ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਯੂਥ ਕਾਂਗਰਸ ਨੇ ਮੋਹਾਲੀ ‘ਚ ਨਸ਼ੇ ਅਤੇ ਬੇਰੁਜ਼ਗਾਰੀ ਖਿਲਾਫ ਕੱਢਿਆ ਮਸ਼ਾਲ ਮਾਰਚ

62

 

ਪੰਜਾਬ ਨੈੱਟਵਰਕ, ਮੋਹਾਲੀ-

ਮੋਹਾਲੀ ਵਿਚ ਲੰਘੀ ਸ਼ਾਮ ਸਰਵੋਤਮ ਰਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਯੂਥ ਕਾਂਗਰਸ ਪੰਜਾਬ ਦੀ ਅਗਵਾਈ ਵਿਚ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਵੱਧ ਰਹੇ ਨਸ਼ੇ ਅਤੇ ਬੇਰੁਜ਼ਗਾਰੀ ਦੇ ਖਿਲਾਫ ਭਗਵੰਤ ਸਰਕਾਰ ਖਿਲਾਫ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮਸ਼ਾਲ ਮਾਰਚ ਵਿਚ ਸੈਂਕੜੇ ਹੀ ਨੌਜਵਾਨਾਂ ਨੇ ਹਿੱਸਾ ਲਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦੈਵੀਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਪੰਜਾਬ ਯੂਥ ਕਾਂਗਰਸ, NSUI ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸਰਤਾਜ ਸਿੰਘ, ਐਨ.ਐਸ.ਯੂ.ਆਈ. ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪ੍ਰਧਾਨ-ਜਗਦੀਪ ਮਾਨ, ਦੀਪਕ ਵਰਮਾ ਜਨਰਲ ਸੈਕ, ਜਸਕੀਰਤ ਰਤੀਆ ਸੈਕਟਰੀ ਪੰਜਾਬ ਯੂਥ ਕਾਂਗਰਸ, ਅਨਿਲ ਕੁਮਾਰ, ਸੰਜੀਵ ਸ਼ਰਮਾ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ, ਹਰਮਨ ਸੇਖੋਂ ਜਨਰਲ ਸੈਕਟਰੀ ਆਦਿ ਹਾਜ਼ਰ ਸਨ।