ਮੌਸਮ ਵਿਭਾਗ ਦਾ ਅਲਰਟ; 15 ਮਈ ਨੂੰ ਪਵੇਗੀ ਭਾਰੀ ਬਾਰਸ਼

1254

ਨਵੀਂ ਦਿੱਲੀ

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਜਾਰੀ ਇਕ ਬਿਆਨ ’ਚ ਕਿਹਾ ਕਿ, ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇਸ ਸਾਲ ਦੱਖਣ-ਪੱਛਮ ਮੌਨਸੂਨ ਛੇਤੀ ਆ ਰਿਹਾ ਹੈ।

ਮੌਸਮ ਵਿਭਾਗ ਮੁਤਾਬਿਕ, ਅੰਡੇਮਾਨ ਨਿਕੋਬਾਰ ਟਾਪੂਆਂ ’ਚ 15 ਮਈ ਨੂੰ ਪਹਿਲੀ ਮੌਸਮੀ ਬਾਰਿਸ਼ ਹੋਣ ਦੀ ਉਮੀਦ ਹੈ।

ਆਮ ਤੌਰ ’ਤੇ ਮੌਨਸੂਨ 19-20 ਮਈ ਤਕ ਅੰਡੇਮਾਨ ਨਿਕੋਬਾਰ ਟਾਪੂਆਂ ’ਚ ਪੁੱਜਦਾ ਹੈ। ਇਸ ਸਾਲ ਸਮੇਂ ਤੋਂ ਚਾਰ ਦਿਨ ਪਹਿਲਾਂ 26 ਮਈ ਨੂੰ ਮੌਨਸੂਨ ਦੇ ਕੇਰਲ ਪੁੱਜਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ-ਪੱਛਮੀ ਮੌਨਸੂਨ ਦੇ 15 ਮਈ ਦੇ ਨੇੜੇ-ਤੇੜੇ ਦੱਖਣ ਅੰਡੇਮਾਨ ਸਾਗਰ ਤੇ ਨੇੜਲੇ ਦੱਖਣ-ਪੂਰਬੀ ਖਾੜੀ ’ਚ ਪੁੱਜਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਪੰਜ ਦਿਨ ਅੰਡੇਮਾਨ ਨਿਕੋਬਾਰ ਟਾਪੂਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੀਟੀਆਈ