Patiala News: ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਸ਼ੱਕੀ ਹਲਾਤਾਂ ‘ਚ ਮੌਤ, ਪ੍ਰੋਫ਼ੈਸਰ ‘ਤੇ ਲੱਗੇ ਗੰਭੀਰ ਦੋੋਸ਼

1033

 

ਪੰਜਾਬ ਨੈੱਟਵਰਕ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਲੰਘੇ ਦਿਨ ਹੋਈ ਸ਼ੱਕੀ ਹਲਾਤਾਂ ਵਿਚ ਮੌਤ ਤੋਂ ਬਾਅਦ ਮਾਮਲਾ ਭਖਦਾ ਹੋਇਆ ਨਜ਼ਰੀ ਆ ਰਿਹਾ ਹੈ।

ਵਿਦਿਆਰਥੀਆਂ ਨੇ ਜਿਥੇ ਯੂਨੀਵਰਸਿਟੀ ਵਿਚ ਭਾਰੀ ਹੰਗਾਮਾ ਕਰਦਿਆਂ ਕਥਿਤ ਤੌਰ ਤੇ ਇਕ ਪ੍ਰੋਫ਼ੈਸਰ ਦੀ ਕੁੱਟਮਾਰ ਕੀਤੀ।

ਉਥੇ ਹੀ ਵਿਦਿਆਰਥੀਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਪ੍ਰੋਫੈਸਰ ਸੁਰਜੀਤ ਸਿੰਘ ਦਾ ਰਵੱਈਆ ਵਿਦਿਆਰਥੀਆਂ ਨਾਲ ਚੰਗਾ ਨਹੀਂ ਸੀ। ਉਹ ਵਿਦਿਆਰਥੀਆਂ ਨੂੰ ਗਾਲ੍ਹਾਂ ਵੀ ਕੱਢਦਾ ਸੀ।

ਵਿਦਿਆਰਥਣ ਜਸ਼ਨਪ੍ਰੀਤ ਕੌਰ ਵੀ ਇਸੇ ਪ੍ਰੋਫ਼ੈਸਰ ਦੇ ਗ਼ਲਤ ਰਵੱਈਏ ਦਾ ਸ਼ਕਾਰ ਹੋ ਗਈ। ਉਹ ਬਿਮਾਰ ਰਹਿਣ ਲੱਗੀ, ਜਦੋਂ ਉਸ ਨੇ ਛੁੱਟੀ ਮੰਗੀ ਤਾਂ ਉਸ ਨੂੰ ਝਿੜਕਿਆ ਗਿਆ। ਇਸ ਕਾਰਨ ਉਸਦੀ ਸਿਹਤ ਵਿਗੜ ਗਈ।

ਯੂਨੀਵਰਸਿਟੀ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ, ਪ੍ਰੋਫ਼ੈਸਰ ਤੇ ਲੱਗੇ ਗੰਭੀਰ ਦੋਸ਼ਾਂ ਦਾ ਸਪੱਸ਼ਟੀਕਰਨ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਵਿਭਾਗ ਦਲਜੀਤ ਅਮੀ ਨੇ ਦਿੱਤਾ। ਉਨ੍ਹਾਂ ਪ੍ਰੋਫੈਸਰ ਸੁਰਜੀਤ ਸਿੰਘ ’ਤੇ ਵਿਦਿਆਰਥੀ ਨੂੰ ਛੁੱਟੀ ਨਾ ਦੇਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਇਲਾਜ ਲਈ ਕਈ ਵਾਰ ਛੁੱਟੀ ਦਿੱਤੀ ਗਈ। ਜਸ਼ਨਪ੍ਰੀਤ ਕੌਰ ਨੂੰ ਅਸਥਮਾ ਸੀ। ਇਸ ਤੋਂ ਪਹਿਲਾਂ ਉਸਨੇ ਸਾਲ 2021 ਵਿੱਚ ਪੀਯੂ ਵਿੱਚ ਦਾਖਲਾ ਲਿਆ ਸੀ।

ਪਰ ਬਿਮਾਰੀ ਕਾਰਨ ਕੋਰਸ ਅੱਧ ਵਿਚਾਲੇ ਹੀ ਛੱਡ ਦਿੱਤਾ ਸੀ। ਦੋ ਸਾਲਾਂ ਬਾਅਦ ਜਸ਼ਨਪ੍ਰੀਤ ਕੌਰ ਨੇ ਮੁੜ ਪੀਯੂ ਵਿੱਚ ਦਾਖ਼ਲਾ ਲੈ ਲਿਆ ਸੀ।