Home National Breaking News: ਮਨੀਸ਼ ਸਿਸੋਦੀਆ ਨੇ AAP ਲੀਡਰਾਂ ਦੀ ਸੱਦੀ ਵੱਡੀ ਮੀਟਿੰਗ! ਲਏ ਜਾਣਗੇ ਕਈ ਅਹਿਮ ਫ਼ੈਸਲੇ

Breaking News: ਮਨੀਸ਼ ਸਿਸੋਦੀਆ ਨੇ AAP ਲੀਡਰਾਂ ਦੀ ਸੱਦੀ ਵੱਡੀ ਮੀਟਿੰਗ! ਲਏ ਜਾਣਗੇ ਕਈ ਅਹਿਮ ਫ਼ੈਸਲੇ

0
Breaking News: ਮਨੀਸ਼ ਸਿਸੋਦੀਆ ਨੇ AAP ਲੀਡਰਾਂ ਦੀ ਸੱਦੀ ਵੱਡੀ ਮੀਟਿੰਗ! ਲਏ ਜਾਣਗੇ ਕਈ ਅਹਿਮ ਫ਼ੈਸਲੇ

 

Breaking News: ਮੀਟਿੰਗ ਵਿੱਚ AAP ਦੇ ਸਾਰੇ ਵੱਡੇ ਆਗੂ ਹਿੱਸਾ ਲੈਣਗੇ

ਨੈਸ਼ਨਲ ਡੈਸਕ, ਨਵੀਂ ਦਿੱਲੀ:

Breaking News: ਆਬਕਾਰੀ ਨੀਤੀ ਘਪਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੁਣ ਐਕਸ਼ਨ ਮੋਡ ਵਿੱਚ ਹਨ। ਮਨੀਸ਼ ਸਿਸੋਦੀਆ ਨੇ ਆਗਾਮੀ ਵਿਧਾਨ ਸਭਾ ਚੋਣਾਂ ਦਾ ਪੂਰਾ ਚਾਰਜ ਸੰਭਾਲ ਲਿਆ ਹੈ ਅਤੇ ਅੱਜ ਸ਼ਾਮ 6 ਵਜੇ AAP ਲੀਡਰਾਂ ਦੀ ਵੱਡੀ ਮੀਟਿੰਗ ਬੁਲਾਈ ਹੈ।

ਇਸ ਮੀਟਿੰਗ ਵਿੱਚ AAP ਦੇ ਸਾਰੇ ਵੱਡੇ ਆਗੂ ਹਿੱਸਾ ਲੈਣਗੇ। ਸਿਸੋਦੀਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਨਾਲ ਵਿਸ਼ੇਸ਼ ਗੱਲਬਾਤ ਕਰਨਗੇ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਹ ਮੀਟਿੰਗ ਮਨੀਸ਼ ਸਿਸੋਦੀਆ ਦੇ ਘਰ ਏਬੀ-17 ਮਥੁਰਾ ਰੋਡ ‘ਤੇ ਬੁਲਾਈ ਗਈ ਹੈ।

ਜੇਲ ਤੋਂ ਬਾਹਰ ਆਉਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ‘ਤੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਨਾਲ ਹੀ ਕਿਹਾ ਕਿ ਸਾਰਿਆਂ ਨੂੰ ਹੁਣ ਤੋਂ ਹੀ ਚੋਣਾਂ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਵਰਕਰਾਂ ਵਿੱਚ ਜੋਸ਼ ਭਰਨ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਅਤੇ ਕਿਹਾ ਕਿ ਜਦੋਂ ਵੱਡੇ ਆਗੂ ਜੇਲ੍ਹ ਵਿੱਚ ਸਨ ਤਾਂ ਤੁਸੀਂ ਸਾਰੇ ਸੜਕਾਂ ’ਤੇ ਆ ਕੇ ਜ਼ੋਰਦਾਰ ਆਵਾਜ਼ ਉਠਾਈ ਸੀ।

ਤਾਨਾਸ਼ਾਹੀ ਵਿਰੁੱਧ ਲੜਨ ਦੀ ਕੀਤੀ ਅਪੀਲ

ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਪਾਰਟੀ ਵਰਕਰਾਂ ਨੂੰ ਚੋਣ ਸਰਗਰਮੀਆਂ ਵਿੱਚ ਜੋਰਦਾਰ ਢੰਗ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਸਿਸੋਦੀਆ ਨੇ ਕਿਹਾ ਸੀ ਕਿ ਪਾਰਟੀ ਵਰਕਰ ਘਰ-ਘਰ ਜਾ ਕੇ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਉਣਗੇ ਅਤੇ ‘ਤਾਨਾਸ਼ਾਹੀ ਭਾਰਤ ਛੱਡੋ’ ਦੇ ਨਾਅਰੇ ਨੂੰ ਹਰ ਘਰ ਤੱਕ ਪਹੁੰਚਾਉਣਗੇ।

ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਹੋਣਗੀਆਂ। ਇਸ ਬੈਠਕ ‘ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪਾਰਟੀ ਪਹਿਲਾਂ ਹੀ ਪੂਰੇ ਜੋਸ਼ ਅਤੇ ਤਾਕਤ ਨਾਲ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਹੁਣ ਚੋਣਾਂ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ।