ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਅੰਦਰ ਅਲੱਗ ਅਲੱਗ ਧਰਮਾਂ ਦਾ ਨਾਂਅ ਲੈ ਕੇ ਪੰਚਾਇਤੀ ਜ਼ਮੀਨਾਂ ਦੱਬਣ ਵਾਲਿਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਝਟਕਾ ਦੇਣ ਦੀ ਤਿਆਰੀ ਖਿੱਚ ਲਈ ਹੈ।
ਮੀਡੀਆ ਦੇ ਨਾਲ ਗੱਲਬਾਤ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕਰਿਆ ਕਿ, ਪੰਜਾਬ ਦੇ ਅੰਦਰ ਬਹੁ-ਗਿਣਤੀ ਪੰਚਾਇਤੀ ਜ਼ਮੀਨਾਂ ਉੱਪਰ ਧਰਮ ਦੇ ਨਾਂਅ ਤੇ ਕਬਜ਼ਾ ਹੋ ਚੁੱਕਿਆ ਹੈ।
ਉਨ੍ਹਾਂ ਐਲਾਨ ਵਿੱਚ ਕਿਹਾ ਕਿ, ਸਰਕਾਰ ਬਹੁਤ ਜਲਦ ਧਰਮ ਦੇ ਨਾਂਅ ‘ਤੇ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਨੇ ਵੀ ਦੱਬੀਆਂ ਹਨ, ਉਨ੍ਹਾਂ ਤੋਂ ਆਪ ਸਰਕਾਰ ਕਬਜ਼ੇ ਹਟਾਏਗੀ।