ਨੌਜਵਾਨ ਭਾਰਤ ਸਭਾ ਵੱਲੋਂ ਇਜਲਾਸ ਸਫ਼ਲਤਾਪੂਰਵਕ ਸੰਪੰਨ; ਰਾਜਨ ਮੁਹਾਰਸੋਨਾ ਚੁਣੇ ਗਏ ਜ਼ਿਲ੍ਹਾ ਪ੍ਰਧਾਨ

 

ਨੌਜਵਾਨ ਭਾਰਤ ਸਭਾ ਵੱਲੋਂ ਇਜਲਾਸ ਸਫ਼ਲਤਾਪੂਰਵਕ ਸੰਪੰਨ; ਰਾਜਨ ਮੁਹਾਰਸੋਨਾ ਚੁਣੇ ਗਏ ਜ਼ਿਲ੍ਹਾ ਪ੍ਰਧਾਨ

ਨੌਜਵਾਨ ਭਾਰਤ ਸਭਾ ਦੀ ਫਾਜ਼ਿਲਕਾ ਜ਼ਿਲ੍ਹੇ ਦੀ 11 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ

ਨੌਜਵਾਨਾਂ ਨੂੰ ਜਥੇਬੰਦ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਲਿਆ ਅਹਿਦ

ਫਾਜ਼ਿਲਕਾ, 9 ਅਪ੍ਰੈਲ 2026:

ਨੌਜਵਾਨ ਭਾਰਤ ਸਭਾ ਵੱਲੋਂ ਅਸੈਂਬਲੀ ਬੰਬ ਕਾਂਡ ਦਿਹਾੜੇ ਉਪਰ ਫਾਜ਼ਿਲਕਾ ਜ਼ਿਲ੍ਹੇ ਦਾ ਇਜਲਾਸ ਕੀਤਾ ਗਿਆ। ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ 27 ਪਿੰਡਾਂ ਦੇ ਨੌਜਵਾਨਾਂ ਨੇ ਡੈਲੀਗੇਟ ਵਜੋਂ ਹਿੱਸਾ ਲਿਆ।

ਜਿਸ ਉਪਰੰਤ ਇੱਕ ਲੰਮੀ ਵਿਚਾਰ ਚਰਚਾ ਕਰਦੇ ਹੋਏ ਭਵਿੱਖੀ ਕਾਰਜ ਤਹਿ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।

ਇਸ ਮੌਕੇ ਨੌਜਵਾਨਾਂ ਨੂੰ ਸਾਡੇ ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਜੱਥੇਬੰਦ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ।

ਇਸ ਮੌਕੇ ਅਬਜਰਵਰ ਵਜੋਂ ਸ਼ਾਮਲ ਹੋਏ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ ਨੇ ਨੌਜਵਾਨ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਾਡਾ ਇਤਿਹਾਸ ਬਹੁਤ ਹੀ ਮਾਣਮੱਤਾ ਅਤੇ ਪ੍ਰੇਰਨਾਦਾਇਕ ਇਤਿਹਾਸ ਹੈ। ਸਾਨੂੰ ਸਾਡੇ ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਸਰਕਾਰ ਅਤੇ ਇਸ ਪੂੰਜੀਵਾਦੀ ਘਟਿਆ ਪ੍ਰਬੰਧ ਖ਼ਿਲਾਫ਼ ਸੰਘਰਸ਼ ਵਿੱਢਣਾ ਚਾਹੀਦਾ ਹੈ।

ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਪੱਧਰ ਤੇ ਉਥਲ ਪੁੱਥਲ ਮੱਚੀ ਹੋਈ ਹੈ। ਅਮਰੀਕਾ ਆਪਣੀ ਚੌਧਰ ਸਥਾਪਿਤ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ ਤੇ ਪੂਰੇ ਸੰਸਾਰ ਨੂੰ ਸੰਸਾਰ ਜੰਗ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਹੈ।

ਸੋ ਇਸ ਕਰਕੇ ਜਦੋਂ ਅਸੀਂ ਅਜਿਹੇ ਸਮੇਂ ਅੰਦਰ ਨੌਜਾਵਨ ਭਾਰਤ ਸਭਾ ਦਾ ਇਜਲਾਸ ਕਰਕੇ ਰਹੇ ਹਾਂ ਤਾਂ ਇਹ ਸਮਾਂ ਸਾਡੇ ਲਈ ਹੋਰ ਵੀ ਚੁਣੌਤੀ ਪੂਰਨ ਹੀ ਜਾਂਦਾ ਹੈ।

ਇਸ ਮੌਕੇ ਨੌਜਾਵਨ ਭਾਰਤ ਸਭਾ ਦੇ ਆਗੂ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਨ ਮੁਹਾਰਸੋਨਾ, ਰਮਨ ਮੁਹਾਰਸੋਨਾ ਅਤੇ ਸਤਨਾਮ ਭਵਾਨੀ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਸਾਹਮਣੇ ਅਨੇਕਾ ਪ੍ਰਕਾਰ ਦੀਆਂ ਚੁਣੌਤੀਆਂ ਹਨ।

ਨੌਜਵਾਨ ਸਾਹਮਣੇ ਰੁਜ਼ਗਾਰ ਦਾ ਵੱਡਾ ਵੱਡਾ ਸੰਕਟ ਹੈ ਅਤੇ ਜਿਸ ਕਰਕੇ ਨੌਜਵਾਨੀ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ ਅਤੇ ਕੁਝ ਨੌਜਵਾਨੀ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕੀ ਹੈ।

ਇਸ ਕਰਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਲਾਮਬੰਦ ਕਰਕੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਇੱਕ ਮੁੱਖ ਲੋੜ ਬਣ ਗਈ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਜ਼ਿਲ੍ਹਾ ਫਾਜ਼ਿਲਕਾ ਦੀ 11 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਸਾਰਿਆ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ।

ਜਿਸ ਵਿੱਚ ਰਾਜਨ ਮੁਹਾਰਸੋਨਾ ਨੂੰ ਜ਼ਿਲਾ ਪ੍ਰਧਾਨ, ਰਮਨ ਮੁਹਾਰਸੋਨਾ ਨੂੰ ਮੀਤ ਪ੍ਰਧਾਨ, ਸਤਨਾਮ ਭਵਾਨੀ ਨੂੰ ਸਕੱਤਰ, ਸੁਲਤਾਨ ਸਿੰਘ ਸੈਦੋਕੇ ਹਿਥਾੜ ਨੂੰ ਖਜਾਨਚੀ, ਜਸਪ੍ਰੀਤ ਘੁਰੀ ਨੂੰ ਪ੍ਰੈਸ ਸਕੱਤਰ, ਰਾਜਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਧਰਮਪ੍ਰੀਤ ਸਿੰਘ ਨੂੰ ਜ਼ਿਲਾ ਕਮੇਟੀ ਮੈਂਬਰ ਚੁਣਿਆ ਗਿਆ ਅਤੇ ਬਾਕੀ ਦੀਆਂ ਦੋ ਸੀਟਾਂ ਨੂੰ ਖਾਲੀ ਰੱਖਿਆ ਗਿਆ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਖਚੈਨ ਚੱਕ ਸੈਦੋਕੇ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜਰਨਲ ਸਕੱਤਰ ਮਹਿੰਦਰ ਕੌੜਿਆਂਵਾਲੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਰਨਲ ਸਕੱਤਰ ਧੀਰਜ ਫਾਜ਼ਿਲਕਾ ਨੇ ਭਰਾਤਰੀ ਸੰਦੇਸ਼ ਦਿੱਤਾ ਅਤੇ ਨਵੀਂ ਚੁਣੀ ਕਮੇਟੀ ਨੂੰ ਇਨਕਲਾਬੀ ਮੁਬਾਰਕਾਂ ਦਿੱਤੀਆਂ।