ਨਵਜੋਤ ਸਿੱਧੂ ਦਾ ਇੰਡੀਆ ਗੱਠਜੋੜ ‘ਤੇ ਵੱਡਾ ਬਿਆਨ- ਆਪਣਿਆਂ ਨੂੰ ਲਾਏ ਰਗੜੇ

613

 

Navjot Sidhu ‘s big statement on India alliance

ਪੰਜਾਬ ਨੈੱਟਵਰਕ, ਚੰਡੀਗੜ੍ਹ-

Navjot Sidhu- ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੰਡੀਆ ਗੱਠਜੋੜ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗੱਲਾਂ ਗੱਲਾਂ ਵਿਚ ਹੀ ਆਪਣੇ ਸਾਥੀਆਂ, ਯਾਨੀਕਿ ਕਾਂਗਰਸੀਆਂ ਨੂੰ ਹੀ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ ਹਨ।

ਨਵਜੋਤ ਸਿੱਧੂ (Navjot Sidhu) ਨੇ ਕਿਹਾ ਕਿ, ਇਕ ਉੱਚੇ ਪਹਾੜ ਵਾਂਗ ਇੰਡੀਆ ਗੱਠਜੋੜ ਖੜ੍ਹਾ ਹੈ। ਇਧਰ ਉਧਰ ਦੇ ਤੁਫ਼ਾਨਾਂ ਦਾ ਅਸਰ ਇੰਡੀਆ ਗੱਠਜੋੜ ਤੇ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ, ਗੱਠਜੋੜ ਦੀ ਢਾਲ ਨੂੰ ਤੋੜਨ ਦੀ ਹਰ ਕੋਸਿਸ਼ ਵਿਅਰਥ ਹੋਵੇਗੀ।

ਇਥੇ ਜਿਕਰ ਕਰਨਾ ਬਣਦਾ ਹੈ ਕਿ, ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੱਠਜੋੜ ਦੇ ਹੱਕ ਵਿਚ ਨਹੀਂ ਹ।

ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ, ਅਸੀਂ ਅਜਿਹੀ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ, ਜੋ ਬਦਲੇ ਦੀ ਭਾਵਨਾਂ ਨਾਲ ਰਾਜਨੀਤੀ ਕਰਦੀ ਹੋਵੇ। ਦੱਸ ਦਈਏ ਕਿ, ਇਹ ਸਾਰਾ ਵਿਵਾਦ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਖੜਾ ਹੋਇਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)