Monday, April 22, 2024
No menu items!
HomeNationalInstagram star shot dead: ਇੰਸਟਾਗ੍ਰਾਮ ਸਟਾਰ ਦਾ ਪਤੀ ਵਲੋਂ ਗੋਲੀਆਂ ਮਾਰ ਕੇ...

Instagram star shot dead: ਇੰਸਟਾਗ੍ਰਾਮ ਸਟਾਰ ਦਾ ਪਤੀ ਵਲੋਂ ਗੋਲੀਆਂ ਮਾਰ ਕੇ ਕਤਲ

 

Instagram star shot dead: ਅਨਾਮਿਕਾ ਦੇ ਬੱਚੇ ਵੀ ਉਸਦੇ ਨਾਲ ਰਹਿੰਦੇ ਸਨ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Instagram star shot dead: ਇੰਸਟਾਗ੍ਰਾਮ ਸਟਾਰ ਅਨਾਮਿਕਾ ਬਿਸ਼ਨੋਈ ਦਾ ਪਤੀ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਨਾਮਿਕਾ ਬਿਸ਼ਨੋਈ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ।

ਤੁਹਾਨੂੰ ਦੱਸ ਦੇਈਏ ਕਿ ਅਨਾਮਿਕਾ ਇੱਕ ਇੰਸਟਾਗ੍ਰਾਮ ਸਟਾਰ ਅਤੇ ਕਾਫੀ ਮਸ਼ਹੂਰ ਸੀ। ਅਨਾਮਿਕਾ ਦੇ ਇੰਸਟਾਗ੍ਰਾਮ ‘ਤੇ 1 ਲੱਖ 9 ਹਜ਼ਾਰ ਫਾਲੋਅਰਜ਼ ਸਨ। ਉਹ ਅਕਸਰ ਰਾਜਸਥਾਨੀ ਪਹਿਰਾਵੇ ‘ਚ ਗੀਤਾਂ ‘ਤੇ ਰੀਲਾਂ ਅਤੇ ਫੋਟੋਆਂ ਅਪਲੋਡ ਕਰਦੀ ਸੀ ਜੋ ਕਾਫੀ ਵਾਇਰਲ ਹੁੰਦੀ ਸੀ। ਇਸ ਕਾਰਨ ਉਹ ਬਹੁਤ ਘੱਟ ਸਮੇਂ ‘ਚ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਈ ਸੀ।

ਅਨਾਮਿਕਾ ਦਾ ਵਿਆਹ ਕਰੀਬ 13 ਸਾਲ ਪਹਿਲਾਂ ਮਹਿਰਾਮ ਨਾਲ ਹੋਇਆ ਸੀ। ਉਨ੍ਹਾਂ ਦਾ ਰਿਸ਼ਤਾ 10 ਸਾਲ ਤੱਕ ਚੰਗਾ ਰਿਹਾ ਪਰ ਬਾਅਦ ‘ਚ ਰਿਸ਼ਤੇ ‘ਚ ਖਟਾਸ ਆਉਣ ਲੱਗੀ। ਜਿਸ ਕਾਰਨ ਅਨਾਮਿਕਾ ਨੇ ਥਾਣੇ ‘ਚ ਰਿਪੋਰਟ ਦਰਜ ਕਰਵਾਈ ਅਤੇ ਅਦਾਲਤ ‘ਚ ਗੁਜ਼ਾਰੇ ਦਾ ਮੁਕੱਦਮਾ ਵੀ ਦਾਇਰ ਕੀਤਾ।

ਇਸ ਕਾਰਨ ਦੋਵਾਂ ਵਿਚਾਲੇ ਝਗੜਾ ਵਧ ਗਿਆ ਅਤੇ ਘਟਨਾ ਵਾਲੇ ਦਿਨ ਦੋਵਾਂ ਵਿਚਾਲੇ ਕਾਫੀ ਬਹਿਸ ਵੀ ਹੋਈ। ਜਿਸ ਤੋਂ ਬਾਅਦ ਪਤੀ ਨੇ ਅਨਾਮਿਕਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਅਨਾਮਿਕਾ ਨੂੰ ਫਲੋਦੀ ਦੇ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਮੁਤਾਬਕ ਅਨਾਮਿਕਾ ਅਤੇ ਉਸਦੇ ਪਤੀ ਵਿਚਕਾਰ ਦਾਜ ਦਾ ਮਾਮਲਾ ਵੀ ਚੱਲ ਰਿਹਾ ਹੈ। ਅਨਾਮਿਕਾ ਦੇ ਬੱਚੇ ਵੀ ਉਸਦੇ ਨਾਲ ਰਹਿੰਦੇ ਸਨ। ਇਸ ਮਾਮਲੇ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments