ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਸਾਲਾਨਾ ਰਿਪੋਰਟਾਂ (A.P.A.R.) ਲਿਖਣ ਲਈ ਨਵਾਂ ਸ਼ਡਿਊਲ ਜਾਰੀ, ਪੜ੍ਹੋ ਪੱਤਰ
Punjab Network
ਚੰਡੀਗੜ੍ਹ, 25 ਮਾਰਚ 2026:
ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ (ਪਰਸੋਨਲ ਪਾਲਿਸੀਆਂ-1 ਸ਼ਾਖਾ) ਵੱਲੋਂ ਵਿੱਤੀ ਸਾਲ 2025-26 ਲਈ ਗਰੁੱਪ-ਏ, ਬੀ, ਸੀ ਅਤੇ ਡੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸਾਲਾਨਾ ਪ੍ਰਦਰਸ਼ਨ ਰਿਪੋਰਟਾਂ (Annual Performance Appraisal Reports – A.P.A.R.) ਲਿਖਣ ਲਈ ਨਿਰਧਾਰਤ ਸਮਾਂ ਸਾਰਣੀ (ਟਾਈਮ ਸ਼ਡਿਊਲ) ਜਾਰੀ ਕਰ ਦਿੱਤੀ ਗਈ ਹੈ।
ਵਿਭਾਗ ਦੇ ਉਪ ਸਕੱਤਰ ਵੱਲੋਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਅਧਿਆਪਕਾਂ ਸਿਰ ਪਈ ਨਵੀਂ ਮੁਸੀਬਤ; ਹੁਣ ਆਨਲਾਈਨ ਹੋਵੇਗੀ ਪੇਪਰਾਂ ਦੀ ਚੈਕਿੰਗ! ਟੀਚਰਾਂ ਨੇ ਕੀਤਾ ਵਿਰੋਧ
A.P.A.R. ਲਿਖਣ ਲਈ ਨਿਰਧਾਰਤ ਅਹਿਮ ਤਰੀਕਾਂ
ਸਰਕਾਰ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵੱਖ-ਵੱਖ ਪੜਾਵਾਂ ਲਈ ਹੇਠ ਲਿਖੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਹਨ:
| ਲੜੀ ਨੰ. | ਕਾਰਵਾਈ ਦਾ ਵੇਰਵਾ | ਆਖਰੀ ਮਿਤੀ |
| 1. | ਏ.ਪੀ.ਏ.ਆਰ. ਭਰਨ ਲਈ ਪੋਰਟਲ ਖੋਲ੍ਹਣ ਦੀ ਮਿਤੀ | 01-04-2026 |
| 2. | ਕਾਡਰ ਕੰਟਰੋਲਿੰਗ ਅਥਾਰਿਟੀ ਵੱਲੋਂ ਪ੍ਰੋਫਾਰਮਾ ਅਪਲੋਡ / ਏ.ਪੀ.ਏ.ਆਰ. ਸ਼ੁਰੂ ਕਰਨ ਦੀ ਮਿਤੀ | 10-04-2026 |
| 3. | ਸਬੰਧਤ ਕਰਮਚਾਰੀ ਵੱਲੋਂ ਰਿਪੋਰਟ ਭਰ ਕੇ ਰਿਪੋਰਟਿੰਗ ਅਥਾਰਿਟੀ ਨੂੰ ਭੇਜਣ ਦੀ ਮਿਤੀ | 30-04-2026 |
| 4. | ਡਿਪਟੀ ਕਮਿਸ਼ਨਰ/ਵਿਭਾਗੀ ਰਿਪੋਰਟਿੰਗ ਅਧਿਕਾਰੀ ਵੱਲੋਂ ਰਿਪੋਰਟ ਦਰਜ ਕਰਨ ਦੀ ਮਿਤੀ | 15-05-2026 |
| 5. | ਰਿਪੋਰਟਿੰਗ ਅਧਿਕਾਰੀ ਵੱਲੋਂ ਰਿਪੋਰਟ ਮੁਕੰਮਲ ਕਰਕੇ ਰਿਵੀਊਇੰਗ ਅਧਿਕਾਰੀ ਨੂੰ ਭੇਜਣ ਦੀ ਮਿਤੀ | 31-05-2026 |
| 6. | ਰਿਵੀਊਇੰਗ ਅਧਿਕਾਰੀ ਵੱਲੋਂ ਰਿਪੋਰਟ ਰਿਵੀਊ ਕਰਨ ਦੀ ਮਿਤੀ | 15-07-2026 |
| 7. | ਪ੍ਰਵਾਨਕਰਤਾ ਅਧਿਕਾਰੀ (Accepting Authority) ਵੱਲੋਂ ਰਿਪੋਰਟ ਪ੍ਰਵਾਨ ਕਰਨ ਦੀ ਮਿਤੀ | 31-08-2026 |
ਵਿਸ਼ੇਸ਼ ਨੋਟ ਅਤੇ ਹਦਾਇਤਾਂ
ਵਿੱਤੀ ਸਾਲ 2025-26 ਦੀਆਂ ਰਿਪੋਰਟਾਂ ਸਰਕਾਰੀ ਹਦਾਇਤਾਂ ਅਨੁਸਾਰ ਆਪਣੇ ਆਪ ਅੱਗੇ ਭੇਜੀਆਂ ਜਾਣਗੀਆਂ (Auto Convey ਹੋਣਗੀਆਂ)। ਜਿਨ੍ਹਾਂ ਕੇਸਾਂ ਵਿੱਚ ਰਿਪੋਰਟ ਨਹੀਂ ਲਿਖੀ ਜਾਣੀ, ਉਨ੍ਹਾਂ ਦੇ ‘ਨੋ ਰਿਪੋਰਟ ਸਰਟੀਫਿਕੇਟ’ (NRC) ਨੂੰ iHRMS ਪੋਰਟਲ ‘ਤੇ ਅਪਲੋਡ ਕਰਨ ਦੀ ਆਖਰੀ ਮਿਤੀ 30 ਨਵੰਬਰ 2026 ਨਿਰਧਾਰਤ ਕੀਤੀ ਗਈ ਹੈ।
ਪਰਸੋਨਲ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮਾਂ ਸਾਰਣੀ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।







