ਕੇਂਦਰ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਦੇ ਖਾਤਾਧਾਰਕਾਂ ਨੂੰ ਖਾਸ ਰਾਹਤ ਦਿੱਤੀ ਹੈ। ਸਰਕਾਰ ਨੇ ਕੋਰੋਨਾ ਵਾਇਰਸ ਲਾਕਡਾਉਨ ਦੇ ਮੱਦੇਨਜ਼ਰ PPF ਅਕਾਊਂਟ ਐਕਸਟੈਂਡ ਕਰਨ ਦੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਹੈ। ਇਹ ਮਿਆਦ ਮਾਰਚ ‘ਚ ਖਤਮ ਹੋ ਚੁੱਕੀ ਹੈ ਪਰ ਹੁਣ ਇਸ ਨੂੰ 31 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਖਾਤਾਧਾਰਕ ਮੈਚਊਰਿਟੀ ਤੋਂ ਬਾਅਦ ਹੁਣ ਆਪਣੇ ਅਕਾਊਂਟ ਦਾ ਐਕਸਟੇਂਸ਼ਨ ਆਨਲਾਈਨ ਕਰਵਾ ਸਕਦੇ ਹਨ।
PPF ਅਕਾਊਂਟ ਮੈਚਊਰਿਟੀ ਹੋਣ ਤੋਂ ਬਾਅਦ ਅਕਾਊਂਟ ਐਕਸਟੇਂਸ਼ਨ ਫਾਰਮ ਜਮ੍ਹਾ ਕਰਨ ਲਈ ਇਕ ਸਾਲ ਦਾ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈ। ਖਾਤਾਧਾਰਕਾਂ ਨੂੰ ਮਾਰਚ ਮਹੀਨੇ ‘ਚ ਇਹ ਫਾਰਮ ਜਮ੍ਹਾ ਕਰਵਾਉਣ ਸੀ ਪਰ ਲਾਕਡਾਊਨ ਕਾਰਨ ਉਹ ਹੁਣ ਇਸ ਨੂੰ 31 ਜੁਲਾਈ ਤਕ ਜਮ੍ਹਾ ਕਰਵਾ ਸਕਦੇ ਹਨ ਹੁਣ ਨਿਵੇਸ਼ਕ ਆਨਲਾਈਨ ਫਾਰਮ ਜਮ੍ਹਾ ਕਰਵਾ ਸਕਣਗੇ ਤੇ ਬਾਅਦ ‘ਚ ਉਨ੍ਹਾਂ ਨੇ ਇਸ ਦੀ ਅਸਲੀ (Original) ਕਾਪੀ ਬੈਂਕ ‘ਚ ਜਮ੍ਹਾ ਕਰਵਾਉਣੀ ਪਵੇਗੀ। PPF ਅਕਾਊਂਟ 15 ਸਾਲ ‘ਚ ਮੈਚਯੋਰ ਹੁੰਦਾ ਹੈ ਤੇ ਇਸ ਤੋਂ ਬਾਅਦ 5-5 ਸਾਲ ਦੇ ਲਈ ਅੱਗੇ ਵਧਾਇਆ ਜਾ ਸਕਦਾ ਹੈ। ਇਹ ਖਾਤਾ ਬੰਦ ਕੀਤੇ ਜਾਣ ਤਕ ਇਸ ‘ਚ ਵਿਆਜ ਮਿਲਦਾ ਰਹਿੰਦਾ ਹੈ।
ਅਕਾਊਂਟ ਜਾਰੀ ਰੱਖਣ ਲਈ ਚੁੱਕੋ ਇਹ ਕਦਮ
PPF ਖਾਤਾਧਾਰਕ ਮੈਚਊਰਿਟੀ ਤੋਂ ਬਾਅਦ ਵੀ ਜੇਕਰ ਆਪਣੇ ਖਾਤੇ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖਾਤਾ ਮੈਚਯੋਰ ਹੋਣ ਦੇ ਬਾਅਦ ਫਾਰਮ H ਜਮ੍ਹਾ ਕਰਨਾ ਪੈਂਦਾ ਹੈ। ਜੇਕਰ ਅਜਿਹਾ ਨਹੀਂ ਕਰੋਗੇ ਤਾਂ ਮੈਚਯੋਰ ਹੋਣ ਤੋਂ ਬਾਅਦ ਜਮ੍ਹਾ ਕੀਤੀ ਗਈ ਨਵੀਂ ਰਕਮ ‘ਤੇ ਕੋਈ ਵਿਆਜ ਨਹੀਂ ਮਿਲੇਗਾ ਤੇ ਨਵੀਂ ਰਕਮ ‘ਤੇ ਇਨਕਮ ਟੈਕਸ ਦੀ ਧਾਰਾ 80C ‘ਚ ਛੂਟ ਵੀ ਨਹੀਂ ਮਿਲੇਗੀ। ਜੇਕਰ PPF ਖਾਤਾਧਾਰਕ ਨੇ ਇਹ ਫਰਮ ਜਮ੍ਹਾ ਕਰ ਦਿੱਤਾ ਤੇ ਕੋਈ ਨਵਾਂ ਯੋਗਦਾਨ ਨਹੀਂ ਤਾਂ ਅਕਾਊਂਟ ਬੈਲੇਂਸ ‘ਤੇ ਵਿਆਜ ਮਿਲਦਾ ਰਹੇਗਾ।