੀਈਓ ਅਸ਼ਵਨੀ ਮਰਵਾਹਾ ਨੂੰ ਗੰਭੀਰ ਦੋਸ਼ਾਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਕਾਰਵਾਈ ਲਗਭਗ 40 ਅਧਿਆਪਕਾਂ ਵੱਲੋਂ ਤਨਖਾਹ ਵਾਧੇ ਵਿੱਚ ਦੇਰੀ ਅਤੇ ਸਕੂਲ ਦੇ ਕਮਰਿਆਂ ਨੂੰ ਪੇਂਟ ਕਰਨ ਲਈ ਰਿਸ਼ਵਤ/ਕਮਿਸ਼ਨ ਲੈਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ।

ਖ਼ਬਰਾਂ ਅਨੁਸਾਰ, ਵਿਭਾਗ ਨੇ ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 4(1)(ਏ) ਦੇ ਤਹਿਤ ਕੀਤੀ ਹੈ, ਅਧਿਆਪਕਾਂ ਦੀਆਂ ਸ਼ਿਕਾਇਤਾਂ ਅਤੇ ਸੋਸ਼ਲ ਮੀਡੀਆ ‘ਤੇ ਲਗਾਏ ਗਏ ਦੋਸ਼ਾਂ ਨੂੰ ਗੰਭੀਰ ਲਾਪਰਵਾਹੀ ਅਤੇ ਅਨੁਸ਼ਾਸਨਹੀਣਤਾ ਮੰਨਦੇ ਹੋਏ।

ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੁਅੱਤਲੀ ਦੀ ਮਿਆਦ ਦੌਰਾਨ, ਕਰਮਚਾਰੀ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਦਾ ਰਹੇਗਾ। ਇਸ ਤੋਂ ਇਲਾਵਾ, ਉਸਦਾ ਹੈੱਡਕੁਆਰਟਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਸਿੱਖਿਆ), ਗੁਰਦਾਸਪੁਰ ਵਜੋਂ ਨਿਰਧਾਰਤ ਕੀਤਾ ਗਿਆ ਹੈ, ਅਤੇ ਉਸਨੂੰ ਬਿਨਾਂ ਇਜਾਜ਼ਤ ਹੈੱਡਕੁਆਰਟਰ ਛੱਡਣ ਦੀ ਆਗਿਆ ਨਹੀਂ ਹੋਵੇਗੀ।