Monday, April 22, 2024
No menu items!
HomeNationalKurukshetra News: ਮੰਦਰ ਦੇ ਪੁਜਾਰੀ ਦਾ ਗਲਾ ਵੱਢ ਕੇ ਕਤਲ

Kurukshetra News: ਮੰਦਰ ਦੇ ਪੁਜਾਰੀ ਦਾ ਗਲਾ ਵੱਢ ਕੇ ਕਤਲ

 

Kurukshetra News: ਕਾਤਲਾਂ ਨੇ ਪੁਜਾਰੀ ਦੀ ਗਰਦਨ ‘ਤੇ ਚਾਕੂ ਨਾਲ ਚਾਰ ਵਾਰ ਕੀਤੇ

ਪੰਜਾਬ ਨੈੱਟਵਰਕ, ਚੰਡੀਗੜ੍ਹ-

Kurukshetra News: ਦੇਰ ਰਾਤ KUK ਥਾਣੇ ਤੋਂ ਥੋੜ੍ਹੀ ਦੂਰੀ ‘ਤੇ ਬ੍ਰਹਮਸਰੋਵਰ ਨੇੜੇ ਦਿਗੰਬਰ ਜੈਨ ਧਰਮਸ਼ਾਲਾ ‘ਚ ਅਣਪਛਾਤੇ ਹਮਲਾਵਰਾਂ ਨੇ ਦਾਖਲ ਹੋ ਕੇ ਜੈਨ ਮੰਦਰ ਦੇ ਬਜ਼ੁਰਗ ਪੁਜਾਰੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।

ਕਾਤਲਾਂ ਨੇ ਪੁਜਾਰੀ ਦੀ ਗਰਦਨ ‘ਤੇ ਚਾਕੂ ਨਾਲ ਚਾਰ ਵਾਰ ਕੀਤੇ। ਇਸ ਗੱਲ ਦਾ ਖੁਲਾਸਾ ਪੋਸਟ ਮਾਰਟਮ ‘ਚ ਹੋਇਆ ਹੈ। ਕਾਤਲ ਪੁਜਾਰੀ ਦਾ ਮੋਬਾਈਲ ਫ਼ੋਨ ਅਤੇ ਨਕਦੀ ਵੀ ਲੈ ਗਏ।

ਮ੍ਰਿਤਕ ਦੀ ਪਛਾਣ ਹੁਕਮ ਚੰਦ ਜੈਨ (68) ਵਾਸੀ ਲਾਰ, ਜ਼ਿਲ੍ਹਾ ਟੀਕਮਗੜ੍ਹ, ਮੱਧ ਪ੍ਰਦੇਸ਼ ਵਜੋਂ ਹੋਈ ਹੈ। ਹੁਕਮ ਚੰਦ ਕਰੀਬ ਤਿੰਨ ਸਾਲਾਂ ਤੋਂ ਧਰਮਸ਼ਾਲਾ ਵਿੱਚ ਰਹਿ ਰਿਹਾ ਸੀ। ਕਾਤਲ ਕੰਧ ਟੱਪ ਕੇ ਮੰਦਰ ਅੰਦਰ ਦਾਖ਼ਲ ਹੋਏ ਸਨ।

ਪੁਜਾਰੀ ਹੁਕਮ ਚੰਦ ਦਿਨ ਵੇਲੇ ਬ੍ਰਹਮਸਰੋਵਰ ਕੰਪਲੈਕਸ ਵਿੱਚ ਇੱਕ ਰੇਹੜੀ ਵਾਲੇ ਕੋਲ ਖੇਡ-ਖਿਡੌਣੇ, ਬੀੜੀ-ਸਿਗਰੇਟ, ਗੁਟਖਾ ਅਤੇ ਹੋਰ ਸਾਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ।

ਪੁਲੀਸ ਦੀ ਮੁੱਢਲੀ ਜਾਂਚ ਵੀ ਲੁੱਟ ਅਤੇ ਚੋਰੀ ਦੀ ਨੀਅਤ ਨਾਲ ਕਤਲ ਵੱਲ ਇਸ਼ਾਰਾ ਕਰ ਰਹੀ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਦੇ ਨਾਲ-ਨਾਲ ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ। ਐਸਪੀ ਸੁਰਿੰਦਰ ਸਿੰਘ ਭੌਰੀਆ ਨੇ ਵੀ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments