Saturday, April 13, 2024
No menu items!
HomeEducationSexual Harassment Case: ਪ੍ਰੀਖਿਆ ਪਾਸ ਕਰਨ ਦੇ ਬਦਲੇ ਸਰੀਰਕ ਸਬੰਧ! ਪ੍ਰੋਫੈਸਰ ਦੀ...

Sexual Harassment Case: ਪ੍ਰੀਖਿਆ ਪਾਸ ਕਰਨ ਦੇ ਬਦਲੇ ਸਰੀਰਕ ਸਬੰਧ! ਪ੍ਰੋਫੈਸਰ ਦੀ ਮੰਗ ‘ਤੇ ਵਿਦਿਆਰਥਣਾਂ ‘ਚ ਦਹਿਸ਼ਤ ਦਾ ਮਾਹੌਲ

 

Sexual Harassment Case: ਤਿੰਨ ਵਿਦਿਆਰਥਣਾਂ ਦੀ ਲਿਖਤੀ ਸ਼ਿਕਾਇਤ ’ਤੇ ਸਰੀਰਕ ਸ਼ੋਸ਼ਣ ਦੀਆਂ ਧਾਰਾਵਾਂ ਤਹਿਤ ਪ੍ਰੋਫੈਸਰ ਖਿਲਾਫ਼ ਕੇਸ ਦਰਜ 

Sexual Harassment Case: ਕੋਲਕਾਤਾ ਦੀ ਵਿਸ਼ਵ-ਭਾਰਤੀ ਯੂਨੀਵਰਸਿਟੀ ਦੀਆਂ ਤਿੰਨ ਵਿਦਿਆਰਥਣਾਂ ਨੇ ਆਪਣੇ ਪ੍ਰੋਫੈਸਰ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਫੈਸਰ ਉਨ੍ਹਾਂ ਨੂੰ ਗਲਤ ਇਰਾਦੇ ਨਾਲ ਛੂਹਦਾ ਹੈ ਅਤੇ ਕਲਾਸ ਵਿੱਚ ਕਈ ਵਾਰ ਅਜਿਹਾ ਕਰ ਚੁੱਕਾ ਹੈ।

ਇੰਨਾ ਹੀ ਨਹੀਂ ਪ੍ਰੋਫੈਸਰ ਨੇ ਹੱਦ ਤਾਂ ਉਦੋਂ ਪਾਰ ਕਰ ਦਿੱਤੀ ਜਦੋਂ ਉਸ ਨੇ ਪ੍ਰੀਖਿਆ ਪਾਸ ਕਰਨ ਦੇ ਬਦਲੇ ਸਰੀਰਕ ਸਬੰਧਾਂ ਦੀ ਮੰਗ ਕੀਤੀ। ਤੰਗ ਆ ਕੇ ਵਿਦਿਆਰਥਣਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਕਾਲਜ ਪ੍ਰਸ਼ਾਸਨ ਅਤੇ ਪੁਲਿਸ ਨੂੰ ਕੀਤੀ ਹੈ।

ਪੁਲਿਸ ਅਨੁਸਾਰ ਵਿਦਿਆਰਥਣਾਂ ਦੇ ਬਿਆਨ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਪ੍ਰੋਫੈਸਰ ਨੇ ਸਾਰੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਫਿਲਹਾਲ ਗੈਸਟ ਪ੍ਰੋਫੈਸਰ ਹੈ।

ਇਸ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਦਿਆਰਥਣਾਂ ਦੀ ਲਿਖਤੀ ਸ਼ਿਕਾਇਤ ’ਤੇ ਸਰੀਰਕ ਸ਼ੋਸ਼ਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਪ੍ਰੋਫੈਸਰ ਨੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਪਾਸ ਕਰਨ ਦਾ ਵਾਅਦਾ ਕੀਤਾ ਸੀ, ਜਿਸ ਦੇ ਬਦਲੇ ਉਹ ਸਰੀਰਕ ਸਬੰਧ ਬਣਾਉਣ ਦੀ ਮੰਗ ਕਰ ਰਿਹਾ ਸੀ।

ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਪੀੜਤ ਵਿਦਿਆਰਥਣਾਂ ਯੂਨੀਵਰਸਿਟੀ ਦੇ ਫ਼ਾਰਸੀ, ਉਰਦੂ ਅਤੇ ਇਸਲਾਮਿਕ ਸਟੱਡੀਜ਼ ਵਿਭਾਗ ਦੀਆਂ ਹਨ। ਹੁਣ ਤੱਕ ਦੀ ਜਾਂਚ ਵਿੱਚ ਵਿਦਿਆਰਥਣਾਂ ਨੇ ਪੁਲਿਸ ਨੂੰ ਪ੍ਰੋਫੈਸਰ ਵੱਲੋਂ ਵਟਸਐਪ ‘ਤੇ ਭੇਜੇ ਗਏ ਅਸ਼ਲੀਲ ਮੈਸੇਜ ਵੀ ਦਿਖਾਏ ਹਨ। ਪੁਲਿਸ ਇਸ ਮਾਮਲੇ ਵਿੱਚ ਸਾਈਬਰ ਮਾਹਿਰਾਂ ਦੀ ਵੀ ਮਦਦ ਲੈ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਨੂੰ ਕਿਸ ਆਈਪੀ ਐਡਰੈੱਸ ਤੋਂ ਮੈਸੇਜ ਭੇਜੇ ਗਏ ਸਨ।

ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਫੈਸਰ ਨੇ ਉਨ੍ਹਾਂ ਨੂੰ ਸਰੀਰਕ ਸਬੰਧ ਨਾ ਬਣਾਉਣ ਲਈ ਫੇਲ ਹੋਣ ਦੀ ਧਮਕੀ ਵੀ ਦਿੱਤੀ ਸੀ। ਵਿਸ਼ਵ ਭਾਰਤੀ ਯੂਨੀਵਰਸਿਟੀ ਵੀ ਇਸ ਮਾਮਲੇ ਦੀ ਆਪਣੀ ਵੱਖਰੀ ਜਾਂਚ ਕਰ ਰਹੀ ਹੈ।

ਕਾਲਜ ਪ੍ਰਸ਼ਾਸਨ ਮੁਤਾਬਕ ਵਿਦਿਆਰਥਣਾਂ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਕੋਲ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਮਾਮਲਿਆਂ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments