Wednesday, April 24, 2024
No menu items!
HomeNationalNarendra Shivaji Patel: ਮੰਤਰੀ ਦੇ ਪੁੱਤਰ ਵਲੋਂ ਹੋਟਲ ਮਾਲਕ ਦੀ ਕੁੱਟਮਾਰ! FIR...

Narendra Shivaji Patel: ਮੰਤਰੀ ਦੇ ਪੁੱਤਰ ਵਲੋਂ ਹੋਟਲ ਮਾਲਕ ਦੀ ਕੁੱਟਮਾਰ! FIR ਦਰਜ, 4 ਪੁਲਿਸ ਮੁਲਾਜ਼ਮ ਵੀ ਸਸਪੈਂਡ

 

Narendra Shivaji Patel: ਮੰਤਰੀ ਨੇ ਲਾਇਆ ਦੋਸ਼, ਥਾਣੇ ਵਿੱਚ ਉਸਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ

ਪੰਜਾਬ ਨੈੱਟਵਰਕ, ਭੋਪਾਲ—

Narendra Shivaji Patel: ਮੱਧ ਪ੍ਰਦੇਸ਼ ਦੇ ਰਾਜ ਮੰਤਰੀ ਨਰਿੰਦਰ ਸ਼ਿਵਾਜੀ ਪਟੇਲ ਦੇ ਬੇਟੇ ਅਭਿਗਿਆਨ ਪਟੇਲ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮੀਡੀਆ ਵਾਲੇ ਸਮੇਤ ਚਾਰ ਲੋਕਾਂ ਦੀ ਕੁੱਟਮਾਰ ਕੀਤੀ।

ਇੰਨਾ ਹੀ ਨਹੀਂ, ਅਭਿਗਿਆਨ ਪਟੇਲ ਨੇ ਮੀਡੀਆ ਕਰਮਚਾਰੀ ਦੀ ਬਾਈਕ ਨੂੰ ਵੀ ਪਿੱਛੇ ਤੋਂ ਮਾਰਿਆ ਅਤੇ ਫਿਰ ਮੀਡੀਆ ਕਰਮਚਾਰੀ ਦੀ ਕੁੱਟਮਾਰ ਕੀਤੀ।

ਇਸ ਦੌਰਾਨ ਜਦੋਂ ਇਕ ਰੈਸਟੋਰੈਂਟ ਦਾ ਮਾਲਕ ਮੀਡੀਆ ਵਾਲੇ ਨੂੰ ਬਚਾਉਣ ਆਇਆ ਤਾਂ ਅਭਿਗਿਆਨ ਪਟੇਲ ਨੇ ਵੀ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਮੁਲਜ਼ਮਾਂ ਨੇ ਰੈਸਟੋਰੈਂਟ ਦੇ ਮਾਲਕ, ਉਸ ਦੀ ਪਤਨੀ ਅਤੇ ਨੌਕਰ ਦੀ ਵੀ ਕੁੱਟਮਾਰ ਕੀਤੀ ਸੀ। ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਇਹ ਮਾਮਲਾ ਸ਼ਾਹਪੁਰਾ ਥਾਣਾ ਖੇਤਰ ਦੀ ਤ੍ਰਿਲੰਗਾ ਕਲੋਨੀ ਦਾ ਦੱਸਿਆ ਜਾ ਰਿਹਾ ਹੈ।

ਪੁਲਸ ਨੇ ਮੰਤਰੀ ਦੇ ਬੇਟੇ ਅਤੇ ਉਸਦੇ ਦੋਸਤਾਂ ਖਿਲਾਫ ਕੁੱਟਮਾਰ ਅਤੇ ਅਪਸ਼ਬਦ ਬੋਲਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਦੋਂ ਪੁਲਸ ਮੰਤਰੀ ਦੇ ਬੇਟੇ ਨੂੰ ਥਾਣੇ ਲੈ ਗਈ ਤਾਂ ਮੰਤਰੀ ਵੀ ਉਥੇ ਪਹੁੰਚ ਗਏ।

ਇਸ ਤੋਂ ਬਾਅਦ ਮੰਤਰੀ ਨੇ ਦੋਸ਼ ਲਾਇਆ ਕਿ ਥਾਣੇ ਵਿੱਚ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਸ਼ਿਕਾਇਤ ’ਤੇ ਚਾਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ। ਮੰਤਰੀ ਨਰਿੰਦਰ ਸ਼ਿਵਾਜੀ ਪਟੇਲ ਦੇ ਬੇਟੇ ਪ੍ਰਸ਼ਾਂਤ ਦੀ ਸ਼ਿਕਾਇਤ ‘ਤੇ ਰੈਸਟੋਰੈਂਟ ਸੰਚਾਲਕ ਅਤੇ ਉਸਦੇ ਸਾਥੀ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments