ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੇ ਮੁੱਦਿਆਂ ਦੇ ਬਹਿਸ ਕਰਨ ਤੋਂ ਭੱਜੀ, ਕਿਸਾਨ ਆਗੂ ਥਾਣੇ ‘ਚ ਕੀਤੇ ‘ਨਜਰਬੰਦ’

283

 

ਦਲਜੀਤ ਕੌਰ, ਲੁਧਿਆਣਾ

ਅੱਜ 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਮੁੱਦਿਆ ਤੇ ਬਹਿਸ ਕਰਨ ਦਾ ਸੱਦਾ ਦਿੱਤਾ ਸੀ। ਬਹਿਸ ਨੂੰ ਨਾਂ ਦਿੱਤਾ ਗਿਆ “ਮੈ ਪੰਜਾਬ ਬੋਲਦਾ ਹਾਂ।” ਪਰ ਪੰਜਾਬ ਸਰਕਾਰ ਪੰਜਾਬ ਸਰਕਾਰ ਕਿਸਾਨਾਂ ਨਾਲ ਬਹਿਸ ਕਰਨ ਤੋਂ ਭੱਜ ਗਈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਬਹਿਸ ਵਿੱਚ ਸ਼ਾਮਲ ਹੋਣ ਤੋ ਰਸਤੇ ਵਿੱਚ ਹੀ ਰੋਕਿਆ ਗਿਆ। ਪੰਜਾਬ ਸਰਕਾਰ ਨੇ ਬਹਿਸ ਤੇ ਬੁਲਾਏ ਕਿਸਾਨ ਆਗੂਆਂ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ।

ਪੰਜਾਬ ਸਰਕਾਰ ਦੀ ਬਹਿਸ ਵਿੱਚ ਹਿੱਸਾ ਲੈਣ ਜਾ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਮਹਿਮਾ, ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ ਜੱਥੇਬੰਦਕ ਸਕੱਤਰ ਨਿਰਮਲ ਸਿੰਘ ਫਿਰੋਜ਼ਪੁਰ, ਜ਼ਿਲ੍ਹਾ ਪ੍ਰਚਾਰਕ ਸਕੱਤਰ ਫਰੀਦਕੋਟ ਬਲਵਿੰਦਰ ਸਿੰਘ ਧੂਰਕੋਟ, ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਸਲੀਣਾ ਮੋਗਾ, ਜ਼ਿਲ੍ਹਾ ਸਕੱਤਰ ਫਰੀਦਕੋਟ ਭੁਪਿੰਦਰ ਸਿੰਘ ਚਹਿਲ, ਅਵਤਾਰ ਸਿੰਘ ਇਕਾਈ ਪ੍ਰਧਾਨ ਫਰੀਦਕੋਟ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਆਦਿ ਨੂੰ ਸਾਥੀਆਂ ਸਮੇਤ ਥਾਣਾ ਸਦਰ ਜਗਰਾਓਂ ਵਿੱਚ ਕੀਤਾ ਬੰਦ

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਪੰਜਾਬ ਸਰਕਾਰ ਵੱਲੋਂ ਬਹਿਸ ਕਰਨ ਲਈ ਬੁਲਾ ਕੇ ਕਿਸਾਨ ਜਥੇਬੰਦੀ ਆਗੂਆਂ ਨੂੰ ਥਾਣੇ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਥਾਣੇ ਬੰਦ ਕੀਤੇ ਆਗੂਆਂ ਨੂੰ ਰਿਹਾਅ ਕਰੇ, ਬਹਿਸ ਬਾਰੇ ਉਹਨਾਂ ਕਿਹਾ ਕਿ 2022 ਦੀਆ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮਸਲਿਆਂ ‘ਤੇ ਬਹੁਤ ਬਹਿਸ ਹੋਈ, ਦੂਜੀਆਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਅਤੇ ਉਸ ਸਾਰੇ ਕੁਝ ਨੂੰ ਠੀਕ ਕਰਨ ਲਈ ਆਪ ਪਾਰਟੀ ਨੇ ਗਾਰੰਟੀਆਂ ਕੀਤੀਆ ਤਾਂ ਹੀ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਨੂੰ ਵੋਟਾਂ ਪਾਕੇ 92 ਵਿਧਾਨ ਸਭਾ ਦੇ ਮੈਂਬਰ ਜਿਤਾ ਕੇ ਪੰਜਾਬ ਆਪ ਪਾਰਟੀ ਹਵਾਲੇ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪਰ ਦੋ ਸਾਲ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ, ਪੰਜਾਬੀਆਂ ਨਾਲ ਕੀਤੇ ਇਕ ਵੀ ਵਾਧਾ ਪੂਰਾ ਨਹੀ ਕੀਤਾ ਗਿਆ, ਇਸ ਤੇ ਪੰਜਾਬ ਦੇ ਲੋਕਾਂ ਵਿਚ ਬਹੁਤ ਰੋਸ ਹੈ।‌ ਇਸ ਬਾਰੇ ਪੰਜਾਬ ਸਰਕਾਰ ਜਾਣੂ ਵੀ ਇਸ ਕਰਨ ਹੀ ਬਹਿਸ ਵਿਚ ਸ਼ਾਮਲ ਹੋਣ ਲਈ ਤਿਆਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਵਿਦਿਆਰਥੀਆਂ ਆਦਿ ਨੂੰ ਰਸਤੇ ਵਿੱਚ ਰੋਕਿਆ ਗਿਆ ਹੈ। ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆ ਨੂੰ ਰਿਹਾਅ ਕੀਤਾ ਜਾਵੇ। ਪਲਿਸ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਕੀਤੀ ਜਾ ਰਿਹੀ ਧੱਕੇਸ਼ਾਹੀ ਬੰਦ ਕੀਤੀ ਜਾਵੇ।