Home Opinion “ਬਲੀ ਦੇ ਬੱਕਰੇ” /- ਡਾ ਜਸਵੀਰ ਸਿੰਘ ਗਰੇਵਾਲ 

“ਬਲੀ ਦੇ ਬੱਕਰੇ” /- ਡਾ ਜਸਵੀਰ ਸਿੰਘ ਗਰੇਵਾਲ 

0
“ਬਲੀ ਦੇ ਬੱਕਰੇ” /- ਡਾ ਜਸਵੀਰ ਸਿੰਘ ਗਰੇਵਾਲ 

 

ਵੰਡ ਜਾਂਦੇ ਕਦੀ ਜਾਤ ਦੇ ਨਾਂ ਤੇ
ਸਿਖਾਉਦੇਂ ਕਦੀ ਧਰਮਾਂ ਦੇ ਪਿੱਛੇ ਲੜਨਾ।

ਹੋਇਆ ਚੰਡੀਗੜ੍ਹ ਨਾ ਪੰਜਾਬ ਦਾ
ਮੁੱਦਾ ਪਾਣੀਆਂ ਦਾ ਕਿਥੋਂ ਤੱਕ ਅਜੇ ਖੜਨਾ।

ਨਰੋਆ ਸਮਾਜ ਜੇ ਸਿਰਜਣਾ
ਨਸ਼ੇ, ਲੀਡਰ,ਬਾਬਿਆਂ ਤੋਂ ਪੈਣਾ ਪ੍ਰਹੇਜ ਕਰਨਾ।

ਮੋਸਮ ਟਪੂਸੀਆਂ ਦਾ ਫਿਰ ਆਇਆ
ਬਈ ਅੱਗੇ ਜਾਉ ਵੱਡੀ ਟਪੂਸੀ ਭਰਨਾ।

ਸਾਰੀ ਉਮਰ ਜਿਸ ਰਿਹਾ ਭੰਡਦਾ
ਉਸ ਪਾਰਟੀ ਤੋਂ ਯਾਰਾਂ ਨੇ ਸਰਪੰਚੀ ਲੜਣਾ।

ਜਿੱਤ ਹੋਣੀ ਅਖੋਤੀ ਲੀਡਰਾਂ ਦੀ
ਅਸਲ ਵੋਟਰਾਂ ਤੇ ਮੁੱਦਿਆਂ ਨੇ ਫਿਰ ਅਖੀਰ ਹਰਨਾ।

ਪਿੰਡ ਹੋਵੇ ਭਾਈ ਜਾਂ ਹੋਵੇ ਸ਼ਹਿਰ ਸੱਜਣਾਂ
ਬਿੱਲੀ ਦੇ ਟੱਲੀ ਪਾਉਣ ਵਾਲਾ ਕੰਮ ਪੈਣਾ ਕਰਨਾ।

ਐਮ ਸੀ ਬਣਾਉ ਜੀ ਭਾਵੇਂ ਸਰਪੰਚ ਬਣਾਉ
ਘਰੋ ਘਰੀ ਜਾਗਰੁਕਤਾ ਦਾ ਪੱਲਾ ਸਾਨੂੰ ਪੈਣਾ ਫੜਨਾ।

ਨਸ਼ੇ ਵੰਡਣ ਵਾਲੇ ਨੀ ਵਿਹੜੇ ਵੜਨ ਦੇਣੇ
ਤਰੱਕੀ ਲਈ ਲੀਡਰਾਂ ਨੂੰ ਹੈ ਖੁੱਲ ਕੇ ਸਵਾਲ ਕਰਨਾ

ਚੱਕ ਝੰਡਾ ਅੱਗੇ ਹੋ ਭਾਈ “ਗਰੇਵਾਲ ”
ਨਹੀਂ ਹਰ ਵਾਰੀ ਅਸੀਂ ਬਲੀ ਦੇ ਬੱਕਰੇ ਬਣਨਾ।

ਡਾ ਜਸਵੀਰ ਸਿੰਘ ਗਰੇਵਾਲ
ਸੰਸਥਾਪਕ
ਪੰਜਾਬੀ ਚੇਤਨਾ ਸੱਥ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
Email happy4ustar@gmail.com
9914346204