Lockdown : ਦੁਨੀਆ ਭਰ ‘ਚ ਲਾਗੂ ਲਾਕਡਾਊਨ ਕਾਰਨ 17 ਫ਼ੀਸਦੀ ਘਟੀ ਕਾਰਬਨ ਦੀ ਨਿਕਾਸੀ

190

ਕੇਸਿੰਗਟਨ, ਏਪੀ : ਦੁਨੀਆ ਭਰ ‘ਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦਿਆਂ ਲਗਪਗ ਸਾਰੇ ਦੇਸ਼ਾਂ ਨੇ ਇਸ ਤੋਂ ਬਚਣ ਲਈ ਲਾਕਡਾਊਨ ਦਾ ਸਹਾਰਾ ਲਿਆ ਹੈ। ਇਸੇ ਦੌਰਾਨ ਇਕ ਅਧਿਐਨ ‘ਚ ਸਾਹਮਣੇ ਆਇਆ ਕਿ ਦੁਨੀਆ ਨੇ ਪਿਛਲੇ ਮਹੀਨੇ ਮਹਾਮਾਰੀ ਸ਼ਟਡਾਊਨ ਦੇ ਸਿਖਰ ‘ਤੇ ਹੋਣ ਦੀ ਵਜ੍ਹਾ ਨਾਲ ਰੋਜ਼ਾਨਾ ਹੋਣ ਵਾਲੀ ਕਾਰਬਨ ਡਾਇਆਕਸਾਈਡ ਦੀ ਨਿਕਾਸੀ ‘ਚ 17 ਫ਼ੀਸਦੀ ਦੀ ਕਟੌਤੀ ਕੀਤੀ। ਵਿਗਿਆਨੀਆਂ ਨੇ ਕਿਹਾ ਕਿ ਜਦੋਂ ਗੈਸ ਦਾ ਪੱਧਰ ਨਾਰਮਲ ਪੱਧਰ ਵੱਲ ਵਧਦਾ ਹੈ ਤਾਂ ਸੰਖੇਪ ਰੂਪ ‘ਚ ਪ੍ਰਦੂਸ਼ਣ ਘਟੇਗਾ ਤੇ ਜਦੋਂ ਪੌਣ-ਪਾਣੀ ਪਰਿਵਰਤਨ ਦੀ ਗੱਲ ਹੋਵੇ, ਉਦੋਂ ਇਹ ਸਮੁੰਦਰ ‘ਚ ਇਕ ਬੂੰਦ ਵਾਂਗ ਹੋਵੇਗਾ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਾਰਬਨ ਡਾਇਆਕਸਾਈਨ ਨਿਕਾਸੀ ਦੇ ਆਪਣੇ ਅਧਿਐਨ ‘ਚ ਵਿਗਿਆਨੀਆਂ ਦੀ ਇਕ ਕੌਮਾਂਤਰੀ ਟੀਮ ਨੇ ਪਾਇਆ ਕਿ ਸਾਲ 2019 ਦੇ ਪੱਧਰ ਦੇ ਮੁਕਾਬਲੇ 4 ਫ਼ੀਸਦੀ ਤੇ 7 ਫ਼ੀਸਦੀ ਦੇ ਵਿਚਕਾਰ ਖ਼ਤਮ ਹੋਵੇਗੀ। ਦੂਸਰੀ ਸੰਸਾਰ ਜੰਗ ਤੋਂ ਬਾਅਦ ਕਾਰਨ ਨਿਕਾਸੀ ‘ਚ ਇਹ ਹਾਲੇ ਵੀ ਸਭ ਤੋਂ ਵੱਡੀ ਸਾਲਾਨਾ ਗਿਰਾਵਟ ਹੈ।

ਅਧਿਐਨ ‘ਚ ਅੱਗੇ ਕਿਹਾ ਗਿਆ ਕਿ ਇਹ 7 ਫ਼ੀਸਦੀ ਤਕ ਹੋਵੇਗੀ, ਜੇਕਰ ਸਖ਼ਤ ਲਾਕਡਾਊਨ ਨਿਯਮ ਦੁਨੀਆ ਭਰ ‘ਚ ਕਾਫ਼ੀ ਲੰਬੇ ਸਮੇਂ ਤਕ ਰਹੇਗਾ। ਜੇਕਰ ਇਸ ਨੂੰ ਜਲਦੀ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਇਹ 4 ਫ਼ੀਸਦੀ ਤਕ ਹੋ ਜਾਵੇਗੀ। ਅਪ੍ਰੈਲ ‘ਚ ਇਕ ਹਫ਼ਤੇ ਲਈ, ਸੰਯੁਕਤ ਰਾਜ ਅਮਰੀਕਾ ਨੇ ਆਪਣੇ ਕਾਰਬਨ ਡਾਈਆਕਸਾਈਡ ਦੇ ਪੱਧਰ ‘ਚ ਲਗਪਗ ਇਕ ਤਿਹਾਈ ਦੀ ਕਟੌਤੀ ਕੀਤੀ ਹੈ।

ਨੇਚਰ ਕਲਾਈਮੇਟ ਚੇਂਜ ਨਾਂ ਦੇ ਜਰਨਲ ‘ਚ ਮੰਗਲਵਾਰ ਨੂੰ ਕੀਤੇ ਗਏ ਇਕ ਅਧਿਐਨ ਅਨੁਸਾਰ, ਦੁਨੀਆ ‘ਚ ਸਭ ਤੋਂ ਜ਼ਿਆਦਾ ਗਰਮੀ ਫੈਲਾਉਣ ਵਾਲੀਆਂ ਗੈਸਾਂ ਦੀ ਨਿਕਾਸੀ ਕਰਨ ਵਾਲੇ ਚੀਨ ਨੇ ਫਰਵਰੀ ‘ਚ ਲਗਪਗ ਇਕ ਚੌਥਾਈ ਤਕ ਆਪਣਾ ਕਾਰਬਨ ਪ੍ਰਦੂਸ਼ਣ ਘਟਾਇਆ, ਉੱਥੇ ਹੀ ਭਾਰਤ ਤੇ ਯੂਰਪ ਨੇ ਲੜੀਵਾਰ 26 ਫ਼ੀਸਦੀ ਤੇ 27 ਫ਼ੀਸਦੀ ਨਿਕਾਸੀ ‘ਚ ਕਟੌਤੀ ਕੀਤੀ ਹੈ।