Punjab Government has taken an important decision considering the shortage of Patwaris/officers/employees of various departments
ਪੰਜਾਬ ਨੈੱਟਵਰਕ, ਚੰਡੀਗੜ੍ਹ/ ਫਿਰੋਜ਼ਪੁਰ
ਪਟਵਾਰੀਆਂ /ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਲੋਕਾਂ ਨੂੰ ਪਟਵਾਰੀਆਂ ਦੀ ਘਾਟ ਕਾਰਨ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਰਾਹੀਂ ਕੰਮ ਕਰਵਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਹੁਣ ਨੰਬਰਦਾਰ, ਪੰਚਾਇਤ ਸੈਕਟਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ ਵਿਚੋਂ ਕਿਸੇ ਦੋ ਦੀ ਤਸਦੀਕ ਮੰਨਣਯੋਗ ਹੋਵੇਗੀ। ਉਨ੍ਹਾਂ ਦੱਸਿਆ ਕਿ ਕੇਵਲ ਸਰਕਾਰੀ ਗਜਟਿਡ ਅਫ਼ਸਰ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ।
ਉਨ੍ਹਾਂ ਦੱਸਿਆ ਕਿ ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰਿਪੋਰਟ, ਭਾਰ ਮੁਕਤ ਸਰਟੀਫਿਕੇਟ ਆਦਿ ਤਹਿਸੀਲ ਵਿੱਚ ਮੌਜੂਦ ਏ.ਐਸ.ਐਮ. ਨਾਲ ਲਾਈਨ ਰਿਕਾਰਡ ਅਨੁਸਾਰ ਦਰਖਾਸਤਕਰਤਾ ਦੀ ਮਾਲਕੀ ਤਸਦੀਕ ਕਰੇਗਾ। ਕੁਲੈਕਟਰ ਰੇਟ ਦੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ।
ਉਨ੍ਹਾਂ ਕਿਹਾ ਕਿ ਵੱਖ-ਵੱਖ ਅਦਾਲਤਾਂ ਵਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜ਼ਮਾਨਤ ਸਬੰਧੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਵੱਲੋਂ ਰਿਪੋਰਟ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵੱਲੋਂ ਚੱਲ-ਅਚੱਲ ਜਾਇਦਾਦ ਸਬੰਧੀ ਮੰਗੀ ਜਾਂਦੀ ਰਿਪੋਰਟ ਸਬੰਧਤ ਏ.ਐਸ.ਐਮ. ਆਨ ਲਾਈਨ ਰਿਕਾਰਡ ਅਨੁਸਾਰ ਚੱਲ-ਅਚੱਲ ਜਾਇਦਾਦ ਦੀ ਰਿਪੋਰਟ ਕਰੇਗਾ।
ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਤਹਿਸੀਲਦਾਰ/ਨਾਇਬ ਤਹਿਸੀਲਦਾਰ ਇੱਕ ਵੱਖਰਾ ਰਜਿਸਟਰ ਤਿਆਰ ਕਰਕੇ ਉਸ ਦਾ ਰਿਕਾਰਡ ਰੱਖਣਗੇ।
ਇਸੇ ਤਰ੍ਹਾਂ ਮਾਲ ਰਿਕਾਰਡ ਦੇ ਆਨ ਲਾਈਨ ਪਿੰਡਾਂ ਦੀਆਂ ਪਿਛਲੀਆਂ ਜਮ੍ਹਾਂਬੰਦੀਆਂ ਜਾਰੀ ਕਰਨ ਲਈ ਸਬੰਧਤ ਏ.ਐਸ.ਐਮ. ਜੋ ਰਿਕਾਰਡ ਆਨਲਾਈਨ ਮੌਜੂਦ ਹੈ, ਦੀਆਂ ਫਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)