ਪੰਜਾਬ ਸਰਕਾਰ ਨੇ ਕੱਢੀਆਂ ਨੌਕਰੀਆਂ; ਭਰਤੀ ਲਈ ਨੋਟਿਸ ਜਾਰੀ- 11 ਮਾਰਚ ਤੱਕ ਕਰੋ ਅਪਲਾਈ

 

ਪੰਜਾਬ ਸਰਕਾਰ ਨੇ ਕੱਢੀਆਂ ਨੌਕਰੀਆਂ; ਭਰਤੀ ਲਈ ਨੋਟਿਸ ਜਾਰੀ- 11 ਮਾਰਚ ਤੱਕ ਕਰੋ ਅਪਲਾਈ

ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

-ਯੋਗ ਉਮੀਦਵਾਰ 11 ਮਾਰਚ ਤੱਕ ਭੇਜ ਸਕਦੇ ਹਨ ਅਰਜੀਆਂ

Punjab Network

ਫ਼ਿਰੋਜ਼ਪੁਰ 23 ਫਰਵਰੀ 2026- ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਆਪਣੇ ਫਲਾਇੰਗ ਟ੍ਰੇਨਿੰਗ ਆਰਗੇਨਾਈਜੇਸ਼ਨ, ਪਟਿਆਲਾ ਅਤੇ ਅੰਮ੍ਰਿਤਸਰ ਅਤੇ ਪੰਜਾਬ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਵੱਖ ਵੱਖ ਆਸਾਮੀਆਂ ਠੇਕੇ ਤੇ ਆਧਾਰਿਤ ਭਰਨ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਆਸਾਮੀਆਂ ਦਾ ਵੇਰਵਾ/ ਮੁੱਖ ਸ਼ਰਤਾਂ ਅਤੇ ਯੋਗਤਾ

ਕੌਂਸਲ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਹੇਠ ਲਿਖੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ:

  • ਪਾਇਲਟ ਇੰਸਟ੍ਰਕਟਰ: 02
  • ਅਸਿਸਟੈਂਟ ਪਾਇਲਟ ਇੰਸਟ੍ਰਕਟਰ: 02
  • ਅਕਾਉਂਟੈਂਟ: 02
  • ਇੰਸਟ੍ਰਕਟਰ (ਏਅਰਫ੍ਰੇਮ): 02
  • ਗਰਾਉਂਡ ਇੰਸਟ੍ਰਕਟਰ (ਏਅਰ ਰੈਗੂਲੇਸ਼ਨਜ): 01
  • ਤਕਨੀਕੀ ਅਫ਼ਸਰ: 01

ਉਮਰ ਸੀਮਾ: ਉਮੀਦਵਾਰ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

ਤਰਜੀਹ: ਪੰਜਾਬ ਦੇ ਵਸਨੀਕ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਭਰਤੀ ਵਿੱਚ ਪਹਿਲ ਦਿੱਤੀ ਜਾਵੇਗੀ।

ਨਿਯੁਕਤੀ ਦੀ ਮਿਆਦ: ਸ਼ੁਰੂਆਤੀ ਨਿਯੁਕਤੀ ਇੱਕ ਸਾਲ ਲਈ ਹੋਵੇਗੀ, ਜਿਸ ਨੂੰ ਕਾਰਗੁਜ਼ਾਰੀ ਦੇ ਆਧਾਰ ‘ਤੇ ਵਧਾਇਆ ਜਾ ਸਕਦਾ ਹੈ।

ਅਪਲਾਈ ਕਿਵੇਂ ਕਰਨਾ ਹੈ?

ਇਛੁੱਕ ਉਮੀਦਵਾਰ ਨਿਰਧਾਰਿਤ ਫਾਰਮ ਭਰ ਕੇ 11 ਮਾਰਚ 2026 ਨੂੰ ਸ਼ਾਮ 3 ਵਜੇ ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਫੀਸ: 500 ਰੁਪਏ ਦਾ ਡਿਮਾਂਡ ਡਰਾਫਟ ਅਰਜ਼ੀ ਦੇ ਨਾਲ ਲਗਾਉਣਾ ਲਾਜ਼ਮੀ ਹੈ।

ਪਤਾ: ਅਰਜ਼ੀ ਸਪੀਡ ਪੋਸਟ, ਰਜਿਸਟਰਡ ਡਾਕ ਜਾਂ ਦਸਤੀ ਰੂਪ ਵਿੱਚ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈ ਜਾ ਸਕਦੀ ਹੈ।

ਵਧੇਰੇ ਜਾਣਕਾਰੀ: ਯੋਗਤਾ ਅਤੇ ਤਜ਼ਰਬੇ ਨਾਲ ਸਬੰਧਤ ਪੂਰੀ ਜਾਣਕਾਰੀ ਵੈਬਸਾਈਟ www.pamecpatiala.com ‘ਤੇ ਉਪਲਬਧ ਹੈ।

ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਉਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ), 1 ਗਰਾਉਂਡ ਇੰਸਟ੍ਰੇਕਟਰ (ਏਅਰ ਰੈਗੂਲੇਸ਼ਨਜ) ਅਤੇ 1 ਤਕਨੀਕੀ ਅਫ਼ਸਰ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਸਾਰੀਆਂ ਆਸਾਮੀਆਂ ਲਈ ਲੋੜੀਂਦੀ ਯੋਗਤਾ ਅਤੇ ਤਜ਼ਰਬਾ ਅਤੇ ਹੋਰ ਜਾਣਕਾਰੀ ਵੈਬਸਾਈਟ www.pamecpatiala.com ਉਪਰ ਉਪਲੱਬਧ ਹੈ।

ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੀ ਮਿਆਦ ਲਈ ਸਿਰਫ ਠੇਕੇ ਤੇ ਆਧਾਰਿਤ ਭਰੀਆਂ ਜਾਣੀਆਂ ਹਨ, ਜਿਹਨਾਂ ਨੂੰ ਉਮੀਦਵਾਰਾਂ ਦੀ ਕਾਰਗੁਜਾਰੀ ਦੇ ਆਧਾਰ ਤੇ ਅੱਗੇ ਵਧਾਇਆ ਜਾ ਸਕਦਾ ਹੈ।

ਅਰਜੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਵਸਨੀਕ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਇਛੁੱਕ ਅਤੇ ਯੋਗ ਉਮਦੀਵਾਰ ਅਪਣੀ ਅਰਜੀ ਨਿਰਧਾਰਿਤ ਫਾਰਮ ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫਟ ਸਮੇਤ 11 ਮਾਰਚ 2026 ਨੂੰ ਸ਼ਾਮ 03 ਵਜੇ ਤੱਕ ਸਪੀਡ ਪੋਸਟ/ ਰਜਿਸਟਰਡ ਪੋਸਟ/ ਦਸਤੀ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦੇ ਦਫਤਰ ਵਿਖੇ ਭੇਜ ਸਕਦੇ ਹਨ।