Saturday, March 2, 2024
No menu items!
HomeNationalKalkaji Temple- ਕਾਲਕਾਜੀ ਮੰਦਰ 'ਚ ਵੱਡਾ ਹਾਦਸਾ! ਸਟੇਜ ਡਿੱਗਣ ਕਾਰਨ ਇੱਕ ਸ਼ਰਧਾਲੂ...

Kalkaji Temple- ਕਾਲਕਾਜੀ ਮੰਦਰ ‘ਚ ਵੱਡਾ ਹਾਦਸਾ! ਸਟੇਜ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ, ਕਈ ਗੰਭੀਰ ਜ਼ਖਮੀ- ਵੇਖੋ ਵੀਡੀਓ

 

Kalkaji Temple- ਆਯੋਜਕਾਂ ਖ਼ਿਲਾਫ਼ ਧਾਰਾ 337/304ਏ/188 ਤਹਿਤ ਕੇਸ ਦਰਜ: ਪੁਲਸ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Kalkaji Temple: ਦਿੱਲੀ ‘ਚ ਕਾਲਕਾਜੀ ਮੰਦਰ ਦੇ ਕੰਪਲੈਕਸ ‘ਚ ਬੀਤੀ ਰਾਤ ਮਾਤਾ ਜਾਗਰਣ ਦੌਰਾਨ ਲੱਕੜ ਅਤੇ ਲੋਹੇ ਦੇ ਫਰੇਮ ਦਾ ਬਣਿਆ ਸਟੇਜ ਢਹਿ ਗਿਆ।

ਇਸ ਘਟਨਾ ‘ਚ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ 17 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਜਦੋਂ ਕਾਲਕਾਜੀ ਮੰਦਰ (Kalkaji Temple) ਦੇ ਕੰਪਲੈਕਸ ‘ਚ ਭਜਨ ਗਾਏ ਜਾ ਰਹੇ ਸਨ ਤਾਂ ਬਹੁਤ ਸਾਰੇ ਸ਼ਰਧਾਲੂ ਉਤੇਜਿਤ ਹੋ ਗਏ ਅਤੇ ਸਟੇਜ ‘ਤੇ ਚੜ੍ਹ ਗਏ। ਜਿਸ ਕਾਰਨ ਸਟੇਜ ਢਹਿ ਗਈ, ਸ਼ਰਧਾਲੂਆਂ ‘ਚ ਹਫੜਾ-ਦਫੜੀ ਮਚ ਗਈ।

ਪੁਲਿਸ ਅਨੁਸਾਰ ਸਮਾਗਮ ਦੇ ਆਯੋਜਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦੇਵੀ ਦੁਰਗਾ ਦੇ ਜਗਰਾਤਾ ਦੇਖਣ ਲਈ ਮੰਦਰ ਦੇ ਕੰਪਲੈਕਸ ਵਿੱਚ ਲਗਭਗ 1500-1600 ਲੋਕ ਮੌਜੂਦ ਸਨ।

ਇਸ ਦਰਦਨਾਕ ਹਾਦਸੇ ਤੋਂ ਬਾਅਦ ਥਾਣਾ ਸਿਟੀ ਦੀ ਕ੍ਰਾਈਮ ਟੀਮ ਨੇ ਮੌਕੇ ਦਾ ਦੌਰਾ ਕੀਤਾ। ਬਾਕੀ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ, ਕੁਝ ਹੀ ਜ਼ਖ਼ਮੀ ਹੋਏ ਹਨ।

ਪੁਲੀਸ ਨੇ ਆਯੋਜਕਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 337/304ਏ/188 ਤਹਿਤ ਕੇਸ ਦਰਜ ਕਰ ਲਿਆ ਹੈ।

 

RELATED ARTICLES
- Advertisment -

Most Popular

Recent Comments