ਗੁਜਰਾਤ/ਦਵਾਰਕਾ
Breaking News LIVE: ਗੁਜਰਾਤ ਦੇ ਦਵਾਰਕਾ ਨੇੜੇ ਮੋਜਪ ਪਿੰਡ ਦੇ ਸਮੁੰਦਰੀ ਕਿਨਾਰੇ ਤੋਂ 21 ਲਾਵਾਰਿਸ ਪੈਕਟਾਂ ਦੇ ਚਰਸ ਮਿਲੇ ਹਨ।
ਮਿੱਠਾਪੁਰ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਮੋਜਾਪ ਕੋਲੋਂ ਮਿਲੇ 21 ਪੈਕਟਾਂ ‘ਚੋਂ 23.680 ਕਿਲੋਗ੍ਰਾਮ ਚਰਸ ਬਰਾਮਦ ਹੋਈ। ਇਸ ਦੀ ਕੀਮਤ 11,84,00,000 ਰੁਪਏ ਦੱਸੀ ਜਾ ਰਹੀ ਹੈ।
ਦਵਾਰਕਾ ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਸਮੁੰਦਰ ਕਿਨਾਰੇ ਤੋਂ ਹੈਸ਼ੀਸ਼ ਦੀ ਖੇਪ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਣ ਤੱਕ ਦਵਾਰਕਾ ਦੇ ਆਲੇ-ਦੁਆਲੇ ਦੇ ਬੀਚਾਂ ਤੋਂ 136 ਪੈਕੇਟ ਮਿਲੇ ਹਨ, ਜਿਨ੍ਹਾਂ ਦਾ ਵਜ਼ਨ 147.408 ਕਿਲੋ ਹੈ। ਇਸ ਦੀ ਕੀਮਤ 73,70,35,000 ਰੁਪਏ ਦੱਸੀ ਜਾ ਰਹੀ ਹੈ।