Saturday, March 2, 2024
No menu items!
HomeNationalKejriwal will not appear before ED! ਕੇਜਰੀਵਾਲ ਅੱਜ ਵੀ ਨਹੀਂ ਹੋਣਗੇ ED...

Kejriwal will not appear before ED! ਕੇਜਰੀਵਾਲ ਅੱਜ ਵੀ ਨਹੀਂ ਹੋਣਗੇ ED ਸਾਹਮਣੇ ਪੇਸ਼! ਕੀ ਅਦਾਲਤ ਕਰੇਗੀ ਗ੍ਰਿਫਤਾਰੀ ਦਾ ਹੁਕਮ?

 

Kejriwal will not appear before ED! ਕੇਜਰੀਵਾਲ ਨੇ ਇਸ ਸੰਮਨ ਨੂੰ ਵੀ ਗੈਰ ਕਾਨੂੰਨੀ ਦੱਸਿਆ

ਪੰਜਾਬ ਨੈੱਟਵਰਕ, ਨਵੀਂ ਦਿੱਲੀ

Kejriwal will not appear before ED even today! ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਜਾਣਕਾਰੀ ਇਹ ਮਿਲੀ ਹੈ ਕਿ, ਈਡੀ ਵਲੋਂ ਪਿਛਲੇ ਦਿਨੀਂ ਪੰਜਵਾਂ ਸੰਮਨ ਕੇਜਰੀਵਾਲ ਨੂੰ ਭੇਜਿਆ ਗਿਆ ਸੀ। ਪਰ, ਕੇਜਰੀਵਾਲ ਨੇ ਇਸ ਸੰਮਨ ਨੂੰ ਵੀ ਗੈਰ ਕਾਨੂੰਨੀ ਦੱਸਿਆ ਤੇ ਈਡੀ ਸਾਹਮਣੇ ਪੇਸ਼ ਹੋਣ ਤੋਂ ਕਿਨਾਰਾ ਕਰ ਲਿਆ ਹੈ।

ਇਹ ਵੀ ਪੜ੍ਹੋ-ਕੇਜਰੀਵਾਲ ਨੂੰ ਸੱਤਾ ‘ਚੋਂ ਬਾਹਰ ਕਰਨ ਦੀ ਤਿਆਰੀ! ਦਿੱਲੀ ‘ਤੇ ਵੀ TMC ਦਾ ਕਬਜ਼ਾ, ਮਮਤਾ ਨੇ ਦੱਸੀ ਯੋਜਨਾ

ਦੂਜੇ ਪਾਸੇ, ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਕੇਜਰੀਵਾਲ ਖੁਦ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਈਡੀ ਜੇ ਹੁਣ ਕੋਰਟ ਪਹੁੰਚ ਕੇ ਕੇਜਰੀਵਾਲ ਖਿਲਾਫ਼ ਕੇਸ ਦਾਇਰ ਕਰਦੀ ਹੈ ਤਾਂ, ਈਡੀ ਦੀ ਅਪੀਲ ‘ਤੇ ਹੋ ਸਕਦਾ ਹੈ ਕਿ ਕੋਰਟ ਕੇਜਰੀਵਾਲ ਦੀ ਸਿੱਧਾ ਗ੍ਰਿਫਤਾਰੀ ਦੇ ਹੀ ਹੁਕਮ ਦੇ ਦੇਵੇ।

“ਮੈਨੂੰ ਰੋਕਣ ਦੀ ਕੋਸ਼ਿਸ਼”- ਸੀਐਮ ਕੇਜਰੀਵਾਲ

ਸੀਐਮ ਕੇਜਰੀਵਾਲ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਕੁੱਟ ਕੇ ਝੂਠੇ ਅਤੇ ਸੱਚੇ ਬਿਆਨ ਦਿੱਤੇ ਜਾ ਰਹੇ ਹਨ। 2 ਸਾਲ ਤੋਂ ਜਾਂਚ ਚੱਲ ਰਹੀ ਹੈ, ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਅਚਾਨਕ ਨੋਟਿਸ ਭੇਜ ਕੇ ਕਿਉਂ ਬੁਲਾਇਆ ਜਾ ਰਿਹਾ ਹੈ? ਭਾਜਪਾ ਵਾਲੇ ਇਹ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ, ਭਾਜਪਾ ਵਾਲਿਆਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਗ੍ਰਿਫਤਾਰ ਹੋਣ ਜਾ ਰਿਹਾ ਹਾਂ।

ਕੇਜਰੀਵਾਲ ਨੇ ਅੱਗੇ ਕਿਹਾ ਕਿ, ਉਹ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਗ੍ਰਿਫ਼ਤਾਰ ਕਿਉਂ ਕਰਨਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਮੈਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਾਂ। ਇਸ ਲਈ ਇਸ ਸਾਰੀ ਕਵਾਇਦ ਦਾ ਮਕਸਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕਰਨਾ ਅਤੇ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕਣਾ ਹੈ, ਇਹੀ ਉਨ੍ਹਾਂ ਦਾ ਮਕਸਦ ਹੈ, ਇਸ ਲਈ ਮੈਂ ਅੱਜ ਉਨ੍ਹਾਂ ਨੂੰ ਜਵਾਬ ਦਿੱਤਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments