ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸ਼ਹੀਦ ਭਗਤ ਸਿੰਘ/- ਨਵਜੋਤ ਕੌਰ

240

 

ਜਦੋਂ ਅੰਗਰੇਜ਼ੀ ਰਾਜ ਸਮੇਂ ਅਸੀਂ ਭਾਰਤੀ ਲੋਕ ਅੰਗਰੇਜਾਂ ਦੇ ਗੁਲਾਮ ਰਹੇ ਅਤੇ ਲਗਪਗ ਅਸੀਂ ਭਾਰਤੀ 100 ਸਾਲ ਤੱਕ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਰਹੇ| ਸਾਡੇ ਅਨੇਕਾਂ ਵੀਰ ਸੇਨਾਨੀਆਂ ਨੇ ਆਜ਼ਾਦੀ ਲਈ ਸੰਘਰਸ਼ ਕੀਤਾ| ਉਹਨਾਂ ਸੇਨਾਨੀਆਂ ਵਿੱਚੋ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਜਿਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਉਹਨਾਂ ਦੀ ਗੱਲ ਕਰਾਗੇ|

ਜਨਮ:- ਸ਼ਹੀਦ ਭਗਤ ਸਿੰਘ ਦਾ ਜਨਮ 28ਸਤੰਬਰ 1907 ਈ: ਨੂੰ ਜਿਲ੍ਹਾ ਲਾਇਲਪੁਰ ( ਪਾਕਿਸਤਾਨ)ਦੇ ਪਿੰਡ ਬੰਗਾ ਦੇ ਚੱਕ ਨੰਬਰ 105 ਵਿੱਚ ਹੋਇਆ| ਆਪ ਦੇ ਪਿਤਾ ਦਾ ਨਾਮ ਸਰਦਾਰ ਕ੍ਰਿਸ਼ਨ ਸਿੰਘ ਤੇ ਮਾਤਾ ਦਾ ਨਾਮ ਵਿਦਿਆਵਤੀ ਸੀ| ਐਪ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਵੀ ਇਕ ਪ੍ਰਸਿੱਧ ਆਜ਼ਾਦੀ ਘੁਲਾਟੀਏ ਹੋਏ|

ਪੜ੍ਹਾਈ:- ਆਪ ਨੇ ਮੁੱਢਲੀ ਵਿੱਦਿਆ ਪਿੰਡ ਖਟਕੜ ਕਲਾਂ ਵਿੱਚ ਰਹਿ ਕੇ ਕੀਤੀ | ਦਸਵੀਂ ਦੀ ਸਿਖਿਆ ਡੀ ਏ ਵੀ ਸਕੂਲ ਲਾਹੌਰ ਵਿਖੇ ਕੀਤੀ ਉਸ ਤੋਂ ਬਾਦ ਆਪ ਨੇ ਨੈਸ਼ਨਲ ਕਾਲਜ਼ ਵਿੱਚ ਪੜ੍ਹਾਈ ਕੀਤੀ | ਸੋ ਕਾਲਜ ਪੜਨ ਦੌਰਾਨ ਆਪ ਜੀ ਦੇ ਮਨ ਵਿੱਚ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਖ਼ਿਆਲ ਆਇਆ ਇਸ ਕਰਕੇ ਆਪ ਬਹੁਤ ਸਾਰੀਆਂ ਕਰਾਂਤੀਕਾਰੀ ਜਥੇਬੰਦੀਆ ਨਾਲ ਜੁੜੇ |

ਜੀਵਨ ਦੀ ਸੱਚਾਈ- ਭਗਤ ਸਿੰਘ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਇਸ ਕਰਕੇ ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਸ ਕੋਲ ਹਰ ਸਮੇਂ ਕੋਈ ਨਾ ਕੋਈ ਕਿਤਾਬ ਰਹਿੰਦੀ ਸੀ| ਉਹਨਾਂ ਨੇ ਯੂਰਪੀਅਨ,ਅਮਰੀਕਨ, ਰਸ਼ੀਅਨ ਲਿਟਰੇਚਰ ਦਾ ਵਿਸਥਾਰਪੂਰਵਕ ਜਾਣਕਾਰੀ ਇਕੱਤਰ ਕੀਤੀ| ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗਿਰਫ਼ਤਾਰ ਹੋਣ ਤੋਂ ਪਹਿਲਾਂ ਉਸਨੇ 250 ਦੇ ਕਰੀਬ ਪੁਸਤਕਾਂ ਪੜ੍ਹੀਆਂ ਅਤੇ ਜੇਲ੍ਹ ਵਿੱਚ ਉਸਦੀਆਂ 300ਕਰੀਬ ਕਿਤਾਬਾਂ ਛਪੀਆਂ ਸਨ।ਉਹਨਾਂ ਦੇ ਲੇਖ ਵੀ ਬਹੁਤ ਸਾਰੀਆਂ ਮੈਗਜ਼ੀਨਾ ਵਿਚ ਛਪਦੇ ਰਹੇ|

ਭਗਤ ਸਿੰਘ ਕਾਰਲ ਮਾਰਕਸ ਤੇ ਲੈਨਿਨ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ| ਉਹ ਆਦਰਸ਼ਵਾਦੀ ਤੇ ਸਮਾਜਵਾਦੀ ਵਿਚਾਰਾਂ ਤੋਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ| ਉਹਨਾਂ ਨੂੰ ਬਹੁਤ ਦੁਖ ਹੁੰਦਾ ਕਿ ਕਿਵੇਂ ਕਿਸਾਨਾਂ, ਮਜ਼ਦੂਰਾ, ਔਰਤਾਂ, ਬੱਚਿਆਂ, ਬਜ਼ੁਰਗਾਂ ਨੂੰ ਉਸ ਸਮੇਂ ਦੇ ਅਫ਼ਸਰਸ਼ਾਹੀ ਦੁਆਰਾ ਤੰਗ ਕੀਤਾ ਜਾਂਦਾ|

ਇੰਨਾ ਦੇ ਇੱਕ ਆਰਟੀਕਲ ਵਿਸ਼ਵ ਪ੍ਰੇਮ ਜੋ ਕਲਕੱਤਾ ਦੀ ਇੱਕ ਮੈਗਜ਼ੀਨ ਦੁਆਰਾ 1924 ਵਿੱਚ ਛਾਪਿਆ ਸੀ ਤੇ ਕਿਹਾ ਇਹ ਕਿੰਨਾ ਮਹਾਨ ਆਦਰਸ਼ ਹੈ, ਹਰ ਕਿਸੇ ਨੂੰ ਆਪਣਾ ਹੋ ਜਾਣ ਦਿਓ, ਕੋਈ ਵੀ ਅਜਨਬੀ ਨਾ ਹੋਵੇ, ਉਹ ਕਿੰਨਾ ਚੰਗਾ ਸਮਾਂ ਹੋਵੇਗਾ ਜਦੋਂ ਦੁਨੀਆਂ ਤੋਂ ਪਰਾਏਪਣ ਦਾ ਭਾਵ ਹਮੇਸ਼ਾ ਲਈ ਮਿਟ ਜਾਵੇਗਾ, ਉਹ ਦਿਨ ਕਿਹੜਾ ਹੋਵੇਗਾ ਜਦੋਂ ਆਦਰਸ਼ ਦੀ ਸਥਾਪਨਾ ਹੋਵੇਗੀ, ਉਸ ਦਿਨ ਅਸੀ ਕਹਿ ਸਕਦੇ ਹਾਂ ਕਿ ਦੁਨੀਆ ਨੇ ਆਪਣੀ ਉਂਚਾਈ ਨੂੰ ਛੂਹ ਲਿਆ ਹੈ। ਭਗਤ ਸਿੰਘ ਦਾ ਇਹ ਵੀ ਮੰਨਣਾ ਸੀ ਕਿ ਸਰਕਾਰ ਅਤੇ ਧਰਮ ਦੀ ਆਪਸੀ ਦੂਰੀ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰ ਕਿਸੇ ਵੀ ਧਰਮ ਨਾਲ ਕੋਈ ਵੀ ਵਿਤਕਰਾ ਨਾ ਕਰੇ,ਭਗਤ ਸਿੰਘ ਕਹਿਣਾ ਸੀ ਕਿ ਇੱਕ ਇਨਸਾਨ ਨੂੰ ਮਾਰਿਆ ਜਾ ਸਕਦਾ ਹੈ ਉਸ ਦੇ ਵਿਚਾਰਾਂ ਨੂੰ ਨਹੀਂ।

ਨੌਜਵਾਨ ਭਾਰਤ ਸਭਾ:- 1525-26 ਵਿੱਚ ਆਪ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਭਗਤ ਸਿੰਘ ਆਪ ਇਸ ਸਭਾ ਦਾ ਜਨਰਲ ਸਕੱਤਰ ਨਿਯੁਕਤ ਹੋਇਆ ਇਸ ਸੰਸਥਾ ਦੀ ਕਾਂਗਰਸ ਦੇ ਗਰਮ ਧੜੇ ਨੇ ਹਮਾਇਤ ਕੀਤੀ। ਇਹ ਸੰਸਥਾ ਕਰਾਂਤੀਕਾਰੀਆਂ ਦਾ ਕੇਂਦਰ ਬਣੀ। ਇਸ ਸੰਸਥਾ ਦਾ ਉਦੇਸ਼ ਨੋਜਵਾਨਾ ਵਿਚ ਜਾਗਰੂਕਤਾ ਲਿਆਉਣਾ ਸੀ।

ਲਾਲਾ ਲਾਜਪਤ ਰਾਏ ਦੀ ਸ਼ਹੀਦੀ ਦਾ ਅਸਰ:- ਜਦੋਂ ਭਾਰਤੀ ਲੋਕ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸਨ, ਸਾਈਮਨ ਕਮਿਸ਼ਨ ਵਾਪਸ ਜਾਉ ਦੇ ਨਾਹਰੇ ਲਗਾ ਰਹੇ ਸਨ ਇਸ ਦੌਰਾਨ ਲਾਠੀਚਾਰਜ ਕੀਤਾ ਗਿਆ ਤੇ ਲਾਲਾ ਜੀ ਸ਼ਹੀਦ ਹੋਏ ਸੋ ਭਗਤ ਸਿੰਘ ਉਹਨਾਂ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸਨ।

ਬੰਬ ਸੁੱਟਣਾ :- ਜਦੋਂ ਭਗਤ ਸਿੰਘ ਨੇ ਅਸੈਂਬਲੀ ਵਿੱਚ 1929ਈ.ਨੂੰ ਬੰਬ ਸੁਟਿਆ ਤੇ ਆਪ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਅਸੈਂਬਲੀ ਵਿੱਚ ਗੂੰਜਣ ਲੱਗ ਪਏ।

ਸ਼ਹੀਦੀ:- ਇਸ ਤਰ੍ਹਾਂ 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਆਪ ਜੀ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

ਸੋ ਦੋਸਤੋ, ਜੇਕਰ ਅਸੀਂ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਂਹ ਤੇ ਟੈਟੂ ਬਣਵਾਉਣ, ਗੱਡੀਆਂ ਪਿਛੇ ਸਟੀਕਰ ਲਗਾਉਣ, ਪ੍ਰੋਫਾਈਲ ਫੋਟੋ ਲਗਾਉਣ ਦਾ ਕੋਈ ਫਾਇਦਾ ਨਹੀਂ ਸਗੋਂ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਗਹਿਰਾਈ ਨਾਲ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਨਵਜੋਤ ਕੌਰ