Saturday, March 2, 2024
No menu items!
HomeNationalBilkis Bano Case: ਮੇਰੇ ਲਈ ਅੱਜ ਸੱਚਮੁੱਚ ਨਵਾਂ ਸਾਲ: ਬਿਲਕੀਸ ਬਾਨੋ

Bilkis Bano Case: ਮੇਰੇ ਲਈ ਅੱਜ ਸੱਚਮੁੱਚ ਨਵਾਂ ਸਾਲ: ਬਿਲਕੀਸ ਬਾਨੋ

 

Bilkis Bano Case: Today is really a new year for me: Bilkis Bano

ਨਵੀਂ ਦਿੱਲੀ:

ਬਿਲਕੀਸ ਬਾਨੋ ਨੇ ਫੈਸਲੇ ਮਗਰੋਂ ਕਿਹਾ ਕਿ ‘ਅੱਜ ਸੱਚਮੁੱਚ ਮੇਰੇ ਲਈ ਨਵਾਂ ਸਾਲ ਹੈ।’ ਆਪਣੀ ਵਕੀਲ ਸ਼ੋਭਾ ਗੁਪਤਾ ਰਾਹੀਂ ਜਾਰੀ ਬਿਆਨ ਵਿੱਚ ਬਾਨੋ ਨੇ ਫੈਸਲੇ ਲਈ ਸਰਵਉੱਚ ਅਦਾਲਤ ਦਾ ਧੰਨਵਾਦ ਕੀਤਾ ਹੈ। ਬਾਨੋ ਨੇ ਕਿਹਾ, ‘‘ਮੇਰੀ ਲਈ ਸੱਚਮੁੱਚ ਅੱਜ ਨਵਾਂ ਸਾਲ ਹੈ। ਮੇਰੀਆਂ ਅੱਖਾਂ ਵਿੱਚ ਰਾਹਤ ਦੇ ਅੱਥਰੂ ਹਨ। ਪਿਛਲੇ ਡੇਢ ਸਾਲ ਵਿੱਚ ਪਹਿਲੀ ਵਾਰ ਮੈਂ ਮੁਸਕੁਰਾਈ ਹਾਂ। ਮੈਂ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲਿਆ।

ਇੰਜ ਲੱਗਦਾ ਹੈ ਕਿ ਜਿਵੇਂ ਮੇਰੇ ਮਨ ਤੋਂ ਵੱਡਾ ਬੋਝ ਲੱਥ ਗਿਆ ਹੈ ਤੇ ਮੈਂ ਮੁੜ ਸਾਹ ਲੈ ਸਕਦੀ ਹਾਂ। ਨਿਆਂ ਮਿਲਣ ’ਤੇ ਇੰਜ ਮਹਿਸੂਸ ਹੁੰਦਾ ਹੈ। ਮੈਂ ਭਾਰਤ ਦੀ ਸਤਿਕਾਰਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਮੈਨੂੰ, ਮੇਰੇ ਬੱਚਿਆਂ ਤੇ ਮਹਿਲਾਵਾਂ ਨੂੰ ਇਹ ਆਸ ਦਿੱਤੀ ਕਿ ਸਾਰਿਆਂ ਨੂੰ ਬਰਾਬਰ ਨਿਆਂ ਦਾ ਵਾਅਦਾ ਪੂਰਾ ਹੁੰਦਾ ਹੈ।’’

ਬਾਨੋ ਨੇ ਕਿਹਾ ਕਿ ਉਸ ਨੇ ਜਿਹੜਾ ਸਫ਼ਰ ਤੈਅ ਕੀਤਾ ਹੈ ਉਹ ਇਕੱਲਿਆਂ ਪੂਰਾ ਨਹੀਂ ਕੀਤਾ ਜਾ ਸਕਦਾ। ਉਸ ਨੇ ਕਿਹਾ, ‘‘ਮੇਰਾ ਪਤੀ ਤੇ ਮੇਰੇ ਬੱਚੇ ਮੇਰੇ ਨਾਲ ਖੜ੍ਹੇ ਸਨ। ਮੇਰੇ ਦੋਸਤ ਮਿੱਤਰ ਸਨ, ਜਿਨ੍ਹਾਂ ਅਜਿਹੀ ਨਫ਼ਰਤ ਵੇਲੇ ਵੀ ਮੈਨੂੰ ਪਿਆਰ ਦਿੱਤਾ ਤੇ ਹਰ ਮੁਸ਼ਕਲ ਮੋੜ ’ਤੇ ਮੇਰਾ ਹੱਥ ਫੜੀ ਰੱਖਿਆ।

ਮੇਰੇ ਕੋਲ ਇਕ ਅਸਧਾਰਨ ਵਕੀਲ ਐਡਵੋਕੇਟ ਸ਼ੋਭਾ ਗੁਪਤਾ ਸੀ, ਜੋ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਿਨਾਂ ਡੋਲੇ ਮੇਰੇ ਨਾਲ ਤੁਰ ਰਹੀ ਹੈ ਤੇ ਜਿਸ ਨੇ ਨਿਆਂ ਉੱਤੇ ਮੇਰੇ ਯਕੀਨ ਨੂੰ ਕਦੇ ਡੋਲਣ ਦੀ ਇਜਾਜ਼ਤ ਨਹੀਂ ਦਿੱਤੀ।’’ ਉਧਰ ਕੇਸ ਦੇ ਪਟੀਸ਼ਨਰਾਂ ਵਿਚੋਂ ਇਕ ਤੇ ਸੀਪੀਆਈ(ਐੱਮ) ਆਗੂ ਸੁਭਾਸ਼ਿਨੀ ਅਲੀ ਨੇ ਕਿਹਾ ਕਿ ਇੱਕ ਨਵੀਂ ਕਸਵੱਟੀ ਸਥਾਪਤ ਕੀਤੀ ਗਈ, ਜਿੱਥੇ ਭਾਜਪਾ ਨਾਲ ਜੁੜੇ ਲੋਕਾਂ ਨੂੰ ਸਭ ਤੋਂ ਘਿਣਾਉਣੇ ਅਪਰਾਧਾਂ ਲਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ।

ਅਲੀ ਨੇ ਕਿਹਾ ਕਿ ਬਿਲਕੀਸ ਬਾਨੋ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੰਮੀ ਲੜਾਈ ਲੜੀ, ਪਰ ਗੁਜਰਾਤ ਸਰਕਾਰ ਨੇ ਅਪਰਾਧੀਆਂ ਦੀ ਹਮਾਇਤ ਕੀਤੀ। ਜਦੋਂ ਉਹ(ਦੋਸ਼ੀ) ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਨੂੰ ਪੈਰੋਲ ਮਿਲੀ ਤੇ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਨੇ ਅਜਿਹਾ ਕਿਉਂ ਕੀਤਾ?

ਉਸ ਨੂੰ ਅਪਰਾਧੀਆਂ ਦੀ ਹਮਾਇਤ ਕਿਉਂ ਕਰਨੀ ਪਈ?’’ ਅਲੀ ਨੇ ਕਿਹਾ, ‘‘ਅਸੀਂ ਇੱਕ ਨਵੀਂ ਨਿਆਂ ਪ੍ਰਣਾਲੀ ਦੇਖ ਰਹੇ ਹਾਂ। ਜੇਕਰ ਤੁਸੀਂ ਭਾਜਪਾ ਦੇ ਨਾਲ ਹੋ, ਜੇਕਰ ਤੁਸੀਂ ਉਨ੍ਹਾਂ ਵਾਂਗ ਸੋਚਦੇ ਹੋ, ਤਾਂ ਤੁਸੀਂ ਸਭ ਤੋਂ ਘਿਣਾਉਣੇ ਅਪਰਾਧ ਕਰ ਸਕਦੇ ਹੋ ਅਤੇ ਕੁਝ ਨਹੀਂ ਹੋਵੇਗਾ, ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ।

ਜੇਕਰ ਇਹ ਇੱਕ ਕਸਵੱਟੀ ਬਣ ਰਿਹਾ ਹੈ, ਤਾਂ ਇਹ ਦੇਸ਼, ਇਸ ਦੀਆਂ ਔਰਤਾਂ ਅਤੇ ਲੋਕਾਂ ਲਈ ਬਹੁਤ ਖਤਰਨਾਕ ਹੈ। ਸਾਨੂੰ ਸਾਰਿਆਂ ਨੂੰ ਨਿਆਂ ਅਤੇ ਕਾਨੂੰਨ ਦੇ ਰਾਜ ਨੂੰ ਜ਼ਿੰਦਾ ਰੱਖਣ ਲਈ ਲੜਨਾ ਪਵੇਗਾ।’’ ਅਲੀ ਨੇ ਕਿਹਾ ਕਿ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਬਿਲਕਿਸ ਬਾਨੋ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ। ਖ਼ਬਰ ਸ੍ਰੋਤ- ਪੰਜਾਬੀ ਟ੍ਰਿਬਿਊਨ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments