ਚੰਡੀਗੜ੍ਹ-
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਫੌਰੈਸਟ ਗਾਰਡ ਦੀਆਂ ਪੋਸਟਾਂ ਲਈ ਭਰਤੀ ਕੱਢੀ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 204 ਪੋਸਟਾਂ ਭਰੀਆਂ ਜਾਣੀਆਂ ਹਨ ਜਿਸ ਲਈ ਅਪਲਾਈ ਕਰਨ ਲਈ ਯੋਗ ਤੇ ਚਾਹਵਾਨ ਉਮੀਦਵਾਰ ਪੀ.ਐੱਸ.ਐੱਸ.ਐੱਸ.ਬੀ ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਜਾ ਕੇ ਲੌਗਇਨ ਕਰ ਸਕਦੇ ਹਨ।
ਇਸ ਤਹਿਤ ਫੌਰੈਸਟਰ, ਫੌਰੈਸਟ ਰੇਂਜਰ ਤੇ ਫੌਰੈਸਟ ਗਾਰਡ ਪੋਸਟਾਂ ‘ਤੇ ਭਰਤੀ ਹੋਵੇਗੀ। ਇਨ੍ਹਾਂ ਵਿਚੋਂ 200 ਅਸਾਮੀਆਂ ਫੌਰੈਸਟ ਗਾਰਡ ਦੀਆਂ ਹਨ ਜਦਕਿ 2 ਅਸਾਮੀਆਂ ਫੌਰੈਸਟਰ ਤੇ ਦੋ ਫੌਰੈਸਟ ਰੇਂਜਰ ਦੀਆਂ ਹਨ।
ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ। ਇਸ ਭਰਤੀ ਲਈ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਫਿਲਹਾਲ ਸ਼ਾਰਟ ਨੋਟਿਸ ਜਾਰੀ ਕੀਤਾ ਹੈ। ਜਲਦ ਹੀ ਡਿਟੇਲਡ ਨੋਟਿਸ ਜਾਰੀ ਕੀਤਾ ਜਾਵੇਗਾ। ਜਾਰੀ ਨੋਟੀਫਿਕੇਸ਼ਨ ਅਨੁਸਾਰ ਅਪਲਾਈ ਕਰਨ ਲਈ ਮੁੱਢਲੀ ਤੇ ਅੰਤਿਮ ਤਰੀਕ ਸਮੇਤ ਸੰਪੂਰਨ ਵੇਰਵੇ ਵਾਲਾ ਨੋਟੀਫਿਕੇਸ਼ਨ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ।
ਅਪਲਾਈ ਫੀਸ
ਜਨਰਲ : 1000 ਰੁਪਏ
ਐੱਸਸੀ/ਬੀਸੀ/ਈਡਬਲਯੂਐੱਸ – 250 ਰੁਪਏ
ਈਐੱਸਐੱਮ ਅਤੇ ਡਿਪੈਂਡੈਂਟਸ – 200 ਰੁਪਏ
ਪੀਐੱਚ/ਪੀਡਬਲਯੂਡੀ – 500 ਰੁਪਏ
ਸਰੀਰਕ ਮਾਪਦੰਡ
ਲੰਬਾਈ-ਪੁਰਸ਼ : 163 ਸੈਂਟੀਮੀਟਰ, ਮਹਿਲਾ- 150 ਸੈਂਟੀਮੀਟਰ
ਚੈਸਟ : 70 ਸੈਂਟੀਮੀਟਰ + 5 ਸੈਂਟੀਮੀਟਰ ਫੁੱਲਣੀ ਚਾਹੀਦੀ
ਰੇਸ/ਵਾਕ : 25 ਕਿੱਲੋਮੀਟਰ 4 ਘੰਟੇ ‘ਚ, ਮਹਿਲਾ- 14 ਕਿੱਲੋਮੀਟਰ 4 ਘੰਟੇ ‘ਚ
ਵਿਦਿਅਕ ਯੋਗਤਾ
ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਲੇਂ ਉਮੀਦਵਾਰ ਕੋਲ 12ਵੀਂ ਪਾਸ ਤੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਜ਼ਰੂਰ ਹੋਣੀ ਚਾਹੀਦੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰ ਧਿਆਨ ਰੱਖਣ ਕਿ ਉਹ ਅਧਿਕਾਰਤ ਵੈੱਬਸਾਈਟ ‘ਤੇ ਵਿਜ਼ਿਟ ਕਰਦੇ ਰਹਿਣ ਤਾਂ ਜੋ ਜਿਵੇਂ ਹੀ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਉਦੋਂ ਹੀ ਲਿੰਕ ਐਕਟਿਵ ਹੋ ਜਾਵੇਗਾ ਤੇ ਉਹ ਅਪਲਾਈ ਕਰ ਸਕਦੇ ਹਨ।