PEN ਨੂੰ ਆਧਾਰ ਨਾਲ ਲਿੰਕ ਕਰਨ ਦੀ ਵਧੀ ਤਾਰੀਕ

320

ਨਵੀਂ ਦਿੱਲੀ : 

ਇਨਕਮ ਵਿਭਾਗ ਨੇ ਵਰਤਮਾਨ ਹਾਲਾਤ ਨੂੰ ਦੇਖਦਿਆਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਾਉਣ ਦੀ ਅੰਤਿਮ ਤਾਰੀਕ 31 ਮਾਰਚ 2021 ਤਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਲਿੰਕ ਕਰਾਉਣ ਦੀ ਅੰਤਿਮ ਤਾਰੀਕ 30 ਜੂਨ ਸੀ। ਜੇ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਨਹੀਂ ਲਿੰਕ ਕੀਤਾ ਤਾਂ ਉਹ ਬੇਕਾਰ ਮੰਨਿਆ ਲਿਆ ਜਾਂਦਾ।

ਇੰਝ ਕਰੋ ਪੈਨ ਨੂੰ ਆਧਾਰ ਨਾਲ ਲਿੰਕ

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ ਕਾਫੀ ਆਸਾਨ ਹੈ। ਇਸ ਲਈ ਸਭ ਤੋਂ ਪਹਿਲਾਂ www.incometaxindiaefiling.gov.in ‘ਤੇ ਜਾਓ। ਇਸ ਸਾਈਟ ‘ਤੇ Quick Links ਆਪਸ਼ਨ ਅੰਦਰ ਇਕ Link Aadhaar ਆਪਸ਼ਨ ਦਿਖੇਗਾ। ਇਸ ‘ਤੇ ਕਲਿੱਕ ਕਰਨ ਤੋਂ ਕੰਪਿਊਟਰ ਸੰਕ੍ਰੀਨ ‘ਤੇ ਇਕ ਨਵਾਂ ਪੇਜ਼ ਓਪਨ ਹੋ ਜਾਵੇਗਾ। ਇਸ ਤੋਂ ਬਾਅਦ ਸਕ੍ਰੀਨ ‘ਤੇ ਹਾਈਪਰਲਿੰਕ ਦਿਖਾਈ ਦੇਵੇਗਾ ਜਿਸ ‘ਤੇ ਕਲਿੱਕ ਕਰ ਤੁਸੀਂ ਪੈਨ-ਆਧਾਰ ਲਿੰਕੇਜ ਦਾ ਸਟੇਟਸ ਦੇਖ ਸਕਦੇ ਹੋ।