- ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਦੇ ਸਿੱਖਿਆ ਮਾਡਲ ‘ਤੇ ਸਵਾਲ ਉਠਾਏ, ਕੀ ਇਹ ਦਿੱਲੀ ਮਾਡਲ ਹੈ ਜਾਂ ਸਿੰਗਾਪੁਰ?
- 9 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਦਲਜੀਤ ਕੌਰ, ਸੰਗਰੂਰ
ਪੇਪਰ ‘ਚ ਪ੍ਰਸ਼ਨਾਂ ਦੇ ਉੱਤਰ ਹਾਈਲਾਈਟ ਹੋਣ ਕਾਰਨ ਵਿਵਾਦਾਂ ‘ਚ ਘਿਰੀ ਟੈੱਟ-ਅਧਿਆਪਕ ਯੋਗਤਾ ਪ੍ਰੀਖਿਆ-2024 ਦੇ ਰੱਦ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 19 ਤੋਂ 26 ਮਾਰਚ ਨੂੰ 343 ਲੈਕਚਰਾਰ ਭਰਤੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਹੈ। ਇਸ ਵਰਤਾਰੇ ‘ਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਤਿੱਖੇ ਸਵਾਲ ਉਠਾਏ ਗਏ ਹਨ।
ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਆਗੂ ਜਨਰਲ ਸਕੱਤਰ ਗਗਨਦੀਪ ਕੌਰ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵੱਡੇ ਪੱਧਰ ‘ਤੇ ਸੁਧਾਰ ਕਰਨ ਦੇ ਵਾਅਦੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਲਾਰਿਆਂ ਦੀ ਫੂਕ ਨਿਕਲ ਗਈ ਹੈ।
ਉਹਨਾਂ ਕਿਹਾ ਕਿ 343 ਲੈਕਚਰਾਰਾਂ ਦੀ ਭਰਤੀ ‘ਚ ਵੀ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।ਗਗਨਦੀਪ ਨੇ ਕਿਹਾ ਕਿ ਲੈਕਚਰਾਰ ਭਰਤੀ ਵਿੱਚ ਬੀ.ਐੱਡ ਦਾ ਅਧਿਆਪਨ-ਵਿਸ਼ਾ ਸਮਾਜਿਕ ਸਿੱਖਿਆ ਨੂੰ ਵੀ ਯੋਗ ਮੰਨਦਿਆਂ ਸੋਧ-ਪੱਤਰ ਜਾਰੀ ਕੀਤਾ ਜਾਵੇ। ਅਸੀਂ ਪਹਿਲਾਂ ਵੀ ਕਈ ਵਾਰ ਇਹ ਮਸਲਾ ਸਿੱਖਿਆ ਵਿਭਾਗ ਦੇ ਧਿਆਨ ‘ਚ ਲਿਆ ਚੁੱਕੇ ਹਾਂ।
ਸਿੱਖਿਆ ਵਿਭਾਗ, ਪੰਜਾਬ ਵੱਲੋਂ 8 ਜਨਵਰੀ, 2022 ਨੂੰ 343 ਲੈਕਚਰਾਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਇਤਿਹਾਸ, ਰਾਜਨੀਤੀ ਸਾਸ਼ਤਰ, ਅਰਥ ਸਾਸ਼ਤਰ ਅਤੇ ਭੂਗੋਲ ਦੇ ਲੈਕਚਰਾਰ ਲਈ ਯੋਗਤਾ ਸੰਬੰਧਿਤ ਵਿਸ਼ੇ ਨਾਲ ਐਮਏ 55%, ਬੀ.ਐੱਡ ਵਿੱਚ ਟੀਚਿੰਗ ਵਿਸ਼ੇ ਵਿੱਚ ਸੰਬੰਧਿਤ ਵਿਸ਼ਿਆਂ ਨੂੰ ਯੋਗ ਸਮਝਿਆ ਜਾਵੇਗਾ।
ਹਿਸਟਰੀ, ਪੌਲੀਟੀਕਲ ਸਾਇੰਸ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਬੀਐੱਡ ਪਾਸ ਉਮੀਦਵਾਰਾਂ ਨੂੰ ਬਾਹਰ ਕੱਢਣ ‘ਤੇ ਉਮੀਦਵਾਰ ਨਿਰਾਸ਼ਾ ‘ਚ ਹਨ। ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਅਨੇਕਾਂ ਮੀਟਿੰਗਾਂ ਕਰਨ ਤੋਂ ਬਾਅਦ ਵੀ ਸਿੱਖਿਆ ਮੰਤਰੀ ਨੇ ਇਹ ਮਸਲਾ ਹੱਲ ਨੀ ਕੀਤਾ।
ਲੈਕਚਰਾਰਾਂ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਵਰਗੇ ਵਿਸ਼ੇ ਨੂੰ ਬਾਹਰ ਰੱਖਣਾ ਬਹੁਤ ਹੀ ਅਫਸੋਸਜਨਕ ਹੈ, ਕਿਉਂਕਿ ਸਮਾਜਿਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ, ਜਿਸਨੇ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟਿਆ ਹੋਇਆ ਹੈ।
ਸਮਾਜ ਨੂੰ ਸੇਧ ਦੇਣ ਵਾਲਾ ਵਿਸ਼ਾ ਇਹ, ਪਰ ਸਿੱਖਿਆ ਮੰਤਰੀ ਵਲੋ ਬੇਰੁਜ਼ਗਾਰਾਂ ਨੂੰ ਮਾਨਸਿਕ ਤੌਰ ਤੇ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਓਹਨਾ ਦੀ ਮੰਗਾਂ ਵੱਲ ਧਿਆਨ ਨਾ ਦੇ ਕੇ ਨਵੇਂ ਨਵੇਂ ਮਾਰੂ ਰੂਲ ਓਹਨਾ ਤੇ ਲਗਾਏ ਜਾ ਰਹੇ ਹਨ।
ਬੀ.ਐੱਡ ਦੇ ਕੋਰਸ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਇਸ ਵਿਸ਼ੇ ਨਾਲ ਹੀ ਸੰਬੰਧਿਤ ਹੁੰਦੇ ਹਨ। ਇਸ ਭਰਤੀ ‘ਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਬਾਹਰ ਰੱਖਕੇ ਸਿਰਫ਼ ਇਕਹਿਰੇ ਵਿਸ਼ਿਆਂ ਨੂੰ ਸ਼ਾਮਿਲ ਕਰਨਾ ਸਮਝ ਤੋਂ ਪਰ੍ਹੇ ਹੈ। ਪਹਿਲਾਂ ਪਿਛਲੀਆਂ ਭਰਤੀਆਂ ‘ਚ ਬੀਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਵੀ ਯੋਗ ਮੰਨਿਆ ਜਾਂਦਾ ਰਿਹਾ ਹੈ।
ਲੈਕਚਰਾਰ ਭਰਤੀ ਦੇ ਵਿਗਿਆਪਨ ਨੰਬਰ: ਐਲ.ਸੀ./0007/2015 ਅਤੇ ਵਿਗਿਆਪਨ ਨੰਬਰ: 08-21(I)/2021RD (7)/2021/297517 ਅਨੁਸਾਰ ਹੋਈਆਂ ਭਰਤੀਆਂ ਵਿੱਚ ਵੀ ਬੀ.ਐੱਡ ਵਿੱਚ ਅਧਿਆਪਨ ਵਿਸ਼ਾ ਸਮਾਜਿਕ ਸਿੱਖਿਆ ਨੂੰ ਵੀ ਯੋਗ ਮੰਨਿਆ ਗਿਆ ਸੀ।
ਚੱਲ ਰਹੀ ਭਰਤੀ ਵਿੱਚ ਵੀ ਬੀ.ਐੱਡ ਦੇ ਅਧਿਆਪਨ ਵਿਸ਼ਿਆਂ ਵਿੱਚ ਸਬੰਧਤ ਉਪ-ਵਿਸ਼ਿਆਂ ਦੇ ਨਾਲ-ਨਾਲ ਸਮਾਜਿਕ-ਸਿੱਖਿਆ ਨੂੰ ਵੀ ਲੈਕਚਰਾਰ ਦੀ ਅਸਾਮੀ ਲਈ ਯੋਗ ਸਮਝਿਆ ਜਾਵੇ। ਬੀਐੱਡ ਵਿੱਚ ਸਮਾਜਿਕ ਸਿੱਖਿਆ ਪੜ੍ਹੀ ਹੋਵੇ ਜਾਂ ਇਕੱਲੇ ਇਕੱਲੇ ਉਪ-ਵਿਸ਼ੇ ਪੜ੍ਹੇ ਹੋਣ, ਜਿਵੇਂ ਰਾਜਨੀਤੀ ਸਾਸ਼ਤਰ, ਇਤਿਹਾਸ, ਅਰਥ-ਸਾਸ਼ਤਰ ਜਾਂ ਹੋਰ ਸਬੰਧਿਤ ਵਿਸ਼ੇ।
ਸਾਇੰਸ/ਮੈਥ ਵਾਲੇ ਮਾਸਟਰ ਤਰੱਕੀ/ਪ੍ਰਮੋਸ਼ਨ ਵੇਲ਼ੇ ਇਤਿਹਾਸ/ਰਾਜਨੀਤੀ/ਪੰਜਾਬੀ ਦੀ ਐਮ.ਏ ਕਰਕੇ ਲੈਕਚਰਾਰ ਬਣ ਰਹੇ ਹਨ, ਬੀਐੱਡ ‘ਚ ਸਾਇੰਸ/ਮੈਥ ਪੜ੍ਹਕੇ ਵੀ ਉਹਨਾਂ ਨੂੰ ਇਹਨਾਂ ਵਿਸ਼ਿਆਂ ਦਾ ਲੈਕਚਰਾਰ ਲਾਇਆ ਜਾ ਰਿਹਾ। ਫਿਰ ਆਪਣੇ ਵਿਸ਼ੇ ‘ਚ ਐੱਮ.ਏ ਕਰਨ ਵਾਲ਼ਾ ਅਤੇ ਬੀਐੱਡ ‘ਚ ਸਮਾਜਿਕ ਸਿੱਖਿਆ ਪੜ੍ਹਨ ਵਾਲਾ ਉਮੀਦਵਾਰ ਰਾਜਨੀਤੀ-ਸਾਸ਼ਤਰ, ਇਤਿਹਾਸ ਅਰਥ-ਸਾਸ਼ਤਰ ਜਾਂ ਕਿਸੇ ਹੋਰ ਉਪ-ਵਿਸ਼ੇ ਦਾ ਲੈਕਚਰਾਰ ਬਣਨ ਲਈ ਯੋਗ ਕਿਉਂ ਨਹੀਂ?
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਚੇਤਾਵਨੀ ਦਿੰਦੇ ਹੋਏ ਸਰਕਾਰ ਨੂੰ ਕਿਹਾ ਕਿ ਅਗਰ ਸਰਕਾਰ 2018 ਦੇ ਮਾਰੂ ਰੂਲ਼ ਰੱਦ ਨਹੀ ਕਰਦੀ, ਜਿਸ ਵਿਚ ਲੈਕਚਰਾਰ ਭਰਤੀ ਕੰਬੀਨੇਸ਼ਨ, ਬੀ.ਏ ‘ਚ 55%,ਜਲਦ ਹੀ ਨਵੀਂ ਭਰਤੀ ਹਿੰਦੀ, ਪੰਜਾਬੀ, ਐੱਸ ਐੱਸ ਟੀ ਵਿਸ਼ਿਆ ਦੀਆ ਅਸਾਮੀਆਂ ਨਹੀਂ ਦਿੰਦੀ 9 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਹੋ ਸਕਦਾ।
ਬੇਰੁਜ਼ਗਾਰ ਅਣਮਿੱਥੇ ਸਮੇਂ ਲਈ ਕੋਠੀ ਅੱਗੇ ਬੈਠ ਸਕਦੇ ਹਨ। ਇਸ ਲਈ ਅੱਜ ਇਸ ਪ੍ਰੈੱਸ ਨੋਟ ਰਾਹੀਂ ਸਿੱਖਿਆ ਮੰਤਰੀ ਨੂੰ ਕਿਹਾ ਗਿਆ ਹੈ ਕਿ ਪੰਜਾਬ ‘ਚੋਂ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਦਿਤਾ ਜਾਵੇ, ਮਾਰੂ ਰੂਲ ਬਣਾ ਉਨ੍ਹਾਂ ਨੂੰ ਸੜਕੇ ਤੇ ਉਤਰਨ ਲਈ ਮਜਬੂਰ ਨਾ ਕੀਤਾ ਜਾਵੇ, ਖਾਸ ਕਰ ਲੈਕਚਰਾਰ ਦੀ ਭਰਤੀ ਵਿਚ ਯੋਗ ਉਮੀਦਵਾਰਾਂ ਨੂੰ ਮੌਕਾ ਜ਼ਰੂਰ ਦਿਤਾ ਜਾਵੇ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)