ਨੌਕਰੀ ਤੋਂ ਫਾਰਗ ਕੀਤੀਆਂ ਨਰਸਾਂ ਦੇ ਧਰਨੇ ‘ਚ PSU (ਸ਼ਹੀਦ ਰੰਧਾਵਾ) ਵੱਲੋਂ ਸ਼ਮੂਲੀਅਤ

131

 

ਦਲਜੀਤ ਕੌਰ, ਸੰਗਰੂਰ

ਸਥਾਨਕ ਸਰਕਾਰੀ ਰਣਬੀਰ ਕਾਲਜ਼ ਦੀ ਇਕਾਈ ਪੰਜਾਬ ਸਟੂਡੈਂਟਸ ਯੂਨੀਅਨ (PSU ਸ਼ਹੀਦ ਰੰਧਾਵਾ) ਵੱਲ਼ੋਂ ਪੀਜੀਆਈ ਘਾਬਦਾਂ ਦੀ ਮੈਨੇਜਮੈਂਟ ਦੁਆਰਾ ਨੌਕਰੀ ਤੋਂ ਫਾਰਗ ਕੀਤੀਆਂ 27 ਨਰਸਾਂ ਦੇ ਪੱਕੇ ਧਰਨੇ ਵਿੱਚ ਸ਼ਿਰਕਤ ਕੀਤੀ ਗਈ। ਧਰਨਾ ਦਾ ਅੱਜ 7ਵਾਂ ਦਿਨ ਸੀ।

PSU (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀ ਪੀਜੀਆਈ ਮੈਨੇਜਮੈੰਟ ਦੇ ਇਸ ਫੈਸਲੇ ਦੀ ਨਿਖੇਧੀ ਕਰਦੀ ਹੈ। ਉਹਨਾਂ ਨੇ ਨਰਸਾਂ ਦੀਆਂ ਮੰਗਾਂ ਪੂਰੀਆ ਹੋਣ ਤੱਕ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇੱਥੇ ਜ਼ਿਕਰਯੋਗ ਹੈ ਕਿ ਪੀਜੀਆਈ ਮੈਨੇਜਮੈਟ ਵਲੋਂ ਕੁੱਝ ਦਿਨ ਪਹਿਲਾਂ ਅਚਾਨਕ ਉਨ੍ਹਾਂ ਦੀਆਂ ਸੇਵਾਵਾਂ ਤੋਂ ਲੇਅ ਆਫ਼ ਕਰ ਦਿੱਤਾ ਗਿਆ ਸੀ।

ਮੈਨੇਜਮੈਂਟ ਦੇ ਇਸ ਗੈਰ-ਕਾਨੂੰਨੀ ਤੇ ਤਾਨਾਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਕਾਲਜ ਪ੍ਰੋਫ਼ੈਸਰਾਂ ਨੇ ਅਣਮਿੱਥੇ ਸਮੇਂ ਸੰਘਰਸ਼ ਵਿੱਢਿਆ ਹੋਇਆ ਹੈ। ਸੰਘਰਸ਼ਸ਼ੀਲ ਪੀੜਤ ਨਰਸਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਪੂਰੀਆ ਹੋਣ ਤੱਕ ਇਸੇ ਤਰਾਂ ਹੀ ਅਪਣਾ ਧਰਨਾ ਜਾਰੀ ਰਖਣਗੇ।

ਇਸ ਧਰਨੇ ਵਿੱਚ PSU (ਸ਼ਹੀਦ ਰੰਧਾਵਾ) ਦੇ ਕਾਲਜ ਕਮੇਟੀ ਗੁਰਪ੍ਰੀਤ ਸਿੰਘ ਕਣਕਵਾਲ, ਸਹਿਜ ਦਿੜਬਾ, ਬੂਟਾ ਸਿੰਘ ਤਕੀਪੁਰ, ਸੁਖਪ੍ਰੀਤ ਕੌਰ, ਕਮਲਦੀਪ ਕੌਰ ਨਦਾਮਪੁਰ, ਕਿਰਨਦੀਪ ਕੌਰ, ਮਮਤਾ, ਹਰਦੀਪ ਸਿੰਘ ਸ਼ਾਮਿਲ ਹੋਏ ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)