ਭੋਗਪੁਰ: ਘਰ ‘ਚ ਦਾਖਲ ਹੋਏ ਬਦਮਾਸ਼, ਕੀਤੀ ਭੰਨਤੋੜ

148

 

ਗੁਰਪ੍ਰੀਤ ਸਿੰਘ ਭੋਗਲ, ਭੋਗਪੁਰ:

ਪਿੰਡ ਕਾਲੂਵਾਹਰ ਖਰਦੇਹੜ ਰੋਡ ਤੇ ਸੋਢੀ ਫਾਰਮ ਵਿਖੇ ਰਹਿ ਰਹੇ ਅਵਤਾਰ ਸਿੰਘ ਖਾਲਸਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਮਿਤੀ 6 ਤਰੀਕ ਰਾਤ ਤਕਰੀਬਨ 12 ਵਜੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਗੇਟ ਟੱਪ ਕੇ ਕੋਠੀ ਵਿੱਚ ਦਾਖਲ ਹੋਏ।

ਖਾਲਸਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸਫਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ, ਬਾਅਦ ਵਿੱਚ ਕੋਠੀ ਦੇ ਸ਼ੀਸ਼ੇ ਵੀ ਤੋੜੇ ਗਏ ਅਤੇ ਜਾਣ ਲੱਗਿਆਂ ਮੱਝਾਂ ਦੇ ਰੱਸੇ ਵੀ ਦਾਤਰ ਨਾਲ ਕੱਟ ਦਿੱਤੇ ਗਏ।

ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਵੀ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਦੂਜੇ ਪਾਸੇ, ਪੁਲਿਸ ਅਧਿਕਾਰੀ ਤਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਉਕਤ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।