Friday, April 19, 2024
No menu items!
HomeNationalਆਹ ਕਿਹੋ ਜਿਹਾ BJP ਰਾਜ? ਮੁਸਲਿਮ ਪਰਿਵਾਰ ਨੂੰ ਜ਼ਬਰੀ ਰੰਗ ਲਾਉਣ ਦਾ...

ਆਹ ਕਿਹੋ ਜਿਹਾ BJP ਰਾਜ? ਮੁਸਲਿਮ ਪਰਿਵਾਰ ਨੂੰ ਜ਼ਬਰੀ ਰੰਗ ਲਾਉਣ ਦਾ ਵੀਡੀਓ ਵਾਇਰਲ

 

BJP ਸਰਕਾਰ ‘ਤੇ ਉੱਠੇ ਸਵਾਲ

ਨਵੀਂ ਦਿੱਲੀ—

BJP Govt- Yogi ਰਾਜ ਦੇ ਵਿਚ ਅਕਸਰ ਹੀ ਮੁਸਲਿਮ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ।

ਤਾਜਾ ਮਾਮਲਾ ਯੂਪੀ ਦੇ ਬਿਜਨੌਰ ‘ਚ ਪੁਲਸ ਨੇ ਮੁਸਲਿਮ ਪਰਿਵਾਰ ਨੂੰ ਜ਼ਬਰੀ ਰੰਗ ਲਾਉਣ ਦੇ ਮਾਮਲੇ ਵਿਚ ਵਾਇਰਲ ਵੀਡੀਓ ਦੇ ਅਧਾਰ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਤਿੰਨ ਨਾਬਾਲਗਾਂ ਨੂੰ ਹਿਰਾਸਤ ‘ਚ ਲਿਆ ਹੈ।

ਐਨ ਡੀ ਟੀ ਵੀ ਰਿਪੋਰਟ ਮੁਤਾਬਿਕ, ਮੁਤਾਬਕ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਦੇਖਿਆ ਜਾ ਰਿਹਾ ਸੀ ਕਿ ਕੁਝ ਨੌਜਵਾਨ ਹੋਲੀ ਦੇ ਰੰਗਾਂ ਦੇ ਬਹਾਨੇ ਇਕ ਮੁਸਲਿਮ ਵਿਅਕਤੀ ਅਤੇ ਉਸਦੇ ਨਾਲ ਦੋ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।

ਨੌਜਵਾਨ ਉਨ੍ਹਾਂ ‘ਤੇ ਜ਼ਬਰੀ ਰੰਗ ਵੀ ਲਗਾ ਰਹੇ ਸੀ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ, ਬਿਜਨੌਰ ਦੇ ਥਾਣਾ ਮੁਖੀ ਨੀਰਜ ਕੁਮਾਰ ਜਾਦੌਨ ਨੇ ਸਥਾਨਕ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਘਟਨਾ ਧਾਮਪੁਰ ਥਾਣਾ ਖੇਤਰ ‘ਚ ਹੋਈ ਹੈ। ਪੁਲਿਸ ਨੇ ਵਾਇਰਲ ਵੀਡੀਓ ਨੂੰ ਸਕੈਨ ਕੀਤਾ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ।

ਸ਼ਨਾਖਤ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਮੁਤਾਬਕ ਗਲਤ ਤਰੀਕੇ ਨਾਲ ਰੋਕ ਲਗਾਉਣ, ਜਾਣਬੁੱਝ ਕੇ ਜ਼ਖਮੀ ਕਰਨ ਅਤੇ ਔਰਤ ‘ਤੇ ਹਮਲਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲੀਸ ਨੇ ਇਸ ਸਬੰਧ ਵਿੱਚ ਅਨਿਰੁਧ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਬਿਜਨੌਰ ਪੁਲਿਸ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ, ਸੀਨੀਅਰ ਅਧਿਕਾਰੀ ਨੀਰਜ ਜਾਦੌਨ ਨੇ ਕਿਹਾ ਕਿ ਲੋਕਾਂ ਨੂੰ ਹੋਲੀ ਦੇ ਦੌਰਾਨ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਕਿਰਪਾ ਕਰਕੇ ਲੋਕਾਂ ‘ਤੇ ਜ਼ਬਰਦਸਤੀ ਰੰਗ ਨਾ ਲਗਾਓ। ਪੁਲਿਸ ਕਾਨੂੰਨ ਤੋੜਨ ਵਾਲੇ ਵਿਰੁੱਧ ਕਾਰਵਾਈ ਕਰੇਗੀ।”

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments