Home Opinion ਕੰਤ ਪਿਆਰੇ ਨੂੰ/ -ਬਲਤੇਜ ਸੰਧੂ

ਕੰਤ ਪਿਆਰੇ ਨੂੰ/ -ਬਲਤੇਜ ਸੰਧੂ

0
ਕੰਤ ਪਿਆਰੇ ਨੂੰ/ -ਬਲਤੇਜ ਸੰਧੂ

 

ਕੌਡੀਓ ਖੋਟਾ ਕਰਤਾ ਨਸ਼ੇ ਨੇ ਚੰਦਰੇ ਖਾ ਗਏ
ਮੇਰੇ ਸਿਰ ਦੇ ਸਾਈਂ ਕੰਤ ਪਿਆਰੇ ਨੂੰ

ਉਹ ਆਖੇ ਮੈਂ ਨਿੱਤ ਨਸ਼ਿਆਂ ਨੂੰ ਖਾਵਾਂ
ਪਰ ਨਸ਼ਿਆਂ ਉਸ ਨੂੰ ਖਾਧਾ ਕਰਮਾਂ ਮਾਰੇ ਨੂੰ

ਦਿੱਤੀ ਰੋਲ਼ ਜਵਾਨੀ ਮੇਰੀ ਖ਼ਸਮਾਂ ਖਾਣੇ ਨੇ
ਕਿੰਝ ਝਿੜਕਾਂ ਮੇਰੀਆਂ ਖੁਸ਼ੀਆ ਦੇ ਹਤਿਆਰੇ ਨੂੰ

ਨਾਲ ਮੰਜੇ ਦੇ ਜੁੜਿਆ ਮੰਜਿਓ ਉੱਠ ਨਾ ਹੋਵੇ
ਕੀ ਪੁੱਛਦੇ ਹੋ ਦੁੱਖਾਂ ਮਾਰੇ ਹਾਲ ਨਿਆਰੇ ਨੂੰ

ਇੱਕ ਚਿੱਤ ਕਰੇ ਤੁਰ ਜਾਵਾਂ ਬੁਰਜ ਵਾਲੇ ਨੂੰ ਛੱਡ ਕੇ ਕੱਲਾ
ਰੁਲ ਜਾਵਣਗੇ ਬਾਲ ਨਿਆਣੇ ਜੋ ਲੱਭਣ ਮੇਰੇ ਸਹਾਰੇ ਨੂੰ

ਸਿਰ ਦੇ ਸਾਈਆਂ ਨਾ ਮਰ ਹੁੰਦਾ ਨਾ ਹੁਣ ਜੀ ਹੁੰਦਾ
ਕਿੰਝ ਕਹਾਂ ਤੂੰ ਸੰਧੂਆਂ ਲਹਿਜ਼ਾ ਮਗਰੋਂ ਵਕਤਾਂ ਮਾਰੇ ਨੂੰ।

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158