PM ਮੋਦੀ ਨੇ ਲਾਂਚ ਕੀਤਾ ‘ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ’, 20 ਲੱਖ ਰੁਪਏ ਜਿੱਤਣ ਦਾ ਮੌਕਾ

215

ਨਵੀਂ ਦਿੱਲੀ : ਦੇਸ਼ ਨੂੰ ਡਿਜੀਟਲ ਤੇ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ‘ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ’ ਲਾਂਚ ਕੀਤਾ ਹੈ। ਇਸ ਚੈਲੰਜ ‘ਚ ਲੋਕਾਂ ਨੂੰ 20 ਲੱਖ ਰੁਪਏ ਤਕ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਚੈਲੰਜ ਦੀ ਜਾਣਕਾਰੀ ਖ਼ੁਦ ਪੀਐੱਮ ਮੋਦੀ ਨੇ ਆਪਣੇ ਟਵਿੱਟਰ ‘ਤੇ ਇਕ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਇਸ ਚੈਲੰਜ ਨੂੰ ਕਈ ਵੱਖ-ਵੱਖ ਕੈਟੇਗਰੀਜ਼ ‘ਚ ਵੰਡਿਆ ਗਿਆ ਹੈ, ਇਨ੍ਹਾਂ ‘ਚ ਫੋਟੋ ਐਡਟਿੰਗ ਤੋਂ ਲੈ ਕੇ ਗੇਮਿੰਗ ਐਪਸ ਤਕ ਦੇ ਚੈਲੰਜ ਸ਼ਾਮਲ ਹਨ।

ਇਸ ਐਪ ਨੂੰ ‘ਮੇਕ ਇਨ ਇੰਡੀਆ ਫਾਰ ਇੰਡੀਆ ਐਂਡ ਦ ਵਰਲਡ’ ਨਾਂ ਦਾ ਮੰਤਰ ਦਿੱਤਾ ਗਿਆ ਹੈ ਤੇ ਇਸ ਦਾ ਮਕਸਦ ਲੋਕਾਂ ਨੂੰ ‘ਮੇਕ ਇਨ ਇੰਡੀਆ’ ਐਪ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਚੈਲੰਜ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਕਿਹਾ, ‘ਇਹ ਚੁਣੌਤੀ ਤੁਹਾਡੇ ਲਈ ਹੈ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਪ੍ਰੋਡਕਟ ਹਨ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਅਜਿਹੇ ਪ੍ਰੋਡਕਟ ਨੂੰ ਬਣਾਉਣ ਲਈ ਇਕ ਨਜ਼ਰ ਤੇ ਵਿਸ਼ੇਸ਼ਗਤਾ ਹੈ ਤਾਂ ਮੈਂ ਤਕਨੀਕੀ ਭਾਈਚਾਰੇ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ‘ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।’
ਜੇ ਤੁਸੀਂ ਵੀ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ‘ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ innovate.mygov.in ਵੈੱਬਸਾਈਟ ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇੱਥੇ ਅਪਲਾਈ ਕਰਨ ਦੀ ਤਾਰੀਕ 18 ਜੁਲਾਈ 2020 ਹੈ। ਇਸ ਤੋਂ ਬਾਅਦ ਉਮੀਦਵਾਰ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਇਹ ਪ੍ਰਕਿਰਿਆ 20 ਤੋਂ 24 ਜੁਲਾਈ ਤਕ ਚਲੇਗੀ।