ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਆਜਾਦੀ ਅੰਦੋਲਣ ਦੇ ਪ੍ਰਮੁੱਖ ਨੇਤਾ ਸਨ। ਉਨ੍ਹਾਂ ਵੱਲੋਂ ਦਿੱਤਾ ਗਿਆ ਜੈ ਹਿੰਦ ਦਾ ਨਾਅਰਾ ਭਾਰਤ ਦਾ ਰਾਸ਼ਟਰੀ ਨਾਅਰਾ ਬਣ ਗਿਆ। ਤੁਸੀਂ ਮੈਨੂੰ ਖੂਨ ਦਿੳ, ਮੈਂ ਤੁਹੰਨੂੰ ਆਜਾਦੀ ਦਿਆਂਗਾ, ਉਨ੍ਹਾਂ ਦਾ ਇਹ ਨਾਅਰਾ ਵੀ ੳਸ ਸਮੇਂ ਬਹੁਤ ਜਿਆਦਾ ਪ੍ਰਸਾਰਣ ‘ਚ ਆਇਆ।ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅੰਗੇਜਾਂ ਦੇ ਖਿਲਾਫ ਲੜਨ ਦੇ ਲਈ ਉਨ੍ਹਾਂ ਨੇ ਜਪਾਨ ਦੇ ਸਹਿਯੋਗ ਦੇ ਨਾਲ ਆਜਾਦ ਹਿੰਦ ਫੌਜ਼ ਦੀ ਸਥਾਪਨਾ ਕੀਤੀ ਸੀ।
ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉਡੀਸ਼ਾ ਦੇ ਕਟਕ *ਚ ਇਕ ਬੰਗਾਲੀ ਪਰਿਵਾਰ *ਚ ਹੋਇਆ ਸੀ।ਬੋਸ ਦੇ ਪਿਤਾ ਦਾ ਨਾਂਅ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਂਅ ਪ੍ਰਭਾਵਤੀ ਸੀ।ਜਾਨਕੀਨਾਥ ਦੀਆਂ ਕੁਲ ਮਿਲਾ ਕੇ 14 ਸੰਤਾਨਾਂ ਸਨ, ਜਿਸ *ਚੋਂ 6 ਲੜਕੀਆਂ ਅਤੇ 8 ਪੁੱਤਰ ਸਨ। ਸੁਭਾਸ਼ ਚੰਦਰ ਉਨ੍ਹਾਂ ਦੀ ਨੌਂਵੀ ਸੰਤਾਨ ਅਤੇ ਪੰਜਵੇਂ ਪੁੱਤਰ ਸਨ।ਨੇਤਾਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਟਕ ਦੇ ਰੇਵੇਂਸ਼ਾਵ ਕਾਲਜੀਏਟ ਸਕੂਲ ‘ਚੋਂ ਪ੍ਰਾਪਤ ਕੀਤੀ।ਉਸ ਤੋਂ ਬਾਅਦ ਉਨ੍ਹਾ ਦੀ ਪੜਾਈ ਕੋਲਕਾਤਾ ਦੇ ਪੈ੍ਰਜੀਡੈਂਸੀ ਕਾਲਜ ਅਤੇ ਸਕੌਟਿਸ਼ ਚਰਚ ਕਾਲਜ ‘ਚੋਂ ਹੋਈ।
ਉਸ ਤੋਂ ਬਾਅਦ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਤਿਆਰੀ ਕਰਨ ਦੇ ਲਈ ਉਨ੍ਹਾਂ ਦੇ ਮਾਤਾ^ਪਿਤਾ ਨੇ ਬੋਸ ਨੂੰ ਇੰਗਲੈਂਡ ਦੀ ਕੈਂਬ੍ਰਿੰਜ ਯੂਨੀਵਰਸਿਟੀ ਭੇਜ ਦਿੱਤਾ।ਉਨ੍ਰਾਂ ਨੇ ਸਿਵਲ ਸਰਵਿਸ ਪ੍ਰੀਖਿਆ ‘ਚ ਚੌਥੀ ਥਾਂ ਹਾਸਲ ਕੀਤੀ।1921 ‘ਚ ਭਾਰਤ ‘ਚ ਵਧਦੀਆਂ ਰਾਜਨੀਤਿਕ ਗਤੀਵਿਧੀਆਂ ਦੀ ਖਬਰ ਮਿਲਦੇ ਹੀ ਬੋਸ ਸਿਵਲ ਸਰਵਿਸ ਛੱਡ ਕੇ ਕਾਂਗ੍ਰਸ ਦੇ ਨਾਲ ਜੁੜ ਗਏ॥
1928 ‘ਚ ਜਦੋਂ ਸਾਈਮਨ ਕਮੀਸ਼ਨ ਭਾਰਤ ਆਇਆ ਉਦੋਂ ਕਾਂਗ੍ਰਸ ਨੇ ਉਸ ਨੂੰ ਕਾਲ ਝੰਡੇ ਦਿਖਾਏ।ਕੋਲਕਾਤਾ ‘ਚ ਸੁਭਾਸ਼ ਨੇ ਇਸ ਅੰਦੋਲਣ ਦੀ ਅਗਵਾਈ ਕੀਤੀ।ਸਾਈਮਨ ਕਮੀਸ਼ਨ ਨੂੰ ਜਵਾਬ ਦੇਣ ਦੇ ਲਈ ਕਾਂਗ੍ਰਸ ਨੇ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਅੱਠ ਮੈਂਬਰੀ ਕਮੇਟੀ ਨੂੰ ਸੌਂਪਿਆ। ਮੋਤੀ ਲਾਲ ਨਹਿਰੂ ਇਸ ਸੰਮਤੀ ਦੇ ਸਕੱਤਰ ਅਤੇ ਸੁਭਾਸ਼ ਚੰਦਰ ਇਸ ਦੇ ਸਰਗਰਮ ਮੈਂਬਰ ਸਨ।
1928 ‘ਚ ਮੋਤੀਲਾਲ ਨਹਿਰੂ ਦੀ ਅਗਵਾਈ ‘ਚ ਕਾਂਗ੍ਰਸ ਦੀ ਸਾਲਾਨਾ ਬੈਠਕ ਕੋਲਕਾਤਾ ‘ਚ ਹੋਈ। ਇਸ ਬੈਠਕ ‘ਚ ਸੁਭਾਸ਼ ਨੇ ਖਾਕੀ ਵਰਦੀ ਧਾਰਣ ਕਰਕੇ ਮੋਤੀਲਾਲ ਨਹਿਰੂ ਨੂੰ ਫੌਜੀ ਤਰੀਕੇ ਨਾਲ ਸਲਾਮੀ ਦਿੱਤੀ। 26 ਜਨਵਰੀ 1931 ਨੂੰ ਕੋਲਕਾਤਾ ‘ਚ ਰਾਸ਼ਟਰੀ ਝੰਡਾ ਫਹਿਰਾ ਕੇ ਸੁਭਾਸ਼ ਇਕ ਵੱਡੇ ਇਕੱਠ ਦੀ ਮੋਰਚੇ ਦੇ ਰੂਪ ‘ਚ ਅਗਵਾਈ ਕਰ ਰਹੇ ਸਨ ਉਦੋਂ ਪੁਲਿਸ ਨੇ ਉਨ੍ਹਾਂ ‘ਤੇ ਲਾਠੀ ਚਾਰਜ ਕੀਤਾ ਅਤੇ ਉਨ੍ਹਾਂ ਨੂੰ ਜਖਮੀ ਕਰਕੇ ਜੇਲ ਭੇਜ ਦਿੱਤਾ।
ਜਦੋਂ ਸੁਭਾਸ਼ ਜੇਲ ‘ਚ ਸਨ ਉਦੋਂ ਗਾਂਧੀ ਜੀ ਨੇ ਅੰਗ੍ਰੇਜ ਸਰਕਾਰ ਨਾਲ ਸਮਝੋਤਾ ਕਰਕੇ ਸਾਰੇ ਕੈਦੀ ਰਿਹਾ ਕਰਵਾ ਦਿੱਤੇ। ਪਰ ਅੰਗੇ੍ਰਜੀ ਸਰਕਾਰ ਨੇ ਭਗਤ ਸਿੰਘ ਜਿਹੇ ਕ੍ਰਾਂਤੀਕਾਰੀਆਂ ਨੂੰ ਰਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਭਗਤ ਸਿੰਘ ਦੀ ਫਾਂਸੀ ਮਾਫ ਕਰਵਾਉਣ ਦੇ ਲਈ ਗਾਂਧੀ ਜੀ ਨੇ ਸਰਕਾਰ ਨਾਲ ਗੱਲ ਤਾਂ ਕੀਤੀ ਪਰ ਬਹੁਤ ਹੀ ਨਰਮੀ ਨਾਲ।
ਸੁਭਾਸ਼ ਚਾਹੰੁਦੇ ਸਨ ਕਿ ਇਸ ਵਿਸ਼ੇ ‘ਤੇ ਗਾਂਧੀਜੀ ਅੰਗੇ੍ਰਜ ਸਰਕਾਰ ਦੇ ਨਾਲ ਸਮਝੌਤਾ ਤੋੜ ਦੇਣ।ਪਰ ਗਾਂਧੀਜੀ ਆਪਣੇ ਵੱਲੋਂ ਦਿੱਤਾ ਗਿਆ ਵਚਨ ਤੋੜਨ ਲਈ ਰਾਹੀ ਨਹੀਂ ਸਨ।ਅੰਗੇ੍ਰਜ ਸਰਕਾਰ ਆਪਣੀ ਥਾਂ ‘ਤੇ ਅੜੀ ਰਹੀ ਅਤੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ। ਭਗਤ ਸਿੰਘ ਨੂੰ ਨਾ ਬਚਾ ਪਾਉਣ ‘ਤੇ ਸੁਭਾਸ਼ ਗਾਂਧੀ ਅਤੇ ਕਾਂਗ੍ਰਸ ਦੇ ਤੌਰ ^ਤਰੀਕਿਆਂ ‘ਤੇ ਬਹੁਤ ਨਰਾਜ ਹੋ ਗਏ।
1930 ‘ਚ ਸੁਭਾਸ਼ ਜੇਲ ‘ਚ ਬੰਦ ਹੀ ਸਨ ਕਿ ਚੋਣਾਂ ‘ਚ ਉਨ੍ਹਾਂ ਨੂੰ ਕਾਂਗ੍ਰਸ ਦਾ ਮੇਅਰ ਬਣਾਇਆ ਗਿਆ। 1932 ‘ਚ ਸੁਭਾਸ਼ ਨੂੰ ਫਿਰ ਜੇਲ ਹੋ ਗਈ। ਇਸ ਵਾਰ ਉਨ੍ਹਾਂ ਨੂੰ ਅਲਮੋੜਾ ਜੇਲ ‘ਚ ਰੱਖਿਆ ਗਿਆ। ਅਲਮੋੜਾ ਜੇਲ ‘ਚ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਡਾਕਟਰਾਂ ਦੀ ਸਲਾਹ ‘ਤੇ ਸੁਭਾਸ਼ ਇਲਾਜ ਦੇ ਲਈ ਯੂਰੋਪ ਜਾਣ ਨੂੰ ਰਾਜੀ ਹੋ ਗਏ। ਸਨ, 1933 ਤੋਂ 1936 ਤੱਕ ਸੁਭਾਸ਼ ਯੂਰੋਪ ‘ਚ ਰਹੇ। ਯੂਰੋਪ ‘ਚ ਸੁਭਾਸ਼ ਨੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣਾ ਕੰਮ ਵੀ ਨਾਲ^ਨਾਲ ਜਾਰੀ ਰੱਖਿਆ।
ਉਥੇ ਉਹ ਇਟਲੀ ਦੇ ਨੇਤਾ ਮੂਸੋਲਿਨੀ ਨਾਲ ਮਿਲੇ, ਜਿਨਾਂ ਨੇ ਉਨ੍ਹਾਂ ਨੂੰ ਭਾਰਤ ਦੇ ਆਜਾਦੀ ਅੰਦੋਲਣ *ਚ ਮਦਦ ਕਰਨ ਦਾ ਵਚਨ ਦਿੱਤਾ। 1934 *ਚ ਸੁਭਾਸ਼ ਨੂੰ ਉਨ੍ਹਾਂ ਦੇ ਪਿਤਾ ਦੇ ਬਿਮਾਰ ਹੋਣ ਕਾਰਨ ਅੰਤਿਮ ਸਾਹਾਂ ‘ਤੇ ਹੋਣ ਦੀ ਖਬਰ ਮਿਲੀ। ਖਬਰ ਸੁਣਦੇ ਹੀ ਉਹ ਹਵਾਈ ਜਹਾਜ *ਤੋਂ ਕਰਾਚੀ ਹੰੁਦੇ ਹੋਏ ਕੋਲਕਾਤਾ ਪੁੱਜੇ। ਹਾਲਾਂਕਿ ਉਨ੍ਹਾਂ ਨੂੰ ਕਰਾਚੀ ਪੰਹੁਚਣ ‘ਤੇ ਹੀ ਪਤਾ ਚੱਲ ਗਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਹ ਕੋਲਕਾਤਾ ਗਏ। ਕੋਲਕਾਤਾ ਪਹੰੁਚਦੇ ਹੀ ਅੰਗ੍ਰੇਜ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਈ ਦਿਨ ਜੇਲ *ਚ ਰੱਖ ਕੇ ਵਾਪਸ ਯੂਰੋਪ ਭੇਜ ਦਿੱਤਾ।
ਸਾਰਵਜਨਿਕ ਜਿੰਦਗੀ *ਚ ਸੁਭਾਸ਼ ਨੂੰ ਕਈ ਵਾਰ ਜੇਲ ਜਾਣਾ ਪਿਆ। 1938 *ਚ ਕਾਂਗ੍ਰਸ ਦੀ ਸਾਲਾਨਾ ਬੈਠਕ ਹਰੀਪੁਰਾ *ਚ ਹੋਣੀ ਤੈਅ ਹੋਈ।ਇਸ ਬੈਠਕ ਤੋਂ ਪਹਿਲਾਂ ਗਾਂਧੀ ਜੀ ਨੇ ਕਾਂਗ੍ਰਸ ਸਕੱਤਰ ਅਹੁਦੇ ਦੇ ਲਈ ਸੁਭਾਸ਼ ਨੂੰ ਚੁਣਿਆ। ਇਸ ਬੈਠਕ *ਚ ਸੁਭਾਸ਼ ਦਾ ਭਾਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਸੀ। ਕਿਸੇ ਵੀ ਭਾਰਤੀ ਰਾਜਨੀਤਿਕ ਵਿਅਕਤੀ ਨੇ ਸ਼ਇਦ ਹੀ ਐਨਾ ਪ੍ਰਭਾਵਸ਼ਾਲੀ ਭਾਸ਼ਣ ਕਦੇ ਦਿੱਤਾ ਹੋਵੇ।
ਸੁਭਾਸ਼ ਨੇ ਬੰਗਲੌਰ *ਚ ਮਸ਼ਹੂਰ ਵਿਿਗਆਨਕ ਸਰ ਵਿਸ਼ਵੇਸ਼ਵਰ ਰਾਏ ਦੀ ਅਗਵਾਈ *ਚ ਇਕ ਵਿਿਗਆਨ ਪ੍ਰੀਸ਼ਦ ਦੀ ਸਥਾਪਨਾ ਵੀ ਕੀਤੀ। 1938, *ਚ ਗਾਂਧੀ ਜੀ ਨੇ ਕਾਂਗ੍ਰਸ ਸਕੱਤਰ ਦੇ ਅਹੁਦੇ ਲਈ ਸੁਭਾਸ਼ ਦੀ ਚੋਣ ਤਾਂ ਕੀਤੀ ਸੀ ਪਰ ਉਨ੍ਹਾਂ ਨੂੰ ਸੁਭਾਸ਼ ਦੀ ਕਾਰਜਸ਼ੈੈਲੀ ਪਸੰਦ ਨਹੀਂ ਆਈ। ਇਸੇ ਦੌਰਾਨ ਯੂਰੋਪ *ਚ ਦੂਜੇ ਵਿਸ਼ਵ ਯੁੱਧ ਦੇ ਬੱਦਲ ਛਾ ਗਏ ਸਨ। ਸੁਭਾਸ਼ ਚਾਹੰੁਦੇ ਸਨ ਕਿ ਇੰਗਲੈੱਡ ਦੀ ਇਸ ਮੁਸ਼ਕਿਲ ਦਾ ਫਾਇਦਾ ਚੁੱਕ ਕੇ ਭਾਰਤ ਦੇ ਆਜਾਦੀ ਸੰਗ੍ਰਾਮ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਨੇ ਆਪਣੇ ਸਕੱਤਰ ਅਹੁਦੇ ਦੇ ਕਾਰਜਕਾਲ *ਚ ਇਸ ਵੱਲ ਕਦਮ ਚੱਕਣੇ ਹੋਰ ਤੇਜ ਕਰ ਦਿੱਤੇ ਸਨ ਪਰ ਗਾਂਧੀ ਜੀ ਇਸ ਨਾਲ ਸਹਿਮਤ ਨਹੀਂ ਸਨ। 1939 *ਚ ਜਦੋਂ ਨਵਾਂ ਕਾਂਗ੍ਰਸ ਸਕੱਤਰ ਚੁਣਨ ਦਾ ਸਮਾਂ ਆਇਆ ਉਦੋਂ ਸੁਭਾਸ਼ ਚਾਹੰੁਦੇ ਸਨ ਕਿ ਕੋਈ ਅਜਿਹਾ ਵਿਅਕਤੀ ਸਕੱਤਰ ਬਣਾਇਆ ਜਾਵੇ ਜੋ ਇਸ ਮਾਮਲੇ *ਚ ਕਿਸੇ ਦਬਾਅ ਅੱਗੇ ਬਿਲਕੁਲ ਨਾ ਝੁਕੇ।ਅਜਿਹੇ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨ ਆਉਣ ਕਾਰਨ ਸੁਭਾਸ਼ ਖੁਦ ਹੀ ਕਾਂਗ੍ਰਸ ਸਕੱਤਰ ਅਹੁਦੇ *ਤੇ ਬਣੇ ਰਹੇ।
ਪਰ ਗਾਂਧੀ ਜੀ ਉਨ੍ਹਾਂ ਨੂੰ ਸਕੱਤਰ ਦੇ ਅਹੁਦੇ ਤੋਂ ਹਟਾਉਣਾ ਚਾਹੰੁਦੇ ਸਨ।ਗਾਂਧੀ ਜੀ ਨੇ ਸਕੱਤਰ ਅਹੁਦੇ ਦੇ ਲਈ ਪੱਟਾਭਈ ਸੀਤਾਰਮਈਯਾ ਨੂੰ ਚੁਣਿਆ।ਕਈ ਸਾਲਾਂ ਬਾਅਦ ਕਾਂਗ੍ਰਸ ਪਾਰਟੀ ਦੇ ਸਕੱਤਰ ਦੇ ਅਹੁਦੇ ਲਈ ਚੋਣਾ ਹੋਈਆਂ। ਚੋਣਾਂ *ਚ ਨੇਤਾਜੀ ਸੁਭਾਸ਼ ਨੂੰ 1580 ਅਦੇ ਸੀਤਾਰਮਈਯਾ ਨੂੰ 1377 ਵੋਟਾਂ ਮਿਲੀਆਂ।ਗਾਂਧੀਜੀ ਦੇ ਵਿਰੋਧ ਦੇ ਬਾਵਜੂਦ ਸੁਭਾਸ਼ ਬਾਬੂ 203 ਵੋਟਾਂ ਨਾਲ ਚੋਣ ਜਿੱਤ ਗਏ। ਗਾਂਧੀਜੀ ਨੇ ਸੀਤਾਰਮਈਯਾ ਦੀ ਹਾਰ ਨੂੰ ਆਪਣੀ ਹਾਰ ਦੱਸੇ ਕੇ ਆਪਣੇ ਸਾਥੀਆਂ ਨੰੁ ਕਹਿ ਦਿੱਤਾ ਕਿ ਜੇਕਰ ਉਹ ਸੁਭਾਸ਼ ਦੇ ਤਰੀਕਿਆਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਾਂਗ੍ਰਸ ਤੋਂ ਹੱਟ ਸਕਦੇ ਹਨ। ਇਸ ਤੋਂ ਬਾਅਦ ਕਾਂਗ੍ਰਸ ਦੀ ਕਾਰਜਕਾਰੀ ਸੰਮਤੀ ਦੇ 14 *ਚੋਂ 12 ਮੈਂਬਰਾਂ ਨੇ ਇਸਤੀਫਾ ਦੇ ਦਿੱਤਾ। ਜਵਾਹਰਲਾਲ ਨਹਿਰੂ ਜਿਉਂ ਦੀ ਤਿਉਂ ਡਟੇ ਰਹੇ ਅਤੇ ਇਕਂੱਲੇ ਹੀ ਸੁਭਾਸ਼ ਦੇ ਨਾਲ ਰਹੇ।
3 ਮਈ 1939 ਨੂੰ ਸੁਭਾਸ਼ ਨੇ ਕਾਂਗ੍ਰਸ ਦੇ ਅੰਦਰ ਹੀ ਫਾਰਵਰਡ ਬਲੋਕ ਦੇ ਨਾਂਅ *ਤੇ ਆਪਣੀ ਪਾਰਟੀ ਦੀ ਸਥਾਪਨਾ ਕੀਤੀ ।ਬਾਅਦ *ਚ ਫਾਰਵਰਡ ਬਲੋਕ ਆਪਣੇ ਆਪ ਇਕ ਆਜਾਦ ਪਾਰਟੀ ਬਣ ਗਈ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਰਵਰਡ ਬਲੋਕ ਨੇ ਆਜਾਦੀ ਦੀ ਲੜਾਈ ਨੂੰ ਹੋਰ ਤੇਜ ਕਰਨ ਲਈ ਜਨ ਜਾਗ੍ਰਤੀ ਸ਼ੁਰੂ ਕਰ ਦਿੱਤੀ।
ਸੁਭਾਸ਼ ਚੰਦਰ ਬੋਸ ਨੇ 1936 *ਚ ਸੈਕਟਰੀ ਅਤੇ ਆਸਟ੍ਰੀਅਨ ਲੜਕੀ ਏਮਿਲੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੋਨਾਂ ਦੀ ਅਨੀਤਾ ਨਾਂਅ ਦੀ ਇਕ ਬੇਟੀ ਵੀ ਹੋਈ ਜੋ ਇਸ ਸਮੇਂ ਜਰਮਨੀ *ਚ ਪਰਿਵਾਰ ਸਮੇਤ ਰਹਿ ਰਹੀ ਹੈ। ਨੇਤਾਜੀ ਹਿਟਲਰ ਨਾਲ ਵੀ ਮਿਲੇ।1943 *ਚ ਉਨਾਂ ਨੇ ਜਰਮਨੀ ਦਾ ਦੌਰਾ ਕੀਤਾ। ਉਥੋਂ ਅੱਗੇ ਉਹ ਜਪਾਨ ਪਹੁੰਚੇ।ਜਪਾਨ ਤੋਂ ਨੇਤਾਜੀ ਸਿੰਗਾਪੁਰ ਪਹੰੁਚੇ। ਜਿਥੇ ਉਨ੍ਹਾਂ ਨੇ ਕੈਪਟਨ ਮੋਹਨ ਸਿੰਘ ਵੱਲੋਂ ਸਥਾਪਤ ਆਜਾਦ ਹਿੰਦ ਫੌਜ ਦੀ ਕਮਾਨ ਆਪਣੇ ਹੱਥ *ਚ ਲੈ ਲਈ। ਉਸ ਵਕਤ ਰਾਮ ਬਿਹਾਰੀ ਬੋਸ ਆਜਾਦ ਹਿੰਦ ਦੇ ਨੇਤਾ ਸਨ। ਉਨ੍ਹਾਂ ਨੇ ਆਜਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ।ਮਹਿਲਾਵਾਂ ਦੇ ਲਈ ਰਾਨੀ ਝਾਂਸੀ ਰੈਜੀਮੇਂਟ ਦਾ ਵੀ ਗਠਨ ਕੀਤਾ ਗਿਆ, ਲਕਸ਼ਮੀ ਸਹਿਗਲ ਜਿਸਦੀ ਕਪਤਾਨ ਬਣੀ।
ਨੇਤਾ ਜੀ ਦੇ ਨਾਂਅ ਨਾਲ ਪ੍ਰਸਿੱਧ ਸੁਭਾਸ਼ ਚੰਦਰ ਨੇ ਸ਼ਕਤੀਸ਼ਾਲੀ ਕ੍ਰਾਂਤੀ ਨਾਲ ਭਾਰਤ ਨੰੁ ਆਜਾਦ ਕਰਵਾਉਣ ਦੇ ਮਕਸਦ ਨਾਲ ਅਕਤੂਬਰ,1943 ਨੂੰ ਆਜਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਜਿਸ ਨੂੰ ਜਰਮਨੀ ,ਜਪਾਨ,ਫਿਲਪੀਨਜ਼,ਕੋਰੀਆ,ਚੀਨ ,ਇਟਲੀ ਅਤੇ ਆਇਰਲੈਂਡ ਨੇ ਮਾਨਤਾ ਦਿੱਤੀ।ਜਪਾਨ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਇਸ ਅਸਥਾਈ ਸਰਕਾਰ ਨੂੰ ਦੇ ਦਿੱਤੇ ।ਸੁਭਾਸ਼ ਉਨ੍ਹਾਂ ਦੀਪਾਂ *ਚ ਗਏ ਅਤੇ ਉਨ੍ਹਾਂ ਦਾ ਨਵਾਂ ਨਾਮਕਰਨ ਕੀਤਾ। ਆਜਾਦ ਹਿੰਦ ਫੌਜ ਦੇ ਪ਼੍ਰਤੀਕ ਚਿੰਨ੍ਹ *ਤੇ ਇਕ ਝੰਡੇ *ਤੇ ਦਹਾੜਦੇ ਹੋਏ ਬਾਘ ਦਾ ਚਿੱਤਰ ਬਣਿਆ ਹੰੁਦਾ ਸੀ। ਨੇਤਾਜੀ ਆਜਾਦ ਹਿੰਦ ਫੌਜ ਦੇ ਨਾਲ 4 ਜੁਲਾਈ 1944 ਨੂੰ ਬਰਮਾ ਪਹੁੰਚੇ। ਇਥੇ ਉਨ੍ਹਾਂ ਨੇ ਆਪਣਾ ਪ੍ਰਸਿੱਧ ਨਾਅਰਾ ”ਤੁਸੀਂ ਮੈਨੂੰ ਖੂਨ ਦਿਓ ,ਮੇਂ ਤੁਹਾਨੂੰ ਆਜਾਦੀ ਦੇਆਂਗਾ ” ਦਿੱਤਾ। ਖੂਨ ਦੀਆਂ ਇਕ ਜਾਂ ਦੋ ਬੂੰਦਾ ਨਹੀਂ ਐਨਾ ਕਿ ਖੂਨ ਦਾ ਇਕ ਮਹਾਂਸਾਗਰ ਤਿਆਰ ਹੋ ਜਾਵੇ ਅਤੇ ਉਸ *ਚ ਅੰਗੇਜੀ ਹਕੂਮਤ ਨੂੰ ਡੁਬੋ ਦਿੱਤਾ ਜਾਵੇ। 1944 ਨੂੰ ਆਜਾਦ ਹਿੰਦ ਫੌਜ ਨੇ ਅੰਗੇ੍ਰਜਾਂ *ਤੇ ਦੁਬਾਰਾ ਹਮਲਾ ਕੀਤਾ ਅਤੇ ਕੁਝ ਭਾਰਤੀ ਪ੍ਰਦੇਸ਼ਾਂ ਨੂੰ ਅੰਗ੍ਰੇਜਾਂ ਤੋਂ ਵੀ ਮੁਕਤ ਕਰਵਾ ਲਿਆ।
ਦੂਜੇ ਵਿਸ਼ਵ ਯੁੱਧ ਦੇ ਦੌਰਾਨ ਆਜਾਦ ਹਿੰਦ ਫੌਜ ਨੇ ਜਪਾਨੀ ਫੌਜ ਦੀ ਮਦਦ ਨਾਲ ਭਾਰਤ *ਤੇ ਹਮਲਾ ਕੀਤਾ ।ਆਪਣੀ ਫੌਜ ਨੂੰ ਪ੍ਰੇਰਿਤ ਕਰਨ ਦੇ ਲਈ ਨੇਤਾਜੀ ਨੇ ਦਿੱਲੀ ਚਲੋ ਦਾ ਨਾਅਰਾ ਦਿੱਤਾ। ਦੋਹਾਂ ਫੌਜਾਂ ਨੇ ਅੰਗੇਜਾਂ ਤੋਂ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਜਿੱਤ ਲਏ।ਇਹ ਦ੍ਵੀਪ ਆਰਜੀ ਆਜਾਦ ਹਿੰਦ ਸਰਕਾਰ ਦੇ ਅਧੀਨ ਸਨ। ਨੇਤਾਜੀ ਨੇ ਇਨ੍ਹਾਂ ਦ੍ਵੀਪਾਂ ਨੂੰ ਸ਼ਹੀਦ ਦ੍ਵੀਪ ਅਤੇ ਸਵਰਾਜ ਦ੍ਵੀਪ ਦਾ ਨਾਂਅ ਦਿੱਤਾ। ਦੋਹਾਂ ਫੌਜਾਂ ਨੇ ਮਿਲ ਕੇ ਇੰਫਾਲ ਅਤੇ ਕੋਹਿਮਾਂ *ਤੇ ਹਮਲਾ ਕੀਤਾ।ਪਰ ਬਾਅਦ *ਚ ਅੰਗੇ੍ਰਜਾਂ ਦਾ ਪਾਸਾ ਭਾਰੀ ਪਿਆ ਅਤੇ ਦੋਹਾਂ ਫੌਜਾਂ ਨੂੰ ਪਿੱਛੇ ਹਟਣਾ ਪਿਆ।
6, ਜੁਲਾਈ 1944 ਨੂੰ ਆਜਾਦ ਹਿੰਦ ਰੇਡੀਓ *ਤੇ ਆਪਣੇ ਭਾਸ਼ਣ ਰਾਹੀਂ ਗਾਂਧੀ ਜੀ ਨੂੰ ਸੰਬੋਧਨ ਕਰਦੇ ਹੋਏ ਨੇਤਾਜੀ ਨੇ ਜਪਾਨ ਤੋਂ ਮਦਦ ਲੈਣ ਦਾ ਆਪਣਾ ਕਾਰਨ ਅਤੇ ਆਜਾਦ ਹਿੰਦ ਫੌਜ ਦੀ ਸਥਾਪਨਾ ਦੇ ਉਦੇਸ਼ ਬਾਰੇ ਦੱਸਿਆ।ਇਸ ਭਾਸ਼ਣ ਰਾਹੀਂ ਨੇਤਾਜੀ ਨੇ ਗਾਂਧੀ ਜੀ ਨੂੰ ਪਹਿਲੀ ਵਾਰ ਰਾਸ਼ਟਰਪਿਤਾ ਬੁਲਾ ਕੇ ਆਪਣੀ ਜੰਗ ਦੇ ਲਈ ਉਨ੍ਹਾਂ ਤੋਂ ਆਸ਼ੀਰਵਾਦ ਵੀ ਮੰਗਿਆ। ਆਜਾਦ ਹਿੰਦ ਫੌਜ ਦੇ ਮਾਧਿਅਮ ਰਾਹੀਂ ਭਾਰਤ ਨੂੰ ਅੰਗੇਜਾਂ ਦੇ ਚੰੁਗਲ *ਚੋਂ ਆਜਾਦ ਕਰਨ ਦੀ ਨੇਤਾ ਜੀ ਦੀ ਕੋਸ਼ਿਸ਼ ਪ੍ਰਤੱਖ ਰੂਪ *ਚ ਸਫਲ ਨਹੀਂ ਹੋ ਸਕੀ ਪਰ ਬਾਅਦ *ਚ ਉਸਦਾ ਕਾਫੀ ਸਾਰਥਕ ਅਸਰ ਹੋਇਆ।
ਸਨ, 1946 *ਚ ਹੋਇਆ ਨੌਸੇਨਾ ਵਿਦਰੋਹ ਇਸਦੀ ਉਦਾਹਰਣ ਹੈ। ਨੌਸੈਨਾ ਵਿਦਰੋਹ ਤੋਂ ਬਾਅਦ ਹੀ ਬ੍ਰਿਟੇਨ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਭਾਰਤ *ਤੇ ਜਬਰ ਨਾਲ ਸ਼ਾਸਨ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਨੂੰ ਆਜਾਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਚਾਰਾ ਨਹੀਂ ਬਚਿਆ।
ਵਿਸ਼ਵ ਇਤਹਾਸ *ਚ ਆਜਾਦ ਹਿੰਦ ਫੌਜ ਜਿਹੀ ਕੋਈ ਦੂਜੀ ਉਦਾਹਰਣ ਨਹੀਂ ਮਿਲਦੀ ਜਿੱਥੇ 30^35 ਹਜਾਰ ਜੰਗੀ ਯੋਧਿਆ ਨੂੰ ਸੰਗਠਤ ਕਰਕੇ, ਸਿਖਲਾਈ ਦੇ ਕੇ ਹਰਾਇਆ ਗਿਆ।ਪੂਰਵੀ ਏਸ਼ੀਆ ਅਤੇ ਜਪਾਨ ਪਹੁੰਚ ਕੇ ਉਨ੍ਹਾਂ ਨੇ ਆਜਾਦ ਹਿੰਦ ਫੌਜ ਦਾ ਵਿਸਤਾਰ ਕਰਨਾ ਸ਼ੂਰੂ ਕਰ ਦਿੱਤਾ। ਰੰਗੂਨ ਦੇ ਜੁਬਲੀ ਹਾਲ *ਚ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤਾ ਗਿਆ ਭਾਸ਼ਣ ਹਮੇਸ਼ਾ ਲਈ ਇਤਹਾਸ ਦੇ ਪੰਨਿਆਂ *ਚ ਦਰਜ ਹੋ ਗਿਆ।
ਨੇਤਾ ਜੀ ਦੀ ਮੌਤ ਬਾਰੇ ਵਿਵਾਦ ਬਣਿਆ ਹੋਇਆ ਹੈ ਕਿ 18 ਅਗਸਤ 1945 ਤੋਂ ਬਾਅਦ ਦਾ ਸੁਭਾਸ਼ ਚੰਦਰ ਬੋਸ ਦਾ ਜੀਵਨ$ਮੌਤ ਅੱਜ ਤੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਖਰੀ ਸਮੇਂ ਨੂੰ ਲੈਕੇ ਭੇਦ ਅੱਜ ਤੱਕ ਬਰਕਰਾਰ ਹੈ। ਮੰਨਿਆ ਜਾਂਦਾ ਹੈ ਕਿ ਹਵਾਈ ਹਾਦਸੇ *ਚ ਉਨ੍ਹਾਂ ਦੀ ਮੌਤ ਹੋ ਗਈ, ਪਰ ਸੁਭਾਸ਼ ਦੇ ਬਹੁਤ ਸਾਰੇ ਪ੍ਰਸ਼ੰਸਕ ਇਸ ਗੱਲ *ਤੇ ਵਿਸ਼ਵਾਸ ਨਹੀਂ ਕਰਦੇ ਹਨ।
ਹਰਪ੍ਰੀਤ ਸਿੰਘ ਬਰਾੜ
ਸਿਹਤ ,ਸਿੱਖਿਆ ਅਤੇ ਸਮਾਜਿਕ ਲੇਖਕ
ਮੇਨ ਏਅਰ ਫੋਰਸ ਰੋਡ,ਬਠਿੰਡਾ