ਬੋਗੋਟਾ
ਕੋਲੰਬੀਆਂ ਦੀ ਜੇਲ੍ਹ ਦੇ ਅੰਦਰ ਹੋਈ ਹਿੰਸਾ ਦੇ ਦੌਰਾਨ 50 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ 24 ਬੰਦੀ ਇਸਹਿੰਸਕ ਘਟਨਾ ਵਿੱਚ ਜ਼ਖਮੀ ਹੋ ਗਏ ਹਨ।
ਖ਼ਬਰਾਂ ਦੀ ਮੰਨੀਏ ਤਾਂ, ਕੋਲੰਬੀਆਂ ਦੀਆਂ ਜੇਲ੍ਹਾਂ ਦੇ ਅੰਦਰ ਅਕਸਰ ਹੀ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਸ ਦੇ ਵਿੱਚ ਕਈ ਲੋਕ ਮਾਰੇ ਜਾਂਦੇ ਰਹੇ ਹਨ। ਉਥੋਂ ਦੀਆਂ ਜੇਲ੍ਹਾਂ ਦੇ ਕਾਨੂੰਨ ਸਖਤ ਹੋਣ ਦੇ ਬਾਵਜੂਦ ਜੇਲ੍ਹਾਂ ਦੇ ਅੰਦਰ ਘਟਨਾਵਾਂ ਵਾਪਰਨਾ ਸਰਕਾਰ ਤੇ ਕਈ ਸਵਾਲ ਖੜੇ ਕਰਦਾ ਹੈ।