ਬੈਂਕਾਕ
ਅੱਜ ਇੱਥੇ ਸੈਮੀਫਾਈਨਲ ਵਿੱਚ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਤੋਂ ਸਿੱਧੇ ਗੇਮਾਂ ਵਿੱਚ ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਹਾਰ ਕੇ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ।
2 ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਦਾ ਥਾਈਲੈਂਡ ਓਪਨ ਟੂਰਨਾਮੈਂਟ ‘ਚ ਅੱਜ ਸਫ਼ਰ ਖ਼ਤਮ ਹੋ ਗਿਆ। ਉਹ ਇਹ ਮੁਕਾਬਲਾ 43 ਮਿੰਟ ‘ਚ 17-21, 16-21 ਨਾਲ ਹਾਰੀ।