ਪੰਜਾਬ ਨੇ ਦੇਸ਼ ਨੂੰ ਦਿੱਤੇ ਕਈ ਖਿਡਾਰੀ, ਜਿਨ੍ਹਾਂ ਨੇ ਚਮਕਇਆ ਦੁਨੀਆ ਭਰ ‘ਚ ਨਾਮ- ਹਰਜੋਤ ਬੈਂਸ

206

 

ਪ੍ਰਮੋਦ ਭਾਰਤੀ, ਸ੍ਰੀ ਅਨੰਦਪੁਰ ਸਾਹਿਬ

ਸੰਸਾਰ ਵਿੱਚ ਵੱਖ ਵੱਖ ਖੇਡ ਮੁਕਾਬਲਿਆਂ ਦੌਰਾਨ ਭਾਰਤ ਦੇ ਖਿਡਾਰੀਆਂ ਨੇ ਵੱਡੀਆ ਮੱਲਾਂ ਮਾਰੀਆਂ ਹਨ। ਭਾਰਤੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸਦਾ ਉੱਚੇ ਮੁਕਾਮ ਹਾਸਲ ਕੀਤੇ ਹਨ। ਸੂਬੇ ਦੇ ਖਿਡਾਰੀਆਂ ਨੇ ਸੰਸਾਰ ਵਿਚ ਦੇਸ਼ ਦਾ ਨਾਮ ਚਮਕਾਇਆ ਹੈ।

ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਮਾਂਗੇਵਾਲ ਬਾਗ ਵੱਲੋਂ ਆਯੋਜਿਤ ਕ੍ਰਿਕਟ ਟੂਰਨਾਮੈਂਟ ਵਿੱਚ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਖੇਡ ਮੈਦਾਨਾਂ ਵਿੱਚ ਰੋਣਕਾਂ ਪਰਤ ਰਹੀਆਂ ਹਨ, ਖੇਡਾਂ ਨੌਜਵਾਨਾਂ ਵਿਚ ਆਤਮ ਵਿਸ਼ਵਾਸ, ਸ਼ਹਿਨਸ਼ੀਲਤਾ ਤੇ ਮੇਲ ਜੋਲ ਦੀ ਭਾਵਨਾ ਪੈਦਾ ਕਰਦੀਆਂ ਹਨ। ਖਿਡਾਰੀਆਂ ਵੱਲੋਂ ਸ਼ਰੀਰਕ ਤੰਦਰੁਸਤੀ, ਮਾਨਸਿਕ ਵਿਕਾਸ, ਭਾਈਚਾਰਕ ਸਾਝ ਨੂੰ ਕਾਇਮ ਰੱਖਦੇ ਹੋਏ ਖੇਡ ਮੈਦਾਨਾਂ ਵਿੱਚ ਅਨੁਸਾਸ਼ਨ ਰੱਖਿਆ ਜਾਂਦਾ ਹੈ। ਖਿਡਾਰੀਆਂ ਵਿਚ ਇਹ ਭਾਵਨਾਂ ਖੇਡਾਂ ਨਾਲ ਹੀ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਦੇ ਭਵਿੱਖ ਨੂੰ ਸਵਾਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਬਣ ਜਾਂਦੀ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਨੋਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਮੇਸ਼ਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ, ਖੇਡ ਮੈਦਾਨਾਂ ਵਿੱਚ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਤੇ ਖਿਡਾਰੀਆਂ ਦਾ ਮਾਨ ਸਨਮਾਨ ਕਾਇਮ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਪੰਜਾਬ ਖੁਸ਼ਹਾਲੀ ਤੇ ਤਰੱਕੀ ਵੱਲ ਵੱਧ ਰਿਹਾ ਹੈ, ਦੇਸ਼ ਨੂੰ ਪੰਜਾਬ ਨੇ ਵੱਡੇ ਖਿਡਾਰੀ ਦਿੱਤੇ ਹਨ, ਜ਼ਿਨ੍ਹਾਂ ਨੇ ਭਾਰਤ ਦੇਸ਼ ਦਾ ਨਾਮ ਸਮੁੱਚੇ ਸੰਸਾਰ ਵਿਚ ਚਮਕਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਖੇਡਾਂ ਸਾਡਾ ਅਨਿੱਖੜਵਾ ਅੰਗ ਹਨ, ਮਾਨਸਿਕ ਤੇ ਸਰੀਰਕ ਤੰਦਰੁਸਤੀ ਤੇ ਵਿਕਾਸ ਲਈ ਖੇਡਾਂ ਵਿਚ ਭਾਗ ਲੈਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਹੋਸਲਾ ਦਿੰਦੇ ਹੋੲ ਕਿਹਾ ਕਿ ਸਾਡੇ ਖਿਡਾਰੀ ਦੇਸ਼ ਵਿੱਚ ਵੱਡੇ ਮੁਕਾਮ ਹਾਸਲ ਕਰ ਰਹੇ ਹਨ। ਇਸ ਲਈ ਉਨ੍ਹਾਂ ਦੇ ਮਾਪੇ, ਕੋਚ ਅਤੇ ਖੇਡ ਮੈਦਾਨਾਂ ਨੂੰ ਤਿਆਰ ਕਰਕੇ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਬਾਰੇ ਸਾਰੇ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਆਯੋਜਕਾ ਨੂੰ ਅਜਿਹੇ ਮੁਕਾਬਲੇ ਹੋਰ ਉਤਸ਼ਾਹ ਨਾਲ ਕਰਵਾਉਣ ਲਈ ਕਿਹਾ ਅਤੇ ਕਲੱਬ ਨੂੰ 51 ਹਜ਼ਾਰ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਡਾ.ਸੰਜੀਵ ਗੌਤਮ, ਮੀਡੀਆ ਕੋਆਰਡੀਨੇਟਰ ਦੀਪਕ ਸੋਨੀ,ਦਲਜੀਤ ਸਿੰਘ ਕਾਕਾ ਨਾਨਗਰਾ,ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆ, ਜਸਪਾਲ ਸਿੰਘ ਢਾਹੇ, ਸਰਪੰਚ ਕਸ਼ਮੀਰ ਸਿੰਘ, ਰਿਸ਼ੀ ਸਾਂਬਰ, ਸਤੀਸ਼ ਕੁਮਾਰ ਸੈਣੀ, ਦਲਬੀਰ ਸਿੰਘ, ਪਰਮਵੀਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਗੁਰਨੇਕ ਸਿੰਘ, ਸਤਬੀਰ ਸਿੰਘ, ਵਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਵੀਰ ਸਿੰਘ, ਹਰਜੋਤ ਸਿੰਘ, ਪ੍ਰਗਟ ਸਿੰਘ, ਸੌਰਭ ਸਿੰਘ, ਇੰਦਰਦੀਪ ਸਿੰਘ, ਕੇਹਰ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਰਣਦੀਪ ਸਿੰਘ ਆਦਿ ਹਾਜ਼ਰ ਸਨ।